GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1125
Display Settings
ਤਾਕੀਪ੍ਰਭਾਸਮਾਨਕਹੋਕਿਹਰਾਖੀਐ
ਉਸ ਦੀ ਸੁੰਦਰਤਾ ਵਰਗਾ ਦਸੋ, ਕਿਸ ਨੂੰ ਕਹੀਏ।
ਅਪ੍ਰਮਾਨਤਿਹਪ੍ਰਭਾਜਗਤਮੈਜਾਨਿਯੈ
ਉਸ ਦੀ ਸੁੰਦਰਤਾ ਨੂੰ ਜਗਤ ਵਿਚ ਅਨੂਪਮ ਜਾਣਿਆ ਜਾਂਦਾ ਸੀ।
ਹੋਅਸੁਰੇਸਦਿਨਨਾਥਕਿਸਸਿਕਰਿਮਾਨਿਯੈ॥੩॥
ਉਹ ਨੂੰ ਦੈਂਤ-ਰਾਜ, ਸੂਰਜ ਅਤੇ ਚੰਦ੍ਰਮਾ ਵਰਗਾ ਮੰਨਣਾ ਚਾਹੀਦਾ ਹੈ ॥੩॥
ਚੌਪਈ
ਚੌਪਈ:
ਭੋਗਮਤੀਨਿਰਖਤਤਿਹਭਈ
ਭੋਗ ਮਤੀ ਨੇ ਜਦ ਉਸ ਨੂੰ ਵੇਖਿਆ
ਮਨਬਚਕ੍ਰਮਬਸਿਹ੍ਵੈਗਈ
(ਤਦ) ਮਨ ਬਚ ਕਰਮ ਕਰ ਕੇ ਉਸ ਦੇ ਵਸ ਵਿਚ ਹੋ ਗਈ।
ਚਿਤਕੇਬਿਖੈਬਿਚਾਰਿਬਿਚਾਰਿਯੋ
(ਉਸ ਨੇ) ਮਨ ਵਿਚ ਵਿਚਾਰ ਕੀਤਾ
ਏਕਹਿਦੂਤਨਪ੍ਰਗਟਉਚਾਰਿਯੋ॥੪॥
ਅਤੇ ਇਕ ਦੂਤੀ (ਨੂੰ ਬੁਲਾ ਕੇ) ਸਾਫ਼ ਕਿਹਾ ॥੪॥
ਦੋਹਰਾ
ਦੋਹਰਾ:
ਸੁਨਹੁਸਖੀਗੁਲਮਿਹਰਕੌਦੀਜੈਮੋਹਿਮਿਲਾਇ
ਹੇ ਸਖੀ! ਸੁਣੋ, ਗੁਲ ਮਿਹਰ ਨੂੰ ਮੈਨੂੰ ਮਿਲਾ ਦਿਓ।
ਜਨਮਜਨਮਦਾਰਿਦ੍ਰਤਵਦੈਹੋਸਕਲਮਿਟਾਇ॥੫॥
ਮੈਂ ਤੇਰੀ ਜਨਮ ਜਨਮਾਂਤਰਾਂ ਦੀ ਗ਼ਰੀਬੀ ਕਟ ਦਿਆਂਗੀ ॥੫॥
ਚੌਪਈ
ਚੌਪਈ:
ਐਸੇਬਚਨਸੁਨਤਸਖੀਭਈ
ਜਦ ਸਖੀ ਨੇ ਇਹ ਗੱਲ ਸੁਣੀ,
ਤਤਛਿਨਦੌਰਿਤਹਾਹੀਗਈ
(ਤਦ) ਤੁਰਤ ਭਜ ਕੇ ਉਸ ਕੋਲ ਗਈ।
ਭਾਤਿਭਾਤਿਤਾਕੌਸਮੁਝਾਯੋ
ਉਸ ਨੂੰ ਕਈ ਤਰ੍ਹਾਂ ਨਾਲ ਸਮਝਾਇਆ
ਆਨਹਿਤੂਕਹਮੀਤਮਿਲਾਯੋ॥੬॥
ਅਤੇ ਆ ਕੇ ਪ੍ਰਿਯਾ ਨੂੰ ਪ੍ਰੀਤਮ ਮਿਲਾ ਦਿੱਤਾ ॥੬॥
ਦੋਹਰਾ
ਦੋਹਰਾ:
ਮਨਭਾਵੰਤਾਮੀਤਸੁਭਤਰੁਨਿਤਰੁਨਕੌਪਾਇ
ਉਹ ਇਸਤਰੀ ਮਨ ਭਾਉਂਦਾ ਸੁੰਦਰ ਮਿਤਰ ਨੂੰ ਪ੍ਰਾਪਤ ਕਰ ਕੇ
ਰਸਤਾਕੇਰਸਤੀਭਈਅਕਬਰਦਯੋਭੁਲਾਇ॥੭॥
ਉਸ ਦੇ ਪ੍ਰੇਮ ਵਿਚ ਮਗਨ ਹੋ ਗਈ ਅਤੇ ਅਕਬਰ ਨੂੰ ਭੁਲਾ ਦਿੱਤਾ ॥੭॥
ਤ੍ਰਿਯਚਿੰਤਾਚਿਤਮੈਕਰੀਰਹੌਂਮੀਤਕੇਸਾਥ
ਉਸ ਇਸਤਰੀ ਨੇ ਮਨ ਵਿਚ ਸੋਚਿਆ ਕਿ ਮਿਤਰ ਦੇ ਨਾਲ ਹੀ ਰਿਹਾ ਜਾਏ
ਅਕਬਰਘਰਤੇਨਿਕਸਿਯੈਕਛੁਚਰਿਤ੍ਰਕੇਸਾਥ॥੮॥
ਅਤੇ ਕਿਸੇ ਚਰਿਤ੍ਰ ਨਾਲ ਅਕਬਰ ਦੇ ਘਰ ਤੋਂ ਨਿਕਲਿਆ ਜਾਏ ॥੮॥
ਅੜਿਲ
ਅੜਿਲ:
ਕਹਿਯੋਮੀਤਸੌਨਾਰਿਤਵਨਿਸਮਝਾਇਕਰਿ
ਉਸ ਇਸਤਰੀ ਨੇ ਮਿਤਰ ਨੂੰ ਸਮਝਾ ਕੇ ਕਿਹਾ।
ਪ੍ਰਗਟਕਹਿਯੋਪਿਯਸਾਥਚਰਿਤ੍ਰਦਿਖਾਇਕਰਿ
ਪ੍ਰੀਤਮ ਪਾਸ ਛਲ ਪੂਰਵਕ (ਚਰਿਤ੍ਰ) ਪ੍ਰਗਟ ਕਹਿ ਦਿੱਤਾ
ਆਪੁਨਮੈਸ੍ਵੈਇਕਦ੍ਰੁਮਮਾਝਗਡਾਇਹੌ
ਕਿ ਮੈਂ ਆਪਣੇ ਆਪ ਨੂੰ ਇਕ ਬ੍ਰਿਛ ਦੇ ਹੇਠਾਂ ਗਡਵਾਵਾਂਗੀ
ਹੋਤਹਤੇਨਿਕਸਿਸਜਨਤੁਮਰੇਗ੍ਰਿਹਆਇਹੌ॥੯॥
ਅਤੇ ਉਥੋਂ ਨਿਕਲ ਕੇ ਹੇ ਸੱਜਨ! ਤੇਰੇ ਘਰ ਆ ਜਾਵਾਂਗੀ ॥੯॥
ਚੌਪਈ
ਚੌਪਈ:
ਮੀਤਬਿਹਸਿਯੌਬਚਨਉਚਾਰੇ
ਮਿਤਰ ਨੇ ਹੱਸ ਕੇ ਇਸ ਤਰ੍ਹਾਂ ਕਿਹਾ,
ਤੁਮਐਹੋਕਿਹਭਾਤਿਹਮਾਰੇ
ਤੂੰ ਮੇਰੇ ਕੋਲ ਕਿਸ ਤਰ੍ਹਾਂ ਆਵੇਂਗੀ।
ਤਨਿਕਭਨਕਅਕਬਰਸੁਨਿਲੈਹੈ
ਜੇ ਅਕਬਰ ਨੂੰ ਮਾੜੀ ਜਿੰਨੀ ਵੀ ਭਿਣਕ ਪੈ ਗਈ
ਮੁਹਿਤੁਹਿਕੋਜਮਲੋਕਪਠੈਹੈ॥੧੦॥
ਤਾਂ ਮੈਨੂੰ ਅਤੇ ਤੈਨੂੰ ਯਮ ਲੋਕ ਭੇਜ ਦੇਵੇਗਾ ॥੧੦॥
ਅੜਿਲ
ਅੜਿਲ:
ਅਕਬਰਬਪੁਰੋਕਹਾਛਲਹਿਛਲਿਡਾਰਿਹੋਂ
(ਇਸਤਰੀ ਨੇ ਕਿਹਾ) ਅਕਬਰ ਤਾਂ ਕੀ (ਮੈਂ ਤਾਂ) ਛਲ ਨੂੰ ਵੀ ਛਲ ਲਵਾਂਗੀ।
ਭੇਦਪਾਇਨਿਕਸੌਗੀਤੁਮੈਬਿਹਾਰਿਹੋਂ
(ਮੈਂ) ਮੌਕਾ ਤਾੜ ਕੇ ਨਿਕਲ ਆਵਾਂਗੀ ਅਤੇ ਤੇਰੇ ਨਾਲ ਰਮਣ ਕਰਾਂਗੀ।
ਯਾਮੂਰਖਕੇਸੀਸਜੂਤਿਯਨਝਾਰਿਕੈ
ਉਸ ਮੂਰਖ ਦੇ ਸਿਰ ਵਿਚ ਜੁਤੀਆਂ ਮਾਰ ਕੇ
ਹੋਮਿਲਿਹੌਤੁਹਿਪਿਯਆਇਚਰਿਤ੍ਰਦਿਖਾਰਿਕੈ॥੧੧॥
ਅਤੇ ਚਰਿਤ੍ਰ ਵਿਖਾ ਕੇ ਹੇ ਪ੍ਰਿਯ! ਤੈਨੂੰ ਆ ਕੇ ਮਿਲਾਂਗੀ ॥੧੧॥
ਜਾਨਿਕਬਡੇਚਿਨਾਰਤਰੇਸੋਵਤਭਈ
ਉਹ ਜਾਣ ਬੁਝ ਕੇ ਇਕ ਚਿਨਾਰ ਦੇ ਵੱਡੇ ਬ੍ਰਿਛ ਹੇਠਾਂ ਸੌਂ ਗਈ।
ਲਖਿਅਕਬਰਸੌਜਾਗਿਟਰਿਆਗੇਗਈ
ਅਕਬਰ ਨੂੰ ਵੇਖ ਕੇ ਅਤੇ ਜਾਗ ਕੇ ਅਗਵਾਨੀ ਲਈ ਅਗੋਂ ਨਾ ਗਈ।
ਯਾਦ੍ਰੁਮਕੀਮੁਹਿਛਾਹਿਅਧਿਕਨੀਕੀਲਗੀ
(ਅਕਬਰ ਦੇ ਆਣ ਤੇ ਉਸ (ਇਸਤਰੀ) ਨੇ ਕਿਹਾ) ਇਸ ਬ੍ਰਿਛ ਦੀ ਛਾਂ ਮੈਨੂੰ ਬਹੁਤ ਚੰਗੀ ਲਗੀ ਹੈ।
ਹੋਪੌਢਿਰਹੀਸੁਖਪਾਇਤਜਿਨਿੰਦ੍ਰਾਜਗੀ॥੧੨॥
(ਇਸ ਲਈ) ਸੁਖ ਪੂਰਵਕ ਪਈ ਰਹੀ ਹਾਂ ਅਤੇ ਨੀਂਦਰ ਛਡ ਕੇ ਨਹੀਂ ਜਾਗੀ ਹਾਂ ॥੧੨॥
ਦੋਹਰਾ
ਦੋਹਰਾ:
ਆਪੇਅਕਬਰਬਾਹਗਹਿਜੋਮੁਹਿਆਇਜਗਾਇ
ਜੇ ਆਪ ਅਕਬਰ ਆ ਕੇ ਮੇਰੀ ਬਾਂਹ ਪਕੜ ਕੇ ਜਗਾਵੇ
ਹੌਇਹਹੀਸੋਈਰਹੌਪਨ੍ਰਹਹਿਨਤਾਹਿਲਗਾਇ॥੧੩॥
ਤਾਂ ਵੀ ਉਸ ਨੂੰ ਜੁਤੀਆਂ ਮਾਰ ਕੇ ਸੁਤੀ ਰਹਾਂਗੀ ॥੧੩॥
ਚੌਪਈ
ਚੌਪਈ:
ਐਸੀਬਾਤਸਾਹਸੁਨਿਪਾਈ
ਜਦ ਬਾਦਸ਼ਾਹ ਨੇ ਇਹ ਗੱਲ ਸੁਣੀ
ਲੈਪਨਹੀਤਿਹਓਰਚਲਾਈ
ਤਾਂ ਜੁਤੀ ਲੈ ਕੇ ਉਸ ਵਲ ਸੁਟੀ।
ਜੂਤੀਵਹੈਹਾਥਤਿਨਲਈ
ਉਹੀ ਜੁਤੀ ਉਸ (ਇਸਤਰੀ) ਨੇ ਹੱਥ ਵਿਚ ਲੈ ਲਈ
ਬੀਸਕਝਾਰਿਅਕਬਰਹਿਗਈ॥੧੪॥
ਅਤੇ ਵੀਹ ਕੁ (ਜੁਤੀਆਂ) ਅਕਬਰ ਨੂੰ ਮਾਰ ਦਿੱਤੀਆਂ ॥੧੪॥