ਹਜਰਤਿਕੋਪਅਧਿਕਤਬਭਰਿਯੋ॥
ਬਾਦਸ਼ਾਹ ਤਦ ਗੁੱਸੇ ਨਾਲ ਭਰ ਗਿਆ।
ਵਹੈਬ੍ਰਿਛਮਹਿਗਡਹਾਕਰਿਯੋ॥
ਉਸ ਬ੍ਰਿਛ ਦੇ ਹੇਠਾਂ ਹੀ ਟੋਆ ਪੁਟਵਾਇਆ।
ਤਾਮੈਐਂਚਿਤਰੁਨਵਹਡਾਰੀ॥
ਉਸ ਇਸਤਰੀ ਨੂੰ ਖਿਚ ਕੇ ਉਸ ਟੋਏ ਵਿਚ ਸੁਟ ਦਿੱਤਾ।
ਮੂਰਖਬਾਤਨਕਛੂਬਿਚਾਰੀ॥੧੫॥
ਮੂਰਖ ਨੇ ਕੋਈ ਗੱਲ ਨਾ ਸਮਝੀ ॥੧੫॥
ਅੜਿਲ॥
ਅੜਿਲ:
ਤਾਹਿਬ੍ਰਿਛਮਹਿਡਾਰਿਆਪੁਦਿਲੀਗਯੋ॥
ਉਸ ਨੂੰ ਬ੍ਰਿਛ ਹੇਠਾਂ ਸੁਟ ਕੇ ਬਾਦਸ਼ਾਹ ਆਪ ਦਿੱਲੀ ਚਲਾ ਗਿਆ।
ਆਨਿਉਕਰਿਦ੍ਰੁਮਮੀਤਕਾਢਤਾਕੌਲਯੋ॥
ਮਿਤਰ ਨੇ ਆ ਕੇ ਬ੍ਰਿਛ ਕੋਲੋਂ ਪੁਟ ਕੇ ਉਸ ਨੂੰ ਬਾਹਰ ਕਢ ਲਿਆ।
ਮਿਲੀਤਰੁਨਿਪਿਯਸਾਥਚਰਿਤ੍ਰਬਨਾਇਬਰਿ॥
(ਇਸ ਤਰ੍ਹਾਂ ਦਾ) ਸੁੰਦਰ ਚਰਿਤ੍ਰ ਬਣਾ ਕੇ
ਹੋਅਕਬਰਕੇਸਿਰਮਾਝਜੂਤਿਯਨਝਾਰਿਕਰਿ॥੧੬॥
ਅਤੇ ਅਕਬਰ ਦੇ ਸਿਰ ਵਿਚ ਜੁਤੀਆਂ ਮਾਰ ਕੇ ਉਹ ਇਸਤਰੀ (ਆਪਣੇ) ਪ੍ਰੀਤਮ ਨੂੰ ਆ ਮਿਲੀ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਾਈਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੨॥੪੨੪੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੨॥੪੨੪੧॥ ਚਲਦਾ॥
ਚੌਪਈ॥
ਚੌਪਈ:
ਰਾਧਾਵਤੀਨਗਰਇਕਭਾਰੋ॥
ਰਾਧਾਵਤੀ ਨਾਂ ਦਾ ਇਕ ਵੱਡਾ ਨਗਰ ਸੀ।
ਆਪੁਹਾਥਜਨੁਕੀਸਸਵਾਰੋ॥
ਮਾਨੋ ਈਸ਼ਵਰ ਨੇ ਉਸ ਨੂੰ ਆਪ ਬਣਾਇਆ ਹੋਵੇ।
ਕ੍ਰੂਰਕੇਤੁਰਾਜਾਤਹਰਹਈ॥
ਉਥੇ ਕ੍ਰੂਰ ਕੇਤੁ ਨਾਂ ਦਾ ਰਾਜਾ ਰਹਿੰਦਾ ਸੀ।
ਛਤ੍ਰਮਤੀਰਾਨੀਜਗਕਹਈ॥੧॥
(ਉਸ ਦੀ) ਰਾਣੀ ਨੂੰ ਜਗਤ ਛਤ੍ਰ ਮਤੀ ਕਹਿੰਦਾ ਸੀ ॥੧॥
ਤਾਕੋਅਧਿਕਰੂਪਉਜਿਯਾਰੋ॥
ਉਸ ਦਾ ਰੂਪ ਬਹੁਤ ਉਜਲਾ ਸੀ,
ਆਪੁਬ੍ਰਹਮਜਨੁਕਰਨਸਵਾਰੋ॥
ਮਾਨੋ ਬ੍ਰਹਮਾ ਨੇ ਆਪਣੇ ਹੱਥਾਂ ਨਾਲ ਸੰਵਾਰਿਆ ਹੋਵੇ।
ਤਾਸਮਤੀਨਿਭਵਨਤ੍ਰਿਯਨਾਹੀ॥
ਉਸ ਵਰਗੀ ਤਿੰਨਾਂ ਲੋਕਾਂ ਵਿਚ (ਕੋਈ) ਇਸਤਰੀ ਨਹੀਂ ਸੀ।
ਦੇਵਅਦੇਵਕਹੈਮਨਮਾਹੀ॥੨॥
ਇਹ ਗੱਲ ਦੇਵਤੇ ਅਤੇ ਦੈਂਤ ਮਨ ਵਿਚ ਕਹਿੰਦੇ ਸਨ ॥੨॥
ਦੋਹਰਾ॥
ਦੋਹਰਾ:
ਹੀਰਾਮਨਿਇਕਸਾਹਕੋਪੂਤਹੁਤੋਤਿਹਠੌਰ॥
ਉਥੇ ਹੀਰਾ ਮਨਿ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ।
ਤੀਨਿਭਵਨਭੀਤਰਬਿਖੇਤਾਸਮਹੁਤੋਨਔਰ॥੩॥
ਤਿੰਨਾਂ ਲੋਕਾਂ ਵਿਚ ਉਸ ਵਰਗਾ ਹੋਰ ਕੋਈ ਨਹੀਂ ਸੀ ॥੩॥
ਛਤ੍ਰਮਤੀਤਿਹਲਖਿਛਕੀਛੈਲਛਰਹਰੋਜ੍ਵਾਨ॥
ਛਤ੍ਰ ਮਤੀ ਉਸ ਛੈਲ ਅਤੇ ਸੁੰਦਰ ਜਵਾਨ ਨੂੰ ਵੇਖ ਕੇ ਪ੍ਰਸੰਨ ਹੋ ਗਈ।
ਰੂਪਬਿਖੈਸਮਤਵਨਕੀਤੀਨਿਭਵਨਨਹਿਆਨ॥੪॥
ਉਸ ਦੇ ਰੂਪ ਦੇ ਸਮਾਨ ਤਿੰਨਾਂ ਲੋਕਾਂ ਵਿਚ ਹੋਰ ਕੋਈ ਨਹੀਂ ਸੀ ॥੪॥
ਸੋਰਠਾ॥
ਸੋਰਠਾ:
ਤਾਕੋਲਿਯੋਬੁਲਾਇਰਾਨੀਸਖੀਪਠਾਇਕੈ॥
ਰਾਣੀ ਨੇ ਸਖੀ ਭੇਜ ਕੇ ਉਸ ਨੂੰ ਬੁਲਵਾ ਲਿਆ
ਕਹਿਯੋਮੀਤਮੁਸਕਾਇਸੰਕਤ੍ਯਾਗਿਮੋਕੌਭਜਹੁ॥੫॥
ਅਤੇ ਮੁਸਕਰਾ ਕੇ ਕਹਿਣ ਲਗੀ, ਹੇ ਮਿਤਰ! (ਹਰ ਪ੍ਰਕਾਰ ਦਾ) ਸੰਕੋਚ ਤਿਆਗ ਕੇ ਮੇਰੇ ਨਾਲ ਭੋਗ ਕਰੋ ॥੫॥
ਅੜਿਲ॥
ਅੜਿਲ:
ਜੋਰਾਨੀਤਿਹਕਹਿਯੋਨਤਿਨਬਚਮਾਨਿਯੋ॥
ਰਾਣੀ ਨੇ ਉਸ ਨੂੰ ਜੋ ਕਿਹਾ, ਉਸ ਨੇ ਉਹ ਗੱਲ ਨਾ ਮੰਨੀ।
ਪਾਇਰਹੀਪਰਮੂੜਨਕਿਛੁਕਰਿਜਾਨਿਯੋ॥
(ਉਹ ਉਸ ਦੇ) ਪੈਰੀਂ ਪਈ ਪਰ ਉਸ ਮੂਰਖ ਨੇ ਕੁਝ ਨਾ ਸਮਝਿਆ।
ਹਾਇਭਾਇਬਹੁਭਾਤਿਰਹੀਦਿਖਰਾਇਕਰਿ॥
(ਉਹ ਇਸਤਰੀ) ਬਹੁਤ ਤਰ੍ਹਾਂ ਨਾਲ ਹਾਵ ਭਾਵ ਵਿਖਾਉਂਦੀ ਰਹੀ
ਹੋਰਮਿਯੋਨਤਾਸੋਮੂਰਖਹਰਖੁਪਜਾਇਕਰਿ॥੬॥
ਪਰ ਉਸ ਮੂਰਖ ਨੇ ਪ੍ਰਸੰਨਤਾ ਪੂਰਵਕ ਉਸ ਨਾਲ ਰਮਣ ਨਾ ਕੀਤਾ ॥੬॥
ਕਰਮਕਾਲਜੋਲਾਖਮੁਹਰਕਹੂੰਪਾਇਯੈ॥
ਜੇ ਸੰਯੋਗ ਨਾਲ ਕਿਤੇ ਲੱਖ ਮੋਹਰਾਂ ਮਿਲ ਜਾਣ,
ਲੀਜੈਹਾਥਉਚਾਇਤ੍ਯਾਗਿਨਹਪਾਇਯੈ॥
ਤਾਂ ਹੱਥਾਂ ਉਤੇ ਚੁਕ ਲੈਣੀਆਂ ਚਾਹੀਦੀਆਂ ਹਨ, ਛਡ ਨਹੀਂ ਦੇਣੀਆਂ ਚਾਹੀਦੀਆਂ।
ਜੋਰਾਨੀਸੋਨੇਹਭਯੋਲਹਿਲੀਜਿਯੈ॥
ਜੋ ਰਾਣੀ ਤੋਂ ਪ੍ਰੇਮ ਮਿਲੇ, (ਉਸ ਨੂੰ) ਲੈ ਲੈਣਾ ਚਾਹੀਦਾ ਹੈ।
ਹੋਜੋਵਹੁਕਹੈਸੁਕਰਿਯੈਸੰਕਨਕੀਜਿਯੈ॥੭॥
ਉਹ ਜੋ ਕਹੇ, ਉਹੀ ਬਿਨਾ ਸੰਗ ਸੰਕੋਚ ਕਰਨਾ ਚਾਹੀਦਾ ਹੈ ॥੭॥
ਭਜੁਰਾਨੀਤਿਹਕਹਿਯੋਨਤਿਹਤਾਕੌਭਜ੍ਯੋ॥
ਰਾਣੀ ਨੇ ਉਸ ਨੂੰ ਸੰਯੋਗ ਲਈ ਕਿਹਾ, ਪਰ ਉਸ ਨੇ ਉਸ ਨਾਲ ਸੰਯੋਗ ਨਾ ਕੀਤਾ।
ਕਾਮਕੇਲਹਿਤਮਾਨਨਤਿਹਤਾਸੋਸਜ੍ਰਯੋ॥
ਕਾਮ-ਕ੍ਰੀੜਾ ਲਈ ਉਹ ਉਸ ਨਾਲ ਸੰਯੁਕਤ ਨਾ ਹੋਇਆ।
ਨਾਹਿਨਾਹਿਸੋਕਰਤਨਾਸਿਤਕੀਤਹਭਯੋ॥
ਉਹ ਨਾਸ਼ ਹੋਣਾ ਉਥੇ 'ਨਾਂਹ ਨਾਂਹ' ਕਰਦਾ ਰਿਹਾ।
ਹੋਤਬਅਬਲਾਕੈਕੋਪਅਧਿਕਚਿਤਮੈਛਯੋ॥੮॥
ਤਦ ਇਸਤਰੀ ਦੇ ਮਨ ਵਿਚ ਬਹੁਤ ਕ੍ਰੋਧ ਭਰ ਗਿਆ ॥੮॥
ਚੌਪਈ॥
ਚੌਪਈ:
ਤਰੁਨੀਤਬੈਅਧਿਕਰਿਸਿਭਰੀ॥
ਇਸਤਰੀ ਕ੍ਰੋਧ ਨਾਲ ਬਹੁਤ ਭਰ ਗਈ
ਕਠਿਨਕ੍ਰਿਪਾਨਹਾਥਮੈਧਰੀ॥
ਅਤੇ ਕਠੋਰ ਕ੍ਰਿਪਾਨ ਹੱਥ ਵਿਚ ਪਕੜ ਲਈ।
ਤਾਕੋਤਮਕਿਤੇਗਸੌਮਾਰਿਯੋ॥
ਉਸ ਨੂੰ ਖਿਝ ਕੇ ਤਲਵਾਰ ਨਾਲ ਮਾਰ ਦਿੱਤਾ
ਕਾਟਿਮੂੰਡਛਿਤਊਪਰਡਾਰਿਯੋ॥੯॥
ਅਤੇ ਸਿਰ ਕਟ ਕੇ ਧਰਤੀ ਉਤੇ ਸੁਟ ਦਿੱਤਾ ॥੯॥
ਟੂਕਅਨੇਕਤਵਨਕੌਕੀਨੋ॥
ਉਸ ਦੇ ਅਨੇਕ ਟੋਟੇ ਕਰ ਦਿੱਤੇ
ਡਾਰਿਦੇਗਕੇਭੀਤਰਦੀਨੋ॥
ਅਤੇ ਦੇਗ ਦੇ ਵਿਚ ਸੁਟ ਦਿੱਤੇ।
ਨਿਜੁਪਤਿਬੋਲਿਧਾਮਮੈਲਯੋ॥
(ਫਿਰ) ਆਪਣੇ ਪਤੀ ਨੂੰ ਘਰ ਬੁਲਾ ਲਿਆ
ਭਛਭਾਖਿਆਗੇਧਰਿਦਯੋ॥੧੦॥
ਅਤੇ 'ਖਾਓ' ਕਹਿ ਕੇ ਉਸ ਦੇ ਅਗੇ ਧਰ ਦਿੱਤਾ ॥੧੦॥
ਦੋਹਰਾ॥
ਦੋਹਰਾ:
ਮਦਰਾਮਾਝਚੁਆਇਤਿਹਮਦਕਰਿਪ੍ਰਯਾਯੋਪੀਯ॥
(ਉਸ ਦੇ ਮਾਸ ਨੂੰ) ਸ਼ਰਾਬ ਵਿਚ ਪਾ ਕੇ, ਫਿਰ ਉਸ ਸ਼ਰਾਬ ਨੂੰ ਪਤੀ ਨੂੰ ਪਿਲਾ ਦਿੱਤਾ।
ਲਹਿਬਾਰੁਨਿਮੂਰਖਿਪਿਯੋਭੇਦਨਸਮਝ੍ਯੋਜੀਯ॥੧੧॥
ਉਹ ਮੂਰਖ ਉਸ ਨੂੰ ਸ਼ਰਾਬ ਸਮਝ ਕੇ ਪੀ ਗਿਆ ਅਤੇ ਮਨ ਵਿਚ ਭੇਦ ਨੂੰ ਨਾ ਸਮਝਿਆ ॥੧੧॥
ਹਾਡੀਤੁਚਾਗਿਲੋਲਕੈਦੀਨੀਡਾਰਿਚਲਾਇ॥
ਹੱਡੀਆਂ ਅਤੇ ਖਲੜੀ ਨੂੰ ਗੁਲੇਲੇ ਬਣਾ ਕੇ ਚਲਾ ਦਿੱਤਾ
ਰਹਤਮਾਸੁਦਾਨਾਭਏਅਸ੍ਵਨਦਯੋਖਵਾਇ॥੧੨॥
ਅਤੇ ਬਾਕੀ ਬਚਿਆ ਮਾਸ ਦਾਣੇ ਵਿਚ ਪਾ ਕੇ ਘੋੜਿਆਂ ਨੂੰ ਖਵਾ ਦਿੱਤਾ ॥੧੨॥
ਚੌਪਈ॥
ਚੌਪਈ:
ਤਾਸੋਰਤਿਜਿਨਜਾਨਿਨਕਰੀ॥
ਜਿਸ ਵਿਅਕਤੀ ਨੇ ਜਾਣ ਬੁਝ ਕੇ ਉਸ ਨਾਲ ਰਤੀ-ਕ੍ਰੀੜਾ ਨਾ ਕੀਤੀ,
ਤਾਪਰਅਧਿਕਕੋਪਤ੍ਰਿਯਭਰੀ॥
ਉਸ ਉਤੇ ਇਸਤਰੀ ਬਹੁਤ ਕਹਿਰਵਾਨ ਹੋਈ।
ਹੈਨ੍ਰਿਪਕੋਤਿਹਮਾਸਖਵਾਯੋ॥
ਰਾਜੇ ਦੇ ਘੋੜਿਆਂ ਨੂੰ (ਉਸ ਦਾ) ਮਾਸ ਖਵਾਇਆ,
ਮੂਰਖਨਾਹਿਨਾਹਿਕਛੁਪਾਯੋ॥੧੩॥
ਪਰ ਮੂਰਖ ਰਾਜੇ ('ਨਾਹਿ') ਨੇ ਕੁਝ ਨਾ ਸਮਝਿਆ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤੇਈਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੩॥੪੨੫੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੩॥੪੨੫੪॥ ਚਲਦਾ॥
ਦੋਹਰਾ॥
ਦੋਹਰਾ:
ਬਿਸਨਕੇਤੁਰਾਜਾਬਡੋਜੂਨਾਗੜਕੋਈਸ॥
ਜੂਨਾਗੜ੍ਹ ਦਾ ਸੁਆਮੀ ਬਿਸਨ ਕੇਤੁ ਇਕ ਵੱਡਾ ਰਾਜਾ ਸੀ।
ਇੰਦ੍ਰਚੰਦ੍ਰਸੌਰਾਜਧੌਅਲਕਿਸਕੈਜਗਦੀਸ॥੧॥
ਉਹ ਰਾਜਾ ਇੰਦਰ ਜਾਂ ਚੰਦ੍ਰਮਾ ਵਰਗਾ ਸੀ ਜਾਂ ਕੁਬੇਰ ਵਰਗਾ ਅਥਵਾ ਜਗਤ ਦਾ ਸੁਆਮੀ ਸੀ ॥੧॥
ਚੌਪਈ॥
ਚੌਪਈ:
ਸ੍ਰੀਤ੍ਰਿਪਰਾਰਿਕਲਾਤਾਕੀਤ੍ਰਿਯ॥
ਉਸ ਦੀ ਇਸਤਰੀ ਤ੍ਰਿਪੁਰਾਰਿ ਕਲਾ ਸੀ
ਮਨਕ੍ਰਮਬਸਿਰਾਖ੍ਯੋਜਿਨਕਰਿਪਿਯ॥
ਜਿਸ ਨੇ ਮਨ ਅਤੇ ਕਰਮ ਕਰ ਕੇ ਪਤੀ ਨੂੰ ਵਸ ਵਿਚ ਕੀਤਾ ਹੋਇਆ ਸੀ।
ਅਧਿਕਤਰੁਨਿਕੋਰੂਪਬਿਰਾਜੈ॥
ਉਸ ਇਸਤਰੀ ਦੀ ਬਹੁਤ ਅਧਿਕ ਸੁੰਦਰਤਾ ਸੀ
ਸ੍ਰੀਤ੍ਰਿਪੁਰਾਰਿਨਿਰਖਿਦੁਤਿਲਾਜੈ॥੨॥
ਜਿਸ ਦੀ ਛਬੀ ਨੂੰ ਵੇਖ ਕੇ ਸ਼ਿਵ ('ਤ੍ਰਿਪੁਰਾਰਿ') ਵੀ ਲਜਿਤ ਹੁੰਦਾ ਸੀ ॥੨॥
ਦੋਹਰਾ॥
ਦੋਹਰਾ:
ਨਵਲਕੁਅਰਇਕਸਾਹੁਕੋਪੂਤਰਹੈਸੁਕੁਮਾਰ॥
ਨਵਲ ਕੁਮਾਰ ਇਕ ਸ਼ਾਹ ਦਾ ਕੋਮਲ ਪੁੱਤਰ ਸੀ।
ਰੀਝਰਹੀਤ੍ਰਿਪੁਰਾਰਿਕਲਾਤਾਕੋਰੂਪਨਿਹਾਰਿ॥੩॥
ਉਸ ਦੇ ਰੂਪ ਨੂੰ ਵੇਖ ਕੇ ਤ੍ਰਿਪੁਰਾਰਿ ਕਲਾ ਮੋਹਿਤ ਹੋ ਗਈ ॥੩॥
ਅੜਿਲ॥
ਅੜਿਲ: