ਨਵਲਕੁਅਰਹਿਬਿਲੋਕਿਹਿਯੋਲਲਚਾਇਯੋ॥
ਨਵਲ ਕੁਮਾਰ ਨੂੰ ਵੇਖ ਕੇ ਉਸ ਦਾ ਜੀ ਲਲਚਾ ਗਿਆ।
ਪਠੈਸਹਚਰੀਨਿਜੁਗ੍ਰਿਹਬੋਲਪਠਾਇਯੋ॥
ਸਖੀ ਭੇਜ ਕੇ ਉਸ ਨੂੰ ਆਪਣੇ ਘਰ ਬੁਲਾ ਲਿਆ।
ਅਧਿਕਮਾਨਿਰੁਚਿਰਮੀਹਰਖਉਪਜਾਇਕੈ॥
ਬਹੁਤ ਪ੍ਰਸੰਨ ਹੋ ਕੇ ਉਸ ਨਾਲ ਰੁਚੀ ਪੂਰਵਕ ਰਮਣ ਕੀਤਾ।
ਹੋਕਾਮਰੀਤਿਜੁਤਪ੍ਰੀਤਮਅਧਿਕਮਚਾਇਕੈ॥੪॥
ਪ੍ਰੀਤਮ ਨਾਲ ਕਾਮ ਦੀ ਰੀਤ ਨੂੰ ਬਹੁਤ ਅਧਿਕ ਮਚਾਇਆ ॥੪॥
ਛੈਲਛੈਲਨੀਛਕੈਅਧਿਕਸੁਖਪਾਵਹੀ॥
ਪ੍ਰੀਤਮ ਅਤੇ ਪ੍ਰੀਤਮਾ (ਭੋਗ ਦੁਆਰਾ) ਬਹੁਤ ਸੁਖ ਪ੍ਰਾਪਤ ਕਰ ਕੇ ਆਨੰਦਿਤ ਹੋ ਰਹੇ ਸਨ।
ਜੋਰਜੋਰਚਖੁਚਾਰਦੋਊਮੁਸਕਾਵਹੀ॥
ਉਹ ਸੁੰਦਰ ਅੱਖਾਂ ਨੂੰ ਜੋੜ ਜੋੜ ਕੇ ਮੁਸਕਰਾਉਂਦੇ ਸਨ।
ਲਪਟਲਪਟਕਰਿਜਾਹਿਨਛਿਨਇਕਛੋਰਹੀ॥
(ਇਕ ਦੂਜੇ ਨਾਲ) ਲਿਪਟ ਰਹੇ ਸਨ ਅਤੇ ਇਕ ਛਿਣ ਲਈ ਵੀ ਨਹੀਂ ਛਡਦੇ ਸਨ
ਹੋਕਰਿਅਧਰਨਕੋਪਾਨਕੁਚਾਨਮਰੋਰਹੀ॥੫॥
ਅਤੇ ਹੋਠਾਂ ਨੂੰ ਚੂਸਦੇ ਅਤੇ ਕੁਚਾਂ ਨੂੰ ਮਰੋੜਦੇ ਸਨ ॥੫॥
ਚੌਰਾਸਿਯਨਆਸਨਨਕਰਤਬਨਾਇਕੈ॥
ਉਹ ਚੰਗੀ ਤਰ੍ਹਾਂ ਚੌਰਾਸੀ ਆਸਣ ਕਰਦੇ ਸਨ।
ਕਾਮਕਲੋਲਮਚਾਇਅਧਿਕਸੁਖਪਾਇਕੈ॥
ਕਾਮ ਕਲੋਲ ਕਰ ਕੇ ਬਹੁਤ ਸੁਖ ਪਾਉਂਦੇ ਸਨ।
ਕੋਕਸਾਰਕੇਭੇਦਉਚਰੈਬਨਾਇਕਰ॥
ਕੋਕ ਸਾਰ ਦੇ ਭੇਦਾਂ ਨੂੰ ਦਸਦੇ ਸਨ
ਹੋਨਿਰਖਿਪ੍ਰਭਾਬਲਿਜਾਹਿਦੋਊਮੁਸਕਾਇਕਰਿ॥੬॥
ਅਤੇ ਦੋਵੇਂ (ਇਕ ਦੂਜੇ ਦੀ) ਸੁੰਦਰਤਾ ਨੂੰ ਵੇਖ ਕੇ ਹਸਦੇ ਹੋਏ ਕੁਰਬਾਨ ਜਾਂਦੇ ਸਨ ॥੬॥
ਚੌਪਈ॥
ਚੌਪਈ:
ਏਕਦਿਵਸਇਮਿਜਾਰਉਚਾਰੋ॥
ਇਕ ਦਿਨ ਮਿਤਰ ਨੇ (ਰਾਣੀ ਨੂੰ) ਕਿਹਾ,
ਸੁਨੁਰਾਨੀਤੈਕਹਿਯੋਹਮਾਰੋ॥
ਹੇ ਰਾਣੀ! ਮੇਰੀ ਇਕ ਗੱਲ ਸੁਣ।
ਜਿਨਿਤਵਨਾਥਬਿਲੋਕੈਆਈ॥
ਮਤਾਂ ਕਿਤੇ ਤੇਰੇ ਪਤੀ ਨੇ ਆ ਕੇ ਵੇਖ ਲਿਆ,
ਦੁਹੂੰਅਨਹਨੇਕੋਪਉਪਜਾਈ॥੭॥
ਤਾਂ ਕ੍ਰੋਧਿਤ ਹੋ ਕੇ ਦੋਹਾਂ ਨੂੰ ਮਾਰ ਦੇਵੇਗਾ ॥੭॥
ਤ੍ਰਿਯੋਬਾਚ॥
ਇਸਤਰੀ ਨੇ ਕਿਹਾ:
ਪ੍ਰਥਮਰਾਵਤਨਭੇਦਜਤਾਊ॥
ਪਹਿਲਾਂ ਮੈਂ ਸਾਰੀ ਗੱਲ ਰਾਜੇ ਨੂੰ ਦਸਾਂਗੀ।
ਬਹੁਰਿਢਢੋਰੇਨਗਰਦਿਵਾਊ॥
ਫਿਰ ਨਗਰ ਵਿਚ ਢੰਢੋਰਾ ਪਿਟਵਾਵਾਂਗੀ।
ਦੈਦੁੰਦਭਿਪੁਨਿਤੋਹਿਬੁਲੈਹੌ॥
ਫਿਰ ਨਗਾਰਾ ਵਜਾ ਕੇ ਤੈਨੂੰ ਬੁਲਵਾਵਾਂਗੀ
ਕਾਮਭੋਗਰੁਚਿਮਾਨਿਮਚੈਹੌ॥੮॥
ਅਤੇ ਰੁਚੀ ਪੂਰਵਕ ਕਾਮ ਭੋਗ ਕਰਾਂਗੇ ॥੮॥
ਅੜਿਲ॥
ਅੜਿਲ:
ਅਧਿਕਭੋਗਕਰਿਮੀਤਹਿਦਯੋਉਠਾਇਕੈ॥
ਬਹੁਤ ਅਧਿਕ ਭੋਗ ਕਰ ਕੇ ਮਿਤਰ ਨੂੰ ਉਠਾ ਦਿੱਤਾ (ਅਰਥਾਤ ਭੇਜ ਦਿੱਤਾ)।
ਆਪੁਨ੍ਰਿਪਤਿਸੌਕਹੀਬਾਤਸਮੁਝਾਇਕੈ॥
ਆਪ ਰਾਜੇ ਨੂੰ ਸਮਝਾ ਕੇ ਗੱਲ ਕਹੀ
ਸਿਵਮੋਕੌਇਹਭਾਤਿਕਹਿਯੋਹੌਆਇਕਰਿ॥
ਕਿ ਸ਼ਿਵ ਨੇ ਮੈਨੂੰ ਆ ਕੇ ਕਿਹਾ ਹੈ।
ਹੋਸੋਹਉਤੁਮਰੇਤੀਰਕਹੌਅਬਆਇਕਰਿ॥੯॥
ਉਹ ਹੁਣ ਮੈਂ ਤੁਹਾਡੇ ਕੋਲ ਆ ਕੇ ਕਹਿੰਦੀ ਹਾਂ ॥੯॥
ਚੌਪਈ॥
ਚੌਪਈ:
ਜਬਦਿਨਏਕਸਭਾਗਾਹ੍ਵੈਹੈ॥
ਜਦ ਇਕ ਸੁਭਾਗਾ ਦਿਨ ਹੋਵੇਗਾ
ਮਹਾਦੇਵਮੇਰੇਗ੍ਰਿਹਐਹੈ॥
ਤਾਂ ਮਹਾਦੇਵ ਮੇਰੇ ਘਰ ਆਉਣਗੇ।
ਨਿਜੁਹਾਥਨਦੁੰਦਭੀਬਜਾਵੈ॥
ਆਪਣੇ ਹੱਥ ਨਾਲ ਦੁੰਦਭੀ ਵਜਾਉਣਗੇ
ਕੂਕਿਅਧਿਕਸਭਪੁਰਹਿਸੁਨਾਵੈ॥੧੦॥
(ਜਿਸ ਦੀ) ਧੁਨੀ ਸਾਰੇ ਨਗਰ ਨੂੰ ਸੁਣਾਈ ਦੇਵੇਗੀ ॥੧੦॥
ਜਬਤੁਮਐਸਸਬਦਸੁਨਿਲੈਯਹੁ॥
ਜਦ ਤੁਸੀਂ ਅਜਿਹੀ ਧੁਨੀ ਸੁਣ ਲਵੋ
ਤਬਉਠਧਾਮਹਮਾਰੇਐਯਹੁ॥
ਤਦ ਉਠ ਕੇ ਮੇਰੇ ਮਹੱਲ ਵਿਚ ਆ ਜਾਣਾ।
ਭੇਦਕਿਸੂਔਰਹਿਨਹਿਕਹਿਯਹੁ॥
(ਇਹ) ਭੇਦ ਕਿਸੇ ਹੋਰ ਨੂੰ ਨਹੀਂ ਦਸਣਾ
ਭੋਗਸਮੌਤ੍ਰਿਯਕੋਭਯੋਲਹਿਯਹੁ॥੧੧॥
ਅਤੇ ਸਮਝ ਲੈਣਾ ਕਿ ਇਸਤਰੀ ਦੇ ਭੋਗ ਦਾ ਸਮਾਂ ਹੋ ਗਿਆ ਹੈ ॥੧੧॥
ਦੋਹਰਾ॥
ਦੋਹਰਾ:
ਤੁਰਤਆਨਿਮੋਕੋਭਜਹੁਸੁਨੁਰਾਜਾਸੁਖਧਾਮ॥
ਹੇ ਸੁਖਧਾਮ ਰਾਜੇ! ਸੁਣੋ। (ਤਦ ਤੁਸੀਂ) ਤੁਰਤ ਆ ਕੇ ਮੇਰੇ ਨਾਲ ਭੋਗ ਕਰਨਾ।
ਪਲ੍ਰਯੋਪਰੋਸੋਹੋਇਸੁਤਮੋਹਨਰਖਿਯਹੁਨਾਮ॥੧੨॥
ਪਲਿਆ ਪਲੋਸਿਆ ਪੁੱਤਰ ਹੋਵੇਗਾ (ਅਤੇ ਉਸ ਦਾ) ਨਾਂ ਮੋਹਨ ਰਖਾਂਗੇ ॥੧੨॥
ਯੌਕਹਿਕੈਨ੍ਰਿਪਸੋਬਚਨਗ੍ਰਿਹਤੇਦਿਯੋਉਠਾਇ॥
ਇਸ ਤਰ੍ਹਾਂ ਕਹਿ ਕੇ ਰਾਜੇ ਨੂੰ ਘਰ ਤੋਂ ਭੇਜ ਦਿੱਤਾ
ਪਠੈਸਹਚਰੀਜਾਰਕੌਲੀਨੋਨਿਕਟਬੁਲਾਇ॥੧੩॥
ਅਤੇ ਸਖੀ ਭੇਜ ਕੇ ਯਾਰ ਨੂੰ ਕੋਲ ਬੁਲਾ ਲਿਆ ॥੧੩॥
ਚੌਪਈ॥
ਚੌਪਈ:
ਕਾਮਭੋਗਪ੍ਰੀਤਮਸੋਕਿਯੋ॥
(ਉਸ ਨੇ) ਪ੍ਰੀਤਮ ਨਾਲ ਭੋਗ ਵਿਲਾਸ ਕੀਤਾ
ਦ੍ਰਿੜਕਰਿਬਹੁਤਦਮਾਮੋਦਿਯੋ॥
ਅਤੇ ਬੜੇ ਜ਼ੋਰ ਨਾਲ ਦਮਾਮਾ ਵਜਾਇਆ।
ਕੂਕਿਕੂਕਿਪੁਰਸਕਲਸੁਨਾਇਸਿ॥
ਕੂਕ ਕੂਕ ਕੇ ਸਾਰੇ ਨਗਰ ਨੂੰ ਸੁਣਾ ਦਿੱਤਾ
ਭੋਗਸਮੈਰਾਨੀਕੋਆਇਸਿ॥੧੪॥
ਕਿ ਰਾਣੀ ਦੇ ਭੋਗ ਦਾ ਸਮਾਂ ਹੋ ਗਿਆ ਹੈ ॥੧੪॥
ਬਚਨਸੁਨਤਰਾਜਾਉਠਿਧਯੋ॥
ਬੋਲ ਸੁਣ ਕੇ ਰਾਜਾ ਭਜਦਾ ਆਇਆ
ਭੋਗਸਮੋਰਾਨੀਕੋਭਯੋ॥
ਕਿ ਰਾਣੀ ਦੇ ਭੋਗ ਦਾ ਸਮਾਂ ਹੋ ਗਿਆ ਹੈ।