ਜੋਸਿਵਬਚਨਕਹਿਯੋਸੋਹ੍ਵੈਹੈ॥
ਜੋ ਸ਼ਿਵ ਬਚਨ ਕਹਿਣਗੇ, ਉਹੀ ਹੋਵੇਗਾ
ਪਰਿਯੋਪਰੋਸੋਸੁਤਗ੍ਰਿਹਦੈਹੈ॥੧੫॥
ਅਤੇ ਪਲਿਆ ਪਲੋਸਿਆ ਪੁੱਤਰ ਘਰ ਵਿਚ ਦੇਣਗੇ ॥੧੫॥
ਆਵਤਨ੍ਰਿਪਤਿਜਾਰਡਰਪਾਨੋ॥
ਰਾਜੇ ਨੂੰ ਆਉਂਦਾ ਵੇਖ ਕੇ ਯਾਰ ਡਰ ਗਿਆ
ਰਾਨੀਸੋਯੌਬਚਨਬਖਾਨੋ॥
ਅਤੇ ਰਾਣੀ ਨੂੰ ਇਸ ਤਰ੍ਹਾਂ ਕਹਿਣ ਲਗਾ
ਨਿਰਾਪ੍ਰਾਧਮੋਕੌਤੈਮਾਰਿਯੋ॥
ਕਿ ਤੂੰ ਮੈਨੂੰ ਬਿਨਾ ਅਪਰਾਧ ਦੇ ਮਾਰ ਰਹੀ ਹੈਂ।
ਮੈਤ੍ਰਿਯਕਛੁਨਤੋਰਿਬਿਗਾਰਿਯੋ॥੧੬॥
ਹੇ ਇਸਤਰੀ! ਮੈਂ ਤੇਰਾ ਕੁਝ ਨਹੀਂ ਵਿਗਾੜਿਆ ਹੈ ॥੧੬॥
ਸਿਵਬਚਸਿਮਰਿਤਹਾਨ੍ਰਿਪਗਯੋ॥
ਸ਼ਿਵ ਦੇ ਬੋਲ ਨੂੰ ਯਾਦ ਕਰ ਕੇ ਰਾਜਾ ਉਥੇ ਗਿਆ
ਭੋਗਕਰਤਨਿਜੁਤ੍ਰਿਯਸੇਭਯੋ॥
ਅਤੇ ਆਪਣੀ ਇਸਤਰੀ ਨਾਲ ਭੋਗ ਕਰਨ ਲਗਾ।
ਪੀਠਿਫੇਰਿਗ੍ਰਿਹਕੋਜਬਧਾਯੋ॥
ਜਦ ਉਹ ਪਿਠ ਦੇ ਕੇ ਆਪਣੇ ਘਰ ਵਲ ਗਿਆ
ਤਬਤ੍ਰਿਯਆਪਨੋਜਾਰਬੁਲਾਯੋ॥੧੭॥
ਤਾਂ ਇਸਤਰੀ ਨੇ ਆਪਣੇ ਯਾਰ ਨੂੰ ਬੁਲਾ ਲਿਆ ॥੧੭॥
ਦੋਹਰਾ॥
ਦੋਹਰਾ:
ਕਹਾਜਾਤਰਾਜਾਕਹਿਯੋਸਿਵਸੁਤਦੀਨੋਧਾਮ॥
(ਫਿਰ ਉਸ ਨੇ ਆਵਾਜ਼ ਦਿੱਤੀ) ਅਤੇ ਕਿਹਾ, ਹੇ ਰਾਜਨ! ਕਿਥੇ ਜਾ ਰਹੇ ਹੋ। ਸ਼ਿਵ ਨੇ ਘਰ ਵਿਚ ਪੁੱਤਰ ਬਖ਼ਸ਼ਿਆ ਹੈ।
ਪਲੋਪਲੋਸੋਲੀਜਿਯੈਮੋਹਨਿਰਖਿਯੈਨਾਮ॥੧੮॥
ਪਲਿਆ ਪਲੋਸਿਆ (ਪੁੱਤਰ) ਲਵੋ ਅਤੇ (ਇਸ ਦਾ) ਨਾਂ ਮੋਹਨ ਰਖੋ ॥੧੮॥
ਚੌਪਈ॥
ਚੌਪਈ:
ਪ੍ਰਥਮਜਾਰਕੋਬੋਲਿਪਠਾਯੋ॥
ਪਹਿਲਾਂ ਯਾਰ ਨੂੰ ਬੁਲਾਵਾ ਲਿਆ।
ਦੈਦੁੰਦਭਿਪੁਨਿਰਾਵਬੁਲਾਯੋ॥
ਫਿਰ ਨਗਾਰਾ ਵਜਾ ਕੇ ਰਾਜੇ ਨੂੰ ਬੁਲਾ ਲਿਆ।
ਬਹੁਰਿਕੂਕਿਕੈਪੁਰਹਿਸੁਨਾਇਸਿ॥
ਫਿਰ ਕੂਕ ਕੇ ਨਗਰ ਨੂੰ ਸੁਣਾਇਆ
ਮਿਤਵਾਕੋਸੁਤਕੈਠਹਰਾਇਸਿ॥੧੯॥
ਅਤੇ ਯਾਰ ਨੂੰ ਪੁੱਤਰ ਕਰ ਕੇ ਰਖ ਲਿਆ ॥੧੯॥
ਦੋਹਰਾ॥
ਦੋਹਰਾ:
ਨਿਸੁਦਿਨਰਾਖਤਜਾਰਕੋਸੁਤਸੁਤਕਹਿਕਹਿਧਾਮ॥
(ਹੁਣ) ਉਹ ਯਾਰ ਨੂੰ 'ਪੁੱਤਰ ਪੁੱਤਰ' ਕਹਿ ਕੇ ਰਾਤ ਦਿਨ ਘਰ ਵਿਚ ਰਖ ਰਹੀ ਸੀ।
ਸਿਵਬਚਲਹਿਨ੍ਰਿਪਚੁਪਰਹਿਯੋਇਹਛਲਛਲ੍ਯੋਸੁਬਾਮ॥੨੦॥
ਸ਼ਿਵ ਬਚਨ ਮੰਨ ਕੇ ਰਾਜਾ ਚੁਪ ਰਿਹਾ। ਇਸ ਛਲ ਨਾਲ ਇਸਤਰੀ ਨੇ (ਰਾਜੇ ਨੂੰ) ਛਲ ਲਿਆ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਬੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੪॥੪੨੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੪॥੪੨੭੪॥ ਚਲਦਾ॥
ਚੌਪਈ॥
ਚੌਪਈ:
ਬਾਰਾਣਸੀਨਗਰਿਕਬਿਰਾਜੈ॥
ਇਕ ਵਾਰਾਣਸੀ ਨਾਂ ਦਾ ਸ਼ਹਿਰ ਹੈ
ਜਾਕੇਲਖੇਪਾਪਸਭਭਾਜੈ॥
ਜਿਸ ਨੂੰ ਵੇਖਣ ਨਾਲ ਹੀ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
ਬਿਮਲਸੈਨਰਾਜਾਤਹਰਹਈ॥
ਉਥੇ ਬਿਮਲ ਸੈਨ ਨਾਂ ਦਾ ਰਾਜਾ ਰਹਿੰਦਾ ਸੀ।
ਸਭਦੁਰਜਨਕੇਦਲਕੋਦਹਈ॥੧॥
(ਉਹ) ਸਾਰਿਆਂ ਪਾਪੀਆਂ ਦੇ ਦਲਾਂ ਨੂੰ ਨਸ਼ਟ ਕਰ ਦਿੰਦਾ ਸੀ ॥੧॥
ਸੁਨਤਕੁਅਰਨ੍ਰਿਪਕੋਇਕਸੁਤਬਰ॥
ਸੁਨਤ ਕੁੰਵਰ ਨਾਂ ਦਾ ਰਾਜੇ ਦਾ ਇਕ ਸੁੰਦਰ ਪੁੱਤਰ ਸੀ।
ਅਮਿਤਦਰਬੁਤਾਕੇਭੀਤਰਘਰ॥
ਉਸ ਦੇ ਘਰ ਵਿਚ ਬੇਹਿਸਾਬ ਧਨ ਸੀ।
ਜੋਅਬਲਾਤਿਹਰੂਪਨਿਹਾਰੈ॥
ਜਿਹੜੀ ਵੀ ਇਸਤਰੀ ਉਸ ਦੇ ਰੂਪ ਨੂੰ ਵੇਖਦੀ ਸੀ,
ਸਭਹੀਦਰਬੁਆਪਨੋਵਾਰੈ॥੨॥
(ਉਹ) ਆਪਣਾ ਸਾਰਾ ਧਨ (ਉਸ ਤੋਂ) ਵਾਰ ਦਿੰਦੀ ਸੀ ॥੨॥
ਦੋਹਰਾ॥
ਦੋਹਰਾ:
ਸ੍ਰੀਚਖੁਚਾਰੁਮਤੀਰਹੈਨ੍ਰਿਪਕੀਸੁਤਾਅਪਾਰ॥
ਚਖੁਚਾਰੁ ਮਤੀ ਨਾਂ ਦੀ ਰਾਜੇ ਦੀ ਬਹੁਤ ਸੁੰਦਰ ਪੁੱਤਰੀ ਸੀ।
ਕੈਰਤਿਪਤਿਕੀਪੁਤ੍ਰਕਾਕੈਰਤਿਕੋਅਵਤਾਰ॥੩॥
ਉਹ ਜਾਂ ਤਾਂ ਰਤੀ ਦੀ ਪੁੱਤਰੀ ਸੀ ਜਾਂ ਰਤੀ ਦਾ ਅਵਤਾਰ ਸੀ ॥੩॥
ਅੜਿਲ॥
ਅੜਿਲ:
ਜਬਚਖੁਚਾਰੁਮਤੀਤਿਹਰੂਪਨਿਹਾਰਿਯੋ॥
ਜਦ ਚਖੁਚਾਰੁ ਮਤੀ ਨੇ ਉਸ ਦਾ ਰੂਪ ਵੇਖਿਆ
ਯਹੈਆਪਨੇਚਿਤਕੇਬਿਖੈਬਿਚਾਰਿਯੋ॥
ਤਾਂ ਆਪਣੇ ਮਨ ਵਿਚ ਇਹ ਵਿਚਾਰਿਆ
ਕ੍ਯੋਹੂੰਐਸੋਛੈਲਜੁਇਕਛਿਨਪਾਇਯੈ॥
ਕਿ ਕਿਸੇ ਤਰ੍ਹਾਂ ਇਹੋ ਜਿਹਾ ਛੈਲ (ਮੈਨੂੰ) ਇਕ ਛਿਣ ਲਈ ਮਿਲ ਜਾਏ,
ਹੋਕਰੋਨਨ੍ਯਾਰੋਨੈਕਸਦਾਬਲਿਜਾਇਯੈ॥੪॥
(ਤਦ) ਉਸ ਨੂੰ ਬਿਲਕੁਲ ਵੱਖ ਨਾ ਕਰਾਂ ਅਤੇ ਸਦਾ ਬਲਿਹਾਰ ਜਾਵਾਂ ॥੪॥
ਦੋਹਰਾ॥
ਦੋਹਰਾ:
ਸਹਚਰਿਏਕਬੁਲਾਇਕੈਤਾਕੇਦਈਪਠਾਇ॥
ਇਕ ਦਾਸੀ ਬੁਲਾ ਕੇ ਉਸ ਵਲ ਭੇਜ ਦਿੱਤੀ
ਮੋਕੌਮੀਤਮਿਲਾਇਯੈਕਰਿਕੈਕੋਟਿਉਪਾਇ॥੫॥
(ਅਤੇ ਕਿਹਾ ਕਿ) ਅਨੇਕ ਤਰ੍ਹਾਂ ਦੇ ਉਪਾ ਕਰ ਕੇ ਮੈਨੂੰ ਮਿਤਰ ਨਾਲ ਮਿਲਾ ਦੇ ॥੫॥
ਅੜਿਲ॥
ਅੜਿਲ:
ਦੀਜੈਸਖੀਮਿਲਾਇਸਜਨਮੁਹਿਚਾਹਿਯੈ॥
ਹੇ ਸਖੀ! (ਮੈਨੂੰ) ਸੱਜਣ ਮਿਲਾ ਦੇ, ਮੈਨੂੰ (ਇਹ) ਚਾਹੀਦਾ ਹੈ।
ਜਾਕੇਬਿਰਹਬਿਸੇਖਭਏਹਿਯਦਾਹਿਯੈ॥
ਉਸ ਦੇ ਵਿਸ਼ੇਸ਼ ਵਿਯੋਗ ਵਿਚ ਮੇਰਾ ਹਿਰਦਾ ਸੜ ਰਿਹਾ ਹੈ।
ਜਿਯਆਵਤਉਡਮਿਲੌਂਸੰਕਕੋਛੋਰਿਕੈ॥
(ਮੇਰੇ) ਮਨ ਵਿਚ ਆਉਂਦਾ ਹੈ ਕਿ ਸੰਗ ਨੂੰ ਛਡ ਕੇ ਉਸ ਨੂੰ ਉਡ ਕੇ ਮਿਲਾਂ
ਹੋਲੋਕਲਾਜਕੁਲਕਾਨਿਕਰੋਰਿਕਓਰਿਕੈ॥੬॥
ਅਤੇ ਲੋਕ ਲਾਜ ਤੇ ਕੁਲ ਦੀ ਮਰਯਾਦਾ ਨੂੰ ਇਕ ਪਾਸੇ ਕਰ ਦਿਆਂ ॥੬॥
ਸ੍ਯਾਨੀਸਖੀਬਿਸੇਖਭੇਦਤਿਹਪਾਇਕੈ॥
ਸਿਆਣੀ ਸਖੀ ਨੇ ਉਸ ਦੇ ਵਿਸ਼ੇਸ਼ ਭੇਦ ਨੂੰ ਪਾ ਲਿਆ