GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1129
Display Settings
ਆਨਿਪ੍ਰਿਯਾਕਹਪ੍ਰੀਤਮਦਯੋਮਿਲਾਇਕੈ
ਅਤੇ ਪ੍ਰੇਮਿਕਾ ਨੂੰ ਪ੍ਰੀਤਮ ਲਿਆ ਕੇ ਮਿਲਾ ਦਿੱਤਾ।
ਨਿਰਖਿਕੁਅਰਿਤਿਹਅੰਗਦਿਵਾਨੀਸੀਭਈ
ਉਸ ਦੇ ਸ਼ਰੀਰ ਨੂੰ ਵੇਖ ਕੇ ਕੁਮਾਰੀ ਦੀਵਾਨੀ ਜਿਹੀ ਹੋ ਗਈ
ਹੋਬਿਰਹਸਮੁੰਦਕੇਮਾਝਮਗਨਹ੍ਵੈਕੈਗਈ॥੭॥
(ਮਾਨੋ) ਬਿਰਹੋਂ ਦੇ ਸਮੁੰਦਰ ਵਿਚ ਮਗਨ ਹੋ ਗਈ ਹੋਵੇ ॥੭॥
ਚੌਪਈ
ਚੌਪਈ:
ਪ੍ਰੀਤਮਸ੍ਰਯੋਂਯੌਪ੍ਰਿਯਾਸੁਨਾਯੋ
ਪ੍ਰੀਤਮ ਨੂੰ ਪ੍ਰੇਮਿਕਾ ਨੇ ਇਸ ਤਰ੍ਹਾਂ ਕਿਹਾ
ਤੈਮੇਰੋਮਨਆਜੁਚੁਰਾਯੋ
ਕਿ ਤੂੰ ਅਜ ਮੇਰਾ ਮਨ ਚੁਰਾ ਲਿਆ ਹੈ।
ਹੌਹੂੰਐਸਜਤਨਕਛੁਕਰਿਹੌ
ਮੈਂ ਕੁਝ ਇਸ ਤਰ੍ਹਾਂ ਦਾ ਯਤਨ ਕਰਾਂਗੀ
ਸਭਹਿਨਛੋਰਿਤੋਹਿਕੌਬਰਿਹੌ॥੮॥
ਕਿ ਸਾਰਿਆਂ ਨੂੰ ਛਡ ਕੇ ਤੇਰੇ ਨਾਲ ਵਿਆਹ ਕਰਾਂਗੀ ॥੮॥
ਜੋਤੁਹਿਕਹੌਮਿਤ੍ਰਸੋਕਰਿਯਹੁ
ਹੇ ਮਿਤਰ! ਜਿਵੇਂ (ਮੈਂ) ਤੈਨੂੰ ਕਹਾਂ, ਉਸੇ ਤਰ੍ਹਾਂ ਕਰਨਾ।
ਮੋਰਪਿਤਾਤੇਨੈਕਡਰਿਯਹੁ
ਮੇਰੇ ਪਿਤਾ ਤੋਂ ਬਿਲਕੁਲ ਨਾ ਡਰਨਾ।
ਸੂਰਜਨਾਮਆਪਨੋਧਰਿਯਹੁ
ਆਪਣਾ ਨਾਂ ਸੂਰਜ ਰਖ ਲੈ
ਮੋਹਿਬਿਯਾਹਿਲੈਧਾਮਸਿਧਰਿਯਹੁ॥੯॥
ਅਤੇ ਮੈਨੂੰ ਵਿਆਹ ਕੇ ਘਰ ਲੈ ਜਾ ॥੯॥
ਤਬਅਬਲਾਨਿਜੁਪਿਤਾਬੁਲਾਯੋ
ਤਦ ਇਸਤਰੀ ਨੇ ਆਪਣੇ ਪਿਤਾ ਨੂੰ ਬੁਲਾਇਆ
ਪਕਰਿਬਾਹਤੇਮਿਤ੍ਰਦਿਖਾਯੋ
ਅਤੇ ਬਾਂਹ ਤੋਂ ਪਕੜ ਕੇ ਮਿਤਰ ਵਿਖਾ ਦਿੱਤਾ।
ਸੁਨੁਰਾਜਾਸੂਰਜਇਹਆਹੀ
(ਅਤੇ ਕਿਹਾ) ਹੇ ਰਾਜਾ ਜੀ! ਸੁਣੋ, ਇਹ ਸੂਰਜ ਹੈ।
ਚਾਹਤਹੈਤਵਸੁਤਾਬਿਯਾਹੀ॥੧੦॥
ਇਹ ਤੁਹਾਡੀ ਪੁੱਤਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ ॥੧੦॥
ਦੋਹਰਾ
ਦੋਹਰਾ:
ਪ੍ਰਥਮਪ੍ਰਤਿਗ੍ਰਯਾਲੀਜਿਯੈਯਾਕੀਅਬੈਬਨਾਇ
ਹੁਣ ਹੀ ਪਹਿਲਾਂ ਇਸ ਤੋਂ ਪ੍ਰਤਿਗਿਆ ਲਵੋ।
ਪੁਨਿਮੋਕੌਇਹਦੀਜਿਯੈਸੁਨੁਰਾਜਨਕੇਰਾਇ॥੧੧॥
ਫਿਰ ਹੇ ਰਾਜਿਆਂ ਦੇ ਰਾਜੇ! ਸੁਣੋ, ਫਿਰ ਮੈਨੂੰ ਇਸ ਨੂੰ ਸੌਂਪ ਦਿਓ ॥੧੧॥
ਜਬਲੌਇਹਇਹਘਰਰਹੈਚੜੈਸੂਰਜਅਕਾਸ
ਜਦ ਤਕ ਇਹ ਇਸ ਘਰ ਵਿਚ ਰਹਿੰਦਾ ਹੈ (ਤਦ ਤਕ) ਸੂਰਜ ਆਕਾਸ਼ ਵਿਚ ਨਹੀਂ ਚੜ੍ਹਦਾ ਹੈ।
ਜਬਇਹਜਾਇਤਹਾਚੜੇਜਗਮੈਹੋਇਪ੍ਰਕਾਸ॥੧੨॥
ਜਦ ਇਹ ਜਾਂਦਾ ਹੈ, (ਤਾਂ) ਉਥੇ ਚੜ੍ਹਦਾ ਹੈ ਅਤੇ ਜਗਤ ਵਿਚ ਪ੍ਰਕਾਸ਼ ਹੁੰਦਾ ਹੈ ॥੧੨॥
ਚੌਪਈ
ਚੌਪਈ:
ਸਤ੍ਯਬਾਤਰਾਜੈਇਹਜਾਨੀ
ਰਾਜੇ ਨੇ ਇਸ ਗੱਲ ਨੂੰ ਸਚ ਮੰਨ ਲਿਆ।
ਭੇਦਲਖਿਯੋਕਛੂਅਗ੍ਯਾਨੀ
ਉਸ ਅਗਿਆਨੀ ਨੇ (ਵਾਸਤਵਿਕ) ਭੇਦ ਨਾ ਪਛਾਣਿਆ।
ਰਾਜਕੁਮਾਰਿਮੰਤ੍ਰਇਕਪੜਿਯੋ
ਰਾਜ ਕੁਮਾਰੀ ਨੇ ਇਕ ਮੰਤ੍ਰ ਪੜ੍ਹਿਆ
ਦ੍ਵੈਦਿਨਲਗੇਸੂਰਜਨਹਿਚੜਿਯੋ॥੧੩॥
ਅਤੇ ਦੋ ਦਿਨਾਂ ਤਕ ਸੂਰਜ ਨਹੀਂ ਚੜ੍ਹਿਆ ॥੧੩॥
ਦੋਹਰਾ
ਦੋਹਰਾ:
ਮੰਤ੍ਰਨਸੋਅਭਿਮੰਤ੍ਰਕਰਿਬਰਿਯਾਦਈਉਡਾਇ
ਮੰਤ੍ਰਾਂ ਨਾਲ ਮੰਦਰ ਕੇ ਬਟੀ (ਗੋਲੀ) ਉਡਾ ਦਿੱਤੀ
ਨਿਸੁਨਾਇਕਸੋਜਾਨਿਯੈਗਗਨਰਹਿਯੋਥਹਰਾਇ॥੧੪॥
ਅਤੇ ਇੰਜ ਲਗਿਆ ਕਿ ਚੰਦ੍ਰਮਾ ਆਕਾਸ਼ ਵਿਚ ਥਰਥਰਾ ਰਿਹਾ ਹੈ ॥੧੪॥
ਚੌਪਈ
ਚੌਪਈ:
ਜਬਰਾਜੇਇਹਭਾਤਿਨਿਹਾਰਿਯੋ
ਜਦ ਰਾਜੇ ਨੇ ਇਸ ਤਰ੍ਹਾਂ ਵੇਖਿਆ
ਸਤ੍ਯਸੂਰਜਕਰਿਤਾਹਿਬਿਚਾਰਿਯੋ
ਤਾਂ ਉਸ ਨੂੰ ਸਚ ਮੁਚ ਸੂਰਜ ਕਰ ਕੇ ਸਮਝਿਆ।
ਤੁਰਤਬ੍ਯਾਹਿਦੁਹਿਤਾਤਿਹਦੀਨੀ
ਤੁਰਤ ਪੁੱਤਰੀ ਦਾ ਵਿਆਹ ਉਸ ਨਾਲ ਕਰ ਦਿੱਤਾ।
ਭੇਦਅਭੇਦਕੀਬਾਤਚੀਨੀ॥੧੫॥
ਭੇਦ ਅਭੇਦ ਦੀ ਕੋਈ ਗੱਲ ਨਾ ਸਮਝੀ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪਚੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੫॥੪੨੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੫॥੪੨੮੯॥ ਚਲਦਾ॥
ਦੋਹਰਾ
ਦੋਹਰਾ:
ਮਾਲਨੇਰਕੇਦੇਸਮੈਮਾਲਕੌਸਪੁਰਗਾਉ
ਮਾਲਨੇਰ ਦੇਸ ਵਿਚ ਇਕ ਮਾਲਕੌਸ ਪੁਰ ਨਾਂ ਦਾ ਪਿੰਡ ਸੀ।
ਮਾਨਸਾਹਇਕਚੌਧਰੀਬਸਤਸੁਤਵਨੈਠਾਉ॥੧॥
ਉਸ ਥਾਂ ਤੇ ਮਾਨ ਸ਼ਾਹ ਨਾਂ ਦਾ ਇਕ ਚੌਧਰੀ ਵਸਦਾ ਸੀ ॥੧॥
ਰੁਸਤਮਦੇਈਤਵਨਕੀਰਹਤਸੁੰਦਰੀਨਾਰਿ
ਰੁਸਤਮ ਦੇਈ ਨਾਂ ਦੀ ਉਸ ਦੀ ਸੁੰਦਰ ਇਸਤਰੀ ਰਹਿੰਦੀ ਸੀ
ਰੂਪਸੀਲਸੁਚਿਕ੍ਰਿਆਸੁਭਪਤਿਕੀਅਤਿਹਿਤਕਾਰ॥੨॥
ਜੋ ਰੂਪ, ਸ਼ੀਲ, ਪਵਿਤ੍ਰਤਾ ਅਤੇ ਕਰਮ ਕਰ ਕੇ ਸ਼ੁਭ ਸੀ ਅਤੇ ਪਤੀ ਦੀ ਬਹੁਤ ਹਿਤੈਸ਼ੀ ਸੀ ॥੨॥
ਤਾਕੋਪਤਿਉਮਰਾਵਕੀਕਰਤਚਾਕਰੀਨਿਤਿ
ਉਸ ਦਾ ਪਤੀ ਉਮਰਾਓ ਦੀ ਨਿੱਤ ਨੌਕਰੀ ਕਰਦਾ ਸੀ
ਸਾਹਜਹਾਕੇਧਾਮਕੋਰਾਖੈਦਰਬੁਅਮਿਤਿ॥੩॥
ਅਤੇ ਸ਼ਾਹਜਹਾਨ ਦੇ ਘਰ ਦੇ ਅਮਿਤ ਧਨ ਦੌਲਤ ਦੀ ਰਖਿਆ ਕਰਦਾ ਸੀ (ਭਾਵ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ) ॥੩॥
ਭਾਗਪਿਯਤਬਹੁਚੌਧਰੀਔਰਅਫੀਮਚੜਾਇ
ਚੌਧਰੀ ਬਹੁਤ ਭੰਗ ਪੀਂਦਾ ਸੀ ਅਤੇ ਅਫ਼ੀਮ ਵੀ ਖਾਂਦਾ ਸੀ।
ਆਠਪਹਰਘੂਮਤਰਹੈਲੋਗਹਸੈਬਹੁਆਇ॥੪॥
ਉਹੁ ਅੱਠੇ ਪਹਿਰ ਘੁੰਮਦਾ ਰਹਿੰਦਾ ਸੀ ਅਤੇ ਬਹੁਤ ਲੋਕ ਆ ਕੇ ਹਸਦੇ ਸਨ ॥੪॥
ਚੌਪਈ
ਚੌਪਈ:
ਲੋਕਸਕਲਮਿਲਿਤਾਹਿਬਖਾਨੈ
ਸਾਰੇ ਲੋਕ ਮਿਲ ਕੇ ਉਸ ਦੀਆਂ ਗੱਲਾਂ ਕਰਦੇ ਸਨ,
ਮੂਰਖਸਾਹਕਛੂਨਹਿਜਾਨੈ
ਪਰ (ਉਹ) ਮੂਰਖ ਸ਼ਾਹ ਕੁਝ ਨਹੀਂ ਸਮਝਦਾ ਸੀ।
ਜੋਨਰਭਾਗਅਫੀਮਚੜਾਵੈ
ਜੋ ਵਿਅਕਤੀ ਭੰਗ ਅਤੇ ਅਫ਼ੀਮ ਚੜ੍ਹਾਉਂਦਾ ਸੀ