ਤਾਕਹਸੁਧਿਕਹੋਕਬਆਵੈ॥੫॥
ਤਾਂ ਦਸੋ ਭਲਾ ਉਸ ਨੂੰ ਕਦ ਹੋਸ਼ ਆ ਸਕਦੀ ਸੀ ॥੫॥
ਅੜਿਲ॥
ਅੜਿਲ:
ਸਾਹਕਰੀਚਿਤਮਾਝਸੁਚਿੰਤਬਿਚਾਰਿਕੈ॥
ਸ਼ਾਹ ਨੇ ਮਨ ਵਿਚ ਵਿਚਾਰ ਪੂਰਵਕ ਸੋਚਿਆ ਕਿ (ਕੋਈ) ਚਰਿਤ੍ਰ ਕਰ ਕੇ
ਸਭਧਨਇਨਕੋਹਰੌਚਰਿਤ੍ਰਦਿਖਾਰਿਕੈ॥
ਇਨ੍ਹਾਂ ਸਾਰਿਆਂ ਦਾ ਧਨ ਹਰ ਲੈਣਾ ਚਾਹੀਦਾ ਹੈ।
ਹਜਰਤਿਹੂੰਕੋਦਰਬੁਸਦਨਹਰਿਲ੍ਰਯਾਇਹੌ॥
ਪਹਿਲਾਂ ਮੈਂ ਬਾਦਸ਼ਾਹ ਦੇ ਘਰੋਂ ਧਨ ਹਰ ਲਿਆਵਾਂਗਾ
ਹੋਸਭਸੋਫਿਨਕੋਮੂੰਡਮੂੰਡਕੈਖਾਇਹੌ॥੬॥
ਅਤੇ ਫਿਰ ਮੈਂ ਸਭ ਸੋਫ਼ੀਆਂ ਨੂੰ ਮੁੰਨ ਮੁੰਨ ਕੇ ਖਾਵਾਂਗਾ ॥੬॥
ਹਜਰਤਿਜੂਕੋਪ੍ਰਥਮਖਜਾਨਾਸਭਲਯੋ॥
(ਉਸ ਨੇ) ਸਭ ਤੋਂ ਪਹਿਲਾਂ ਬਾਦਸ਼ਾਹ ਦਾ ਸਾਰਾ ਖ਼ਜ਼ਾਨਾ ਲੈ ਲਿਆ।
ਪੁਨਿਸੋਫਿਨਕੋਦਰਬੁਧਰੋਹਰਿਧਰਤਭਯੋ॥
ਫਿਰ ਸੋਫ਼ੀਆਂ ਦਾ ਧਨ (ਆਪਣੇ ਕੋਲ) ਅਮਾਨਤ ਰਖ ਲਿਆ।
ਬਹੁਰਿਅਤਿਥਕੋਭੇਸਤ੍ਰਿਯਹਿਪਹਿਰਾਇਕੈ॥
ਫਿਰ ਆਪਣੀ ਇਸਤਰੀ ਨੂੰ ਜੋਗੀ ਦਾ ਭੇਸ ਧਾਰਨ ਕਰਵਾ ਕੇ
ਹੋਬਨੀਕਚਹਿਰੀਭੀਤਰਦਈਪਠਾਇਕੈ॥੭॥
ਭਰੀ ਕਚਹਿਰੀ ਵਿਚ ਭੇਜ ਦਿੱਤਾ ॥੭॥
ਦੋਹਰਾ॥
ਦੋਹਰਾ:
ਹਜਰਤਿਕੋਲੋਗਨਸਹਿਤਲੀਨੋਦਰਬੁਚੁਰਾਇ॥
ਲੋਕਾਂ ਸਮੇਤ ਬਾਦਸ਼ਾਹ ਦਾ ਧਨ ਚੁਰਾ ਲਿਆ
ਭਰਿਥੈਲੀਠਿਕਰੀਧਰੀਮੁਹਰੈਕਰੀਬਨਾਇ॥੮॥
ਅਤੇ ਠੀਕਰੀਆਂ ਦੀਆਂ ਥੌਲੀਆਂ ਭਰ ਕੇ ਉਤੇ ਚੰਗੀ ਤਰ੍ਹਾਂ ਨਾਲ ਮੋਹਰਾਂ ਲਗਾ ਦਿੱਤੀਆਂ ॥੮॥
ਅੜਿਲ॥
ਅੜਿਲ:
ਮਾਨਿਸਾਹਬਹੁਭਾਗਅਫੀਮਚੜਾਇਕੈ॥
ਮਾਨਿ ਸ਼ਾਹ ਬਹੁਤ ਭੰਗ ਅਤੇ ਅਫ਼ੀਮ ਚੜ੍ਹਾ ਕੇ
ਘੁਮਤਘੂਮਤਤਹਾਪਹੂੰਚ੍ਯੋਜਾਇਕੈ॥
ਘੁੰਮਦਿਆਂ ਘੁੰਮਦਿਆਂ ਉਥੇ ਜਾ ਪਹੁੰਚਿਆ।
ਤਬਲੌਕਹਿਯੋਅਤਿਥਇਕਠਿਕਰੀਦੀਜਿਯੈ॥
ਤਦ ਤਕ ਜੋਗੀ ਨੇ ਕਿਹਾ ਕਿ (ਮੈਨੂੰ) ਇਕ ਠੀਕਰੀ ਦਿਓ।
ਹੋਕਾਜੁਹਮਾਰੋਆਜੁਚੌਧਰੀਕੀਜਿਯੈ॥੯॥
ਹੇ ਚੌਧਰੀ! ਅਜ ਮੇਰਾ ਇਹ ਕੰਮ ਕਰੋ ॥੯॥
ਦਯੋਏਕਘਟਫੋਰਿਬਹੁਤਠਿਕਰੀਭਈ॥
ਉਸ ਨੇ ਇਕ ਘੜਾ ਭੰਨ ਦਿੱਤਾ ਅਤੇ ਬਹੁਤ ਸਾਰੀਆਂ ਠੀਕਰੀਆਂ ਬਣ ਗਈਆਂ।
ਤਿਨਤੇਏਕਉਠਾਇਅਤਿਥਕੈਕਰਦਈ॥
ਉਨ੍ਹਾਂ ਵਿਚੋਂ ਇਕ ਚੁਕ ਕੇ ਜੋਗੀ ਨੂੰ ਦੇ ਦਿੱਤੀ।
ਲੈਕੇਜਬੈਅਤੀਤਨਿਰਖਤਾਕੋਲਯੋ॥
ਜਦ ਜੋਗੀ ਨੇ ਉਸ ਨੂੰ ਲੈ ਕੇ ਵੇਖਿਆ
ਹੋਏਕਕਚਹਿਰੀਮਾਝਸ੍ਰਾਪਤਰੁਨੀਦਯੋ॥੧੦॥
ਤਾਂ ਜੋਗੀ ਬਣੀ ਇਸਤਰੀ ਨੇ ਕਚਹਿਰੀ ਵਿਚ ਜਾ ਕੇ ਇਕ ਸਰਾਪ ਦਿੱਤਾ ॥੧੦॥
ਠੀਕ੍ਰਨਹੀਕੋਦਰਬੁਸਕਲਹ੍ਵੈਜਾਇਹੈ॥
ਇਹ ਸਾਰੀ ਦੌਲਤ ਠੀਕਰੀਆਂ ਦੀ ਹੀ ਹੋ ਜਾਏਗੀ
ਹਜਰਤਿਲੋਗਨਸਹਿਤਨਕਛੁਧਨਪਾਇਹੈ॥
ਅਤੇ ਬਾਦਸ਼ਾਹ ਵੀ ਲੋਕਾਂ ਸਮੇਤ ਕੁਝ ਵੀ ਧਨ ਪ੍ਰਾਪਤ ਨਹੀਂ ਕਰੇਗਾ।
ਕਾਜਿਕ੍ਰੋਰਿਕੁਟੁਵਾਰਖਜਾਨੋਤਬਲਹਿਯੋ॥
ਤਦ ਕਾਜ਼ੀ ਅਤੇ ਕੋਤਵਾਲ ਨੇ ਕਰੋੜਾਂ ਦੇ ਖ਼ਜ਼ਾਨੇ ਨੂੰ ਵੇਖਿਆ
ਹੋਸਤਿਸ੍ਰਾਪਭਯੋਕਹਿਯੋਅਤਿਥਜੈਸੋਦਯੋ॥੧੧॥
(ਤਦ) ਜਿਵੇਂ ਜੋਗੀ ਨੇ ਕਹਿ ਕੇ ਸਰਾਪ ਦਿੱਤਾ ਸੀ, ਉਹ ਸੱਚਾ ਹੋ ਗਿਆ ॥੧੧॥
ਸਭਸੋਫਿਨਕੋਮੂੰਡਿਮੂੰਡਿਅਮਲੀਗਯੋ॥
ਉਹ ਅਮਲੀ ਸਾਰਿਆਂ ਸੋਫ਼ੀਆਂ ਦੇ ਸਿਰ ਮੁੰਨ ਕੇ ਲੈ ਗਿਆ (ਅਰਥਾਤ ਸੋਫ਼ੀਆਂ ਦਾ ਧਨ ਠਗ ਕੇ ਲੈ ਗਿਆ)।
ਮੁਹਰੇਲਈਨਿਕਾਰਿਠੀਕਰੀਦੈਭਯੋ॥
ਮੋਹਰਾਂ ਕਢ ਲਈਆਂ ਅਤੇ ਠੀਕਰੀਆਂ ਭਰ ਦਿੱਤੀਆਂ।
ਆਜੁਲਗੇਓਹਿਦੇਸਅਤਿਥਕੋਮਾਨਿਯੈ॥
ਅਜ ਤਕ ਉਸ ਦੇਸ ਵਿਚ ਜੋਗੀ ਦੀ ਮਾਨਤਾ ਪ੍ਰਚਲਿਤ ਹੈ।
ਹੋਮਸਲਾਇਹਮਸਹੂਰਜਗਤਮੈਜਾਨਿਯੈ॥੧੨॥
ਇਹ ਮਸਲਾ ਜਗਤ ਵਿਚ ਪ੍ਰਸਿੱਧ ਸਮਝਣਾ ਚਾਹੀਦਾ ਹੈ ॥੧੨॥
ਦੋਹਰਾ॥
ਦੋਹਰਾ:
ਵਾਕੇਖਾਨਾਨੈਲਿਖ੍ਯੋਹਜਰਤਿਜੂਕੋਬਨਾਇ॥
ਉਸ (ਖ਼ਜ਼ਾਨੇ) ਦੇ ਖ਼ਾਦਮ ('ਖਾਨਾ') ਨੇ ਬਾਦਸ਼ਾਹ ਨੂੰ ਲਿਖਿਆ
ਸ੍ਰਾਪਦਯੋਇਕਅਤਿਥਨੈਸਭਧਨਗਯੋਗਵਾਇ॥੧੩॥
ਕਿ ਇਕ ਜੋਗੀ ਦੇ ਸਰਾਪ ਨਾਲ ਸਾਰਾ ਧਨ ਨਸ਼ਟ ਹੋ ਗਿਆ ਹੈ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੨੬॥੪੩੦੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੬॥੪੩੦੨॥ ਚਲਦਾ॥
ਦੋਹਰਾ॥
ਦੋਹਰਾ:
ਦੇਸਮਾਲਵਾਕੇਬਿਖੈਮਦਨਸੈਨਇਕਰਾਇ॥
ਮਾਲਵਾ ਦੇਸ ਵਿਚ ਮਦਨ ਸੈਨ ਨਾਂ ਦਾ ਇਕ ਰਾਜਾ ਸੀ।
ਗੜਤਾਸੌਰਾਜਾਬਿਧਿਹਿਔਰਨਸਕਿਯੋਬਨਾਇ॥੧॥
ਉਸ ਨੂੰ ਘੜ ਕੇ (ਭਾਵ ਬਣਾ ਕੇ) ਵਿਧਾਤਾ ਹੋਰ (ਕੋਈ ਉਸ ਵਰਗਾ) ਨਾ ਬਣਾ ਸਕਿਆ ॥੧॥
ਨਾਮਰਹੈਤਿਹਤਰੁਨਿਕੋਸ੍ਰੀਮਨਿਮਾਲਮਤੀਯ॥
ਉਸ ਦੀ ਇਸਤਰੀ ਦਾ ਨਾਮ ਮਨਿਮਾਲ ਮਤੀ ਸੀ
ਮਨਸਾਬਾਚਾਕਰਮਨਾਬਸਿਕਰਿਰਾਖਿਯੋਪੀਯ॥੨॥
(ਅਤੇ ਉਸ ਨੇ) ਮਨ, ਬਚਨ ਅਤੇ ਕਰਮ ਕਰ ਕੇ ਆਪਣੇ ਪ੍ਰੀਤਮ ਨੂੰ ਕਾਬੂ ਵਿਚ ਰਖਿਆ ਹੋਇਆ ਸੀ ॥੨॥
ਪੂਤਤਹਾਇਕਸਾਹੁਕੋਨਾਮੁਰਾਇਮਹਬੂਬ॥
ਉਥੇ ਸ਼ਾਹ ਦਾ ਇਕ ਪੁੱਤਰ ਸੀ, ਜਿਸ ਦਾ ਨਾਮ ਮਹਿਬੂਬ ਰਾਇ ਸੀ।
ਰੂਪਸੀਲਸੁਚਿਬ੍ਰਤਨਮੈਗੜਿਯੋਬਿਧਾਤੈਖੂਬ॥੩॥
(ਉਸ ਨੂੰ) ਵਿਧਾਤਾ ਨੇ ਰੂਪ, ਸ਼ੀਲ, ਬ੍ਰਤ ਅਤੇ ਪਵਿਤ੍ਰਤਾ ਵਿਚ ਬਹੁਤ ਚੰਗੀ ਤਰ੍ਹਾਂ ਨਾਲ ਬਣਾਇਆ ਸੀ ॥੩॥
ਚੌਪਈ॥
ਚੌਪਈ:
ਅਮਿਤਤਰੁਨਿਕੋਰੂਪਬਿਰਾਜੈ॥
ਉਸ ਨੌਜਵਾਨ ਦਾ ਅਪਾਰ ਰੂਪ ਸੀ,
ਜਿਹਮੁਖਨਿਰਖਚੰਦ੍ਰਮਾਲਾਜੈ॥
ਜਿਸ ਦੇ ਮੁਖ ਨੂੰ ਵੇਖ ਕੇ ਚੰਦ੍ਰਮਾ ਵੀ ਲਜਿਤ ਹੁੰਦਾ ਸੀ।
ਸੁੰਦਰਸਮਤਾਕੀਕੋਊਨਾਹੀ॥
ਉਸ ਵਰਗਾ ਕੋਈ ਸੁੰਦਰ ਨਹੀਂ ਸੀ।
ਰੂਪਵੰਤਪ੍ਰਗਟਿਯੋਜਗਮਾਹੀ॥੪॥
ਉਹ ਜਗਤ ਵਿਚ (ਸਭ ਨਾਲੋਂ ਅਧਿਕ) ਰੂਪਵਾਨ ਪ੍ਰਗਟ ਹੋਇਆ ਸੀ ॥੪॥
ਜਬਰਾਨੀਵਹਕੁਅਰਨਿਹਾਰਿਯੋ॥
ਜਦ ਰਾਣੀ ਨੇ ਉਸ ਕੁੰਵਰ ਨੂੰ ਵੇਖਿਆ
ਇਹੈਆਪਨੇਹ੍ਰਿਦੈਬਿਚਾਰਿਯੋ॥
ਤਾਂ ਆਪਣੇ ਹਿਰਦੇ ਵਿਚ ਇਹ ਵਿਚਾਰ ਕੀਤਾ।