GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1131
Display Settings
ਕੈਇਹਆਜੁਬੋਲਿਰਤਿਕਰਿਯੈ
ਜਾਂ ਤਾਂ ਇਸ ਨੂੰ ਅਜ ਬੁਲਾ ਕੇ ਰਤੀ-ਕ੍ਰੀੜਾ ਕਰਾਂ
ਕੈਉਰਮਾਰਿਕਟਾਰੀਮਰਿਯੈ॥੫॥
ਜਾਂ ਹਿਰਦੇ ਵਿਚ ਕਟਾਰੀ ਮਾਰ ਕੇ ਮਰ ਜਾਵਾਂ ॥੫॥
ਲਹਿਸਹਚਰਿਇਕਹਿਤੂਬੁਲਾਈ
ਉਸ ਨੇ (ਆਪਣੀ) ਇਕ ਹਿਤਕਾਰੀ ਸਖੀ ਨੂੰ ਬੁਲਾ ਲਿਆ
ਚਿਤਕੀਬ੍ਰਿਥਾਤਾਹਿਸਮਝਾਈ
ਅਤੇ ਚਿਤ ਦੀ ਵਿਥਿਆ ਉਸ ਨੂੰ ਸਮਝਾਈ।
ਮੇਰੀਕਹੀਮੀਤਸੌਕਹਿਯਹੁ
(ਅਤੇ ਕਿਹਾ) ਮੇਰੀ ਕਹੀ ਹੋਈ ਗੱਲ ਮਿਤਰ ਨੂੰ ਕਹਿ ਦੇ
ਜੋਮੁਰਿਆਸਜਿਯਨਕੀਚਹਿਯਹੁ॥੬॥
ਜੇ ਮੇਰੇ ਜੀਉਂਦੇ ਰਹਿਣ ਦੀ (ਤੂੰ) ਆਸ ਚਾਹੁੰਦੀ ਹੈਂ ॥੬॥
ਦੋਹਰਾ
ਦੋਹਰਾ:
ਸੁਨਿਆਤੁਰਬਚਕੁਅਰਿਕੇਸਖੀਗਈਤਹਧਾਇ
ਰਾਣੀ ਦੇ ਆਤੁਰ ਬੋਲ ਸੁਣ ਕੇ ਸਖੀ ਉਥੇ ਧਾ ਕੇ ਗਈ
ਤਾਹਿਭਲੇਸਮੁਝਾਇਕੈਇਹਉਹਿਦਯੋਮਿਲਾਇ॥੭॥
ਅਤੇ ਉਸ (ਕੁੰਵਰ) ਨੂੰ ਚੰਗੀ ਤਰ੍ਹਾਂ ਸਮਝਾ ਕੇ ਰਾਣੀ ਨਾਲ ਉਸ ਦਾ ਮੇਲ ਕਰਾ ਦਿੱਤਾ ॥੭॥
ਅੜਿਲ
ਅੜਿਲ:
ਮਨਭਾਵੰਤਾਮੀਤੁਕੁਅਰਿਜਬਪਾਇਯੋ
ਜਦ ਰਾਣੀ ਨੇ ਮਨ ਭਾਉਂਦਾ ਦੋਸਤ ਪ੍ਰਾਪਤ ਕਰ ਲਿਆ
ਲਖਿਛਬਿਲੋਲਅਮੋਲਗਰੇਸੋਲਾਇਯੋ
(ਤਦ ਉਸਦੀ) ਚੰਚਲ ਅਤੇ ਅਮੋਲ ਛਬੀ ਨੂੰ ਵੇਖ ਕੇ ਗਲੇ ਨਾਲ ਲਗਾ ਲਿਆ।
ਲਪਟਿਲਪਟਿਦੋਊਜਾਹਿਤਰੁਨਮੁਸਕਾਇਕੈ
ਦੋਵੇਂ ਜਵਾਨ ਜਹਾਨ ਹਸਦੇ ਹੋਏ ਆਪਸ ਵਿਚ ਲਿਪਟ ਰਹੇ ਸਨ
ਹੋਕਾਮਕੇਲਕੀਰੀਤਿਪ੍ਰੀਤਿਉਪਜਾਇਕੈ॥੮॥
ਅਤੇ ਕਾਮ-ਕ੍ਰੀੜਾ ਦੀ ਰੀਤ ਨਾਲ ਪ੍ਰੇਮ ਪ੍ਰਗਟ ਕਰ ਰਹੇ ਸਨ ॥੮॥
ਤਬਲੌਰਾਜਾਗ੍ਰਿਹਰਾਨੀਕੇਆਇਯੋ
ਤਦ ਤਕ ਰਾਜਾ ਰਾਣੀ ਦੇ ਘਰ ਆ ਗਿਆ।
ਆਦਰਅਧਿਕਕੁਅਰਿਕਰਿਮਦਰਾਪ੍ਰਯਾਇਯੋ
ਰਾਣੀ ਨੇ ਉਸ ਦਾ ਬਹੁਤ ਆਦਰ ਕਰ ਕੇ ਸ਼ਰਾਬ ਪਿਲਾਈ।
ਗਿਰਿਯੋਮਤਹ੍ਵੈਨ੍ਰਿਪਤਿਖਾਟਪਰਜਾਇਕੈ
ਰਾਜਾ ਮਦ-ਮਸਤ ਹੋਇਆ ਮੰਜੀ ਉਤੇ ਜਾ ਕੇ ਡਿਗ ਪਿਆ।
ਹੋਤਬਹੀਤੁਰਤਹਿਲਿਯਤ੍ਰਿਯਜਾਰਬੁਲਾਇਕੈ॥੯॥
ਤਦੋਂ ਤੁਰਤ ਰਾਣੀ ਨੇ ਆਪਣਾ ਯਾਰ ਬੁਲਾ ਲਿਆ ॥੯॥
ਨ੍ਰਿਪਕੀਛਤਿਯਾਊਪਰਅਪਨੀਪੀਠਿਧਰਿ
ਰਾਜੇ ਦੀ ਛਾਤੀ ਉਤੇ ਆਪਣੇ ਪਿਠ ਟਿਕਾ ਕੇ
ਕਾਮਕੇਲਦ੍ਰਿੜਕਿਯਨਿਜੁਮੀਤੁਬੁਲਾਇਕਰਿ
ਅਤੇ ਆਪਣੇ ਮਿਤਰ ਨੂੰ ਬੁਲਾ ਕੇ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ।
ਮਦਰਾਕੇਮਦਛਕੇਕਛੁਰਾਜੇਲਹਿਯੋ
ਸ਼ਰਾਬ ਦੇ ਨਸ਼ੇ ਵਿਚ ਧੁਤ ਹੋਣ ਕਾਰਨ ਰਾਜੇ ਨੇ ਕੁਝ ਨਾ ਸਮਝਿਆ
ਹੋਲੇਤਪਸ੍ਵਾਰੇਭਯੋਕਛੁਮੁਖਤੇਕਹਿਯੋ॥੧੦॥
ਅਤੇ ਪਾਸੇ ਬਦਲਦਾ ਰਿਹਾ, ਪਰ ਮੂੰਹੋਂ ਕੁਝ ਨਾ ਕਿਹਾ ॥੧੦॥
ਕਾਮਭੋਗਕਰਿਤ੍ਰਿਯਪਿਯਦਯੋਉਠਾਇਕੈ
ਕਾਮ ਭੋਗ ਕਰ ਕੇ ਰਾਣੀ ਨੇ ਯਾਰ ਨੂੰ ਉਠਾ ਦਿੱਤਾ।
ਮੂੜਰਾਵਕਛੁਭੇਦਸਕਿਯੋਪਾਇਕੈ
ਮੂਰਖ ਰਾਜਾ ਕੁਝ ਵੀ ਭੇਦ ਨਾ ਸਮਝ ਸਕਿਆ।
ਇਹਛਲਛੈਲੀਛੈਲਸੁਛਲਿਪਤਿਕੌਗਈ
ਇਸ ਛਲ ਨਾਲ ਛੈਲ ਅਤੇ ਛੈਲੀ (ਇਸਤਰੀ) ਨੇ ਪਤੀ ਨੂੰ ਛਲ ਲਿਆ।
ਹੋਸੁਕਬਿਸ੍ਯਾਮਇਹਕਥਾਤਬੈਪੂਰਨਭਈ॥੧੧॥
ਕਵੀ ਸ਼ਿਆਮ ਕਹਿੰਦੇ ਹਨ, ਇਹ ਕਥਾ ਤਦ ਹੀ ਪੂਰੀ ਹੋ ਗਈ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਤਾਈਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੨੭॥੪੩੧੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੭॥੪੩੧੩॥ ਚਲਦਾ॥
ਚੌਪਈ
ਚੌਪਈ:
ਉਤਰਦੇਸਨ੍ਰਿਪਤਿਇਕਰਹਈ
ਉੱਤਰ ਦੇਸ਼ ਵਿਚ ਇਕ ਰਾਜਾ ਰਹਿੰਦਾ ਸੀ।
ਬੀਰਜਸੈਨਜਾਕੋਜਗਕਹਈ
ਉਸ ਨੂੰ ਲੋਕੀਂ ਬੀਰਜ ਸੈਨ ਕਹਿੰਦੇ ਸਨ।
ਬੀਰਜਮਤੀਤਵਨਬਰਨਾਰੀ
ਬੀਰਜ ਮਤੀ ਉਸ ਦੀ ਸੁੰਦਰ ਇਸਤਰੀ ਸੀ।
ਜਾਨਕਰਾਮਚੰਦ੍ਰਕੀਪ੍ਯਾਰੀ॥੧॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਮਚੰਦ੍ਰ ਦੀ ਪ੍ਰਿਯਾ (ਸੀਤਾ) ਹੋਵੇ ॥੧॥
ਅਧਿਕਕੁਅਰਕੋਰੂਪਬਿਰਾਜੈ
ਕੁੰਵਰ ਦਾ ਬਹੁਤ ਸੁੰਦਰ ਰੂਪ ਸੀ
ਰਤਿਪਤਿਕੀਰਤਿਕੀਛਬਿਲਾਜੈ
(ਜਿਸ ਨੂੰ ਵੇਖ ਕੇ) ਕਾਮ ਦੇਵ ਦੀ ਪਤਨੀ ਰਤੀ ਦੀ ਸੁੰਦਰਤਾ ਵੀ ਲਜਿਤ ਹੁੰਦੀ ਸੀ।
ਜੋਅਬਲਾਤਾਕੋਲਖਿਜਾਈ
ਜੋ ਇਸਤਰੀ ਉਸ ਨੂੰ ਵੇਖ ਲੈਂਦੀ
ਲਾਜਸਾਜਤਜਿਰਹਤਬਿਕਾਈ॥੨॥
ਤਾਂ ਉਹ ਲਾਜ ਮਰਯਾਦਾ ਤਿਆਗ ਕੇ ਖ਼ਰੀਦੀ ਰਹਿ ਜਾਂਦੀ ॥੨॥
ਦੋਹਰਾ
ਦੋਹਰਾ:
ਏਕਸਾਹਕੀਪੁਤ੍ਰਿਕਾਜਾਕੋਰੂਪਅਪਾਰ
ਇਕ ਸ਼ਾਹ ਦੀ ਬੇਟੀ ਸੀ ਜਿਸ ਦੀ ਅਪਾਰ ਸੁੰਦਰਤਾ ਸੀ।
ਨਿਰਖਿਮਦਨਜਾਕੋਰਹੈਨ੍ਯਾਇਚਲਤਸਿਰਝਾਰਿ॥੩॥
ਉਸ ਨੂੰ ਵੇਖ ਕੇ ਕਾਮ ਦੇਵ ਸਿਰ ਨੀਵਾਂ ਕਰ ਕੇ ਚਲਦਾ ਸੀ ॥੩॥
ਅੜਿਲ
ਅੜਿਲ:
ਏਕਦਿਵਸਵਹੁਰਾਇਅਖੇਟਸਿਧਾਇਯੋ
ਇਕ ਦਿਨ ਉਹ ਰਾਜਾ ਸ਼ਿਕਾਰ ਖੇਡਣ ਚੜ੍ਹਿਆ।
ਊਚਧੌਲਹਰਠਾਢਿਕੁਅਰਿਲਖਿਪਾਇਯੋ
(ਉਸ ਨੂੰ) ਉੱਚੇ ਮਹੱਲ ਉਤੇ ਚੜ੍ਹ ਕੇ ਕੁਮਾਰੀ ਨੇ ਵੇਖ ਲਿਆ।
ਤਰੁਨਿਸਾਹੁਕੀਸੁਤਾਰਹੀਉਰਝਾਇਕੈ
ਸ਼ਾਹ ਦੀ ਜਵਾਨ ਲੜਕੀ (ਉਸ ਨੂੰ ਵੇਖ ਕੇ) ਉਲਝ ਗਈ (ਭਾਵ ਮੋਹਿਤ ਹੋ ਗਈ)।
ਹੋਹੇਰਿਨ੍ਰਿਪਤਿਕੀਪ੍ਰਭਾਸੁਗਈਬਿਕਾਇਕੈ॥੪॥
ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਉਹ ਵਿਕ ਗਈ ॥੪॥
ਚੌਪਈ
ਚੌਪਈ:
ਤਹੀਠਾਢਿਇਕਚਰਿਤਬਨਾਇਸਿ
(ਉਸ ਨੇ) ਉਥੇ ਖੜੋਤਿਆਂ ਇਕ ਚਰਿਤ੍ਰ ਬਣਾਇਆ
ਡੋਰਿਬਡੀਕੀਗੁਡੀਚੜਾਇਸਿ
ਅਤੇ ਇਕ ਲੰਬੀ ਡੋਰ ਵਾਲੀ ਗੁਡੀ ਚੜ੍ਹਾ ਦਿੱਤੀ।
ਤਾਮੈਇਹੈਸੰਦੇਸਪਠਾਵਾ
ਉਸ ਵਿਚ ਇਸ ਨੂੰ ਸੁਨੇਹਾ ਭੇਜਿਆ