ਭੇਤਚਿਤਕੌਨ੍ਰਿਪਹਿਜਤਾਵਾ॥੫॥
ਅਤੇ ਆਪਣੇ ਚਿਤ ਦੀ ਗੱਲ ਰਾਜੇ ਨੂੰ ਸਪਸ਼ਟ ਕਰ ਦਿੱਤੀ ॥੫॥
ਕਬਿਤੁ॥
ਕਬਿੱਤ:
ਤਾਜੀਕੂੰਤੁਰਾਇਕੈਅਸਾੜੀਓੜਿਰਾਹਪੌਣਾਜਾਲਿਮਜਵਾਲਦੁਹਾਨੈਨਾਨੂੰਨਚਾਵਣਾ॥
ਹੇ ਪਿਆਰੇ ਯਾਰ ਜੀ! ਘੋੜੇ ਨੂੰ ਤੋਰ ਕੇ, ਸਾਡੇ ਪਾਸੇ ਦੇ ਰਾਹ ਉਤੇ ਪੈਣਾ ਅਤੇ ਜ਼ਾਲਿਮ ਤੇ ਅੱਗ (ਵਾਂਗ ਸਾੜਨ ਵਾਲੇ) ਦੋਹਾਂ ਨੈਣਾਂ ਨੂੰ ਨਚਾਣਾ।
ਅੰਜਨਦਿਵਾਇਬਾੜਬਿਸਿਖਚੜਾਇਕੈਖੁਸਾਲੀਨੂੰਬੜਾਇਨਾਲੇਕੈਫਾਨੂੰਚੜਾਵਣਾ॥
ਸੁਰਮਾ ਪਾ ਕੇ ਅਤੇ ਨੈਣ ਰੂਪ ਬਾਣਾਂ ਨੂੰ ਸਾਣ ਉਤੇ ਚੜ੍ਹਾ ਕੇ ਅਤੇ ਮੇਰੀ ਖ਼ੁਸ਼ੀ ਨੂੰ ਵਧਾ ਕੇ ਸ਼ਰਾਬ ਨੂੰ ਖ਼ੂਬ ਪੀਣਾ।
ਬਦਨਦਿਖਾਣਾਸਾਨੂੰਛਾਤੀਨਾਲਲਾਣਾਅਤੇਨੈਣਾਨਾਲਿਨੈਣਜੋੜਿਵੇਹਾਨੇਹੁਲਾਵਣਾ॥
ਸਾਨੂੰ (ਆਪਣਾ) ਮੁਖੜਾ ਵਿਖਾਉਣਾ, ਛਾਤੀ ਨਾਲ ਲਗਾਣਾ ਅਤੇ ਨੈਣਾਂ ਨਾਲ ਨੈਣ ਜੋੜ ਕੇ ਇਸ ਤਰ੍ਹਾਂ ਦਾ ਨੇਹੁ ਲਗਾਣਾ।
ਬਾਚੇਪਤ੍ਰਆਣਾਮੈਹੀਮਿਲੇਬ੍ਯਾਂਨਜਾਣਾਸਾਈਯਾਰੋਜੀਅਸਾਡੇਪਾਸਆਵਣਾਹੀਆਵਣਾ॥੬॥
ਚਿੱਠੀ ਪੜ੍ਹਦਿਆਂ ਆਣਾ, ਮੈਨੂੰ ਮਿਲੇ ਬਿਨਾ ਨਾ ਜਾਣਾ ਅਤੇ ਮੇਰੇ ਪਾਸ ਆਵਣਾ ਹੀ ਆਵਣਾ (ਭਾਵ ਜ਼ਰੂਰ ਆਣਾ) ॥੬॥
ਦੋਹਰਾ॥
ਦੋਹਰਾ:
ਗੁਡੀਯਾਬਿਖੈਸੰਦੇਸਲਿਖਿਦੀਨੋਕੁਅਰਿਪਠਾਇ॥
ਗੁੱਡੀ ਵਿਚ ਸੁਨੇਹਾ ਲਿਖ ਕੇ (ਪ੍ਰਿਯ ਨੂੰ) ਕੁਮਾਰੀ ਨੇ ਭੇਜ ਦਿੱਤਾ।
ਤਨਿਕਬਾਰਲਾਗੀਨਹੀਨ੍ਰਿਪਹਿਪਹੂੰਚੀਜਾਇ॥੭॥
ਜ਼ਰਾ ਜਿੰਨੀ ਹਵਾ ਲਗੀ ਨਹੀਂ ਕਿ (ਗੁੱਡੀ) ਰਾਜੇ ਕੋਲ ਪਹੁੰਚ ਗਈ ॥੭॥
ਚੌਪਈ॥
ਚੌਪਈ:
ਪਤੀਯਾਛੋਰਿਲਖੀਪ੍ਰਿਯਕਹਾ॥
ਚਿੱਠੀ ਨੂੰ ਖੋਲ੍ਹ ਕੇ ਪ੍ਰਿਯ ਨੇ ਕੀ ਵੇਖਿਆ
ਇਹਪਠਿਯੋਤਰੁਨੀਲਿਖਿਉਹਾ॥
ਕਿ ਇਸ ਵਿਚ ਉਸ ਇਸਤਰੀ ਨੇ ਲਿਖ ਭੇਜਿਆ ਹੈ।
ਯਾਗੁਡੀਯਾਪਰਬੈਠਹੁਧਾਈ॥
ਇਸ ਗੁੱਡੀ ਵਿਚ ਜਲਦੀ ਨਾਲ ਬੈਠ ਜਾਓ
ਚਿੰਤਨਕਰਹੁਚਿਤਮੈਰਾਈ॥੮॥
ਅਤੇ ਹੇ ਰਾਜਨ! ਚਿਤ ਵਿਚ (ਕਿਸੇ ਪ੍ਰਕਾਰ ਦੀ ਕੋਈ) ਜ਼ਰਾ ਜਿੰਨੀ ਚਿੰਤਾ ਨਾ ਕਰੋ ॥੮॥
ਕੈਗੁਡੀਯਾਉਪਰਚੜਿਆਵਹੁ॥
ਜਾਂ ਤਾਂ ਗੁੱਡੀ ਉਤੇ ਚੜ੍ਹ ਕੇ ਆ ਜਾਓ,
ਨਾਤਰਟਾਗਤਰੇਕਰਿਜਾਵਹੁ॥
ਨਹੀਂ ਤਾਂ ਟੰਗ ਹੇਠੋਂ ਲੰਘ ਜਾਓ।
ਜੋਤੁਹਿਗਿਰਨਧਰਨਪਰਦੇਊ॥
ਜੇ ਤੁਹਾਨੂੰ ਧਰਤੀ ਉਤੇ ਡਿਗਣ ਦਿਆਂ,
ਸ੍ਵਰਗਸਾਚਕਰਿਬਾਸਨਲੇਊ॥੯॥
ਤਾਂ ਸਚਮੁਚ ਸਵਰਗ ਦੀ ਵਾਸੀ ਨਾ ਬਣਾਂ ॥੯॥
ਦੋਹਰਾ॥
ਦੋਹਰਾ:
ਮਾਤ੍ਰਪਛਸਤਸਪਤਪਿਤੁਪਰੈਨਰਕਕੁਲਸੋਇ॥
(ਮੇਰੇ) ਨਾਨਕੇ ਪੱਖ ਦੀਆਂ ਸੱਤ ਅਤੇ ਦਾਦਕੇ ਪੱਖ ਦੀਆਂ ਸੱਤ ਕੁਲਾਂ ਨਰਕਾਂ ਵਿਚ ਪੈਣ
ਜੌਗੁਡੀਯਾਤੇਭੂਮਿਪਰਿਪਤਨਤਿਹਾਰੋਹੋਇ॥੧੦॥
ਜੇ ਗੁੱਡੀ ਤੋਂ ਤੇਰਾ ਧਰਤੀ ਉਤੇ ਡਿਗਣਾ ਹੋ ਜਾਏ ॥੧੦॥
ਚੌਪਈ॥
ਚੌਪਈ:
ਤੁਮਯਾਕੌਪਿਯਡੋਰਿਨਜਾਨਹੁ॥
ਹੇ ਪ੍ਰੀਤਮ! ਤੁਸੀਂ ਇਸ ਨੂੰ ਡੋਰ ਨਾ ਸਮਝੋ।
ਸਗੂਆਕੈਯਾਕੌਪਹਿਚਾਨਹੁ॥
ਇਸ ਨੂੰ ਪੰਘੂੜਾ ਪਛਾਣੋ।
ਤੁਮਰੋਬਾਲਬਿਘਨਨਹਿਹ੍ਵੈਹੈ॥
ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਏਗਾ,
ਯਾਮੈਦੇਖਿਪਾਵਧਰਿਲੈਹੈ॥੧੧॥
ਇਸ ਵਿਚ (ਤੁਸੀਂ) ਪੈਰ ਧਰ ਕੇ ਵੇਖ ਲੌ ॥੧੧॥
ਦੋਹਰਾ॥
ਦੋਹਰਾ:
ਮੰਤ੍ਰਸਕਤਿਤੇਮੈਕਿਯਾਸਗੂਆਯਾਹਿਬਨਾਇ॥
ਮੈਂ ਇਸ ਨੂੰ (ਆਪਣੀ) ਮੰਤ੍ਰ ਸ਼ਕਤੀ ਨਾਲ ਪੰਘੂੜਾ ਬਣਾ ਦਿੱਤਾ ਹੈ।
ਸੰਕਤ੍ਯਾਗਿਕਰਿਆਈਯੈਸੁਨੁਰਾਜਨਕੇਰਾਇ॥੧੨॥
ਹੇ ਰਾਜਿਆਂ ਦੇ ਰਾਜੇ! ਸੰਗ ਤਿਆਗ ਚਲੇ ਆਓ ॥੧੨॥
ਚੌਪਈ॥
ਚੌਪਈ:
ਜਬਰਾਜੈਐਸੀਸੁਨਿਪਾਈ॥
ਜਦ ਰਾਜੇ ਨੇ ਇਸ ਪ੍ਰਕਾਰ ਦੀ (ਗੱਲ) ਸੁਣੀ (ਅਥਵਾ ਪੜ੍ਹੀ)
ਚਿਤਕੀਸੰਕਸਗਲਬਿਸਰਾਈ॥
ਤਾਂ ਮਨ ਦਾ ਸਾਰਾ ਸੰਗ-ਸੰਕੋਚ ਦੂਰ ਕਰ ਦਿੱਤਾ।
ਹਯਤੇਉਤਰਿਡੋਰਿਪਰਚਢਿਯੋ॥
ਘੋੜੇ ਤੋਂ ਉਤਰ ਕੇ ਡੋਰ ਉਤੇ ਚੜ੍ਹ ਬੈਠਾ।
ਆਨੰਦਅਧਿਕਚਿਤਮੈਬਢਿਯੋ॥੧੩॥
ਮਨ ਵਿਚ ਪ੍ਰਸੰਨਤਾ ਬਹੁਤ ਵੱਧ ਗਈ ॥੧੩॥
ਅੜਿਲ॥
ਅੜਿਲ:
ਕੁਅਰਕੁਅਰਿਕੇਤੀਰਪਹੂਚ੍ਯੋਆਇਕੈ॥
ਕੁੰਵਰ ਕੁਮਾਰੀ ਕੋਲ ਆ ਪਹੁੰਚਿਆ
ਕਾਮਭੋਗਕੌਕੀਯੋਹਰਖਉਪਜਾਇਕੈ॥
ਅਤੇ (ਉਨ੍ਹਾਂ ਨੇ) ਪ੍ਰਸੰਨਤਾ ਪੂਰਵਕ ਕਾਮ-ਭੋਗ ਕੀਤਾ।
ਸਾਹਤਬਲਗੇਦ੍ਵਾਰਪਹੂਚ੍ਯੋਆਇਕਰਿ॥
ਤਦ ਤਕ ਸ਼ਾਹ ਵੀ ਦਰਵਾਜ਼ੇ ਤਕ ਆ ਪਹੁੰਚਿਆ।
ਹੋਤਬੈਤਰੁਨਿਸੌਬਾਤਕਹੀਪਿਯਨੈਨਭਰਿ॥੧੪॥
ਤਦ ਕੁਮਾਰੀ ਨੂੰ ਪ੍ਰੇਮੀ ਨੇ ਅੱਖਾਂ (ਵਿਚ ਹੰਝੂ) ਭਰ ਕੇ ਕਿਹਾ ॥੧੪॥
ਅਬਤ੍ਰਿਯਤੁਮਰੋਸਾਹਮੈਗਹਿਮਾਰਿਹੈ॥
ਹੇ ਪਿਆਰੀ! ਤੇਰਾ ਸ਼ਾਹ ਹੁਣ ਮੈਨੂੰ ਪਕੜ ਕੇ ਮਾਰ ਦੇਵੇਗਾ
ਇਹੀਧੌਲਹਰਊਪਰਤੇਮੁਹਿਡਾਰਿਹੈ॥
ਅਤੇ ਇਸ ਮਹੱਲ ਉਪਰੋਂ ਮੈਨੂੰ ਹੇਠਾਂ ਸੁਟ ਦੇਵੇਗਾ।
ਟੂਕਟੂਕਹ੍ਵੈਸਭੈਪਸੁਰਿਯਾਜਾਇਹੈ॥
ਮੇਰੀਆਂ ਸਾਰੀਆਂ ਪਸਲੀਆਂ ਟੋਟੇ ਟੋਟੇ ਹੋ ਜਾਣਗੀਆਂ।
ਹੋਤੁਹਿਭੇਟੇਹਮਆਜੁਇਹੈਫਲਪਾਇਹੈ॥੧੫॥
ਤੈਨੂੰ ਮਿਲਣ ਦਾ ਸਾਨੂੰ ਇਹ ਫਲ ਪ੍ਰਾਪਤ ਹੋਵੇਗਾ ॥੧੫॥
ਨ੍ਰਿਪਚਿੰਤਾਚਿਤਭੀਤਰਕਛੂਨਕੀਜਿਯੈ॥
(ਰਾਣੀ ਨੇ ਕਿਹਾ) ਹੇ ਰਾਜਨ! ਮਨ ਵਿਚ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ।
ਨਿਰਖਿਹਮਾਰੋਚਰਿਤਅਬੈਹੀਲੀਜਿਯੈ॥
(ਤੁਸੀਂ) ਹੁਣੇ ਹੀ ਮੇਰਾ ਚਰਿਤ੍ਰ ਵੇਖ ਲਵੋਗੇ।
ਬਾਰਤਿਹਾਰੋਏਕਨਬਾਕਨਪਾਇਹੈ॥
ਤੁਹਾਡਾ ਇਕ ਵਾਲ ਵੀ ਵਿੰਗਾ ਨਹੀਂ ਹੋ ਸਕੇਗਾ।
ਹੋਹਮਸੋਭੋਗਕਮਾਇਹਸਤਗ੍ਰਿਹਜਾਇਹੈ॥੧੬॥
ਮੇਰੇ ਨਾਲ ਭੋਗ ਕਰ ਕੇ ਹਸਦੇ ਹੋਏ ਘਰ ਜਾਓਗੇ ॥੧੬॥
ਮੰਤ੍ਰਸਕਤਿਹੁੰਡੀਆਤਿਹਕਿਯੋਬਨਾਇਕੈ॥
ਮੰਤ੍ਰ ਦੀ ਸ਼ਕਤੀ ਨਾਲ ਉਸ ਨੂੰ ਭੇਡੂ ('ਹੁੰਡੀਆ') ਬਣਾ ਦਿੱਤਾ
ਪਕਰਿਕਾਨਤੇਪਤਿਕੋਦਿਯੋਦਿਖਾਇਕੈ॥
ਅਤੇ ਕੰਨ ਤੋਂ ਪਕੜ ਕੇ ਪਤੀ ਨੂੰ ਵਿਖਾ ਦਿੱਤਾ।
ਬਹੁਰਿਮੇਖਭੇਬਾਧ੍ਰਯੋਨ੍ਰਿਪਹਿਬਨਾਇਕਰਿ॥
ਫਿਰ ਰਾਜੇ ਨੂੰ (ਉਸ ਨੇ) ਕਿਲੀ ਨਾਲ ਬੰਨ੍ਹ ਦਿੱਤਾ।
ਹੋਬਹੁਰਿਤਵਨਕੋਕਿਯੋਸੁਦੇਸਉਠਾਇਕਰਿ॥੧੭॥
ਫਿਰ ਉਸ ਨੂੰ ਉਠਾ ਕੇ ਆਪਣੇ ਘਰ ('ਸੁਦੇਸ') ਭੇਜ ਦਿੱਤਾ ॥੧੭॥
ਸਾਹਨਿਰਖਤੇਗੁਡਿਯਾਦਈਚੜਾਇਕੈ॥
ਸ਼ਾਹ ਦੇ ਵੇਖਦੇ ਵੇਖਦੇ (ਇਸਤਰੀ ਨੇ) ਗੁੱਡੀ ਚੜ੍ਹਾ ਦਿੱਤੀ।
ਕਰਿਕੈਸੰਗਸ੍ਵਾਰਦਯੋਨ੍ਰਿਪੁਡਾਇਕੈ॥
ਰਾਜੇ ਨੂੰ (ਗੁੱਡੀ) ਉਤੇ ਸਵਾਰ ਕਰ ਕੇ ਉਡਾ ਦਿੱਤਾ।
ਪਿਯਹਿਨਿਰਖਿਤੇਮੀਤਦਯੋਪਹੁੰਚਾਇਘਰ॥
ਪਤੀ ਦੇ ਵੇਖਦੇ ਹੋਇਆਂ ਪ੍ਰੀਤਮ ਨੂੰ ਘਰ ਪਹੁੰਚਾ ਦਿੱਤਾ।
ਹੋਭੇਦਅਭੇਦਨਕਛੁਜੜਸਕ੍ਯੋਬਿਚਾਰਕਰਿ॥੧੮॥
ਉਹ ਮੂਰਖ ਭੇਦ ਅਭੇਦ ਨੂੰ ਨਾ ਪਛਾਣ ਸਕਿਆ ॥੧੮॥
ਦੋਹਰਾ॥
ਦੋਹਰਾ:
ਸਾਹੁਸੁਤਾਨਿਰਖਿਤਿਪਤਿਹਗੁਡਿਯਾਦਈਚੜਾਇ॥
ਸ਼ਾਹ ਦੀ ਪੁੱਤਰੀ ਨੇ ਪਤੀ ਦੇ ਵੇਖਦੇ ਹੋਇਆਂ ਗੁਡੀ ਨੂੰ ਉਡਾ ਦਿੱਤਾ।
ਤਾਪਰਬਧੇਬਜੰਤ੍ਰਥੇਬਾਜਤਭਏਬਨਾਇ॥੧੯॥
ਉਸ ਉਤੇ ਬੰਨ੍ਹੇ ਹੋਏ ਵਾਜੇ ਵਜਣ ਲਗ ਗਏ ॥੧੯॥
ਬਿਹਸਿਨਾਰਿਨਿਜਨਾਥਸੋਕਹਿਯੋਪਿਯਹਿਪਹੁਚਾਇ॥
ਪ੍ਰੀਤਮ ਨੂੰ (ਆਪਣੇ ਘਰ) ਪਹੁੰਚਾ ਕੇ ਰਾਣੀ ਆਪਣੇ ਪਤੀ ਨੂੰ ਹਸ ਕੇ ਕਹਿਣ ਲਗੀ।
ਮਿਤ੍ਰਹਮਾਰੋਸਾਹਇਹਦਏਦਮਾਮੋਜਾਇ॥੨੦॥
ਸਾਡਾ ਮਿਤਰ ਤਾਂ ਇਹ ਸ਼ਾਹ ਹੈ ਜੋ ਦਮਾਮੇ ਵਜਾਂਦਾ ਜਾ ਰਿਹਾ ਹੈ ॥੨੦॥
ਚੌਪਈ॥
ਚੌਪਈ:
ਇਹਛਲਮੀਤਸਦਨਪਹੁਚਾਯੋ॥
ਇਸ ਛਲ ਨਾਲ ਮਿਤਰ ਨੂੰ (ਆਪਣੇ) ਘਰ ਪਹੁੰਚਾਇਆ।
ਤਾਕੋਬਾਰਨਬਾਕਨਪਾਯੋ॥
ਉਸ ਦਾ ਵਾਲ ਵੀ ਵਿੰਗਾ ਨਾ ਹੋਣ ਦਿੱਤਾ।
ਨਿਜੁਪਤਿਭੇਦਅਭੇਦਨਚੀਨੋ॥
ਆਪਣੇ ਪਤੀ ਨੇ ਭੇਦ ਅਭੇਦ ਕੁਝ ਨਾ ਸਮਝਿਆ।
ਕਬਿਪ੍ਰਸੰਗਪੂਰਨਤਬਕੀਨੋ॥੨੧॥
ਤਦ ਕਵੀ ਨੇ ਪ੍ਰਸੰਗ ਪੂਰਾ ਕਰ ਦਿੱਤਾ ॥੨੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਾਈਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੮॥੪੩੩੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੮॥੪੩੩੪॥ ਚਲਦਾ॥
ਚੌਪਈ॥
ਚੌਪਈ:
ਪਲਵਲਦੇਸਛਤ੍ਰਿਨੀਰਹੈ॥
ਪਲਵਲ ਦੇਸ ਵਿਚ (ਇਕ) ਛਤ੍ਰਾਣੀ ਰਹਿੰਦੀ ਸੀ।
ਬੁਧਿਮਤੀਜਾਕੋਜਗਕਹੈ॥
ਉਸ ਨੂੰ ਲੋਕੀਂ ਬੁੱਧਿ ਮਤੀ ਕਹਿੰਦੇ ਸਨ।
ਜਬਤਨਤਾਹਿਬਿਰਧਤਾਆਇਸ॥
ਜਦ ਉਸ ਦਾ ਸ਼ਰੀਰ ਬਿਰਧ ਹੋ ਗਿਆ,
ਤਬਤਿਨਏਕਚਰਿਤ੍ਰਬਨਾਇਸ॥੧॥
ਤਦ ਉਸ ਨੇ ਇਕ ਚਰਿਤ੍ਰ ਖੇਡਿਆ ॥੧॥
ਦ੍ਵੈਸੰਦੂਕਜੂਤਿਯਨਭਰੇ॥
(ਉਸ ਨੇ) ਦੋ ਸੰਦੂਕ ਜੁਤੀਆਂ ਨਾਲ ਭਰ ਲਏ