GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1133
Display Settings
ਮੁਹਰਨਕੇਕੁਲਿਸੁਨਤਉਚਰੇ
ਅਤੇ ਸਭ ਨੂੰ ਮੋਹਰਾਂ (ਦੇ ਭਰੇ ਹੋਏ) ਸੁਣਾ ਦਿੱਤਾ।
ਪੁਤ੍ਰਪਉਤ੍ਰਤਾਦਿਨਤੇਤਾਕੇ
ਉਸ ਦੇ ਪੁੱਤਰ ਪੋਤਰੇ ਉਸ ਦਿਨ ਤੋਂ
ਉਦਿਤਭਏਸੇਵਾਕਹਵਾਕੇ॥੨॥
ਉਸ ਦੀ ਸੇਵਾ ਵਿਚ ਜੁਟ ਗਏ ॥੨॥
ਦੋਹਰਾ
ਦੋਹਰਾ:
ਜੁਕਛੁਕਹੈਪ੍ਰਿਯਮਾਨਹੀਸੇਵਾਕਰਹਿਬਨਾਇ
(ਉਹ) ਜੋ ਕਹਿੰਦੀ ਉਸ ਨੂੰ ਸੁਖਾਵਾਂ ਸਮਝਦੇ ਅਤੇ ਖ਼ੂਬ ਸੇਵਾ ਕਰਦੇ।
ਆਇਸੁਮੈਸਭਹੀਚਲੈਦਰਬੁਹੇਤਲਲਚਾਇ॥੩॥
ਧਨ ਦੇ ਲਾਲਚ ਕਰ ਕੇ ਸਭ (ਉਸ ਦੀ) ਆਗਿਆ ਵਿਚ ਚਲਦੇ ॥੩॥
ਚੌਪਈ
ਚੌਪਈ:
ਜੋਆਗ੍ਯਾਤ੍ਰਿਯਕਰੈਸੁਮਾਨੈ
(ਉਹ) ਇਸਤਰੀ ਜੋ ਆਗਿਆ ਕਰਦੀ, ਉਹ ਮੰਨ ਲੈਂਦੇ ਸਨ
ਜੂਤਿਨਕੋਮੁਹਰੈਪਹਿਚਾਨੈ
ਅਤੇ ਜੁਤੀਆਂ ਨੂੰ ਮੋਹਰਾਂ ਵਜੋਂ ਪਛਾਣਦੇ ਸਨ।
ਆਜੁਕਾਲਿਬੁਢਿਯਾਮਰਿਜੈਹੈ
(ਉਹ ਮਨ ਵਿਚ ਸੋਚਦੇ ਸਨ ਕਿ) ਅਜ ਕਲ ਬੁੱਡੀ ਮਰ ਜਾਏਗੀ
ਸਭਹੀਦਰਬੁਹਮਾਰੋਹ੍ਵੈਹੈ॥੪॥
ਅਤੇ ਸਾਰਾ ਧਨ ਸਾਡਾ ਹੋ ਜਾਵੇਗਾ ॥੪॥
ਜਬਤਿਹਨਿਕਟਿਕੁਟੰਬਸਭਾਵੈ
ਜਦ ਕਦੇ ਸਾਰਾ ਕੁਟੁੰਬ ਉਸ ਦੇ ਨੇੜੇ ਆਉਂਦਾ,
ਤਹਬੁਢਿਯਾਯੌਬਚਨਸੁਨਾਵੈ
ਤਾਂ ਉਹ ਬੁੱਢੀ ਉਨ੍ਹਾਂ ਨੂੰ ਕਹਿੰਦੀ।
ਜਿਯਤਲਗੇਇਹਦਰਬਹਮਾਰੋ
ਜੀਉਂਦੇ ਜੀ ਇਹ ਧਨ ਮੇਰਾ ਹੈ।
ਬਹੁਰਿਲੀਜਿਯਹੁਪੂਤਤਿਹਾਰੋ॥੫॥
ਫਿਰ ਹੇ ਪੁੱਤਰੋ! (ਇਹ) ਲੈ ਲੈਣਾ, ਤੁਹਾਡਾ ਹੀ ਹੈ ॥੫॥
ਜਬਵਹੁਤ੍ਰਿਯਾਰੋਗਨੀਭਈ
ਜਦ ਉਹ ਇਸਤਰੀ ਬੀਮਾਰ ਹੋ ਗਈ,
ਕਾਜੀਕੁਟਵਾਰਹਿਕਹਿਗਈ
ਤਾਂ ਕਾਜ਼ੀ ਕੋਤਵਾਲ ਨੂੰ ਕਹਿ ਗਈ
ਕਰਮਧਰਮਜੋਪ੍ਰਥਮਕਰੈਹੈ
ਕਿ ਪਹਿਲਾਂ ਜੋ ਮੇਰਾ ਕ੍ਰਿਆ ਕਰਮ ਕਰੇਗਾ,
ਸੋਸੁਤਬਹੁਰਿਖਜਾਨੋਲੈਹੈ॥੬॥
ਉਹੀ ਪੁੱਤਰ ਫਿਰ ਖ਼ਜ਼ਾਨਾ ਪ੍ਰਾਪਤ ਕਰੇਗਾ ॥੬॥
ਦੋਹਰਾ
ਦੋਹਰਾ:
ਕਰਮਧਰਮਸੁਤਜਬਲਗੇਕਰੈਪ੍ਰਥਮਬਨਾਇ
ਜਦ ਤਕ ਪਹਿਲਾਂ ਮੇਰਾ ਕ੍ਰਿਆ-ਕਰਮ (ਮੇਰੇ) ਪੁੱਤਰ ਨਾ ਕਰ ਚੁਕਣ
ਤਬਲੌਸੁਤਨਦੀਜਿਯਹੁਹਮਰੋਦਰਬੁਬੁਲਾਇ॥੭॥
ਤਦ ਤਕ ਮੇਰੇ ਪੁੱਤਰਾਂ ਨੂੰ ਬੁਲਾ ਕੇ ਮੇਰਾ ਧਨ ਨਾ ਦੇਣਾ ॥੭॥
ਚੌਪਈ
ਚੌਪਈ:
ਕਿਤਿਕਦਿਨਨਬੁਢਿਯਾਮਰਿਗਈ
ਕੁਝ ਦਿਨਾਂ ਤਕ ਬਿਰਧ ਇਸਤਰੀ ਮਰ ਗਈ।
ਤਿਨਕੇਹ੍ਰਿਦਨਖੁਸਾਲੀਭਈ
ਉਨ੍ਹਾਂ (ਪੁੱਤਰਾਂ ਪੋਤਰਿਆਂ) ਦੇ ਹਿਰਦੇ ਵਿਚ ਖ਼ੁਸ਼ੀ ਹੋਈ।
ਕਰਮਧਰਮਜੋਪ੍ਰਥਮਕਰੈਹੈ
ਪਹਿਲਾਂ ਜੋ ਕ੍ਰਿਆ ਕਰਮ ਕਰਨਗੇ
ਪੁਨਿਇਹਬਾਟਿਖਜਾਨੋਲੈਹੈ॥੮॥
ਫਿਰ (ਉਹ) ਇਹ ਖ਼ਜ਼ਾਨਾ ਵੰਡ ਲੈਣਗੇ ॥੮॥
ਦੋਹਰਾ
ਦੋਹਰਾ:
ਕਰਮਧਰਮਤਾਕੇਕਰੇਅਤਿਧਨੁਸੁਤਨਲਗਾਇ
ਪੁੱਤਰਾਂ ਨੇ ਬਹੁਤ ਧਨ ਖ਼ਰਚ ਕਰ ਕੇ ਉਸ ਦਾ ਕ੍ਰਿਆ ਕਰਮ ਕੀਤਾ।
ਬਹੁਰਿਸੰਦੂਕਪਨ੍ਰਹੀਨਕੇਛੋਰਤਭੇਮਿਲਿਆਇ॥੯॥
ਫਿਰ ਮਿਲ ਕੇ ਆਏ ਅਤੇ ਜੁਤੀਆਂ ਦੇ ਸੂੰਦਕ ਖੋਲਣ ਲਗੇ ॥੯॥
ਚੌਪਈ
ਚੌਪਈ:
ਇਹਚਰਿਤ੍ਰਤ੍ਰਿਯਸੇਵਕਰਾਈ
ਪੁੱਤਰਾਂ ਨੂੰ ਧਨ ਦਾ ਲੋਭ ਵਿਖਾ ਕੇ
ਸੁਤਨਦਰਬੁਕੌਲੋਭਦਿਖਾਈ
ਇਸ ਚਰਿਤ੍ਰ ਨਾਲ ਇਸਤਰੀ ਨੇ ਸੇਵਾ ਕਰਾਈ।
ਤਿਨਕੇਅੰਤਕਛੁਕਰਆਯੋ
ਅੰਤ ਵਿਚ ਉਨ੍ਹਾਂ ਦੇ ਹੱਥ ਵਿਚ ਕੁਝ ਨਾ ਆਇਆ
ਛਲਬਲਅਪਨੋਮੂੰਡਮੁੰਡਾਯੋ॥੧੦॥
ਅਤੇ ਛਲ ਦੇ ਬਲ ਕਰ ਕੇ ਆਪਣਾ ਸਿਰ ਮੁੰਨਵਾ ਲਿਆ ॥੧੦॥
ਇਤਿਸ੍ਰੀਚਰਿਤ੍ਰਪਖਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੯॥੪੩੪੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੯॥੪੩੪੪॥ ਚਲਦਾ॥
ਦੋਹਰਾ
ਦੋਹਰਾ:
ਮਾਲਨੇਰਕੇਦੇਸਮੈਮਰਗਜਪੁਰਇਕਗਾਉਾਂ
ਮਾਲਨੇਰ ਦੇਸ ਵਿਚ ਮਰਗਜ ਪੁਰ ਨਾਂ ਦਾ ਇਕ ਪਿੰਡ ਸੀ।
ਸਾਹਏਕਤਿਹਠਾਬਸਤਮਦਨਸਾਹਤਿਹਨਾਉ॥੧॥
ਉਥੇ ਇਕ ਸ਼ਾਹ ਵਸਦਾ ਸੀ; ਉਸ ਦਾ ਨਾਂ ਮਦਨ ਸ਼ਾਹ ਸੀ ॥੧॥
ਮਦਨਮਤੀਤਾਕੀਤ੍ਰਿਯਾਜਾਕੋਰੂਪਅਪਾਰ
ਮਦਨ ਮਤੀ ਉਸ ਦੀ ਇਸਤਰੀ ਸੀ, ਜਿਸ ਦੀ ਸੁੰਦਰਤਾ ਬਹੁਤ ਅਧਿਕ ਸੀ।
ਆਪੁਮਦਨਠਠਕੇਰਹੈਤਿਹਰਤਿਰੂਪਬਿਚਾਰ॥੨॥
ਕਾਮ ਦੇਵ ਉਸ ਨੂੰ ਰਤੀ ਦਾ ਰੂਪ ਵਿਚਾਰ ਕੇ ਹੈਰਾਨ ਹੋ ਜਾਂਦਾ ਸੀ ॥੨॥
ਚੇਲਾਰਾਮਤਹਾਹੁਤੋਏਕਸਾਹਕੋਪੂਤ
ਉਥੇ ਚੇਲਾ ਰਾਮ ਨਾਂ ਦਾ ਇਕ ਸ਼ਾਹ ਦਾ ਪੁੱਤਰ ਰਹਿੰਦਾ ਸੀ
ਸਗਲਗੁਨਨਭੀਤਰਚਤੁਰਸੁੰਦਰਮਦਨਸਰੂਪ॥੩॥
ਜੋ ਸਾਰਿਆਂ ਗੁਣਾਂ ਵਿਚ ਚਤੁਰ ਅਤੇ ਕਾਮ ਦੇਵ ਦੇ ਸਰੂਪ ਵਰਗਾ ਸੁੰਦਰ ਸੀ ॥੩॥
ਚੌਪਈ
ਚੌਪਈ:
ਚੇਲਾਰਾਮਜਬੈਤ੍ਰਿਯਲਹਿਯੋ
ਚੇਲਾ ਰਾਮ ਨੂੰ ਜਦ ਉਸ ਇਸਤਰੀ ਨੇ ਵੇਖਿਆ,
ਤਾਕੋਤਬੈਮਦਨਤਨਗਹਿਯੋ
ਤਦ ਤੋਂ ਉਸ ਦੇ ਸ਼ਰੀਰ ਨੂੰ ਕਾਮ ਦੇਵ ਨੇ ਕਾਬੂ ਕਰ ਲਿਆ।
ਤਰੁਨਿਤਦਿਨਤੇਰਹਤਲੁਭਾਈ
ਇਸਤਰੀ ਉਸ ਦਿਨ ਤੋਂ (ਚੇਲਾ ਰਾਮ ਪ੍ਰਤਿ) ਲੁਭਾਈ ਰਹਿੰਦੀ ਸੀ
ਨਿਰਖਿਸਜਨਛਬਿਰਹੀਬਿਕਾਈ॥੪॥
ਅਤੇ ਸੱਜਨ ਦੀ ਛਬੀ ਨੂੰ ਵੇਖ ਕੇ ਵਿਕੀ ਰਹਿੰਦੀ ਸੀ ॥੪॥