GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1134
Display Settings
ਅੜਿਲ
ਅੜਿਲ:
ਦੂਤੀਪਠੈਤਾਹਿਗ੍ਰਿਹਬੋਲਿਪਠਾਇਯੋ
ਇਕ ਦੂਤੀ ਨੂੰ ਭੇਜ ਕੇ ਉਸ ਨੂੰ ਘਰ ਬੁਲਾ ਲਿਆ।
ਕਾਮਭੋਗਤਾਸੌਬਹੁਭਾਤਿਕਮਾਇਯੋ
ਉਸ ਨਾਲ ਕਈ ਤਰ੍ਹਾਂ ਦੇ ਕਾਮ ਭੋਗ ਕੀਤੇ।
ਸੋਇਸਾਹਜਬਜਾਇਤੇਤਾਹਿਬੁਲਾਵਈ
ਜਦ ਸ਼ਾਹ ਸੌਂ ਜਾਂਦਾ ਤਾਂ ਉਸ ਨੂੰ ਬੁਲਾ ਲੈਂਦੀ
ਹੋਤਾਹਿਭਏਰਸਰੀਤਿਪ੍ਰੀਤਿਉਪਜਾਵਈ॥੫॥
ਅਤੇ ਆਨੰਦ ਪੂਰਵਕ ਉਸ ਨਾਲ ਕਾਮ-ਕ੍ਰੀੜਾ ਕਰ ਕੇ ਪ੍ਰੇਮ ਪ੍ਰਗਟ ਕਰਦੀ ॥੫॥
ਚੌਪਈ
ਚੌਪਈ:
ਤਰੁਨੀਉਠਤਸਾਹਹੂਜਾਗਿਯੋ
(ਇਕ ਦਿਨ) ਇਸਤਰੀ ਉਠੀ, ਤਾਂ ਸ਼ਾਹ ਵੀ ਜਾਗ ਪਿਆ
ਪੂਛਨਤਾਹਿਆਪੁਯੌਲਾਗਿਯੋ
ਅਤੇ ਉਸ ਨੂੰ ਆਪ ਪੁੱਛਣ ਲਗਿਆ।
ਜਾਤਹੁਤੀਕਹਤਰੁਨਿਬਤਾਵਹੁ
ਹੇ ਇਸਤਰੀ! ਦਸ, (ਤੂੰ) ਕਿਥੇ ਜਾ ਰਹੀ ਸੀ।
ਹਮਰੋਚਿਤਕੋਭਰਮੁਮਿਟਾਵਹੁ॥੬॥
(ਅਤੇ ਇਸ ਤਰ੍ਹਾਂ) ਮੇਰੇ ਮਨ ਦਾ ਭਰਮ ਦੂਰ ਕਰ ॥੬॥
ਸੁਨਹੁਸਾਹਮੈਬਚਨਉਚਾਰੋਂ
ਹੇ ਸ਼ਾਹ! ਮੈਂ ਜੋ ਬਚਨ ਕਹਿੰਦੀ ਹਾਂ, ਉਹ ਸੁਣੋ,
ਤੁਮਰੇਚਿਤਕੋਭਰਮਉਤਾਰੋਂ
(ਮੈਂ) ਤੁਹਾਡੇ ਚਿਤ ਦਾ ਭਰਮ ਦੂਰ ਕਰਦੀ ਹਾਂ?
ਮੋਹੂਟੂਟਿਕੈਫਜਬਗਈ
ਜਦ ਮੇਰਾ ਅਮਲ ਟੁੱਟ ਗਿਆ (ਭਾਵ ਦੂਰ ਹੋ ਗਿਆ)
ਲੇਤਤਬੈਪਸਵਾਰਨਭਈ॥੭॥
ਤਾਂ ਮੈਂ ਪਲਸੇਟੇ ਮਾਰਨ ਲਗ ਗਈ ॥੭॥
ਦੋਹਰਾ
ਦੋਹਰਾ:
ਐਸਨਿਸਾਕਰਿਸਾਹਕੀਦੀਨੋਬਹੁਰਿਸਵਾਇ
ਇਸ ਤਰ੍ਹਾਂ ਸ਼ਾਹ ਦੀ ਤਸਲੀ ('ਨਿਸਾ') ਕਰਾ ਕੇ (ਉਸ ਨੂੰ) ਫਿਰ ਸੰਵਾ ਦਿੱਤਾ
ਤੁਰਤਮੀਤਪੈਚਲਿਗਈਯਾਰਭਜੀਲਪਟਾਇ॥੮॥
ਅਤੇ ਆਪ ਤੁਰੰਤ ਮਿਤਰ ਕੋਲ ਚਲੀ ਗਈ ਅਤੇ ਯਾਰ ਨੇ ਲਿਪਟ ਕੇ ਰਮਣ ਕੀਤਾ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੩੦॥੪੩੫੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੦॥੪੩੫੨॥ ਚਲਦਾ॥
ਦੋਹਰਾ
ਦੋਹਰਾ:
ਦੇਸਬਾਵਨੀਕੇਰਹੈਮਾਲਵਨਾਮਗਵਾਰ
ਬਾਵਨੀ ਦੇਸ਼ ਵਿਚ ਮਾਲਵ ਨਾਂ ਦਾ ਇਕ ਪੇਂਡੂ ਰਹਿੰਦਾ ਸੀ।
ਮੈਨਕਲਾਤਾਕੀਤਰੁਨਿਜਾਕੋਰੂਪਅਪਾਰ॥੧॥
ਉਸ ਦੀ ਇਸਤਰੀ ਮੈਨ ਕਲਾ ਬਹੁਤ ਸੁੰਦਰ ਸਰੂਪ ਵਾਲੀ ਸੀ ॥੧॥
ਦੀਰਘਦੇਹਤਾਕੋਰਹੈਪੁਸਟਅੰਗਸਭਠੌਰ
ਉਸ ਦਾ ਸ਼ਰੀਰ ਬਹੁਤ ਖੁਲਾਸਾ ਸੀ ਅਤੇ ਸਾਰੇ ਅੰਗ ਬਹੁਤ ਮਜ਼ਬੂਤ ਸਨ।
ਦਿਰਘਪੁਸਟਤਾਸਮਤਰੁਨਿਦੁਤਿਯਜਗਮੈਔਰ॥੨॥
ਉਸ ਵਰਗੇ ਲੰਬੇ ਚੌੜੇ ਸ਼ਰੀਰ ਵਾਲੀ ਹੋਰ ਕੋਈ (ਤਕੜੀ) ਇਸਤਰੀ ਸੰਸਾਰ ਵਿਚ ਨਹੀਂ ਸੀ ॥੨॥
ਅੜਿਲ
ਅੜਿਲ:
ਫੌਜਦਾਰਇਕਗਾਉਤਵਨਕੇਆਇਯੋ
ਉਨ੍ਹਾਂ ਦੇ ਪਿੰਡ ਵਿਚ ਇਕ ਫ਼ੌਜਦਾਰ ਆਇਆ।
ਪ੍ਯਾਸਘਾਮਤੇਅਧਿਕਤਵਨਦੁਖਪਾਇਯੋ
ਪਿਆਸ ਅਤੇ ਗਰਮੀ ਨਾਲ ਉਹ ਬਹੁਤ ਦੁਖੀ ਹੋਇਆ।
ਪਾਨਿਚਹਿਯੋਜਟਿਯਾਤਿਨਦਯੋਉਠਾਇਕੈ
(ਉਸ ਨੇ) ਪਾਣੀ ਪੀਣਾ ਚਾਹਿਆ (ਅਤੇ ਅਗੋਂ) ਜਟੀ ਨੇ ਉਸ ਨੂੰ ਉਠਾ ਕੇ ਦੇ ਦਿੱਤਾ।
ਹੋਨਿਰਖਤਵਨਿਕੋਰੂਪਰਹਿਯੋਉਰਝਾਇਕੈ॥੩॥
ਉਸ (ਇਸਤਰੀ) ਦਾ ਰੂਪ ਵੇਖ ਕੇ (ਫ਼ੌਜਦਾਰ) ਮੋਹਿਤ ਹੋ ਗਿਆ ॥੩॥
ਚਿਤਮੈਕਿਯਾਬਿਚਾਰਜੁਯਾਕੋਪਾਇਯੈ
(ਉਸ ਨੇ) ਆਪਣੇ ਚਿਤ ਵਿਚ ਵਿਚਾਰ ਕੀਤਾ
ਏਕਪੁਤ੍ਰਯਾਤੈਭਜਿਕੈਉਪਜਾਇਯੈ
ਕਿ ਇਸ ਨੂੰ (ਕਿਸੇ ਤਰ੍ਹਾਂ ਨਾਲ) ਪ੍ਰਾਪਤ ਕਰੀਏ ਅਤੇ ਇਸ ਨਾਲ ਭੋਗ ਕਰ ਕੇ ਇਕ ਪੁੱਤਰ ਪੈਦਾ ਕਰ ਲਈਏ।
ਅਧਿਕਬਲੀਸੋਹ੍ਵੈਹੈਸਭਜਗਜਾਨਿਯੈ
ਉਹ ਬਹੁਤ ਬਲੀ ਹੋਵੇਗਾ ਅਤੇ ਸਾਰੇ ਸੰਸਾਰ ਵਿਚ ਜਾਣਿਆ ਜਾਵੇਗਾ।
ਹੋਤਾਕੇਡੀਲਸਮਾਨਔਰਬਖਾਨਿਯੈ॥੪॥
ਉਸ ਦੇ ਕੱਦ-ਕਾਠ ਵਰਗਾ ਕੋਈ ਹੋਰ ਨਹੀਂ ਦਸਿਆ ਜਾਵੇਗਾ ॥੪॥
ਦੋਹਰਾ
ਦੋਹਰਾ:
ਫੌਜਦਾਰਇਕਸਹਿਚਰੀਤਾਕੇਦਈਪਠਾਇ
ਫ਼ੌਜਦਾਰ ਨੇ ਇਕ ਦਾਸੀ ਨੂੰ (ਬੁਲਾ ਕੇ) ਸਾਰਾ ਭੇਦ ਸਮਝਾਇਆ
ਨਿਸਾਕਰੀਧਨੁਦੇਘਨੋਭੇਦਸਕਲਸਮੁਝਾਇ॥੫॥
ਅਤੇ ਬਹੁਤ ਸਾਰਾ ਧਨ ਦੇ ਕੇ ਉਸ ਦੀ ਤਸਲੀ ਕੀਤੀ ਅਤੇ (ਉਸ ਵਲ) ਭੇਜ ਦਿੱਤਾ ॥੫॥
ਅੜਿਲ
ਅੜਿਲ:
ਸੁਨਤਸਹਚਰੀਬਚਨਤਹਾਕੌਜਾਤਭੀ
ਉਸ ਦੇ ਬਚਨ ਸੁਣ ਕੇ ਦਾਸੀ ਉਧਰ ਨੂੰ ਚਲ ਪਈ।
ਭਾਤਿਭਾਤਿਸੋਤਾਹਿਤਰੁਨਿਸਮੁਝਾਤਭੀ
ਭਾਂਤ ਭਾਂਤ ਨਾਲ ਉਸ ਇਸਤਰੀ ਨੂੰ ਸਮਝਾਉਣ ਲਗੀ।
ਪਲਟਿਪਿਯਹਿਇਹਭਾਤਕਹਿਯੋਸਮਝਾਇਕੈ
ਉਥੋਂ ਪਰਤ ਕੇ ਫ਼ੌਜਦਾਰ ਨੂੰ ਸਮਝਾ ਕੇ ਕਹਿਣ ਲਗੀ
ਹੋਮਿਲਿਹੈਤੁਮਸੌਆਜੁਸੁਰਾਤੀਆਇਕੈ॥੬॥
ਕਿ ਉਹ ਅਜ ਰਾਤ ਨੂੰ ਆ ਕੇ ਤੁਹਾਨੂੰ ਮਿਲੇਗੀ ॥੬॥
ਫੌਜਦਾਰਪਰਨਾਰਿਵਹੈਅਟਕਤਭਈ
ਉਹ ਇਸਤਰੀ ਵੀ ਫ਼ੌਜਦਾਰ ਉਤੇ ਅਟਕ ਗਈ
ਅਰਧਰਾਤ੍ਰਿਤਿਹਤੀਰਮਿਲਨਕੇਹਿਤਗਈ
ਅਤੇ ਅੱਧੀ ਰਾਤ ਨੂੰ ਉਸ ਕੋਲ ਮਿਲਣ ਲਈ ਗਈ।
ਫੂਲਪਾਨਮਦਪਾਨਸੇਜਸੁਭਕੌਰਚਿਯੋ
ਡੋਡਾ, ਪਾਨ, ਸ਼ਰਾਬ ਪੀਤੀ ਅਤੇ ਸੋਹਣੀ ਸੇਜ ਨੂੰ ਸਜਾਇਆ।
ਹੋਭਜੀਸਿਗਰਨਿਸੁਤ੍ਰਿਯਾਸੁਰਤਿਐਸੀਮਚਿਯੋ॥੭॥
(ਉਸ) ਇਸਤਰੀ ਨਾਲ ਕਾਮ-ਕ੍ਰੀੜਾ ਅਜਿਹੀ ਮਚੀ ਕਿ ਸਾਰੀ ਰਾਤ ਰਤੀ-ਕ੍ਰਿਆ ਚਲਦੀ ਰਹੀ ॥੭॥
ਨਿਸੁਸਿਗਰੀਕੋਕੇਲਤਰੁਨਿਦ੍ਰਿੜਪਾਇਕੈ
ਸਾਰੀ ਰਾਤ ਚੰਗੀ ਤਰ੍ਹਾਂ ਕੇਲ-ਕ੍ਰੀੜਾ ਕਰਨ ਵਾਲੇ (ਮਰਦ ਨੂੰ) ਪ੍ਰਾਪਤ ਕਰ ਕੇ
ਬਿਨੁਦਾਮਨਕੇਦਏਰਹੀਉਰਝਾਇਕੈ
(ਉਹ) ਇਸਤਰੀ ਬਿਨਾ ਮੁੱਲ ਤਾਰੇ ਵਿਕ ਗਈ।
ਕਹਿਯੋਬਿਹਸਿਪਿਯਮੈਇਕਚਰਿਤਦਿਖਾਇਹੌ
(ਉਸ ਨੇ) ਪ੍ਰਿਯ ਨੂੰ ਹੱਸ ਕੇ ਕਿਹਾ ਕਿ ਮੈਂ ਇਕ ਚਰਿਤ੍ਰ ਵਿਖਾਵਾਂਗੀ
ਹੋਨਿਜੁਨਾਇਕਕੌਮਾਰਿਤਿਹਾਰੇਆਇਹੌ॥੮॥
ਅਤੇ ਆਪਣੇ ਪਤੀ ਨੂੰ ਮਾਰ ਕੇ ਤੇਰੇ ਕੋਲ ਆਵਾਂਗੀ ॥੮॥