ਦੁਹੂੰਹਾਥਦ੍ਰਿੜਬਦਨਧਰਤਭੀਜਾਇਕੈ॥
ਉਸ ਨੇ (ਘਰ) ਜਾ ਕੇ ਦੋਵੇਂ ਹੱਥ ਬੜੀ ਦ੍ਰਿੜ੍ਹਤਾ ਨਾਲ (ਪਤੀ ਦੇ) ਮੂੰਹ ਉਤੇ ਰਖ ਦਿੱਤੇ।
ਬਾਇਭਈਮੁਰਰਾਯੌਦਈਉਡਾਇਕੈ॥
(ਇਹ ਗੱਲ) ਉਡਾ ਦਿੱਤੀ (ਕਿ ਮੇਰੇ ਪਤੀ ਨੂੰ) ਬਾਈ (ਰੋਗ) ਨਾਲ ਮਰੋੜਾ ਹੋ ਗਿਆ ਹੈ।
ਮੂੰਦਿਮੂੰਦਿਮੁਖਰਖਤਕਹਾਊਾਂਕਰਤਹੈ॥
(ਉਹ) ਉਸ ਦਾ ਮੂੰਹ ਘੁਟ ਘੁਟ ਕੇ ਰਖਦੀ (ਅਤੇ ਕਹਿੰਦੀ ਕਿ ਇਹ) ਕੀ ਕਰ ਰਿਹਾ ਹੈ।
ਹੋਦੇਖਹੁਲੋਗਸਭਾਇਪਿਯਾਮੁਰਮਰਤਹੈ॥੯॥
ਸਾਰਿਓ ਲੋਕੋ! ਵੇਖੋ, ਮੇਰਾ ਪਤੀ ਮਰ ਰਿਹਾ ਹੈ ॥੯॥
ਚੌਪਈ॥
ਚੌਪਈ:
ਜ੍ਯੋਂਉਹਚਹਤਕਿਹਾਇਪੁਕਾਰੈ॥
ਜਿਉਂ ਹੀ ਉਹ 'ਹਾਇ ਹਾਇ' ਪੁਕਾਰਨਾ ਚਾਹੁੰਦਾ
ਮੋਰਿਆਨਿਕੋਊਪ੍ਰਾਨਉਬਾਰੈ॥
ਕਿ ਕੋਈ ਆ ਕੇ ਮੇਰੇ ਪ੍ਰਾਣ ਬਚਾਵੇ।
ਤ੍ਯੋਂਤ੍ਰਿਯਮੂੰਦਿਮੂੰਦਿਮੁਖਲੇਈ॥
ਤਿਉਂ ਹੀ ਇਸਤਰੀ (ਉਸ ਦਾ) ਮੂੰਹ ਘੁਟ ਲੈਂਦੀ
ਨਿਕਸਨਸ੍ਵਾਸਨਬਾਹਰਦੇਈ॥੧੦॥
ਅਤੇ ਉਸ ਦੇ ਸੁਆਸ ਨੂੰ ਬਾਹਰ ਨਾ ਨਿਕਲਣ ਦਿੰਦੀ ॥੧੦॥
ਅੜਿਲ॥
ਅੜਿਲ:
ਸ੍ਵਾਸਾਕੁਲਹ੍ਵੈਭੂਮਿਮੁਰਛਨਾਹ੍ਵੈਗਿਰਿਯੋ॥
ਸੁਆਸਾਂ ਦੀ ਘੁਟਨ ਨਾਲ (ਉਹ) ਮੂਰਛਿਤ ਹੋ ਕੇ ਧਰਤੀ ਉਤੇ ਡਿਗ ਸਪਿਆ।
ਗ੍ਰਾਮਬਾਸਿਯਨਆਨਿਧਰਿਯੋਆਂਖਿਨਹਿਰਿਯੋ॥
ਪਿੰਡ ਦੇ ਵਾਸੀਆਂ ਨੇ ਆ ਕੇ ਉਸ ਨੂੰ ਪਕੜਿਆ ਅਤੇ (ਸਭ ਕੁਝ) ਅੱਖਾਂ ਨਾਲ ਵੇਖਿਆ।
ਜਿਯਤਕਛੂਤ੍ਰਿਯਜਾਨਿਗਈਲਪਟਾਇਕੈ॥
(ਉਸ ਨੂੰ) ਕੁਝ ਜੀਉਂਦਾ ਵੇਖ ਕੇ, ਇਸਤਰੀ (ਫਿਰ ਉਸ ਨਾਲ) ਲਿਪਟ ਗਈ
ਹੋਮਲਿਦਲਚੂਤ੍ਰਨਸੌਪਿਯਦਯੋਖਪਾਇਕੈ॥੧੧॥
ਅਤੇ ਨਿਤੰਬਾਂ ਨਾਲ ਮਸਲ ਕੇ (ਅਥਵਾ ਮਿਧ ਕੇ) ਪਤੀ ਨੂੰ ਖਪਾ ਦਿੱਤਾ (ਭਾਵ ਮਾਰ ਦਿੱਤਾ) ॥੧੧॥
ਅਰਧਦੁਪਹਰੀਜਿਨਕਰਪਿਯਹਿਸੰਘਾਰਿਯੋ॥
ਦੁਪਹਿਰ ਵੇਲੇ ਜਿਸ ਨੇ (ਆਪਣੇ) ਹੱਥ ਨਾਲ ਪਤੀ ਨੂੰ ਮਾਰ ਦਿੱਤਾ
ਗ੍ਰਾਮਬਾਸਿਯਨਠਾਢੇਚਰਿਤਨਿਹਾਰਿਯੋ॥
ਅਤੇ ਪਿੰਡ ਦੇ ਵਾਸੀਆਂ ਨੇ ਖੜੋ ਕੇ (ਇਹ ਸਾਰਾ) ਚਰਿਤ੍ਰ ਵੇਖਿਆ।
ਮੂੰਦਿਮੂੰਦਿਮੁਖਨਾਕਹਹਾਕਹਿਕੈਰਹੀ॥
ਉਸ ਦਾ ਮੂੰਹ ਅਤੇ ਨਕ ਘੁਟ ਘੁਟ ਕੇ 'ਹਾਇ ਹਾਇ' ਕਹਿੰਦੀ ਰਹੀ
ਹੋਬਾਤਰੋਗਪਤਿਮਰੇਨਬੈਦਮਿਲ੍ਯੋਦਈ॥੧੨॥
ਕਿ ਬਾਤ ਰੋਗ ਕਾਰਨ (ਮੇਰਾ) ਪਤੀ ਮਰ ਗਿਆ ਹੈ ਅਤੇ ਦੈਵ ਨੇਤ ਨਾਲ (ਮੈਨੂੰ ਕੋਈ) ਵੈਦ ਨਹੀਂ ਮਿਲ ਸਕਿਆ ਹੈ ॥੧੨॥
ਚੌਪਈ॥
ਚੌਪਈ:
ਸਭਹਿਨਦੇਖਤਪਤਿਕੋਮਾਰਿਯੋ॥
ਸਭ ਦੇ ਦੇਖਦੇ ਹੋਇਆਂ (ਇਸਤਰੀ ਨੇ) ਪਤੀ ਨੂੰ ਮਾਰ ਦਿੱਤਾ।
ਗ੍ਰਾਮਬਾਸਿਯਨਕਛੂਨਬਿਚਾਰਿਯੋ॥
ਪਿੰਡ ਵਾਸੀਆਂ ਨੇ ਕੁਝ ਵੀ ਵਿਚਾਰ ਨਾ ਕੀਤਾ।
ਪਤਿਕੇਬ੍ਰਯੋਗਸਦਨਤਜਿਗਈ॥
ਪਤੀ ਦੇ ਵਿਯੋਗ ਵਿਚ ਘਰ ਛਡ ਕੇ ਚਲੀ ਗਈ
ਤਾਕੇਰਹਤਜਾਇਗ੍ਰਿਹਭਈ॥੧੩॥
ਅਤੇ ਉਸ (ਫ਼ੌਜਦਾਰ) ਦੇ ਘਰ ਜਾ ਕੇ ਰਹਿਣ ਲਗੀ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੧॥੪੩੬੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੧॥੪੩੬੫॥ ਚਲਦਾ॥
ਦੋਹਰਾ॥
ਦੋਹਰਾ:
ਇਕਰਾਜਾਮੁਲਤਾਨਕੋਬਿਰਧਛਤ੍ਰਤਿਹਨਾਮ॥
ਬਿਰਧ ਛਤ੍ਰ ਨਾਂ ਦਾ ਮੁਲਤਾਨ ਦਾ ਇਕ ਰਾਜਾ ਸੀ।
ਬਿਰਧਦੇਹਤਾਕੋਰਹੈਜਾਨਤਸਿਗਰੋਗ੍ਰਾਮ॥੧॥
ਸਾਰਾ ਪਿੰਡ ਜਾਣਦਾ ਸੀ ਕਿ ਉਸ ਦਾ ਸ਼ਰੀਰ ਬਿਰਧ ਹੋ ਗਿਆ ਹੈ ॥੧॥
ਚੌਪਈ॥
ਚੌਪਈ:
ਤਾਕੇਧਾਮਪੁਤ੍ਰਨਹਿਭਯੋ॥
ਉਸ ਦੇ ਘਰ ਕੋਈ ਪੁੱਤਰ ਨਹੀਂ ਹੋਇਆ
ਰਾਜਾਅਧਿਕਬਿਰਧਹ੍ਵੈਗਯੋ॥
ਅਤੇ ਰਾਜਾ ਬਹੁਤ ਬਿਰਧ ਹੋ ਗਿਆ।
ਏਕਨਾਰਿਤਬਔਰਬ੍ਯਾਹੀ॥
ਉਸ ਨੇ ਤਦ ਇਕ ਹੋਰ ਇਸਤਰੀ ਵਿਆਹ ਲਈ,
ਅਧਿਕਰੂਪਜਾਕੇਤਨਆਹੀ॥੨॥
ਜਿਸ ਦਾ ਸ਼ਰੀਰ ਬਹੁਤ ਰੂਪਵਾਨ ਸੀ ॥੨॥
ਸ੍ਰੀਬਡਡ੍ਰਯਾਛਮਤੀਜਗਕਹੈ॥
ਉਸ ਨੇ ਸਾਰੇ ਜਗ ਵਾਲੇ ਬਡਡ੍ਯਾਛ ਮਤੀ ਕਹਿੰਦੇ ਸਨ।
ਜਿਹਲਖਿਮਦਨਥਕਿਤਹ੍ਵੈਰਹੈ॥
ਉਸ ਦੀ ਸੁੰਦਰਤਾ ਨੂੰ ਵੇਖ ਕੇ ਕਾਮ ਦੇਵ ਵੀ ਥਕ ਜਾਂਦਾ ਸੀ (ਭਾਵ ਸ਼ਰਮਿੰਦਾ ਹੋ ਜਾਂਦਾ ਸੀ)।
ਸੋਰਾਨੀਤਰੁਨੀਜਬਭਈ॥
ਜਦ ਉਹ ਰਾਣੀ ਜਵਾਨ ਹੋ ਗਈ
ਮਦਨਕੁਮਾਰਨਿਰਖਿਕਰਲਈ॥੩॥
ਤਾਂ ਉਸ ਨੇ ਮਦਨ ਕੁਮਾਰ ਨਾਂ ਦੇ (ਬੰਦੇ ਨੂੰ) ਵੇਖ ਲਿਆ ॥੩॥
ਤਾਦਿਨਤੇਹਰਅਰਿਬਸਭਈ॥
ਉਸ ਦਿਨ ਤੋ ਉਹ ਕਾਮ ਦੇਵ ('ਹਰ ਅਰਿ') ਦੇ ਵਸ ਵਿਚ ਹੋ ਗਈ
ਗ੍ਰਿਹਕੀਭੂਲਿਸਕਲਸੁਧਿਗਈ॥
ਅਤੇ ਘਰ ਦੀ ਸਾਰੀ ਸੁੱਧ ਬੁੱਧ ਭੁਲ ਗਈ।
ਪਠੈਸਹਚਰੀਤਾਹਿਬੁਲਾਯੋ॥
(ਉਸ ਨੇ) ਸਖੀ ਭੇਜ ਕੇ ਉਸ ਨੂੰ ਬੁਲਾਇਆ
ਕਾਮਭੋਗਰੁਚਿਮਾਨਿਕਮਾਯੋ॥੪॥
ਅਤੇ ਉਸ ਨਾਲ ਰਚੀ ਪੂਰਵਕ ਕਾਮ ਭੋਗ ਕੀਤਾ ॥੪॥
ਅੜਿਲ॥
ਅੜਿਲ:
ਤਰੁਨਪੁਰਖਕੌਤਰੁਨਿਜਦਿਨਤ੍ਰਿਯਪਾਵਈ॥
ਜਿਸ ਦਿਨ ਜਵਾਨ ਮਰਦ ਨੂੰ ਜਵਾਨ ਇਸਤਰੀ ਪ੍ਰਾਪਤ ਕਰ ਲੈਂਦੀ ਹੈ
ਤਨਿਕਨਛੋਰਿਯੋਚਹਤਗਰੇਲਪਟਾਵਈ॥
(ਤਾਂ ਉਸ ਨੂੰ) ਛਿਣ ਭਰ ਲਈ ਵੀ ਛਡਣਾ ਨਹੀਂ ਚਾਹੁੰਦੀ ਅਤੇ (ਉਸ ਦੇ) ਗਲੇ ਨਾਲ ਲਿਪਟ ਜਾਂਦੀ ਹੈ।
ਨਿਰਖਿਮਗਨਹ੍ਵੈਰਹਤਸਜਨਕੇਰੂਪਮੈ॥
(ਉਹ) ਸੱਜਨ ਦੇ ਰੂਪ ਨੂੰ ਵੇਖ ਕੇ ਮਗਨ ਰਹਿੰਦੀ ਹੈ,
ਹੋਜਨੁਧਨੁਚਲਿਯੋਹਰਾਇਜੁਆਰੀਜੂਪਮੈ॥੫॥
ਮਾਨੋ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਚਲਿਆ ਹੋਵੇ ॥੫॥
ਬਿਰਧਛਤ੍ਰਤਬਲਗੇਪਹੂਚ੍ਯੋਆਨਿਕਰਿ॥
ਤਦ ਤਕ ਰਾਜਾ ਬਿਰਧ ਛਤ੍ਰ ਉਥੇ ਆ ਪਹੁੰਚਿਆ।
ਰਾਨੀਲਯੋਦੁਰਾਇਮਿਤ੍ਰਹਿਤਮਾਨਿਕਰਿ॥
ਰਾਣੀ ਨੇ ਮਿਤਰ ਨਾਲ ਹਿਤ ਕਰਦਿਆਂ (ਉਸ ਨੂੰ) ਲੁਕਾ ਲਿਆ।
ਤਰੇਖਾਟਕੇਬਾਧਿਤਾਹਿਦ੍ਰਿੜਰਾਖਿਯੋ॥
ਉਸ ਨੂੰ ਮੰਜੀ ਹੇਠਾਂ ਚੰਗੀ ਤਰ੍ਹਾਂ ਬੰਨ ਦਿੱਤਾ