ਹੋਟਰਿਆਗੇਨਿਜੁਪਤਿਕੋਇਹਬਿਧਿਭਾਖਿਯੋ॥੬॥
ਅਤੇ ਅਗੇ ਵੱਧ ਕੇ ਪਤੀ ਨੂੰ ਇਸ ਤਰ੍ਹਾਂ ਕਿਹਾ ॥੬॥
ਚੌਪਈ॥
ਚੌਪਈ:
ਜਨਿਯਤਰਾਵਬਿਰਧਤੁਮਭਏ॥
(ਹੇ ਰਾਜਨ!) ਲਗਦਾ ਹੈ, ਤੁਸੀਂ ਬਹੁਤ ਬਿਰਧ ਹੋ ਗਏ ਹੋ।
ਖਿਲਤਅਖੇਟਹੁਤੇਰਹਿਗਏ॥
ਹੁਣ ਸ਼ਿਕਾਰ ਖੇਡਣੋ ਵੀ ਰਹਿ ਗਏ ਹੋ।
ਤੁਮਕੌਆਨਜਰਾਗਹਿਲੀਨੋ॥
ਤੁਹਾਨੂੰ ਬੁਢਾਪੇ ਨੇ ਆਣ ਘੇਰਿਆ ਹੈ।
ਤਾਤੇਤੁਮਸਭਕਛੁਤਜਿਦੀਨੋ॥੭॥
ਇਸ ਕਰ ਕੇ ਤੁਸੀਂ ਸਭ ਕੁਝ ਤਿਆਗ ਦਿੱਤਾ ਹੈ ॥੭॥
ਸੁਨਿਤ੍ਰਿਯਮੈਨਬਿਰਧਹ੍ਵੈਗਯੋ॥
(ਰਾਜੇ ਨੇ ਕਿਹਾ) ਹੇ ਰਾਣੀ! ਸੁਣ, ਮੈਂ ਬਿਰਧ ਨਹੀਂ ਹੋਇਆ
ਜਰਾਨਆਨਿਬ੍ਯਾਪਕਭਯੋ॥
ਅਤੇ ਨਾ ਹੀ ਬੁਢਾਪੇ ਨੇ (ਮੈਨੂੰ) ਘੇਰਿਆ ਹੈ।
ਕਹੈਤੁਅਬਹੀਜਾਉਸਿਕਾਰਾ॥
ਜੇ ਕਹੇਂ ਤਾਂ ਮੈਂ ਹੁਣ ਹੀ ਸ਼ਿਕਾਰ ਖੇਡਣ ਲਈ ਚਲਾ ਜਾਵਾਂ
ਮਾਰੌਰੋਝਰੀਛਝੰਖਾਰਾ॥੮॥
ਅਤੇ ਰਿਛ, ਰੋਜ ਅਤੇ ਬਾਰਾਸਿੰਘੇ ਮਾਰ ਕੇ (ਲੈ ਆਵਾਂ) ॥੮॥
ਯੌਕਹਿਬਚਨਅਖੇਟਕਗਯੋ॥
ਇਹ ਗੱਲ ਕਹਿ (ਰਾਜਾ) ਸ਼ਿਕਾਰ ਲਈ ਚਲਾ ਗਿਆ
ਰਾਨੀਟਾਰਜਾਰਕੋਦਯੋ॥
ਅਤੇ ਰਾਣੀ ਨੇ ਯਾਰ ਨੂੰ ਭੇਜ ਦਿੱਤਾ।
ਨਿਸੁਭੇਖੇਲਿਅਖੇਟਕਆਯੋ॥
ਰਾਤ ਹੋਣ ਤੇ (ਰਾਜਾ) ਸ਼ਿਕਾਰ ਖੇਡ ਕੇ ਪਰਤਿਆ।
ਭੇਦਅਭੇਦਜੜਕਛੂਨਪਾਯੋ॥੯॥
(ਉਸ) ਮੂਰਖ ਨੇ ਭੇਦ ਅਭੇਦ ਕੁਝ ਵੀ ਨਾ ਸਮਝਿਆ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੨॥੪੩੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੨॥੪੩੭੪॥ ਚਲਦਾ॥
ਦੋਹਰਾ॥
ਦੋਹਰਾ:
ਸਹਿਰਬਿਚਛਨਪੁਰਬਿਖੈਸਿੰਘਬਿਚਛਨਰਾਇ॥
ਬਿਚਛਨ ਪੁਰ ਵਿਚ ਇਕ ਬਿਚਛਨ ਸਿੰਘ ਨਾਂ ਦਾ ਰਾਜਾ ਸੀ।
ਮਤੀਬਿਚਛਨਭਾਰਜਾਜਾਹਿਬਿਚਛਨਕਾਇ॥੧॥
ਬਿਚਛਨ ਮਤੀ (ਉਸ ਦੀ) ਇਸਤਰੀ ਸੀ, ਜਿਸ ਦਾ ਸ਼ਰੀਰ ਸੁੰਦਰ ਸੀ ॥੧॥
ਚੌਪਈ॥
ਚੌਪਈ:
ਸਰਵਰਕੂਪਜਹਾਫੁਲਵਾਰੀ॥
ਜਿਥੇ ਸਰੋਵਰ, ਖੂਹ ਅਤੇ ਫੁਲਵਾੜੀ ਸੀ
ਬਾਇਬਿਲਾਸਭਲੀਹਿਤਕਾਰੀ॥
ਅਤੇ ਸੁਖਦਾਇਕ ਪੌਣ ਹੌਲੀ ਹੌਲੀ (ਚਲਦੀ ਸੀ)।
ਸਰਿਤਾਨਿਕਟਿਨਰਬਦਾਬਹੈ॥
ਨੇੜੇ ਹੀ ਨਰਬਦਾ ਨਦੀ ਵਗਦੀ ਸੀ।
ਲਖਿਛਬਿਇੰਦ੍ਰਥਕਿਤਹ੍ਵੈਰਹੈ॥੨॥
(ਉਸ) ਸੁੰਦਰਤਾ ਨੂੰ ਵੇਖ ਵੇਖ ਕੇ ਇੰਦਰ ਵੀ ਥਕ ਜਾਂਦਾ ਸੀ ॥੨॥
ਸਵੈਯਾ॥
ਸਵੈਯਾ:
ਬਾਲਹੁਤੀਬ੍ਰਿਖਭਾਨਕਲਾਇਕਰੂਪਲਸੈਜਿਹਕੋਜਗਭਾਰੀ॥
ਬ੍ਰਿਖਭਾਨ ਕਲਾ ਨਾਂ ਦੀ ਇਕ ਇਸਤਰੀ ਸੀ ਜਿਸ ਦੀ ਬਹੁਤ ਅਧਿਕ ਸੁੰਦਰਤਾ (ਸਾਰੇ) ਜਗ ਵਿਚ ਪਸਰੀ ਹੋਈ ਸੀ।
ਖੇਲਅਖੇਟਕਆਵਤਹੂੰਇਨਰਾਇਕਹੂੰਵਹੁਨਾਰਿਨਿਹਾਰੀ॥
ਸ਼ਿਕਾਰ ਖੇਡ ਕੇ ਆਉਂਦੇ ਹੋਏ ਇਸ ਰਾਜੇ ਨੇ ਉਸ ਇਸਤਰੀ ਨੂੰ ਵੇਖ ਲਿਆ।
ਐਚਿਬਰਿਯੋਗਹਿਕੈਬਹੀਯਾਤਿਨਬਾਤਸੁਨੀਇਨਰਾਜਦੁਲਾਰੀ॥
ਉਸ ਦੀ ਬਾਂਹ ਖਿਚ ਕੇ (ਉਸ ਨੂੰ) ਵਰ ਲਿਆ। ਇਹ ਗੱਲ ਰਾਜ ਦੁਲਾਰੀ (ਰਾਣੀ) ਨੇ ਸੁਣ ਲਈ।
ਕੋਪਭਰੀਬਿਨੁਆਗਿਜਰੀਮੁਖਨ੍ਯਾਇਰਹੀਨਉਚਾਵਤਨਾਰੀ॥੩॥
ਉਹ ਕ੍ਰੋਧ ਨਾਲ ਭਰ ਗਈ ਅਤੇ ਬਿਨਾ ਅੱਗ ਤੋਂ ਸੜ ਬਲ ਗਈ। ਮੂੰਹ ਨੀਵਾਂ ਕਰ ਕੇ ਬੈਠ ਗਈ ਅਤੇ ਗਰਦਨ ਉੱਚੀ ਨਾ ਕੀਤੀ ॥੩॥
ਚੌਪਈ॥
ਚੌਪਈ:
ਤਾਸੌਬ੍ਰਯਾਹੁਨ੍ਰਿਪਤਿਜਬਕੀਯੋ॥
ਜਦ ਰਾਜੇ ਨੇ ਉਸ ਨਾਲ ਵਿਆਹ ਕਰ ਲਿਆ
ਭਾਤਿਭਾਤਿਤਾਕੋਰਸੁਲੀਯੋ॥
(ਤਦ) ਤਰ੍ਹਾਂ ਤਰ੍ਹਾਂ ਨਾਲ ਉਸ ਨੂੰ ਮਾਣਿਆ।
ਰੈਨਿਦਿਵਸਤ੍ਰਿਯਧਾਮਬਿਹਾਰੈ॥
ਰਾਤ ਦਿਨ (ਉਸ) ਇਸਤਰੀ ਦੇ ਘਰ ਹੀ ਵਿਚਰਦਾ
ਔਰਰਾਨਿਯਨਕੌਨਨਿਹਾਰੈ॥੪॥
ਅਤੇ ਹੋਰਨਾਂ ਰਾਣੀਆਂ ਵਲ ਨਾ ਤਕਦਾ ॥੪॥
ਦੋਹਰਾ॥
ਦੋਹਰਾ:
ਤਬਰਾਨੀਬਿਚਛਨਮਤੀਕੋਪਭਰੀਮਨਮਾਹਿ॥
ਤਦ ਰਾਣੀ ਬਿਚਛਨ ਮਤੀ ਨੇ ਮਨ ਵਿਚ ਬਹੁਤ ਕ੍ਰੋਧ ਭਰ ਲਿਆ।
ਪੀਤਬਰਨਤਨਕੋਭਯੋਪਾਨਚਬਾਵਤਨਾਹਿ॥੫॥
(ਉਸ ਦੇ) ਸ਼ਰੀਰ ਦਾ ਰੰਗ ਪੀਲਾ ਪੈ ਗਿਆ ਅਤੇ ਪਾਨ ਚਬਾਣਾ ਵੀ ਛੱਡ ਦਿੱਤਾ ॥੫॥
ਚੌਪਈ॥
ਚੌਪਈ:
ਰਾਜਾਸਹਿਤਆਜੁਹਨਿਡਰਿਹੋ॥
(ਉਸ ਨੇ ਆਪਣੇ ਮਨ ਵਿਚ ਸੋਚਿਆ ਕਿ) ਅਜ ਰਾਜੇ ਸਮੇਤ (ਉਸ ਨੂੰ) ਮਾਰ ਦਿਆਂਗੀ
ਨਾਥਜਾਨਿਜਿਯਨੈਕਨਟਰਿਹੋ॥
ਅਤੇ (ਉਸ ਨੂੰ) ਪਤੀ ਜਾਣ ਕੇ ਮਨ ਵਿਚ ਜ਼ਰਾ ਜਿੰਨੀ ਵੀ ਨਹੀਂ ਟਲਾਂਗੀ।
ਇਨਦੁਹੂੰਮਾਰਿਪੂਤਨ੍ਰਿਪਕੈਹੌ॥
ਇਨ੍ਹਾਂ ਦੋਹਾਂ ਨੂੰ ਮਾਰ ਕੇ ਪੁੱਤਰ ਨੂੰ ਰਾਜਾ ਬਣਾਵਾਂਗੀ।
ਪਾਨੀਪਾਨਤਬੈਮੁਖਦੈਹੌ॥੬॥
ਪਾਣੀ ਤੇ ਪਾਨ ਤਦ ਹੀ ਮੂੰਹ ਵਿਚ ਪਾਵਾਂਗੀ ॥੬॥
ਅੜਿਲ॥
ਅੜਿਲ:
ਦਾਬਿਖਾਟਤਰਗਈਗੁਡਾਨਬਨਾਇਕੈ॥
(ਰਾਣੀ ਨੇ) ਗੁਡੀਆਂ ਬਣਾ ਕੇ ਮੰਜੀ ਹੇਠਾਂ ਦਬ ਦਿੱਤੀਆਂ।
ਨਿਜੁਨਾਥਹਿਭੋਜਨਮੈਮਕਰੀਖ੍ਵਾਇਕੈ॥
ਆਪਣੇ ਪਤੀ ਨੂੰ ਭੋਜਨ ਵਿਚ ਮਕੜੀ ਖਵਾ ਦਿੱਤੀ।
ਰੀਝਿਰੀਝਿਵਹਮਰਿਯੋਤਬੈਤ੍ਰਿਯਯੌਕਿਯੋ॥
ਉਹ ਰਿਝ ਰਿਝ (ਤੜਪ ਤੜਪ) ਕੇ ਮਰ ਗਿਆ। ਤਦ ਇਸਤਰੀ ਨੇ ਇੰਜ ਕੀਤਾ
ਹੋਜਾਰਿਬਾਰਿਕਰਿਨਾਥਸਵਤਕਹਗਹਿਲਿਯੋ॥੭॥
ਕਿ ਪਤੀ ਨੂੰ ਸਾੜ ਬਾਲ ਕੇ (ਫਿਰ) ਸੌਂਕਣ ਨੂੰ ਪਕੜ ਲਿਆ ॥੭॥
ਇਨਰਾਜਾਕੇਗੁਡਿਯਨਕੀਯਾਬਨਾਇਕੈ॥
ਇਸ (ਸੌਂਕਣ) ਨੇ ਗੁਡੀਆਂ ਬਣਾ ਕੇ ਰਾਜੇ ਉਤੇ (ਟੂਣਾ) ਕੀਤਾ ਹੈ।
ਤਾਤੇਮੁਰਪਤਿਮਰਿਯੋਅਧਿਕਦੁਖਪਾਇਕੈ॥
ਇਸ ਕਰ ਕੇ ਮੇਰਾ ਪਤੀ ਬਹੁਤ ਦੁਖ ਪਾ ਕੇ ਮਰਿਆ ਹੈ।