ਯਾਕੁਤੀਯਾਕੀਅਬਹੀਕ੍ਰਿਆਉਘਾਰਿਯੌ॥
(ਮੈਂ) ਹੁਣ ਹੀ ਇਸ ਕੁੱਤੀ ਦੀ ਕਰਤੂਤ ਉਘਾੜਦੀ ਹਾਂ।
ਹੋਪ੍ਰਥਮਮੂੰਡਿਕੈਮੂੰਡਬਹੁਰਿਇਹਮਾਰਿਹੌ॥੮॥
ਪਹਿਲਾਂ ਇਸ ਦਾ ਸਿਰ ਮੁੰਨ ਕੇ ਫਿਰ ਇਸ ਨੂੰ ਮਾਰਦੀ ਹਾਂ ॥੮॥
ਲਏਪ੍ਰਜਾਸਭਸੰਗਤਹੀਆਵਤਭਈ॥
ਸਾਰੀ ਪ੍ਰਜਾ ਨੂੰ ਨਾਲ ਲੈ ਕੇ ਉਥੇ ਆ ਗਈ
ਜਹਾਖਾਟਤਟਗਾਡਿਦੋਊਗੁਡਿਯਨਗਈ॥
ਜਿਥੇ ਮੰਜੀ ਹੇਠਾਂ ਦੋ ਗੁਡੀਆਂ ਦਬ ਕੇ ਗਈ ਸੀ।
ਸਭਨਲਹਿਤਖਨਭੂਮਿਲਏਤੇਕਾਢਿਕੈ॥
ਸਾਰਿਆਂ ਦੇ ਵੇਖਦੇ ਹੋਇਆਂ ਭੂਮੀ ਪੁਟ ਕੇ (ਗੁਡੀਆਂ ਨੂੰ) ਕਢ ਲਿਆ
ਹੋਮੂੰਡਿਸਵਤਿਕੋਮੂੰਡਨਾਕਪੁਨਿਬਾਢਿਕੈ॥੯॥
ਅਤੇ ਸੌਂਕਣ ਦਾ ਸਿਰ ਮੁੰਨ ਕੇ ਫਿਰ ਨੱਕ ਵਢ ਦਿੱਤਾ ॥੯॥
ਮੂੰਡਿਮੂੰਡਿਕਟਿਨਾਕਬਹੁਰਿਤਿਹਮਾਰਿਯੋ॥
ਉਸ ਦਾ ਸਿਰ ਮੁੰਨ ਕੇ ਅਤੇ ਨੱਕ ਕਟ ਕੇ ਫਿਰ ਮਾਰਿਆ।
ਉਹਿਬਿਧਿਪਤਿਹਨਿਇਹਛਲਯਾਕਹਟਾਰਿਯੋ॥
ਉਸ ਵਿਧੀ ਨਾਲ ਪਤੀ ਨੂੰ ਮਾਰ ਕੇ ਫਿਰ ਉਸ (ਸੌਂਕਣ) ਨੂੰ ਖ਼ਤਮ ਕਰ ਦਿੱਤਾ।
ਚੰਚਲਾਨਕੇਭੇਦਨਾਹਿਕਿਨਹੂੰਲਹਿਯੋ॥
ਇਸਤਰੀਆਂ ਦੇ ਭੇਦ ਨੂੰ ਕੋਈ ਵੀ ਸਮਝ ਨਹੀਂ ਸਕਿਆ।
ਹੋਸਾਸਤ੍ਰਸਿੰਮ੍ਰਿਤਰੁਬੇਦਪੁਰਾਨਨਮੈਕਹਿਯੋ॥੧੦॥
ਇਹ ਗੱਲ ਸ਼ਾਸਤ੍ਰਾਂ, ਸਮ੍ਰਿਤੀਆਂ, ਵੇਦਾਂ ਅਤੇ ਪੁਰਾਣਾਂ ਵਿਚ ਕਹੀ ਗਈ ਹੈ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤੇਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੩॥੪੩੮੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੩॥੪੩੮੪॥ ਚਲਦਾ॥
ਦੋਹਰਾ॥
ਦੋਹਰਾ:
ਸਹਿਰਟੰਕਟੋਡਾਬਿਖੈਨ੍ਰਿਪਤਿਕਲਾਇਕਬਾਲ॥
ਟੰਕ ਟੋਡਾ ਨਗਰ ਵਿਚ ਨ੍ਰਿਪਤਿ ਕਲਾ ਨਾਂ ਦੀ ਇਕ ਇਸਤਰੀ (ਰਹਿੰਦੀ ਸੀ)।
ਕਟਿਜਾਕੀਮ੍ਰਿਗਰਾਜਸੀਮ੍ਰਿਗਸੇਨੈਨਬਿਸਾਲ॥੧॥
ਉਸ ਦਾ ਲਕ ਸ਼ੇਰ ਵਰਗਾ ਸੀ ਅਤੇ ਨੈਣ ਹਿਰਨ ਵਰਗੇ ਵੱਡੇ ਸਨ ॥੧॥
ਚੌਪਈ॥
ਚੌਪਈ:
ਨ੍ਰਿਪਬਰਸੈਨਤਹਾਕੋਨ੍ਰਿਪਬਰ॥
ਨ੍ਰਿਪਬਰ ਸੈਨ ਨਾਂ ਦਾ ਉਥੋਂ ਦਾ ਸ੍ਰੇਸ਼ਠ ਰਾਜਾ ਸੀ।
ਅਧਿਕਦਰਬੁਸੁਨਿਯਤਜਾਕੇਘਰ॥
ਉਸ ਦੇ ਘਰ ਬਹੁਤ ਧਨ ਸੁਣਿਆ ਜਾਂਦਾ ਸੀ।
ਭਾਤਿਭਾਤਿਕੇਭੋਗਕਮਾਵੈ॥
ਉਹ ਭਾਂਤ ਭਾਂਤ ਦੇ ਭੋਗ ਕਰਦਾ ਸੀ।
ਨਿਰਖਿਪ੍ਰਭਾਦੇਵੇਸਲਜਾਵੈ॥੨॥
ਉਸ ਦੀ ਸੁੰਦਰਤਾ ਨੂੰ ਵੇਖ ਵੇਖ ਕੇ ਇੰਦਰ ਵੀ ਲਜਾਉਂਦਾ ਸੀ ॥੨॥
ਐਂਡੋਰਾਇਭਾਟਕੋਸੁਤਤਹ॥
ਉਥੇ ਐਂਡੋ ਰਾਇ ਨਾਂ ਦਾ ਭਾਟ ਦਾ ਪੁੱਤਰ ਰਹਿੰਦਾ ਸੀ।
ਤਾਕੈਰੂਪਨਸਮਕੋਊਮਹਿਮਹ॥
ਉਸ ਦੇ ਰੂਪ ਵਰਗਾ ਕੋਈ ਵੀ ਧਰਤੀ ਉਤੇ ਨਹੀਂ ਸੀ।
ਅਧਿਕਤਰੁਨਕੋਰੂਪਸੁਹਾਵੈ॥
(ਉਸ ਯੁਵਕ ਦੀ ਸੁੰਦਰਤਾ ਬਹੁਤ ਸ਼ੋਭਾਸ਼ਾਲੀ ਸੀ।
ਨਿਰਖਿਕਾਇਕੰਚਨਸਿਰਨ੍ਯਾਵੈ॥੩॥
(ਉਸ ਦੀ) ਕਾਇਆ ਨੂੰ ਵੇਖ ਕੇ ਸੋਨਾ ਵੀ ਸਿਰ ਝੁਕਾਂਦਾ ਸੀ ॥੩॥
ਜਬਤ੍ਰਿਯਤਿਨਤਰੁਨੀਨਰਲਹਾ॥
ਜਦੋਂ ਉਸ ਜਵਾਨ ਇਸਤਰੀ ਨੇ ਉਸ ਪੁਰਸ਼ ਨੂੰ ਵੇਖਿਆ
ਮਨਕ੍ਰਮਬਚਮਨਮੈਯੌਕਹਾ॥
ਤਾਂ ਮਨ, ਬਚ ਅਤੇ ਕਰਮ ਕਰ ਕੇ ਮਨ ਵਿਚ ਇਸ ਤਰ੍ਹਾਂ ਕਿਹਾ
ਪਠੈਸਹਚਰੀਯਾਹਿਬੁਲਾਊਾਂ॥
ਕਿ ਸਖੀ ਭੇਜ ਕੇ (ਉਸ ਨੂੰ) ਇਥੇ ਬੁਲਾਵਾਂ
ਕਾਮਭੋਗਤਿਹਸਾਥਕਮਾਊਾਂ॥੪॥
ਅਤੇ ਉਸ ਨਾਲ ਕਾਮ ਭੋਗ ਕਰਾਂ ॥੪॥
ਅੜਿਲ॥
ਅੜਿਲ:
ਪਰਮਪਾਟਕੀਝੂਲਨਿਏਕਸਵਾਰਿਕੈ॥
(ਉਸ ਨੇ) ਬਹੁਤ ਉਤਮ ਰੇਸ਼ਮ ਦੀ ਪੀਂਘ ਬਣਵਾਈ।
ਤਾਪਰਝੂਲਤਿਭਈਬਿਚਾਰਬਿਚਾਰਕੈ॥
(ਅਤੇ ਮਨ ਵਿਚ) ਵਿਚਾਰ ਕਰ ਕੇ ਪੀਂਘ ਝੂਟਣ ਲਗੀ
ਯਾਹੀਚੜਿਪੀਰੀਪਰਪਿਯਹਿਬੁਲਾਇਹੌ॥
ਕਿ ਇਸ ਪੀੜ੍ਹੀ ਉਤੇ ਚੜ੍ਹ ਕੇ ਪ੍ਰੀਤਮ ਨੂੰ ਬੁਲਾਵਾਂਗੀ
ਹੋਅਰਧਰਾਤ੍ਰਿਗੇਘਰਕੌਤਾਹਿਬਹਾਇਹੌ॥੫॥
ਅਤੇ ਅੱਧੀ ਰਾਤ ਤੋਂ ਬਾਦ ਉਸ ਨੂੰ ਘਰ ਭੇਜਾਂਗੀ ॥੫॥
ਯਾਪੀਰੀਕਹਦੈਹੌਤਰੇਬਹਾਇਕੈ॥
ਇਸ ਪੀੜੀ ਵਿਚ ਬਿਠਾ ਕੇ (ਉਸ ਨੂੰ) ਹੇਠਾਂ ਲਟਕਾ ਦਿਆਂਗੀ
ਰੇਸਮਕੀਦ੍ਰਿੜਡੋਰੈਚਾਰਲਗਾਇਕੈ॥
ਅਤੇ ਰੇਸ਼ਮ ਦੀਆਂ ਚਾਰ ਮਜ਼ਬੂਤ ਰਸੀਆਂ ਬੰਨ੍ਹ ਦਿਆਂਗੀ।
ਸੋਜਾਕੋਨ੍ਰਿਪਹੂੰਕਬਹੂੰਲਹਿਜਾਇਹੈ॥
ਜੇ ਇਸ ਨੂੰ ਕਦੇ ਰਾਜਾ ਵੀ ਵੇਖ ਲਏਗਾ
ਹੋਜਾਨਿਪੀਂਘਚੁਪਿਰਹਿਹੈਕਹਾਰਿਸਾਇਹੈ॥੬॥
ਤਾਂ ਪੀਂਘ ਜਾਣ ਕੇ ਚੁਪ ਕਰ ਰਹੇਗਾ ਅਤੇ ਕਿਸ ਲਈ ਗੁੱਸਾ ਕਰੇਗਾ (ਭਾਵ ਗੁੱਸਾ ਨਹੀਂ ਕਰੇਗਾ) ॥੬॥
ਅਰਧਰਾਤ੍ਰਿਪੀਰੀਗ੍ਰਿਹਤਰੇਬਹਾਇਕੈ॥
(ਉਹ) ਅੱਧੀ ਰਾਤ ਨੂੰ ਘਰ ਦੇ ਹੇਠਾਂ ਪੀੜੀ ਲਟਕਾ ਦਿੰਦੀ
ਡੋਰਹਿਖੈਂਚਿਪ੍ਰੀਤਮਹਿਲੇਤਚੜਾਇਕੈ॥
ਅਤੇ ਰੱਸੀਆਂ ਖਿਚ ਕੇ ਪ੍ਰੀਤਮ ਨੂੰ (ਉਪਰ) ਚੜ੍ਹਾ ਲੈਂਦੀ।
ਰਾਨੀਸੰਗਤਿਹਆਨਿਮਿਲਾਵਾਦੇਤਕਰਿ॥
(ਸਖੀਆਂ) ਰਾਣੀ ਨਾਲ ਉਸ ਦਾ ਮੇਲ ਕਰਾ ਦਿੰਦੀਆਂ
ਹੋਜਾਨਿਕੇਲਕੀਸਮੈਸਖੀਸਭਜਾਹਿਟਰਿ॥੭॥
ਅਤੇ ਕਾਮ-ਕ੍ਰੀੜਾ ਦਾ ਸਮਾਂ ਜਾਣ ਕੇ ਸਾਰੀਆਂ ਸਖੀਆਂ ਹਟ ਜਾਂਦੀਆਂ ॥੭॥
ਤਵਨਭਾਟਕੌਨਿਤਪ੍ਰਤਿਲੇਤਬੁਲਾਇਕੈ॥
ਉਸ ਭਾਟ ਨੂੰ (ਉਹ) ਰੋਜ਼ ਬੁਲਾ ਲੈਂਦੀ
ਏਕਦਿਵਸਗ੍ਰਿਹਰਹਨਨਦੇਹਿਬਹਾਇਕੈ॥
ਅਤੇ (ਉਸ ਨੂੰ) ਇਕ ਦਿਨ ਵੀ ਘਰ ਵਿਚ ਰਹਿਣ ਨਾ ਦਿੰਦੀ ਅਤੇ (ਪੀਂਘ ਨਾਲ) ਲਟਕਾ ਕੇ (ਘਰ ਭੇਜ ਦਿੰਦੀ)।
ਐਚਿਐਚਿਤਿਹਲੇਤਨਛੋਰਤਏਕਛਿਨ॥
ਉਸ ਨੂੰ ਖਿਚ ਖਿਚ ਕੇ ਨਾਲ ਲਗਾਉਂਦੀ ਅਤੇ ਇਕ ਛਿਣ ਲਈ ਵੀ ਨਾ ਛਡਦੀ।
ਹੋਆਨਿਤ੍ਰਿਯਾਕੇਧਾਮਸੋਯੋਨ੍ਰਿਪਏਕਦਿਨ॥੮॥
ਇਕ ਦਿਨ ਰਾਜਾ ਉਸ ਇਸਤਰੀ ਦੇ ਘਰ ਆ ਕੇ ਸੌਂ ਗਿਆ ॥੮॥
ਰਾਵਨਲਹਿਯੋਚੇਰਿਯਨਭਾਟਬੁਲਾਇਯੋ॥
ਦਾਸੀਆਂ ਨੇ ਰਾਜੇ ਨੂੰ (ਆਇਆ) ਨਾ ਵੇਖਿਆ ਅਤੇ ਭਾਟ ਨੂੰ ਬੁਲਾ ਲਿਆ।
ਬਿਨਰਾਨੀਕੇਕਹੇਸੁਜਾਰਮੰਗਾਇਯੋ॥
(ਉਨ੍ਹਾਂ ਨੇ) ਰਾਣੀ ਦੇ ਕਹੇ ਬਿਨਾ ਹੀ ਯਾਰ ਨੂੰ ਮੰਗਵਾ ਲਿਆ।
ਨਿਰਖਿਰਾਇਤਿਹਕਹਿਤਸਕਰਜਾਗਤਭਯੋ॥
ਰਾਜਾ ਉਸ ਨੂੰ ਵੇਖ ਕੇ ਚੋਰ ਕਹਿ ਕੇ ਜਾਗ ਪਿਆ।
ਹੋਯਾਹਿਨਦੈਹੌਜਾਨਿਕਾਢਿਅਸਿਕਰਲਯੋ॥੯॥
ਇਸ ਨੂੰ ਜਾਣ ਨਹੀਂ ਦੇਵਾਂਗਾ (ਇਹ ਸੋਚ ਕੇ) ਤਲਵਾਰ ਹੱਥ ਵਿਚ ਖਿਚ ਲਈ ॥੯॥