ਨ੍ਰਿਪਜਾਗਤਸਭਜਗੇਪਕਰਿਤਾਕੋਲਿਯੋ॥
ਰਾਜੇ ਦੇ ਜਾਗਦਿਆਂ ਸਾਰੇ ਜਾਗ ਪਏ ਅਤੇ ਉਸ ਨੂੰ ਪਕੜ ਲਿਆ।
ਆਨਿਰਾਵਕੇਤੀਰਬਾਧਿਠਾਢੋਕਿਯੋ॥
(ਉਸ ਨੂੰ) ਬੰਨ੍ਹ ਕੇ ਰਾਜੇ ਦੇ ਸਾਹਮਣੇ ਖੜਾ ਕਰ ਦਿੱਤਾ।
ਸੁਨਤਸੋਰਤ੍ਰਿਯਉਠੀਨੀਂਦਤੇਜਾਗਿਕੈ॥
ਸ਼ੋਰ ਸੁਣ ਕੇ ਰਾਣੀ ਦੀ ਵੀ ਨੀਂਦਰ ਤੋਂ ਜਾਗ ਕੇ ਉਠ ਗਈ।
ਹੋਰਾਜਾਤੇਡਰਪਾਇਮਿਤ੍ਰਹਿਤਤ੍ਯਾਗਿਕੈ॥੧੦॥
ਰਾਜੇ ਤੋਂ ਡਰਦੀ ਹੋਈ ਨੇ ਮਿਤਰ ਦਾ ਮੋਹ ਤਿਆਗ ਦਿੱਤਾ ॥੧੦॥
ਰਾਨੀਬਾਚ॥
ਰਾਣੀ ਨੇ ਕਿਹਾ:
ਦੋਹਰਾ॥
ਦੋਹਰਾ:
ਸੁਨੁਰਾਜਾਆਯੋਹੁਤੋਤੋਹਿਹਨਨਇਹਚੋਰ॥
ਹੇ ਰਾਜਨ! ਸੁਣੋ, ਤੁਹਾਨੂੰ ਮਾਰਨ ਲਈ ਇਹ ਚੋਰ ਆਇਆ ਸੀ।
ਅਬਹੀਯਾਕੌਮਾਰਿਯੈਹੋਨਨਦੀਜੇਭੋਰ॥੧੧॥
ਇਸ ਨੂੰ ਹੁਣੇ ਹੀ ਮਾਰ ਦਿਓ, ਸਵੇਰ ਨਾ ਹੋਣ ਦਿਓ ॥੧੧॥
ਚੌਪਈ॥
ਚੌਪਈ:
ਤ੍ਰਿਯਕੋਬਚਨਚੋਰਸੁਨਪਾਇਯੋ॥
ਇਸਤਰੀ ਦੀ ਗੱਲ ਚੋਰ ਨੇ ਸੁਣ ਲਈ
ਨ੍ਰਿਪਤਿਭਏਕਹਿਸਾਚਸੁਨਾਯੋ॥
ਅਤੇ ਰਾਜੇ ਨੂੰ ਨਿੱਤ ਵਾਪਰਨ ਵਾਲੀ (ਸਭ ਗੱਲ) ਸਚ ਸਚ ਕਹਿ ਦਿੱਤੀ
ਯਹਰਾਨੀਮੋਰੇਸੰਗਰਹਈ॥
ਕਿ ਇਹ ਰਾਣੀ ਮੇਰੇ ਨਾਲ ਰਹਿੰਦੀ ਸੀ (ਭਾਵ ਭੋਗ ਵਿਲਾਸ ਕਰਦੀ ਸੀ)
ਅਬਮੋਕੌਤਸਕਰਕਰਿਕਹਈ॥੧੨॥
ਅਤੇ ਹੁਣ ਮੈਨੂੰ ਚੋਰ ਕਹਿੰਦੀ ਹੈ ॥੧੨॥
ਅੜਿਲ॥
ਅੜਿਲ:
ਜਾਰਚੋਰਕੋਬਚਨਨਸਾਚੁਪਛਾਨਿਯੈ॥
ਯਾਰ ਅਤੇ ਚੋਰ ਦੇ ਬਚਨ ਸਚ ਨਾ ਸਮਝੋ।
ਪ੍ਰਾਨਲੋਭਤੇਬਕਤਸਭਨਪਰਜਾਨਿਯੈ॥
ਸਭ ਨੇ ਸਮਝ ਲਿਆ ਕਿ ਪ੍ਰਾਣ ਬਚਾਣ ਲਈ (ਇਹ) ਇਸ ਤਰ੍ਹਾਂ ਬਕ ਬਕ ਕਰ ਰਿਹਾ ਹੈ।
ਇਨਕੇਕਹੇਨਕੋਪਕਿਸੂਪਰਕੀਜਿਯੈ॥
ਇਸ ਦੇ ਕਹੇ ਤੇ ਕਿਸੇ ਉਤੇ ਗੁੱਸਾ ਨਾ ਕਰੋ
ਹੋਰਾਵਬਚਨਯਹਸਾਚੁਜਾਨਿਜਿਯਲੀਜਿਯੈ॥੧੩॥
ਅਤੇ ਹੇ ਰਾਜਨ! ਇਹ ਬਚਨ ਆਪਣੇ ਚਿਤ ਵਿਚ ਸਚ ਸਮਝ ਲਵੋ ॥੧੩॥
ਸਾਚੁਸਾਚੁਸੁਨਿਰਾਵਬਚਨਭਾਖਤਭਯੋ॥
ਰਾਜੇ ਨੇ ਬਚਨ ਸੁਣ ਕੇ 'ਸਚ ਸਚ' ਕਿਹਾ
ਪ੍ਰਾਨਲੋਭਤੇਨਾਮਤ੍ਰਿਯਾਕੋਇਨਲਯੋ॥
ਕਿ ਇਸ ਨੇ ਪ੍ਰਾਣਾਂ ਦੇ ਲੋਭ ਕਰ ਕੇ ਇਸਤਰੀ ਦਾ ਨਾਂ ਲਿਆ ਹੈ।
ਤਾਤੇਯਾਤਸਕਰਕਹਅਬਹੀਮਾਰਿਯੈ॥
ਇਸ ਲਈ ਇਸ ਚੋਰ ਨੂੰ ਹੁਣੇ ਹੀ ਮਾਰ ਦਿਓ
ਹੋਇਹੀਭੋਹਰਾਭੀਤਰਗਹਿਕੈਡਾਰਿਯੈ॥੧੪॥
ਅਤੇ ਇਸੇ ਭੋਰੇ ਵਿਚ ਪਕੜ ਕੇ ਸੁਟ ਦਿਓ ॥੧੪॥
ਪ੍ਰਥਮਹਿਤ੍ਰਿਯਾਸੁਤਾਸੌਭੋਗਕਮਾਇਯੋ॥
ਪਹਿਲਾਂ ਇਸਤਰੀ ਨੇ ਉਸ ਨਾਲ ਭੋਗ ਕਮਾਇਆ।
ਭੂਲਜਬੈਵਹੁਧਾਮਨ੍ਰਿਪਤਿਕੇਆਇਯੋ॥
ਜਦ ਉਹ ਭੁਲ ਕੇ ਰਾਜੇ ਦੇ ਘਰ ਆ ਗਿਆ
ਜਿਯਲਜਾਕੇਤ੍ਰਾਸਚੋਰਤਿਹਭਾਖਿਯੋ॥
(ਤਦ) ਆਪਣੀ ਲਜਾ ਦੇ ਡਰ ਤੋਂ ਉਸ ਨੂੰ ਚੋਰ ਕਹਿ ਦਿੱਤਾ।
ਹੋਪ੍ਰੀਤਿਪਛਾਨੀਚਿਤਨਮਾਰਿਤਿਹਰਾਖਿਯੋ॥੧੫॥
(ਮਿਤਰ ਦੀ) ਪ੍ਰੀਤ ਨੂੰ ਚਿਤ ਵਿਚ ਨਾ ਪਛਾਣਿਆ ਅਤੇ ਉਸ ਨੂੰ ਮਾਰ ਦਿੱਤਾ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੪॥੪੩੯੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੪॥੪੩੯੯॥ ਚਲਦਾ॥
ਦੋਹਰਾ॥
ਦੋਹਰਾ:
ਕਰਮਸਿੰਘਰਾਜਾਹੁਤੋਕਸਟਵਾਰਕੈਦੇਸ॥
ਕਸਟਵਾਰ ਦੇਸ ਵਿਚ ਕਰਮ ਸਿੰਘ ਨਾਂ ਦਾ ਰਾਜਾ ਹੁੰਦਾ ਸੀ।
ਅਛਲਮਤੀਤਾਕੀਤਰੁਨਿਸੁੰਦਰਿਜਾਕੇਕੇਸ॥੧॥
ਅਛਲ ਮਤੀ ਉਸ ਦੀ ਇਸਤਰੀ ਸੀ ਜਿਸ ਦੇ ਕੇਸ ਬਹੁਤ ਸੁੰਦਰ ਸਨ ॥੧॥
ਬਜ੍ਰਕੇਤੁਇਕਸਾਹੁਕੋਪੂਤਹੁਤੋਸੁਕੁਮਾਰ॥
ਇਕ ਸ਼ਾਹ ਦਾ ਬਜ੍ਰ ਕੇਤੁ ਨਾਂ ਦਾ ਕੋਮਲ ਪੁੱਤਰ ਸੀ
ਨਵੌਬ੍ਯਾਕਰਨਸਾਸਤ੍ਰਖਟਜਿਨਦ੍ਰਿੜਪੜੇਸੁਧਾਰ॥੨॥
ਜਿਸ ਨੇ ਨੌ ਵਿਆਕਰਣ ਅਤੇ ਖਟ ਸ਼ਾਸਤ੍ਰ ਚੰਗੀ ਤਰ੍ਹਾਂ ਪੜ੍ਹੇ ਹੋਏ ਸਨ ॥੨॥
ਏਕਦਿਵਸਸੁਤਵਨਕੋਨਿਰਖਿਯੋਅਛਲਕੁਮਾਰਿ॥
ਇਕ ਦਿਨ ਉਸ ਨੂੰ ਅਛਲ ਕੁਮਾਰੀ ਨੇ ਵੇਖਿਆ ਅਤੇ (ਸੋਚਿਆ ਕਿ)
ਅਬਹੀਰਤਿਯਾਸੌਕਰੌਯੌਕਹਿਭਈਸੁਮਾਰਿ॥੩॥
ਹੁਣੇ ਹੀ ਇਸ ਨਾਲ ਰਤੀਕ੍ਰੀੜਾ ਕੀਤੀ ਜਾਵੇ। ਇਸ ਤਰ੍ਹਾਂ ਕਹਿ ਕੇ (ਉਹ) ਕਾਮ (ਭਾਵ ਨਾਲ ਘਾਇਲ ਹੋ ਗਈ) ॥੩॥
ਅੜਿਲ॥
ਅੜਿਲ:
ਏਕਸਖੀਤਹਚਤੁਰਿਪਹੂਚੀਆਇਕੈ॥
ਇਕ ਚਤੁਰ ਸਖੀ ਉਥੇ ਆ ਪਹੁੰਚੀ
ਅਛਲਮਤੀਕੋਲਯੋਗਰੇਸੋਲਾਇਕੈ॥
ਅਤੇ ਅਛਲ ਮਤੀ ਨੂੰ ਗਲੇ ਨਾਲ ਲਗਾ ਲਿਆ।
ਸੀਚਿਸੀਚਿਕੈਬਾਰਿਜਗਾਵਤਜਬਭਈ॥
(ਉਸ ਦੇ ਮੂੰਹ ਉਤੇ) ਪਾਣੀ ਦੇ ਛਿਟੇ ਮਾਰ ਮਾਰ ਕੇ ਜਦੋਂ ਉਸ ਨੂੰ ਜਗਾਇਆ (ਭਾਵ ਹੋਸ਼ ਵਿਚ ਲਿਆਂਦਾ)।
ਹੋਸਕਲਚਿਤਕੀਬਾਤਕੁਅਰਿਕੀਲਹਿਗਈ॥੪॥
(ਤਾਂ ਉਸ ਸਖੀ ਨੇ) ਕੁਮਾਰੀ ਦੇ ਮਨ ਦੀ ਸਾਰੀ ਗੱਲ ਨੂੰ ਸਮਝ ਲਿਆ ॥੪॥
ਕੁਅਰਿਚਿਤਕੀਬਾਤਸਕਲਮੁਹਿਭਾਖਿਯੈ॥
(ਫਿਰ ਵੀ ਸਖੀ ਨੇ ਪੁਛਿਆ) ਹੇ ਕੁਮਾਰੀ! (ਆਪਣੇ) ਚਿਤ ਦੀ ਸਾਰੀ ਗੱਲ ਮੈਨੂੰ ਦਸ ਦੇ।
ਪੀਰਪਿਯਾਕੀਗੂੜਨਮਨਮੈਰਾਖਿਯੈ॥
ਪ੍ਰੀਤਮ ਦੀ ਡੂੰਘੀ ਪੀੜ ਨੂੰ ਆਪਣੇ ਮਨ ਵਿਚ ਨਾ ਰਖ।
ਜੋਤੁਮਰੇਜਿਯਰੁਚੈਸੁਮੋਹਿਕਹੀਜਿਯੈ॥
ਜੋ ਤੇਰੇ ਮਨ ਵਿਚ (ਗੱਲ) ਚੰਗੀ ਲਗਦੀ ਹੈ ਉਹ ਮੈਨੂੰ ਕਹਿ ਦੇ
ਹੋਬਿਰਹਬਿਕਲਹ੍ਵੈਪ੍ਰਾਨਹਿਤੂਜਿਨਿਦੀਜਿਯੈ॥੫॥
ਅਤੇ ਹੇ ਪਿਆਰੀ! ਬਿਰਹੋਂ ਨਾਲ ਵਿਆਕੁਲ ਹੋ ਕੇ ਪ੍ਰਾਣਾਂ ਨੂੰ ਨਾ ਛਡ ॥੫॥
ਕਹਾਕਹੋਸਖਿਤੋਹਿਕਹਨਨਹਿਆਵਈ॥
ਹੇ ਸਖੀ! ਤੈਨੂੰ ਕੀ ਕਹਾਂ, ਕਿਹਾ ਨਹੀਂ ਜਾਂਦਾ।
ਹੇਰਿਮੀਤਕੋਰੂਪਹੀਯਾਲਲਚਾਵਈ॥
ਮਿਤਰ ਦਾ ਰੂਪ ਵੇਖ ਕੇ ਮਨ ਲਲਚਾ ਗਿਆ ਹੈ।
ਕੈਵਾਕੋਅਬਹੀਮੁਹਿਆਨਿਮਿਲਾਇਯੈ॥
ਜਾਂ ਤਾਂ ਉਸ ਨੂੰ ਮੈਨੂੰ ਹੁਣੇ ਮਿਲਾ ਦੇ,
ਹੋਨਾਤਰਮੋਰਜਿਯਨਕੀਆਸਚੁਕਾਇਯੈ॥੬॥
ਨਹੀਂ ਤਾਂ ਮੇਰੇ ਜੀਣ ਦੀ ਆਸ ਛਡ ਦੇ ॥੬॥
ਜੋਕਛੁਕਹੋਸਖਿਮੋਹਿਵਹੈਕਾਰਜਕਰੋ॥
(ਸਖੀ ਨੇ ਉੱਤਰ ਵਿਚ ਕਿਹਾ) ਹੇ ਸਖੀ! ਜੋ ਮੈਨੂੰ ਕਹੇਂਗੀ, ਮੈਂ ਉਹੀ ਕਾਰਜ ਕਰਾਂਗੀ।
ਪ੍ਰਾਨਲੇਤਤਵਹੇਤਨਹਿਯਮੇਮੈਡਰੋ॥
ਜੇ (ਕੋਈ ਮੇਰੇ) ਪ੍ਰਾਣ ਵੀ ਲੈ ਲਵੇ, ਤਾਂ ਤੇਰੇ ਹਿਤ ਲਈ ਮੈਂ ਹਿਰਦੇ ਵਿਚ ਨਹੀਂ ਡਰਾਂਗੀ (ਅਰਥਾਤ ਸੰਕੋਚ ਨਹੀਂ ਕਰਾਂਗੀ)।
ਜੋਤੁਮਰੇਚਿਤਚੁਭੈਸੁਹਮੈਬਤਾਇਯੈ॥
ਜੋ ਤੇਰੇ ਚਿਤ ਵਿਚ ਚੁਭ ਰਿਹਾ ਹੈ, ਉਹ ਮੈਨੂੰ ਦਸ ਦੇ
ਹੋਰੋਇਰੋਇਕਰਿਨੀਰਨਬ੍ਰਿਥਾਗਵਾਇਯੈ॥੭॥
ਅਤੇ ਰੋ ਰੋ ਕੇ ਵਿਅਰਥ ਵਿਚ ਹੰਝੂ ਨਾ ਵਹਾ ॥੭॥
ਸੁਨਹੁਮਿਤ੍ਰਨੀਆਜੁਜੁਗਨਿਮੈਹੋਇਹੌ॥
(ਕੁਮਾਰੀ ਨੇ ਕਿਹਾ) ਹੇ ਮਿਤ੍ਰਨੀ! ਸੁਣ, ਅਜ ਮੈਂ ਜੋਗਣ ਹੋ ਜਾਵਾਂਗੀ।
ਹੇਤਸਜਨਕੇਪ੍ਰਾਨਆਪਨੇਖੋਇਹੌ॥
ਸੱਜਣ ਲਈ ਆਪਣੇ ਪ੍ਰਾਣ ਤਿਆਗ ਦਿਆਂਗੀ।
ਪਿਯਦਰਸਨਕੀਭੀਖਿਮਾਗਿਕਰਿਲ੍ਯਾਇਹੌ॥
ਪ੍ਰੀਤਮ ਦੇ ਦਰਸ਼ਨ ਦੀ ਭਿਖ ਮੰਗ ਕੇ ਲੈ ਆਵਾਂਗੀ।
ਹੋਨਿਰਖਿਲਾਲਕੋਰੂਪਸਖੀਬਲਿਜਾਇਹੌ॥੮॥
ਹੇ ਸਖੀ! (ਮੈਂ) ਪ੍ਰੀਤਮ ਦੇ ਰੂਪ ਨੂੰ ਵੇਖ ਕੇ ਕੁਰਬਾਨ ਜਾਵਾਂਗੀ ॥੮॥
ਬਸਤ੍ਰਭਗੌਹੇਆਜੁਸੁਭੰਗਨਮੈਕਰੌ॥
ਅਜ ਮੈਂ ਸਾਰੇ ਸ਼ੁਭ ਅੰਗਾਂ ਉਤੇ ਭਗਵੇਂ ਬਸਤ੍ਰ ਧਾਰਨ ਕਰ ਲਵਾਂਗੀ
ਆਖਿਨਕੀਚਿਪੀਯਾਅਪਨੇਕਰਮੈਧਰੌ॥
ਅਤੇ ਅੱਖਾਂ ਦੀ ਚਿਪੀ ਹੱਥ ਵਿਚ ਲੈ ਲਵਾਂਗੀ।
ਬਿਰਹਮੁਦ੍ਰਿਕਾਕਾਨਨਦੁਹੂੰਸੁਹਾਇਹੋ॥
ਬਿਰਹੋਂ ਦੀਆਂ ਮੁੰਦਰਾਂ ਦੋਹਾਂ ਕੰਨਾਂ ਵਿਚ ਸਜਾ ਲਵਾਂਗੀ।
ਹੋਪਿਯਦਰਸਨਕੀਭਿਛ੍ਰਯਾਮਾਗਅਘਾਇਹੋ॥੯॥
ਪ੍ਰਿਯ ਦੇ ਦਰਸ਼ਨ ਦੀ ਭਿਖਿਆ ਮੰਗ ਕੇ ਰਜ ਜਾਵਾਂਗੀ ॥੯॥
ਸੁਨਤਸਹਚਰੀਬਚਨਚਕ੍ਰਿਤਮਨਮੈਭਈ॥
ਸਖੀ ਇਹ ਬਚਨ ਸੁਣ ਕੇ ਮਨ ਵਿਚ ਹੈਰਾਨ ਹੋ ਗਈ
ਅਧਿਕਕੁਅਰਿਕੀਨੇਹਜਾਨਿਕਰਿਕੈਗਈ॥
ਅਤੇ ਕੁਮਾਰੀ ਦੇ ਅਧਿਕ ਪ੍ਰੇਮ ਨੂੰ ਜਾਣ ਕੇ (ਉਥੋਂ) ਚਲੀ ਗਈ।
ਚਲਤਤਹਾਤੇਭਈਤਵਨਪਹਿਆਇਕੈ॥
ਉਥੋਂ ਚਲ ਕੇ ਉਸ (ਕੁੰਵਰ) ਪਾਸ ਆ ਗਈ
ਹੋਕਹਿਯੋਕੁਅਰਿਸੋਤਾਹਿਕਹਿਯੋਸਮਝਾਇਕੈ॥੧੦॥
ਅਤੇ (ਉਸ) ਕੁਮਾਰੀ ਦਾ ਕਿਹਾ ਕੁਮਾਰ ਨੂੰ ਸਮਝਾ ਦਿੱਤਾ ॥੧੦॥
ਦੋਹਰਾ॥
ਦੋਹਰਾ:
ਤਾਹਿਭੇਦਸਮਝਾਇਕੈਲੈਗਈਤਹਾਲਿਵਾਇ॥
ਉਸ (ਕੁਮਾਰ) ਨੂੰ ਸਾਰੀ ਗੱਲ ਸਮਝਾ ਕੇ ਉਥੇ ਲੈ ਆਈ
ਜਹਾਕੁਅਰਿਠਾਢੀਹੁਤੀਭੂਖਨਬਸਤ੍ਰਬਨਾਇ॥੧੧॥
ਜਿਥੇ ਕੁਮਾਰੀ ਬਸਤ੍ਰ ਅਤੇ ਗਹਿਣੇ ਸਜਾ ਕੇ ਖੜੋਤੀ ਸੀ ॥੧੧॥
ਅੜਿਲ॥
ਅੜਿਲ:
ਛੈਲਕੁਅਰਕੌਜਬੈਕੁਅਰਿਪਾਵਤਭਈ॥
ਉਸ ਜਵਾਨ ਕੁਮਾਰ ਨੂੰ ਜਦੋਂ ਕੁਮਾਰੀ ਨੇ ਪ੍ਰਾਪਤ ਕਰ ਲਿਆ (ਤਾਂ ਇੰਜ ਲਗਿਆ)
ਜਨੁਕਨਵੌਨਿਧਿਮਹਾਨਿਧਨਕੇਘਰਗਈ॥
ਮਾਨੋ ਨੌ ਨਿਧੀਆਂ ਕਿਸੇ ਬਹੁਤ ਨਿਰਧਨ ਦੇ ਘਰ ਆ ਗਈਆਂ ਹੋਣ।
ਨਿਰਖਤਰੁਨਿਕੋਰਹੀਤਰੁਨਿਉਰਝਾਇਕੈ॥
(ਉਸ) ਯੁਵਕ (ਕੁਮਾਰ) ਨੂੰ ਵੇਖ ਕੇ ਕੁਮਾਰੀ ਮੋਹਿਤ ਹੋ ਗਈ
ਹੋਭਾਤਿਭਾਤਿਤਿਹਸਾਥਰਮੀਲਪਟਾਇਕੈ॥੧੨॥
ਅਤੇ ਉਸ ਨਾਲ ਕਈ ਤਰ੍ਹਾਂ ਨਾਲ ਲਿਪਟ ਲਿਪਟ ਕੇ ਰਮਣ ਕੀਤਾ ॥੧੨॥
ਏਕਕੁਅਰਿਤਬਜਾਇਨ੍ਰਿਪਤਿਸੌਯੌਕਹੀ॥
ਤਦ ਇਕ ਇਸਤਰੀ ਨੇ ਜਾ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ