ਲਪਟਿਤਿਹਾਰੀਨਾਰਿਏਕਨਰਸੋਰਹੀ॥
ਕਿ ਤੁਹਾਡੀ ਇਸਤਰੀ ਇਕ ਬੰਦੇ ਨਾਲ ਲਿਪਟ ਰਹੀ ਹੈ।
ਕਰਮਸਿੰਘਕਰਿਕੋਪਤਹਾਚਲਿਆਇਯੋ॥
ਕਰਮ ਸਿੰਘ ਕ੍ਰੋਧਿਤ ਹੋ ਕੇ ਉਥੇ ਚਲ ਕੇ ਆ ਗਿਆ।
ਹੋਅਛਲਮਤੀਯਹਭੇਦਸਕਲਸੁਨਿਪਾਇਯੋ॥੧੩॥
ਅਛਲ ਮਤੀ ਨੂੰ ਇਸ ਸਾਰੀ ਗੱਲ ਦਾ ਪਤਾ ਚਲ ਗਿਆ ॥੧੩॥
ਪਕਰਿਨ੍ਰਿਪਤਿਕੀਪਗਿਯਾਦਈਚਲਾਇਕੈ॥
(ਕੁਮਾਰੀ ਨੇ ਪਹਿਲਾਂ ਹੀ ਅਗੋਂ ਇਕ ਸਖੀ ਭੇਜ ਦਿੱਤੀ। ਉਸ ਨੇ ਪਾਗਲ ਹੋਣ ਦਾ ਵਿਖਾਵਾ ਕਰ ਕੇ) ਰਾਜੇ ਦੀ ਪਗੜੀ ਪਕੜ ਕੇ ਵਗਾ ਦਿੱਤੀ।
ਕਹਿਯੋਸਖੀਬਵਰੀਭਈਗਈਵਹਧਾਇਕੈ॥
(ਰਾਣੀ) ਭਜ ਕੇ ਗਈ ਅਤੇ ਕਹਿਣ ਲਗੀ। ਹੇ ਸਖੀ! ਤੂੰ ਪਾਗਲ ਹੋ ਗਈ ਹੈਂ।
ਲਰਿਕਨਕੀਸੀਖੇਲਕਰਤਤਿਹਠਾਭਈ॥
ਉਹ ਬਚਿਆਂ ਵਾਂਗ ਉਥੇ ਖੇਡਣ ਲਗੀ
ਹੋਦੁਤਿਯਸਖੀਲੈਪਾਗਚਲਾਇਬਹੁਰਿਦਈ॥੧੪॥
ਅਤੇ ਦੂਜੀ ਸਖੀ ਨੇ ਪਗੜੀ ਚੁਕ ਕੇ ਫਿਰ ਸੁਟ ਦਿੱਤੀ ॥੧੪॥
ਜਬਵੁਹਿਦਿਸਿਨ੍ਰਿਪਜਾਇਤੌਵੁਹਿਦਿਸਿਡਾਰਹੀ॥
ਜਦ ਰਾਜਾ ਉਸ ਪਾਸੇ ਜਾਂਦਾ ਤਾਂ ਉਸ ਪਾਸੇ ਵਲ (ਪਗੜੀ) ਸੁਟ ਦਿੰਦੀਆਂ।
ਲਰਿਕਨਕੇਗਿੰਦੂਆਜਿਮਿਪਾਗਉਛਾਰਹੀ॥
ਬੱਚਿਆਂ ਦੀ ਖਿਦੋ ਵਾਂਗ ਉਹ ਪਗੜੀ ਨੂੰ ਉਛਾਲ ਰਹੀਆਂ ਸਨ।
ਧੂਰਿਆਪਨੇਸੀਸਨਾਥਕੇਡਾਰਿਕੈ॥
ਆਪਣੇ ਤੇ ਰਾਜੇ ਦੇ ਸਿਰ ਵਿਚ ਮਿੱਟੀ-ਘੱਟਾ ਪਾ ਰਹੀਆਂ ਸਨ।
ਹੋਲਹਿਹਾਇਲਤਿਨਮਿਤ੍ਰਹਿਦਯੋਨਿਕਾਰਿਕੈ॥੧੫॥
ਉਨ੍ਹਾਂ (ਸਖੀਆਂ) ਨੂੰ ਵਿਚਾਲੇ ਆਇਆ ('ਹਾਇਲ') ਵੇਖ ਕੇ (ਰਾਣੀ ਨੇ) ਮਿਤਰ ਨੂੰ ਉਥੋਂ ਭਜਾ ਦਿੱਤਾ ॥੧੫॥
ਜਬਲਗਿਪਗਿਯਾਲੇਨਰਾਇਚਲਿਆਇਯੋ॥
ਜਦੋਂ ਤਕ ਰਾਜਾ ਪਗੜੀ ਲੈਣ ਲਈ ਚਲ ਕੇ ਆਇਆ,
ਤਬਲਗਿਰਾਨੀਮਿਤ੍ਰਸਦਨਪਹੁਚਾਇਯੋ॥
ਤਦੋਂ ਤਕ ਰਾਣੀ ਨੇ ਮਿਤਰ ਨੂੰ (ਆਪਣੇ) ਘਰ ਪਹੁੰਚਾ ਦਿੱਤਾ।
ਮਤਵਾਰੀਉਨਭਾਖਿਅਧਿਕਮਾਰਤਭਈ॥
ਉਨ੍ਹਾਂ ਨੂੰ ਪਾਗਲ ਕਹਿ ਕੇ (ਰਾਣੀ) ਬਹੁਤ ਮਾਰਨ ਲਗੀ
ਨ੍ਰਿਪਕੀਚਿੰਤਾਟਾਰਿਸਕਲਚਿਤਕੀਦਈ॥੧੬॥
(ਅਤੇ ਇਸ ਤਰ੍ਹਾਂ) ਰਾਜੇ ਦੇ ਮਨ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ ॥੧੬॥
ਤਬਰਾਜੈਗਹਿਕੈਤ੍ਰਿਯਕੋਕਰਰਾਖਿਯੋ॥
ਤਦ ਰਾਜੇ ਨੇ ਰਾਣੀ ਨੂੰ ਹੱਥ ਨਾਲ ਪਕੜ ਲਿਆ
ਆਪੁਬਚਨਤਾਕੋਐਸੀਬਿਧਿਭਾਖਿਯੋ॥
ਅਤੇ ਆਪ ਉਸ ਨੂੰ ਇਸ ਤਰ੍ਹਾਂ ਕਿਹਾ
ਮਤਵਾਰੇਮੂਰਖਸਿਸਿਕੋਨਹਿਮਾਰਿਯੈ॥
ਕਿ ਮੂਰਖ ਬੱਚੇ (ਭਾਵ ਨੌਕਰ) ਨੂੰ ਮਾਰਨਾ ਨਹੀਂ ਚਾਹੀਦਾ।
ਹੋਹੋਨਹਾਰਮੁਹਿਭੀਇਨਕਛੁਨਉਚਾਰਿਯੈ॥੧੭॥
ਜੋ ਮੇਰੇ ਨਾਲ ਹੋਣੀ ਸੀ, ਹੋ ਗਈ, ਹੁਣ ਇਨ੍ਹਾਂ ਨੂੰ ਕੁਝ ਨਾ ਕਹੋ ॥੧੭॥
ਦੋਹਰਾ॥
ਦੋਹਰਾ:
ਨ੍ਰਿਪਕੀਪਾਗਉਤਾਰਿਕੈਦੀਨੀਪ੍ਰਥਮਚਲਾਇ॥
ਪਹਿਲਾਂ ਰਾਜੇ ਦੀ ਪਗੜੀ ਨੂੰ ਉਤਾਰ ਕੇ ਅਤੇ ਉਸ ਨੂੰ ਵਗਾ ਦਿੱਤਾ।
ਜਾਰਉਬਾਰਿਯੋਜੜਛਲਿਯੋਚੇਰੀਲਈਬਚਾਇ॥੧੮॥
ਯਾਰ ਨੂੰ ਬਚਾ ਲਿਆ, ਮੂਰਖ (ਰਾਜੇ) ਨੂੰ ਛਲ ਲਿਆ ਅਤੇ ਦਾਸੀ ਨੂੰ ਬਚਾ ਲਿਆ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪੈਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੫॥੪੪੧੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੫॥੪੪੧੭॥ ਚਲਦਾ॥
ਚੌਪਈ॥
ਚੌਪਈ:
ਤਿਬਤਕੋਇਕਰਾਇਸੁਲਛਨ॥
ਤਿੱਬਤ ਦਾ ਇਕ ਸੁਲੱਛਣ ਨਾਂ ਦਾ ਰਾਜਾ ਸੀ
ਕਬਿਤਕਾਬਿਕੇਬਿਖੇਬਿਚਛਨ॥
ਜੋ ਕਬਿੱਤ ਅਤੇ ਕਾਵਿ ਵਿਚ ਸੂਝਵਾਨ ਸੀ।
ਸ੍ਰੀਨ੍ਰਿਪਰਾਜਕਲਾਤਿਹਨਾਰੀ॥
ਨ੍ਰਿਪਰਾਜ ਕਲਾ ਉਸ ਦੀ ਰਾਣੀ ਸੀ,
ਜਾਨੁਕਸ੍ਰੀਬਿਸਨਕੀਪ੍ਯਾਰੀ॥੧॥
ਮਾਨੋ ਲੱਛਮੀ ਦਾ ਰੂਪ ਹੋਵੇ ॥੧॥
ਦੋਹਰਾ॥
ਦੋਹਰਾ:
ਮਤੀਬਿਚਛਨਪਾਤ੍ਰਤਹਤਵਨਸਹਿਰਕੇਮਾਹਿ॥
ਉਸ ਦੇ ਨਗਰ ਵਿਚ ਬਿਚੱਛਨ ਮਤੀ ਨਾਂ ਦੀ (ਇਕ) ਵੇਸਵਾ ਸੀ।
ਰੂਪਬਿਖੈਤਾਸੀਤਰੁਨਿਤੀਨਿਲੋਕਮੈਨਾਹਿ॥੨॥
ਉਸ ਵਰਗੀ ਸੁੰਦਰ ਇਸਤਰੀ ਤਿੰਨ ਲੋਕਾਂ ਵਿਚ ਨਹੀਂ ਸੀ ॥੨॥
ਚੌਪਈ॥
ਚੌਪਈ:
ਮੁਜਰਾਕੌਬੇਸ੍ਵਾਜਬਆਵੈ॥
ਜਦ ਉਹ ਵੇਸਵਾ ਮੁਜਰੇ ਲਈ ਆਉਂਦੀ
ਹੇਰਿਰੂਪਨ੍ਰਿਪਕੋਲਲਚਾਵੈ॥
ਤਾਂ ਰਾਜੇ ਦਾ ਰੂਪ ਵੇਖ ਕੇ ਲਲਚਾ ਜਾਂਦੀ।
ਮਨਮੈਅਧਿਕਮਸਤਹ੍ਵੈਝੂਲੈ॥
ਉਹ ਮਨ ਵਿਚ ਬਹੁਤ ਮਸਤ ਹੋ ਕੇ ਝੂਲਦੀ ਸੀ (ਭਾਵ ਨਚਦੀ ਸੀ)
ਨਿਜੁਤਨਕੀਤਾਕੌਸੁਧਿਭੂਲੈ॥੩॥
ਅਤੇ ਉਸ ਨੂੰ ਆਪਣੇ ਤਨ ਦੀ ਸੁਰਤ ਭੁਲ ਜਾਂਦੀ ਸੀ ॥੩॥
ਚਿਤਮੈਚਿੰਤਰੈਨਿਦਿਨਕਰੈ॥
ਰਾਤ ਦਿਨ ਮਨ ਵਿਚ (ਰਾਜੇ ਬਾਰੇ) ਸੋਚਦੀ ਰਹਿੰਦੀ
ਨ੍ਰਿਪਕੀਆਸਸਦਾਮਨਧਰੈ॥
ਅਤੇ ਮਨ ਵਿਚ ਸਦਾ ਰਾਜੇ ਦੀ ਆਸ ਬਣਾਈ ਰਖਦੀ।
ਕਿਹਬਿਧਿਮੋਸੰਗਭੋਗਕਮਾਵੈ॥
(ਸੋਚਦੀ ਰਹਿੰਦੀ ਕਿ) ਕਿਸ ਤਰ੍ਹਾਂ (ਰਾਜਾ) ਮੇਰੇ ਨਾਲ ਭੋਗ ਕਰੇਗਾ।
ਸੋਦਿਨਮੋਹਿਕਹੋਕਬਆਵੈ॥੪॥
ਮੈਨੂੰ ਦਸੋ, ਉਹ ਦਿਨ ਕਦ ਪ੍ਰਾਪਤ ਹੋਵੇਗਾ ॥੪॥
ਦੋਹਰਾ॥
ਦੋਹਰਾ:
ਰਾਵਨਤਾਕੋਹੇਰਈਤ੍ਰਿਯਮਨਮੈਲਲਚਾਇ॥
ਰਾਜਾ ਉਸ ਵਲ ਵੇਖਦਾ ਨਹੀਂ ਸੀ ਅਤੇ ਇਸਤਰੀ (ਉਸ ਲਈ) ਮਨ ਵਿਚ ਲਲਚਾਂਦੀ ਸੀ।
ਜਤਨਕਾਕਰੌਜੋਮੁਝੈਨ੍ਰਿਪਮਨਭਜੈਬਨਾਇ॥੫॥
(ਉਹ ਸੋਚਦੀ ਕਿ) ਕਿਹੜਾ ਯਤਨ ਕਰਾਂ ਜਿਸ ਕਰ ਕੇ ਰਾਜਾ ਮਨੋ ਮੇਰੇ ਨਾਲ ਰਮਣ ਕਰੇ ॥੫॥
ਚੌਪਈ॥
ਚੌਪਈ:
ਜਬਰਾਜਾਦੀਵਾਨਲਗਾਵੈ॥
ਜਦ (ਕਦੇ) ਰਾਜਾ ਦਰਬਾਰ ਲਗਾਉਂਦਾ ਸੀ,
ਤਵਨਸਮੈਤਰੁਨੀਸੁਨਿਪਾਵੈ॥
(ਤਦ) ਉਸ ਸਮੇਂ ਬਾਰੇ ਇਸਤਰੀ (ਵੇਸਵਾ) ਨੂੰ ਪਤਾ ਲਗ ਜਾਂਦਾ ਸੀ।
ਹਾਥਜੋਰਿਠਾਢੀਹ੍ਵੈਰਹਈ॥
ਉਹ ਹੱਥ ਜੋੜ ਕੇ ਖੜੋਤੀ ਰਹਿੰਦੀ
ਪ੍ਰੇਮਆਸਕੀਜ੍ਯੋਂਨਿਰਬਹਈ॥੬॥
ਅਤੇ ਪ੍ਰੇਮ ਨੂੰ ਆਸ਼ਕੀ ਵਾਂਗ ਨਿਭਾਉਂਦੀ ॥੬॥