ਦੋਹਰਾ॥
ਦੋਹਰਾ:
ਨ੍ਰਿਪਜਾਨ੍ਯੋਆਸਿਕਭਈਮੋਪਰਤਰੁਨਿਬਨਾਇ॥
ਰਾਜਾ ਵੀ ਜਾਣ ਗਿਆ ਕਿ (ਇਹ) ਇਸਤਰੀ ਮੇਰੇ ਉਤੇ ਆਸ਼ਿਕ ਹੋ ਗਈ ਹੈ।
ਕਵਨਪ੍ਰਭਾਯਾਕੌਲਗੀਚਿਤਬਿਚਾਰਿਯੋਰਾਇ॥੭॥
ਰਾਜੇ ਨੇ ਮਨ ਵਿਚ ਵਿਚਾਰਿਆ ਕਿ ਇਸ ਨੂੰ ਕਿਹੜਾ ਗੁਣ ('ਪ੍ਰਭਾ') ਚੰਗਾ ਲਗਾ ਹੈ ॥੭॥
ਚੌਪਈ॥
ਚੌਪਈ:
ਕਹਾਭਯੋਆਸਿਕਤ੍ਰਿਯਭਈ॥
ਕੀ ਹੋਇਆ ਜੇ ਇਹ ਇਸਤਰੀ ਮੇਰੇ ਉਤੇ ਆਸ਼ਿਕ ਹੋ ਗਈ ਹੈ
ਮੁਹਿਲਖਿਬਿਰਹਬਿਕਲਹ੍ਵੈਗਈ॥
ਅਤੇ ਮੈਨੂੰ ਵੇਖ ਕੇ ਬਿਰਹੋਂ ਨਾਲ ਵਿਆਕੁਲ ਹੋ ਗਈ ਹੈ।
ਮੈਯਾਕੌਕਬਹੂੰਨਬਿਹਾਰੋ॥
ਪਰ ਮੈਂ ਇਸ ਨਾਲ ਕਦੇ ਵੀ ਰਮਣ ਨਹੀਂ ਕਰਾਂਗਾ
ਲੋਕਨਔਪਰਲੋਕਬਿਚਾਰੋ॥੮॥
(ਇਸ ਲੋਕ) ਲੋਕ ਅਤੇ ਪਰਲੋਕ (ਦੀ ਸਥਿਤੀ ਨੂੰ) ਵਿਚਾਰ ਕੇ ॥੮॥
ਅਧਿਕਜਤਨਤਰੁਨੀਕਰਿਹਾਰੀ॥
ਇਸਤਰੀ ਬਹੁਤ ਯਤਨ ਕਰ ਕੇ ਥਕ ਗਈ
ਰਾਜਾਸੋਕ੍ਯੋਹੂੰਨਬਿਹਾਰੀ॥
ਪਰ ਰਾਜੇ ਨਾਲ ਕਿਸੇ ਤਰ੍ਹਾਂ ਰਮਣ ਨਾ ਕਰ ਸਕੀ।
ਔਰਜਤਨਤਬਹੀਇਕਕਿਯੋ॥
ਉਸ ਨੇ (ਫਿਰ) ਇਕ ਹੋਰ ਯਤਨ ਕੀਤਾ
ਸਾਤਗੁਲਨਦੇਹੀਪਰਦਿਯੋ॥੯॥
ਅਤੇ ਸ਼ਰੀਰ ਉਤੇ ਸੱਤ 'ਗੁਲ' (ਗਰਮ ਲੋਹੇ ਨਾਲ ਲਗਾਏ ਗਏ ਦਾਗ਼) ਲਗਾ ਦਿੱਤੇ ॥੯॥
ਸਾਤਗੁਲਨਦੇਮਾਸਜਲਾਯੋ॥
(ਜਦ ਉਸ ਨੇ) ਸੱਤ ਗੁਲਾਂ ਨਾਲ ਮਾਸ ਸੜਿਆ
ਅਧਿਕਕੁਗੰਧਨ੍ਰਿਪਹਿਜਬਆਯੋ॥
ਅਤੇ ਜਦ (ਮਾਸ ਸੜਨ ਦੀ) ਦੁਰਗੰਧ ਰਾਜੇ ਨੂੰ ਆਈ।
ਹਾਇਹਾਇਕਰਿਗਹਿਤਿਹਲਿਯੋ॥
(ਤਦ ਰਾਜੇ ਨੇ) 'ਹਾਇ ਹਾਇ' ਕਰ ਕੇ ਉਸ ਨੂੰ ਪਕੜ ਲਿਆ
ਜੋਭਾਖ੍ਯੋਸੋਈਤਿਨਕਿਯੋ॥੧੦॥
ਅਤੇ (ਉਸ ਨੇ) ਜੋ ਕਿਹਾ, (ਰਾਜੇ ਨੇ) ਉਹੀ ਕੀਤਾ ॥੧੦॥
ਦੋਹਰਾ॥
ਦੋਹਰਾ:
ਜੋਤੁਮਕਹੌਸੋਮੈਕਰੋਨਿਜੁਤਨਗੁਲਨਨਖਾਹੁ॥
(ਰਾਜੇ ਨੇ ਕਿਹਾ) ਜੋ ਤੂੰ ਕਹੇਂਗੀ, ਉਹੀ ਮੈਂ ਕਰਾਂਗਾ, ਪਰ ਆਪਣੇ ਸ਼ਰੀਰ ਨੂੰ ਗੁਲ ਲਗਾ ਕੇ ਖ਼ਰਾਬ ਨਾ ਕਰ
ਭਾਤਿਭਾਤਿਕੇਭਾਮਿਨੀਮੋਸੌਭੋਗਕਮਾਹੁ॥੧੧॥
ਅਤੇ ਹੇ ਇਸਤਰੀ! ਮੇਰੇ ਨਾਲ ਭਾਂਤ ਭਾਂਤ ਨਾਲ ਰਮਣ ਕਰ ॥੧੧॥
ਚੌਪਈ॥
ਚੌਪਈ:
ਗੁਲਖਾਏਰਾਜਾਢੁਰਿਆਯੋ॥
ਗੁਲ ਲਗਣ ਨਾਲ ਰਾਜਾ ਪਸੀਜ ਗਿਆ
ਭਾਤਿਭਾਤਿਤਿਹਤ੍ਰਿਯਹਿਬਜਾਯੋ॥
ਅਤੇ ਭਾਂਤ ਭਾਂਤ ਦਾ ਉਸ ਇਸਤਰੀ ਨਾਲ ਰਮਣ ਕੀਤਾ।
ਲਪਟਿਲਪਟਿਤਾਸੋਰਤਿਕੀਨੀ॥
ਲਿਪਟ ਲਿਪਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ
ਬੇਸ੍ਵਾਕੀਸੁਧਿਬੁਧਿਹਰਿਲੀਨੀ॥੧੨॥
ਅਤੇ ਵੇਸਵਾ ਦੀ ਸੁਧ ਬੁਧ ਹਰ ਲਈ ॥੧੨॥
ਬੇਸ੍ਵਾਹੂੰਰਾਜਾਬਸਿਕੀਨੋ॥
ਵੇਸਵਾ ਨੇ ਵੀ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ
ਭਾਤਿਭਾਤਿਕੇਆਸਨਦੀਨੋ॥
ਅਤੇ ਕਈ ਤਰ੍ਹਾਂ ਦੇ ਆਸਣ ਦਿੱਤੇ।
ਰਾਇਸਕਲਰਾਨਿਯੈਬਿਸਾਰੀ॥
ਰਾਜੇ ਨੇ ਸਾਰੀਆਂ ਰਾਣੀਆਂ ਨੂੰ ਭੁਲਾ ਦਿੱਤਾ
ਤਾਹੀਕੋਰਾਖਿਯੋਕਰਿਨਾਰੀ॥੧੩॥
ਅਤੇ ਵੇਸਵਾ ਨੂੰ (ਆਪਣੀ) ਪਤਨੀ ਬਣਾ ਕੇ ਰਖ ਲਿਆ ॥੧੩॥
ਦੋਹਰਾ॥
ਦੋਹਰਾ:
ਸਭਰਨਿਯਨਕੋਰਾਇਕੇਚਿਤਤੇਦਯੋਬਿਸਾਰਿ॥
ਸਾਰੀਆਂ ਰਾਣੀਆਂ ਨੂੰ ਰਾਜੇ ਦੇ ਚਿਤ ਤੋਂ ਭੁਲਵਾ ਦਿੱਤਾ।
ਗੁਲਖਾਏਰਾਜਾਬਰਿਯੋਐਸੋਚਰਿਤਸੁਧਾਰਿ॥੧੪॥
ਗੁਲ ਖਾ ਕੇ ਰਾਜੇ ਨੂੰ ਵਰ ਲਿਆ। (ਇਸਤਰੀ ਨੇ) ਅਜਿਹਾ ਚਰਿਤ੍ਰ ਕੀਤਾ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੬॥੪੪੩੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੬॥੪੪੩੧॥ ਚਲਦਾ॥
ਦੋਹਰਾ॥
ਦੋਹਰਾ:
ਪ੍ਰਗਟਕਮਾਊਕੇਬਿਖੈਬਾਜਬਹਾਦੁਰਰਾਇ॥
ਕਮਾਊ ਦੇਸ਼ ਵਿਚ ਰਾਜਾ ਬਹਾਦੁਰ ਰਾਇ ਰਹਿੰਦਾ ਸੀ।
ਸੂਰਨਕੀਸੇਵਾਕਰੈਸਤ੍ਰਨਦੈਂਤਖਪਾਇ॥੧॥
(ਉਹ) ਸੂਰਮਿਆਂ ਦੀ ਸੇਵਾ ਕਰਦਾ ਸੀ ਅਤੇ ਵੈਰੀਆਂ ਨੂੰ ਖਪਾ ਦਿੰਦਾ ਸੀ ॥੧॥
ਅੜਿਲ॥
ਅੜਿਲ:
ਬਾਜਬਹਾਦੁਰਜੂਯੌਹ੍ਰਿਦੈਸੰਭਾਰਿਯੋ॥
(ਇਕ ਦਿਨ) ਰਾਜਾ ਬਾਜ ਬਹਾਦੁਰ ਨੇ ਮਨ ਵਿਚ ਸੋਚਿਆ
ਬੋਲਿਬਡੇਸੁਭਟਨਕੋਪ੍ਰਗਟਉਚਾਰਿਯੋ॥
ਅਤੇ ਵੱਡੇ ਵੱਡੇ ਸੂਰਮਿਆਂ ਨੂੰ ਬੁਲਾ ਕੇ ਸਪਸ਼ਟ ਕਿਹਾ
ਕਰਿਯੈਕਵਨਉਪਾਇਨਗਰਸ੍ਰੀਮਾਰਿਯੈ॥
ਕਿ ਕਿਹੜਾ ਉਪਾ ਕਰੀਏ ਜਿਸ ਨਾਲ ਸ੍ਰੀ ਨਗਰ ਜਿਤਿਆ ਜਾ ਸਕੇ।
ਹੋਤਾਤੇਸਭਹੀਬੈਠਿਬਿਚਾਰਬਿਚਾਰਿਯੈ॥੨॥
ਇਸ ਲਈ ਸਾਰੇ ਬੈਠ ਕੇ ਵਿਚਾਰ ਕਰੀਏ ॥੨॥
ਦੋਹਰਾ॥
ਦੋਹਰਾ:
ਪਾਤ੍ਰਤਹਾਨਾਚਤਹੁਤੀਭੋਗਮਤੀਛਬਿਮਾਨ॥
ਉਥੇ ਇਕ ਭੋਗ ਮਤੀ ਨਾਂ ਦੀ ਸੁੰਦਰ ਵੇਸਵਾ ਨਾਚ ਕਰਦੀ ਹੁੰਦੀ ਸੀ।
ਪ੍ਰਥਮਰਾਇਸੌਰਤਿਕਰੀਬਹੁਰਿਕਹੀਯੌਆਨਿ॥੩॥
(ਉਸ ਨੇ) ਪਹਿਲਾਂ ਰਾਜੇ ਨਾਲ ਰਤੀ-ਕ੍ਰੀੜਾ ਕੀਤੀ ਅਤੇ ਫਿਰ ਆ ਕੇ ਕਿਹਾ ॥੩॥
ਅੜਿਲ॥
ਅੜਿਲ:
ਜੋਤੁਮਕਹੋਮੁਹਿਜਾਇਤਾਹਿਬਿਰਮਾਇਹੋ॥
ਜੇ ਤੁਸੀਂ ਮੈਨੂੰ ਕਹੋ ਤਾਂ ਉਥੋਂ ਦੇ (ਰਾਜੇ ਨੂੰ) ਜਾ ਕੇ ਭਰਮਾਵਾਂ
ਸਿਰੀਨਗਰਤੇਐਚਿਦੌਨਮੋਲ੍ਰਯਾਇਹੋ॥
ਅਤੇ ਸ੍ਰੀ ਨਗਰ ਤੋਂ ਖਿਚ ਕੇ ਦੂਨ (ਦੀ ਵਾਦੀ) ਵਿਚ ਲੈ ਆਵਾਂ।
ਜੋਰਿਕਠਿਨਤੁਮਕਟਕਤਹਾਚੜਿਆਇਯੋ॥
(ਫਿਰ) ਤੁਸੀਂ ਤਕੜੀ ਸੈਨਾ ਜੋੜ ਕੇ ਉਥੇ ਚੜ੍ਹਾਈ ਕਰ ਕੇ ਆ ਜਾਣਾ
ਹੋਲੂਟਿਕੂਟਿਕੇਸਹਿਰਸਕਲਲੈਜਾਇਯੋ॥੪॥
ਅਤੇ ਸਾਰੇ ਸ਼ਹਿਰ ਨੂੰ ਲੁਟ ਪੁਟ ਕੇ ਲੈ ਜਾਣਾ ॥੪॥