GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1141
Display Settings
ਯੌਕਹਿਬੇਸ੍ਵਾਬਚਨਨ੍ਰਿਪਹਿਤਹਕੋਗਈ
ਇਹ ਗੱਲ ਰਾਜੇ ਨੂੰ ਕਹਿ ਕੇ ਵੇਸਵਾ ਉਧਰ ਨੂੰ ਗਈ
ਸਿਰੀਨਗਰਕੇਸਹਰਬਿਖੈਆਵਤਭਈ
ਅਤੇ ਸ੍ਰੀ ਨਗਰ ਸ਼ਹਿਰ ਵਿਚ ਆ ਪਹੁੰਚੀ।
ਹਾਵਭਾਵਬਹੁਭਾਤਿਦਿਖਾਏਆਨਿਕੈ
(ਉਸ ਨੇ) ਆ ਕੇ ਬਹੁਤ ਹਾਵ ਭਾਵ ਵਿਖਾਏ
ਹੋਭਜ੍ਯੋਮੇਦਨੀਸਾਹਅਧਿਕਰੁਚਿਮਾਨਿਕੈ॥੫॥
ਅਤੇ (ਫਿਰ) ਰਾਜਾ ਮੇਦਨੀ ਸ਼ਾਹ ਨੇ ਉਸ ਨਾਲ ਪ੍ਰਸੰਨਤਾ ਪੂਰਵਕ ਸੰਯੋਗ ਕੀਤਾ ॥੫॥
ਨ੍ਰਿਪਤਿਮੇਦਨੀਸਾਹਆਪਨੇਬਸਿਕਿਯੌ
(ਉਸ ਵੇਸਵਾ ਨੇ) ਮੇਦਨੀ ਸ਼ਾਹ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ
ਤਾਕੋਲੈਕਰਸਾਥਦੌਨਕੋਮਗੁਲਿਯੋ
ਅਤੇ ਉਸ ਨੂੰ ਨਾਲ ਲੈ ਕੇ ਦੂਨ ਦਾ ਮਾਰਗ ਪਕੜਿਆ।
ਬਾਜਬਹਾਦੁਰਜੋਰਿਕਟਕਆਵਤਭਯੋ
(ਉਧਰੋਂ ਰਾਜਾ) ਬਾਜ ਬਹਾਦੁਰ ਸੈਨਾ ਜੋੜ ਕੇ ਆ ਗਿਆ
ਹੋਲੂਟਿਕੂਟਿਕਰਿਨਗਰਸਿਰੀਕੋਲੈਗਯੋ॥੬॥
ਅਤੇ ਸ੍ਰੀ ਨਗਰ ਨੂੰ ਲੁਟ ਪੁਟ ਕੇ ਲੈ ਗਿਆ ॥੬॥
ਮਤਪਰਿਯੋਨ੍ਰਿਪਰਹਿਯੋਕਛੁਜਾਨਤਭਯੋ
ਰਾਜਾ ਮਦ ਮਸਤ ਪਿਆ ਰਿਹਾ ਅਤੇ (ਉਸ ਨੂੰ) ਕੁਝ ਵੀ ਪਤਾ ਨਾ ਲਗਾ
ਸਿਰੀਨਗਰਕੌਲੂਟਿਕੂਟਿਕੈਕੌਗਯੋ
ਕਿ ਸ੍ਰੀ ਨਗਰ ਨੂੰ ਕੌਣ ਲੁਟ ਪੁਟ ਕੇ ਲੈ ਗਿਆ ਹੈ।
ਉਤਰਿਗਯੋਮਦਜਬਕਛੁਸੁਧਿਆਵਤਭਈ
ਜਦ ਨਸ਼ਾ ਉਤਰ ਗਿਆ ਤਾਂ ਕੁਝ ਹੋਸ਼ ਆ ਗਈ।
ਹੋਪੀਸਦਾਤਿਚੁਪਰਹਿਯੋਬਾਤਕਰਤੇਗਈ॥੭॥
(ਤਦ ਉਹ) ਦੰਦ ਪੀਹ ਕੇ ਰਹਿ ਗਿਆ ਕਿਉਂਕਿ ਗੱਲ ਹੱਥੋਂ ਨਿਕਲ ਚੁਕੀ ਸੀ ॥੭॥
ਦੋਹਰਾ
ਦੋਹਰਾ:
ਇਹਛਲਸੇਰਾਜਾਛਲ੍ਯੋਕਰੀਮਿਤ੍ਰਕੀਜੀਤ
(ਇਸਤਰੀ ਨੇ) ਇਸ ਛਲ ਨਾਲ ਰਾਜੇ ਨੂੰ ਛਲ ਲਿਆ ਅਤੇ ਆਪਣੇ ਮਿਤਰ (ਰਾਜੇ) ਦੀ ਜਿਤ ਕਰਾ ਦਿੱਤੀ।
ਦੇਵਅਦੇਵਲਹਿਸਕਤਿਯਹਇਸਤ੍ਰਿਯਨਕੀਰੀਤ॥੮॥
ਇਸਤਰੀਆਂ ਦੀ ਇਸ ਚਾਲ ਨੂੰ ਦੇਵਤੇ ਅਤੇ ਦੈਂਤ (ਕੋਈ ਵੀ) ਸਮਝ ਨਹੀਂ ਸਕਦਾ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸੈਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੭॥੪੪੩੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੭॥੪੪੩੯॥ ਚਲਦਾ॥
ਚੌਪਈ
ਚੌਪਈ:
ਬੀਰਜਕੇਤੁਰਾਜਾਇਕਨਾਗਰ
ਬੀਰਜ ਕੇਤੁ ਨਾਂ ਦਾ ਇਕ ਸਮਝਦਾਰ ਰਾਜਾ ਸੀ
ਸਗਲਜਗਤਕੇਬਿਖੈਉਜਾਗਰ
(ਜੋ) ਸਾਰੇ ਸੰਸਾਰ ਵਿਚ ਪ੍ਰਸਿੱਧ ਸੀ।
ਸ੍ਰੀਛਟਛੈਲਕੁਅਰਿਤਾਕੀਤ੍ਰਿਯ
ਉਸ ਦੀ ਛਟ ਛੈਲ ਕੁਵਰਿ ਨਾਂ ਦੀ ਇਸਤਰੀ ਸੀ।
ਮਨਬਚਕ੍ਰਮਬਸਿਕਰਿਰਾਖ੍ਯੋਪਿਯ॥੧॥
(ਉਸ ਨੇ) ਮਨ, ਬਚ ਅਤੇ ਕਰਮ ਕਰ ਕੇ ਪ੍ਰੀਤਮ ਨੂੰ ਵਸ ਵਿਚ ਕੀਤਾ ਹੋਇਆ ਸੀ ॥੧॥
ਏਕਦਿਵਸਨ੍ਰਿਪਚੜਿਯੋਅਖਿਟਬਰ
ਇਕ ਦਿਨ ਰਾਜਾ ਸ਼ਿਕਾਰ ਖੇਡਣ ਚੜ੍ਹਿਆ
ਸੰਗਲਈਸਹਚਰੀਅਮਿਤਕਰਿ
ਅਤੇ ਆਪਣੇ ਨਾਲ (ਰਾਣੀ ਅਤੇ) ਬਹੁਤ ਸਾਰੀਆਂ ਦਾਸੀਆਂ ਲੈ ਲਈਆਂ।
ਜਬਬਨਗਹਿਰਬਿਖੈਪ੍ਰਭਆਯੋ
ਜਦ ਰਾਜਾ ਸੰਘਣੇ ਬਨ ਵਿਚ ਆ ਗਿਆ
ਸ੍ਵਾਨਨਤੇਬਹੁਮ੍ਰਿਗਨਗਹਾਯੋ॥੨॥
ਤਾਂ ਕੁੱਤਿਆਂ ਤੋਂ ਬਹੁਤ ਸਾਰੇ ਹਿਰਨਾਂ ਨੂੰ ਪਕੜਵਾਇਆ ॥੨॥
ਕਹਿਯੋਕਿਜਿਹਆਗੈਮ੍ਰਿਗਆਵੈ
(ਰਾਜੇ ਨੇ) ਕਿਹਾ ਕਿ ਜਿਸ ਦੇ ਸਾਹਮਣੇ ਹਿਰਨ ਆ ਨਿਕਲੇ,
ਵਹੈਆਪਨੋਤੁਰੈਧਵਾਵੈ
ਉਹੀ ਆਪਣਾ ਘੋੜਾ ਦੌੜਾਏ।
ਪਹੁਚਿਸੁਤਨਤਿਹਕੇਬ੍ਰਿਣਕਰਹੀ
(ਉਹੀ) ਪਹੁੰਚ ਕੇ ਉਸ ਦੇ ਸ਼ਰੀਰ ਉਤੇ ਜ਼ਖ਼ਮ ਲਗਾਏ
ਗਿਰਨਪਰਨਤੇਕਛੂਡਰਹੀ॥੩॥
ਅਤੇ (ਘੋੜੇ ਤੋਂ) ਡਿਗ ਪੈਣ ਤੋਂ ਬਿਲਕੁਲ ਨਾ ਡਰੇ ॥੩॥
ਅੜਿਲ
ਅੜਿਲ:
ਨ੍ਰਿਪਤ੍ਰਿਯਆਗੇਮ੍ਰਿਗਿਕਨਿਕਸਿਯੋਆਇਕੈ
ਰਾਜੇ ਦੀ ਇਸਤਰੀ ਦੇ ਸਾਹਮਣਿਓਂ ਇਕ ਹਿਰਨ ਆ ਨਿਕਲਿਆ।
ਰਾਨੀਪਾਛੇਪਰੀਤੁਰੰਗਧਵਾਇਕੈ
ਰਾਣੀ ਘੋੜਾ ਭਜਾ ਕੇ (ਉਸ ਦੇ) ਪਿਛੇ ਪੈ ਗਈ।
ਭਜਤਭਜਤਹਰਿਨੀਪਤਿਬਹੁਕੋਸਨਗਯੋ
ਹਿਰਨ ਭਜਦਾ ਹੋਇਆ ਕਈ ਕੋਹ ਨਿਕਲ ਗਿਆ।
ਹੋਏਕਨ੍ਰਿਪਤਿਸੁਤਲਹਿਤਾਕੌਧਾਵਤਭਯੋ॥੪॥
ਇਕ (ਕਿਸੇ ਹੋਰ) ਰਾਜੇ ਦਾ ਪੁੱਤਰ (ਹਿਰਨ ਨੂੰ ਭਜਦਿਆਂ) ਵੇਖ ਕੇ ਦੌੜ ਪਿਆ ॥੪॥
ਤਾਜਿਹਿਤਾਜਨਮਾਰਿਪਹੂੰਚ੍ਯਾਜਾਇਕੈ
ਘੋੜੇ ਨੂੰ ਚਾਬਕਾਂ ਮਾਰਦਾ ਹੋਇਆ (ਉਥੇ) ਜਾ ਪਹੁੰਚਿਆ
ਏਕਬਿਸਿਖਹੀਮਾਰਿਯੋਮ੍ਰਿਗਹਿਬਨਾਇਕੈ
ਅਤੇ ਹਿਰਨ ਨੂੰ (ਨਿਸ਼ਾਣਾ ਬੰਨ੍ਹ ਕੇ) ਇਕ ਹੀ ਤੀਰ ਮਾਰ ਦਿੱਤਾ।
ਨਿਰਖਿਤਰੁਨਿਇਹਚਰਿਤਰਹੀਉਰਝਾਇਕਰਿ
ਇਸ ਚਰਿਤ੍ਰ ਨੂੰ ਵੇਖ ਕੇ ਰਾਣੀ (ਉਸ ਨਾਲ) ਅਟਕ ਗਈ।
ਹੋਬਿਰਹਬਾਨਤਨਬਿਧੀਗਿਰਤਭਈਭੂਮਿਪਰ॥੫॥
(ਉਸ ਦੇ ਪ੍ਰੇਮ ਦੇ) ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ ਧਰਤੀ ਉਤੇ ਡਿਗ ਪਈ ॥੫॥
ਬਹੁਰਿਸੁਭਟਜਿਮਿਚੇਤਿਤਰੁਨਿਉਠਠਾਢਿਭਈ
ਫਿਰ ਉਹ ਇਸਤਰੀ ਸੂਰਮੇ ਵਾਂਗ ਹੋਸ਼ ਵਿਚ ਆ ਕੇ ਉਠ ਕੇ ਖੜੀ ਹੋ ਗਈ
ਘੂਮਤਘਾਇਲਨ੍ਯਾਇਸਜਨਤਟਚਲਿਗਈ
ਅਤੇ ਘਾਇਲ ਵਾਂਗ ਡੋਲਦੀ ਹੋਈ ਸੱਜਣ ਕੋਲ ਚਲੀ ਗਈ।
ਉਤਰਿਹਯਨਤੇਤਹਦੋਊਰਮੇਬਨਾਇਕੈ
ਘੋੜਿਆਂ ਤੋਂ ਉਤਰ ਕੇ ਉਥੇ ਦੋਹਾਂ ਨੇ ਰਮਣ ਕੀਤਾ।
ਹੋਤਬਲੌਤਿਹਠਾਸਿੰਘਨਿਕਸਿਯੋਆਇਕੈ॥੬॥
ਉਦੋਂ ਤਕ ਉਸ ਥਾਂ ਤੇ (ਇਕ) ਸ਼ੇਰ ਆ ਨਿਕਲਿਆ ॥੬॥
ਨਿਰਖਿਸਿੰਘਕੌਰੂਪਤਰੁਨਿਤ੍ਰਾਸਿਤਭਈ
ਸ਼ੇਰ ਦੇ ਰੂਪ ਨੂੰ ਵੇਖ ਕੇ ਇਸਤਰੀ ਭੈਭੀਤ ਹੋ ਗਈ
ਲਪਟਿਲਲਾਕੇਕੰਠਭਏਅਬਲਾਗਈ
ਅਤੇ ਆਪਣੇ ਪ੍ਰੀਤਮ ਦੇ ਗਲ ਨਾਲ ਲਿਪਟ ਗਈ।
ਢੀਠਕੁਅਰਧਨੁਤਨ੍ਰਯੋਤਨਿਕਆਸਨਡਿਗ੍ਯੋ
ਦ੍ਰਿੜ੍ਹ ਹੋ ਕੇ ਕੁੰਵਰ ਨੇ ਧਨੁਸ਼ ਨੂੰ ਖਿਚਿਆ ਅਤੇ ਜ਼ਰਾ ਜਿੰਨਾ ਵੀ ਸਥਿਤੀ ਤੋਂ ਨਾ ਡੋਲਿਆ
ਹੋਹਨ੍ਯੋਸਿੰਘਤਿਹਠੌਰਬਿਸਿਖਬਾਕੋਲਗ੍ਯੋ॥੭॥
ਅਤੇ ਬਾਂਕੇ (ਕੁੰਵਰ) ਨੇ ਤੀਰ ਨਾਲ ਸ਼ੇਰ ਨੂੰ ਉਸੇ ਥਾਂ ਉਤੇ ਮਾਰ ਦਿੱਤਾ ॥੭॥
ਮਾਰਿਸਿੰਘਰਾਖਿਯੋਤਿਹਭਜ੍ਯੋਬਨਾਇਕੈ
ਸ਼ੇਰ ਨੂੰ ਮਾਰ ਕੇ ਉਥੇ ਰਖਿਆ ਅਤੇ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ।
ਆਸਨਚੁੰਬਨਕਰੇਤ੍ਰਿਯਹਿਲਪਟਾਇਕੈ
ਇਸਤਰੀ ਨਾਲ ਲਿਪਟ ਕੇ ਆਸਣ ਅਤੇ ਚੁੰਬਨ ਲਏ।