GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1142
Display Settings
ਭਾਤਿਭਾਤਿਤਿਹਰਮਿਯੋਤਰੁਨਿਸੁਖਪਾਇਕਰ
ਇਸਤਰੀ ਨੇ ਵੀ ਸੁਖ ਪੂਰਵਕ ਉਸ ਨਾਲ ਭਾਂਤ ਭਾਂਤ ਦਾ ਰਮਣ ਕੀਤਾ
ਹੋਬਿਨੁਦਾਮਨਅਬਲਾਹੂੰਰਹੀਬਿਕਾਇਕਰਿ॥੮॥
ਅਤੇ ਬਿਨਾ ਦੰਮਾਂ ਹੀ ਉਹ ਇਸਤਰੀ ਵਿਕ ਗਈ ॥੮॥
ਚਿਤਚਿੰਤਾਤ੍ਰਿਯਕਰਹੀਇਸੀਸੰਗਜਾਇਹੌ
ਇਸਤਰੀ ਨੇ ਮਨ ਵਿਚ ਸੋਚਿਆ ਕਿ (ਹੁਣ) ਇਸ ਨਾਲ ਹੀ ਚਲੀ ਜਾਵਾਂ
ਨਿਜੁਨਾਇਕਕੌਦਰਸੁਬਹੁਰਦਿਖਾਇਹੌ
ਅਤੇ ਆਪਣੇ ਪਤੀ ਨੂੰ ਫਿਰ ਸ਼ਕਲ ਨਾ ਵਿਖਾਵਾਂ।
ਤਾਤੇਕਛੁਚਰਿਤ੍ਰਸੋਐਸੇਕੀਜਿਯੈ
ਇਸ ਲਈ ਕੁਝ ਚਰਿਤ੍ਰ ਅਜਿਹਾ ਕੀਤਾ ਜਾਏ
ਹੋਜਾਤੇਜਸਊਰਹੈਅਪਜਸਸੁਨੀਜਿਯੈ॥੯॥
ਜਿਸ ਨਾਲ ਜਸ ਕਾਇਮ ਰਹੇ ਅਤੇ ਅਪਜਸ ਨਾ ਸੁਣਨਾ ਪਵੇ ॥੯॥
ਏਕਸਖੀਪ੍ਰਤਿਕਹਿਯੋਭੇਦਸਮਝਾਇਕੈ
(ਉਸ ਨੇ) ਇਕ ਸਖੀ ਨੂੰ ਸਾਰਾ ਭੇਦ ਸਮਝਾ ਕੇ ਕਿਹਾ
ਹਰਿਨਹੇਤੁਤ੍ਰਿਯਡੂਬੀਕਹਿਯਹੁਜਾਇਕੈ
ਕਿ ਜਾ ਕੇ (ਰਾਜੇ ਨੂੰ) ਕਹੀਂ ਕਿ ਹਿਰਨ (ਦਾ ਪਿਛਾ ਕਰਦੀ ਹੋਈ) ਰਾਣੀ ਡੁਬ (ਮੋਈ) ਹੈ।
ਬੈਨਸੁਨਤਸਹਚਰੀਜਾਤਿਤਿਹਕੌਭਈ
ਗੱਲ ਸੁਣ ਕੇ ਸਖੀ ਉਧਰ ਨੂੰ ਚਲੀ ਗਈ
ਹੋਜੁਕਛੁਕੁਅਰਿਤਿਹਕਹਿਯੋਖਬਰਿਸੋਨ੍ਰਿਪਦਈ॥੧੦॥
ਅਤੇ ਜੋ ਕੁਝ ਰਾਣੀ ਨੇ ਉਸ ਨੂੰ ਕਿਹਾ ਸੀ, (ਉਹ) ਖ਼ਬਰ ਰਾਜੇ ਨੂੰ ਪਹੁੰਚਾ ਦਿੱਤੀ ॥੧੦॥
ਆਪੁਕੁਅਰਕੇਸਾਥਗਈਸੁਖਪਾਇਕੈ
(ਰਾਣੀ) ਆਪ ਤਾਂ ਕੁੰਵਰ ਦੇ ਨਾਲ ਸੁਖ ਪੂਰਵਕ ਚਲੀ ਗਈ,
ਨ੍ਰਿਪਸੁਨਿਡੂਬੀਨਾਰਿਰਹਿਯੋਸਿਰੁਨ੍ਯਾਇਕੈ
ਪਰ ਰਾਜਾ ਰਾਣੀ ਦੇ ਡੁਬਣ ਦੀ ਗੱਲ ਸੁਣ ਕੇ ਸਿਰ ਨੀਵਾਂ ਕਰ ਕੇ ਰਹਿ ਗਿਆ।
ਚੰਚਲਾਨਕੋਚਰਿਤਨਰਕੋਊਲਹੈ
ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਮਰਦ ਨਹੀਂ ਜਾਣ ਸਕਦਾ।
ਹੋਸਾਸਤ੍ਰਸਿੰਮ੍ਰਿਤਿਅਰੁਬੇਦਭੇਦਐਸੇਕਹੈ॥੧੧॥
ਇਹ ਭੇਦ (ਦੀ ਗੱਲ) ਸ਼ਾਸਤ੍ਰ, ਸਮ੍ਰਿਤੀਆਂ ਅਤੇ ਵੇਦ ਵੀ ਇਸੇ ਤਰ੍ਹਾਂ ਕਹਿੰਦੇ ਹਨ ॥੧੧॥
ਚੌਪਈ
ਚੌਪਈ:
ਤਾਕੌਤਰੁਨਸੰਗਲੈਗਯੋ
ਉਸ (ਇਸਤਰੀ) ਨੂੰ ਕੁੰਵਰ ਆਪਣੇ ਨਾਲ ਲੈ ਗਿਆ
ਭਾਤਿਭਾਤਿਕੈਭੋਗਤਭਯੋ
ਅਤੇ ਉਸ ਨਾਲ ਭਾਂਤ ਭਾਂਤ ਦੇ ਭੋਗ ਕਰਨ ਲਗਾ।
ਇਨਜੜਕਛੁਬਾਤਲਹਿਲਈ
ਇਸ ਮੂਰਖ (ਰਾਜੇ) ਨੇ ਕੁਝ ਵੀ ਗੱਲ ਨਾ ਸਮਝੀ
ਜਾਨੀਡੂਬਿਚੰਚਲਾਗਈ॥੧੨॥
ਅਤੇ ਇਹੀ ਜਾਣਿਆ ਕਿ ਇਸਤਰੀ ਡੁਬ ਗਈ ਹੈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੮॥੪੪੫੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੮॥੪੪੫੧॥ ਚਲਦਾ॥
ਦੋਹਰਾ
ਦੋਹਰਾ:
ਸਹਿਰਸਿਰੌਜਬਿਖੈਹੁਤੋਰਾਜਾਸੁਭ੍ਰਸਰੂਪ
ਸਿਰੌਜ ਨਗਰ ਵਿਚ ਇਕ ਸੁੰਦਰ ਸਰੂਪ ਵਾਲਾ ਰਾਜਾ ਰਹਿੰਦਾ ਸੀ।
ਕਾਮਕੇਲਮੈਅਤਿਚਤੁਰਨਰਸਿੰਘਰੂਪਅਨੂਪ॥੧॥
(ਉਹ) ਕਾਮਕ੍ਰੀੜਾ ਵਿਚ ਚਤੁਰ ਅਤੇ ਅਨੂਪਮ ਸ਼ੇਰ-ਮਰਦ ਸੀ ॥੧॥
ਚੌਪਈ
ਚੌਪਈ:
ਤਾਕੇਚਾਰਿਪੁਤ੍ਰਸੁਭਕਾਰੀ
ਉਸ ਦੇ ਸ਼ੁਭ ਕਰਨੀ ਵਾਲੇ ਚਾਰ ਪੁੱਤਰ ਸਨ
ਸੂਰਬੀਰਬਾਕੋਹੰਕਾਰੀ
ਜੋ ਸ਼ੂਰਵੀਰ ਅਤੇ ਹੰਕਾਰੀ ਸਨ।
ਰਾਨੀਔਰਬ੍ਯਾਹਿਜੋਆਨੀ
(ਰਾਜੇ ਨੇ) ਜੋ ਹੋਰ ਰਾਣੀ ਵਿਆਹ ਲਿਆਂਦੀ,
ਸੋਊਗਰਭਵਤੀਹ੍ਵੈਬ੍ਰਯਾਨੀ॥੨॥
ਉਹ ਵੀ ਗਰਭਵਤੀ ਹੋ ਕੇ ਪ੍ਰਸੂਤਾ ਹੋਈ ॥੨॥
ਏਕਪੁਤ੍ਰਤਾਹੂਕੋਭਯੋ
ਉਸ ਦੇ ਇਕ (ਹੋਰ) ਪੁੱਤਰ ਪੈਦਾ ਹੋਇਆ
ਰਾਨੀਬੀਰਮਤੀਤਿਹਜਯੋ
ਜਿਸ ਨੂੰ ਰਾਣੀ ਬੀਰ ਮਤੀ ਨੇ ਜਨਮਿਆ।
ਬ੍ਰਯਾਘ੍ਰਕੇਤੁਤਿਹਨਾਮਧਰਤਭੇ
ਉਸ ਦਾ ਵਿਆਘ੍ਰ ਕੇਤੁ ਨਾਂ ਰਖਿਆ ਗਿਆ।
ਦਿਜਨਦਰਿਦ੍ਰਖੋਇਕੈਕੈਦੇ॥੩॥
ਬ੍ਰਾਹਮਣਾਂ ਦੀ ਗ਼ਰੀਬੀ ਖ਼ਤਮ ਕਰ ਦਿੱਤੀ ਗਈ (ਅਰਥਾਤ ਉਨ੍ਹਾਂ ਨੂੰ ਬਹੁਤ ਦਾਨ ਦਿੱਤਾ) ॥੩॥
ਚਾਰੋਪੁਤ੍ਰਰਾਜਅਧਿਕਾਰੀ
(ਪਹਿਲੇ) ਚਾਰੇ ਪੁੱਤਰ ਰਾਜ ਦੇ ਅਧਿਕਾਰੀ ਸਨ
ਇਹੈਸੋਕਅਬਲਾਕੇਭਾਰੀ
(ਉਸ) ਇਸਤਰੀ (ਦੇ ਮਨ ਵਿਚ) ਇਹੀ ਬਹੁਤ ਵੱਡਾ ਦੁਖ ਸੀ।
ਜੋਕੋਊਉਨਚਾਰੋਂਕੋਘਾਵੈ
ਜੇ ਕੋਈ ਉਨ੍ਹਾਂ ਚੌਹਾਂ ਨੂੰ ਮਾਰ ਦੇਵੇ,
ਤਬਸੁਤਰਾਜਪਾਚਵੌਪਾਵੈ॥੪॥
ਤਦ ਹੀ ਪੰਜਵਾਂ ਪੁੱਤਰ ਰਾਜ ਪ੍ਰਾਪਤ ਕਰ ਸਕਦਾ ਸੀ ॥੪॥
ਜੇਸਟਪੁਤ੍ਰਤਨਮਨੁਖਪਠਾਯੋ
(ਉਸ ਨੇ) ਵੱਡੇ ਪੁੱਤਰ ਵਲ ਬੰਦਾ ਭੇਜਿਆ
ਯੌਕਹਿਯਹੁਤੁਹਿਰਾਇਬੁਲਾਯੋ
ਅਤੇ ਇਹ ਕਹਿ ਭੇਜਿਆ ਕਿ ਤੈਨੂੰ ਰਾਜੇ ਨੇ ਬੁਲਾਇਆ ਹੈ।
ਰਾਜਕੁਅਰਆਵਤਜਬਭਯੋ
ਜਦ ਰਾਜ ਕੁਮਾਰ ਆ ਗਿਆ
ਤਬਹੀਮਾਰਿਕੋਠਰੀਦਯੋ॥੫॥
ਤਦ (ਉਸ ਨੂੰ) ਮਾਰ ਕੇ ਕੋਠੜੀ ਵਿਚ ਸੁਟ ਦਿੱਤਾ ॥੫॥
ਇਹੀਭਾਤਿਤੇਦੁਤਿਯਬੁਲਾਯੋ
ਇਸੇ ਤਰ੍ਹਾਂ (ਫਿਰ) ਦੂਜੇ ਨੂੰ ਬੁਲਾਇਆ।
ਵਹੀਖੜਗਭੇਤਾਕਹਘਾਯੋ
ਉਸੇ ਤਲਵਾਰ ਨਾਲ ਉਸ ਨੂੰ ਵੀ ਮਾਰ ਦਿੱਤਾ।
ਇਹੀਭਾਤਿਤਿਨਦੁਹੂੰਬੁਲੈਕੈ
ਇਸੇ ਤਰ੍ਹਾਂ (ਬਾਕੀ) ਦੋਹਾਂ ਨੂੰ ਬੁਲਾ ਕੇ
ਡਾਰਤਭਈਭੋਹਰੇਘੈਕੈ॥੬॥
ਮਾਰ ਦਿੱਤਾ ਅਤੇ ਭੋਰੇ ਵਿਚ ਸੁਟ ਦਿੱਤਾ ॥੬॥
ਦੋਹਰਾ
ਦੋਹਰਾ:
ਚਾਰਿਪੁਤ੍ਰਪ੍ਰਥਮੈਹਨੇਪੁਨਿਪਤਿਲਯੋਬੁਲਾਇ
ਪਹਿਲਾਂ ਚਾਰ ਪੁੱਤਰਾਂ ਨੂੰ ਮਾਰਿਆ ਅਤੇ ਫਿਰ ਪਤੀ ਨੂੰ ਬੁਲਾ ਲਿਆ।
ਇਹਬਿਧਿਸੌਬਿਨਤੀਕਰੀਨੈਨਨਨੀਰੁਬਹਾਇ॥੭॥
ਅੱਖਾਂ ਵਿਚੋਂ ਹੰਝੂ ਕੇਰਦੀ ਹੋਈ ਨੇ ਇਸ ਤਰ੍ਹਾਂ ਬੇਨਤੀ ਕੀਤੀ ॥੭॥
ਸੁਨਰਾਜਾਤਵਪੁਤ੍ਰਦੋਲਰੇਰਾਜਕੇਹੇਤੁ
ਹੇ ਰਾਜਨ! ਸੁਣੋ, ਤੁਹਾਡੇ ਦੋ ਪੁੱਤਰ ਰਾਜ ਦੀ ਪ੍ਰਾਪਤੀ ਲਈ (ਆਪਸ ਵਿਚ) ਲੜ ਮਰੇ ਹਨ।