GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1143
Display Settings
ਜੂਝਿਮਰੈਛਿਤਪਰਪਰੇਤਬਮੈਭਈਅਚੇਤੁ॥੮॥
(ਜਦੋਂ) ਉਹ ਜੂਝ ਕੇ ਧਰਤੀ ਉਤੇ ਡਿਗ ਪਏ ਤਦ ਮੈਂ ਬੇਹੋਸ਼ ਹੋ ਗਈ ॥੮॥
ਅਸਿਨਭਏਅਤਿਜੁਧਕਰਿਜਬਜੂਝੈਦੋਊਬੀਰ
ਜਦ ਤਲਵਾਰਾਂ ਨਾਲ ਬਹੁਤ ਯੁੱਧ ਕਰ ਕੇ ਦੋਵੇਂ ਭਰਾ ਮਰ ਗਏ
ਬਸਤ੍ਰਫਾਰਿਦ੍ਵੈਪੁਤ੍ਰਤਵਤਬਹੀਭਏਫਕੀਰ॥੯॥
ਤਦ ਦੂਜੇ ਦੋ ਪੁੱਤਰ ਬਸਤ੍ਰ ਫਾੜ ਕੇ ਫ਼ਕੀਰ ਹੋ ਗਏ ॥੯॥
ਚੌਪਈ
ਚੌਪਈ:
ਤਬਨ੍ਰਿਪਪੂਤਪੂਤਕਹਿਰੋਯੋ
ਤਦ ਰਾਜਾ 'ਪੁੱਤਰ ਪੁੱਤਰ' ਕਰ ਕੇ ਰੋਇਆ
ਸੁਧਿਸਭਛਾਡਿਭੂਮਿਪਰਸੋਯੋ
ਅਤੇ ਬੇਹੋਸ਼ ਹੋ ਕੇ ਧਰਤੀ ਉਤੇ ਲੰਬਾ ਪੈ ਗਿਆ।
ਪਚਏਕਹਟੀਕਾਕਰਿਪਰਿਯੋ
ਪੰਜਵੇਂ ਦੇ ਹੱਥ ਵਿਚ ਰਾਜ-ਤਿਲਕ ਪੈ ਗਿਆ (ਭਾਵ ਪੰਜਵੇਂ ਨੂੰ ਰਾਜ-ਤਿਲਕ ਦੇ ਦਿੱਤਾ ਗਿਆ)
ਭੇਦਅਭੇਦਜੜਕਛੁਬਿਚਰਿਯੋ॥੧੦॥
ਅਤੇ ਮੂਰਖ ਭੇਦ ਅਭੇਦ ਦੀ ਗੱਲ ਨੂੰ ਕੁਝ ਨਾ ਸਮਝ ਸਕਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੩੯॥੪੪੬੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੯॥੪੪੬੧॥ ਚਲਦਾ॥
ਦੋਹਰਾ
ਦੋਹਰਾ:
ਦੇਸਕਲਿੰਜਰਕੇਨਿਕਟਸੈਨਬਿਚਛਨਰਾਇ
ਕਲਿੰਜਰ ਦੇਸ ਦੇ ਨੇੜੇ ਬਿਚੱਛਨ ਸੈਨ ਰਾਜਾ (ਰਾਜ ਕਰਦਾ ਸੀ)।
ਸ੍ਰੀਰੁਚਿਰਾਜਕੁਅਰਿਤਰੁਨਜਾਕੀਅਤਿਸੁਭਕਾਇ॥੧॥
ਉਸ ਦੀ ਅਤਿ ਸੁੰਦਰ ਸ਼ਰੀਰ ਵਾਲੀ ਪਤਨੀ ਦਾ ਨਾਂ ਰੁਚਿ ਰਾਜ ਕੁਅਰਿ ਸੀ ॥੧॥
ਚੌਪਈ
ਚੌਪਈ:
ਸਪਤਔਰਰਾਨੀਤਿਹਰਹਈ
ਉਸ ਦੀਆਂ ਸੱਤ ਹੋਰ ਰਾਣੀਆਂ ਸਨ।
ਤਿਨਹੂੰਸੌਹਿਤਨ੍ਰਿਪਨਿਰਬਹਈ
ਉਨ੍ਹਾਂ ਸਾਰੀਆਂ ਨਾਲ ਰਾਜਾ ਪ੍ਰੇਮ ਨਿਭਾਂਦਾ ਸੀ।
ਬਾਰੀਬਾਰੀਤਿਨੈਬੁਲਾਵੈ
ਵਾਰੀ ਵਾਰੀ ਉਨ੍ਹਾਂ ਨੂੰ ਬੁਲਾਉਂਦਾ ਸੀ
ਲਪਟਿਲਪਟਿਕਰਿਭੋਗਕਮਾਵੈ॥੨॥
ਅਤੇ ਲਿਪਟ ਲਿਪਟ ਕੇ (ਉਨ੍ਹਾਂ ਨਾਲ) ਭੋਗ ਕਰਦਾ ਸੀ ॥੨॥
ਸ੍ਰੀਰੁਚਿਰਾਜਕੁਅਰਿਜੋਰਾਨੀ
ਰੁਚਿ ਰਾਜ ਕੁਅਰਿ ਨਾਂ ਦੀ ਜੋ ਰਾਣੀ ਸੀ,
ਸੋਮਨਭੀਤਰਅਧਿਕਰਿਸਾਨੀ
ਉਹ (ਰਾਜੇ ਦਾ ਇਸ ਪ੍ਰਕਾਰ ਦਾ ਵਿਹਾਰ ਦੇਖ ਕੇ) ਮਨ ਵਿਚ ਬਹੁਤ ਕ੍ਰੋਧਿਤ ਹੋਈ।
ਮਨਮਹਿਕਹਿਯੋਜਤਨਕਿਯਾਕਰਿਯੈ
ਮਨ ਵਿਚ ਕਹਿਣ ਲਗੀ ਕਿ ਕੀ ਯਤਨ ਕੀਤਾ ਜਾਏ
ਜਾਤੇਇਨਰਨਿਯਨਕੌਮਰਿਯੈ॥੩॥
ਜਿਸ ਨਾਲ ਇਨ੍ਹਾਂ ਰਾਣੀਆਂ ਨੂੰ ਮਾਰ ਦੇਈਏ ॥੩॥
ਅੜਿਲ
ਅੜਿਲ:
ਪ੍ਰਥਮਰਾਨਿਯਨਸੌਅਤਿਨੇਹਬਢਾਇਯੋ
ਪਹਿਲਾਂ ਤਾਂ ਉਸ ਨੇ (ਹੋਰਨਾਂ) ਰਾਣੀਆਂ ਨਾਲ ਬਹਤੁ ਪ੍ਰੇਮ ਵਧਾਇਆ।
ਐਸੀਕਰੀਪਰੀਤਿਜੁਪਤਿਸੁਨਿਪਾਇਯੋ
(ਉਸ ਨੇ) ਅਜਿਹੀ ਪ੍ਰੀਤ ਕੀਤੀ ਕਿ ਰਾਜੇ ਨੇ ਵੀ ਸੁਣ ਲਿਆ।
ਧੰਨ੍ਯਧੰਨ੍ਯਰੁਚਿਰਾਜਕੁਅਰਿਕਹਭਾਖਿਯੋ
(ਉਸ ਨੇ) ਰੁਚਿ ਰਾਜ ਕੁਅਰਿ ਨੂੰ ਧੰਨ ਧੰਨ ਕਿਹਾ
ਹੋਜਿਨਕਲਿਮੈਸਵਤਿਨਸੌਅਤਿਹਿਤਰਾਖਿਯੋ॥੪॥
ਜਿਸ ਨੇ ਕਲਿਯੁਗ ਵਿਚ ਆਪਣੀਆਂ ਸੌਂਕਣਾਂ ਨਾਲ ਬਹੁਤ ਅਧਿਕ ਹਿਤ ਕੀਤਾ ਹੈ ॥੪॥
ਨਦੀਤੀਰਇਕਰਚਿਯੋਤ੍ਰਿਨਾਲੈਜਾਇਕੈ
ਉਸ ਨੇ ਨਦੀ ਦੇ ਕੰਢੇ ਜਾ ਕੇ ਇਕ ਕੱਖਾਂ ਦਾ ਨਿਵਾਸ ('ਤ੍ਰਿਨਾਲੈ') ਬਣਾਇਆ
ਆਪਕਹਿਯੋਸਵਤਿਨਸੌਬਚਨਬਨਾਇਕੈ
ਅਤੇ ਆਪ ਸੌਂਕਣਾਂ ਨੂੰ ਬਣ ਕੇ ਕਿਹਾ
ਸੁਨਹੁਸਖੀਹਮਤਹਾਸਕਲਮਿਲਜਾਇਹੈ
ਕਿ ਹੇ ਸਖੀਓ! ਸੁਣੋ, ਅਸੀਂ ਸਾਰੀਆਂ ਉਥੇ ਮਿਲ ਕੇ ਜਾਵਾਂਗੀਆਂ
ਹੋਹਮਤੁਮਮਨਭਾਵਤਤਹਭੋਗਕਮਾਇਹੈ॥੫॥
ਮੈਂ ਅਤੇ ਤੁਸੀਂ ਉਥੇ ਮਨ ਚਾਹੇ ਭੋਗ ਕਰਾਂਗੀਆਂ ॥੫॥
ਲੈਸਵਤਿਨਕੌਸੰਗਤ੍ਰਿਨਾਲੈਮੌਗਈ
(ਉਹ) ਸੌਂਕਣਾਂ ਨੂੰ ਲੈ ਕੇ ਕੱਖਾਂ ਦੇ ਨਿਵਾਸ ਵਿਚ ਗਈ
ਰਾਜਾਪੈਇਕਪਠੈਸਹਚਰੀਦੇਤਭੀ
ਅਤੇ ਰਾਜੇ ਪਾਸ ਇਕ ਦਾਸੀ ਭੇਜ ਦਿੱਤੀ
ਨਾਥਕ੍ਰਿਪਾਕਰਿਅਧਿਕਤਹੀਤੁਮਆਇਯੋ
ਕਿ ਹੇ ਨਾਥ! ਬਹੁਤ ਕ੍ਰਿਪਾ ਕਰ ਕੇ ਉਥੇ ਆਓ
ਹੋਮਨਭਾਵਤਰਾਨਿਨਸੋਭੋਗਕਮਾਇਯੋ॥੬॥
ਅਤੇ ਆ ਕੇ ਰਾਣੀਆਂ ਨਾਲ ਮਨ ਚਾਹੇ ਭੋਗ ਕਰੋ ॥੬॥
ਸਵਤਿਸਖਿਨਕੇਸਹਿਤਤਹਾਸਭਲ੍ਯਾਇਕੈ
ਸਭ ਸੌਂਕਣਾਂ ਨੂੰ ਦਾਸੀਆਂ ਸਮੇਤ ਉਥੇ ਲਿਆ ਕੇ
ਰੋਕਿਦ੍ਵਾਰਿਪਾਵਕਕੌਦਯੋਲਗਾਇਕੈ
ਅਤੇ ਦਰਵਾਜ਼ਾ ਬੰਦ ਕਰ ਕੇ ਅੱਗ ਲਗਾ ਦਿੱਤੀ।
ਕਿਸੂਕਾਜਕੇਹੇਤਗਈਤ੍ਰਿਯਆਪੁਟਰਿ
(ਉਹ) ਇਸਤਰੀ ਕਿਸੇ ਕੰਮ (ਦੇ ਬਹਾਨੇ) ਆਪ ਟਲ ਗਈ।
ਹੋਇਹਛਲਸਭਰਾਨਿਨਕੌਦਿਯਾਜਰਾਇਕਰਿ॥੭॥
ਇਸ ਛਲ ਨਾਲ ਸਾਰੀਆਂ ਰਾਣੀਆਂ ਨੂੰ ਸਾੜ ਦਿੱਤਾ ॥੭॥
ਚੌਪਈ
ਚੌਪਈ:
ਦੌਰਤਆਪੁਨ੍ਰਿਪਤਿਪਹਆਈ
ਆਪ ਦੌੜ ਕੇ ਰਾਜੇ ਕੋਲ ਆਈ
ਰੋਇਰੋਇਬਹੁਬ੍ਰਿਥਾਜਤਾਈ
ਅਤੇ ਰੋ ਰੋ ਕੇ ਬਹਤੁ ਵਿਥਿਆ ਦਸੀ।
ਬੈਠੋਕਹਾਦੈਵਕੇਹਰੇ
ਹੇ ਦੈਵ ਦੇ ਮਾਰੇ! (ਇਥੇ) ਕਿਵੇਂ ਬੈਠੇ ਹੋ।
ਤੋਰੇਹਰਮਆਜੁਸਭਜਰੇ॥੮॥
ਤੁਹਾਡਾ ਸਾਰਾ ਹਰਮ ਅਜ ਸੜ ਗਿਆ ਹੈ ॥੮॥
ਤੁਮਅਬਤਹਾਆਪੁਪਗੁਧਾਰਹੁ
ਤੁਸੀਂ ਹੁਣ ਆਪ ਉਥੇ ਚਰਨ ਪਾਓ
ਜਰਤਅਗਨਿਤੇਤ੍ਰਿਯਨਉਬਾਰਹੁ
ਅਤੇ ਬਲਦੀ ਅੱਗ ਵਿਚੋਂ ਇਸਤਰੀਆਂ ਨੂੰ ਕਢੋ।
ਬੈਠਨਸੌਕਛੁਹੇਤੁਕੀਜੈ
ਹੁਣ ਇਥੇ ਬੈਠਣ ਨਾਲ ਕੁਝ ਹਿਤ ਨਾ ਕਰੋ
ਮੋਰੀਕਹੀਕਾਨਧਰਿਲੀਜੈ॥੯॥
ਅਤੇ ਮੇਰੀ ਗੱਲ ਕੰਨਾਂ ਵਿਚ ਪਾ ਲਵੋ ॥੯॥
ਵੈਉਤਜਰਤਤਿਹਾਰੀਨਾਰੀ
ਉਧਰ ਤੁਹਾਡੀਆਂ ਇਸਤਰੀਆਂ ਸੜ ਰਹੀਆਂ ਹਨ