ਤੁਮਹੋਬੈਠਗਰਬਕਰਿਭਾਰੀ॥
ਅਤੇ ਤੁਸੀਂ ਇਥੇ ਹੈਂਕੜ ਨਾਲ ਡਟੇ ਬੈਠੇ ਹੋ।
ਰਾਇਉਠਹੁਤਿਨਐਂਚਨਿਕਾਰਹੁ॥
ਹੇ ਰਾਜਨ! ਉਠੋ ਅਤੇ ਉਨ੍ਹਾਂ ਨੂੰ ਖਿਚ ਕੇ ਬਾਹਿਰ ਕਢੋ।
ਸਾਚਝੂਠਮੁਰਬਚਨਬਿਚਾਰਹੁ॥੧੦॥
(ਮੈਂ) ਸੱਚ (ਕਹਿੰਦੀ ਹਾਂ) ਮੇਰੇ ਬੋਲਾਂ ਨੂੰ ਝੂਠ ਨਾ ਸਮਝੋ ॥੧੦॥
ਬੈਨਸੁਨਤਮੂਰਖਉਠਿਧਯੋ॥
(ਰਾਣੀ ਦੇ) ਬੋਲ ਸੁਣ ਕੇ (ਉਹ) ਮੂਰਖ ਉਠ ਕੇ ਦੌੜ ਪਿਆ
ਭੇਦਅਭੇਦਨਪਾਵਤਭਯੋ॥
ਅਤੇ ਭੇਦ ਅਭੇਦ ਕੁਝ ਨਾ ਪਾ ਸਕਿਆ।
ਤਜਿਬਿਲੰਬਅਬਿਲੰਬਸਿਧਾਰਿਯੋ॥
ਦੇਰੀ ਨੂੰ ਤਿਆਗ ਕੇ ਬਿਨਾ ਢਿਲ ਕੀਤੇ ਚਲਾ ਗਿਆ
ਭਸਮਰਾਨਿਯਨਜਾਇਨਿਹਾਰਿਯੋ॥੧੧॥
ਅਤੇ ਰਾਣੀਆਂ ਦੀ ਭਸਮ ਨੂੰ ਜਾ ਵੇਖਿਆ ॥੧੧॥
ਦੋਹਰਾ॥
ਦੋਹਰਾ:
ਸਖਿਨਸਹਿਤਸਵਤੈਜਰੀਜਿਯਤਨਉਬਰੀਕਾਇ॥
ਸਖੀਆਂ ਸਮੇਤ (ਸਾਰੀਆਂ) ਸੌਂਕਣਾਂ ਸੜ ਗਈਆਂ, ਕੋਈ ਵੀ ਜੀਉਂਦੀ ਨਾ ਬਚੀ।
ਯਾਕੌਭੇਦਅਭੇਦਜੋਨ੍ਰਿਪਤਿਜਤਾਵੈਕਾਇ॥੧੨॥
ਇਸ (ਘਟਨਾ) ਦੇ (ਅਸਲ) ਭੇਦ ਅਭੇਦ ਨੂੰ ਭਲਾ ਰਾਜੇ ਨੂੰ ਜਾ ਕੇ ਕੌਣ ਦਸੇ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੦॥੪੪੭੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੦॥੪੪੭੩॥ ਚਲਦਾ॥
ਚੌਪਈ॥
ਚੌਪਈ:
ਕਿਲਮਾਖਨਇਕਦੇਸਨ੍ਰਿਪਤਿਬਰ॥
ਕਿਲਮਾਖ (ਤਾਤਾਰ) ਦੇਸ਼ ਦਾ ਇਕ ਉਤਮ ਰਾਜਾ ਸੀ।
ਬਿਰਹਮੰਜਰੀਨਾਰਿਤਵਨਘਰ॥
ਉਸ ਦੇ ਘਰ ਬਿਰਹ ਮੰਜਰੀ ਨਾਂ ਦੀ ਇਸਤਰੀ ਸੀ।
ਅਧਿਕਤਰੁਨਿਕੋਰੂਪਬਿਰਾਜੈ॥
ਉਸ ਇਸਤਰੀ ਦਾ ਬਹੁਤ ਸੁੰਦਰ ਰੂਪ ਸੀ
ਸੁਰੀਆਸੁਰਿਨਕੋਮਨਲਾਜੈ॥੧॥
(ਜਿਸ ਨੂੰ ਵੇਖ ਕੇ) ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਮਨ ਵਿਚ ਸ਼ਰਮਾਉਂਦੀਆਂ ਸਨ ॥੧॥
ਸੁਭਟਕੇਤੁਇਕਸੁਭਟਬਿਚਛਨ॥
ਸੁਭਟ ਕੇਤੁ ਨਾਂ ਦਾ ਇਕ ਸੂਝਵਾਨ ਸੂਰਮਾ ਸੀ।
ਜਾਕੇਬਨੇਬਤੀਸੌਲਛਨ॥
ਉਸ ਵਿਚ ਬੱਤੀ ਸੌ ਸ਼ੁਭ ਗੁਣ ਸਨ।
ਰੂਪਤਵਨਕੋਲਗਤਅਪਾਰਾ॥
ਉਸ ਦਾ ਸਰੂਪ ਅਪਰ ਅਪਾਰ ਲਗਦਾ ਸੀ,
ਰਵਿਨਲਯੋਜਨੁਕੋਟਿਉਜਿਯਾਰਾ॥੨॥
ਮਾਨੋ ਸੂਰਜ ਨੇ ਉਸ ਤੋਂ ਬਹੁਤ ਅਧਿਕ ਰੌਸ਼ਨੀ ਲਈ ਹੋਵੇ ॥੨॥
ਅੜਿਲ॥
ਅੜਿਲ:
ਬਿਰਹਮੰਜਰੀਜਬਵਹੁਪੁਰਖਨਿਹਾਰਿਯੋ॥
ਜਦ ਬਿਰਹ ਮੰਜਰੀ ਨੇ ਉਸ ਪੁਰਸ਼ ਨੂੰ ਵੇਖਿਆ
ਬਿਰਹਬਾਨਕਸਿਅੰਗਤਵਨਕੇਮਾਰਿਯੋ॥
ਤਾਂ ਬਿਰਹ ਨੇ (ਮਾਨੋ) ਉਸ ਦੇ ਸ਼ਰੀਰ ਵਿਚ ਕਸ ਕੇ ਬਾਣ ਮਾਰ ਦਿੱਤਾ ਹੋਵੇ।
ਬਿਰਹਬਿਕਲਹ੍ਵੈਬਾਲਗਿਰਤਭੀਭੂਮਿਪਰ॥
ਬਿਰਹ ਨਾਲ ਵਿਆਕੁਲ ਹੋ ਕੇ ਇਸਤਰੀ ਧਰਤੀ ਉਤੇ ਡਿਗ ਪਈ। (ਇੰਜ ਲਗਦਾ ਸੀ)
ਹੋਜਨੁਕਸੁਭਟਰਨਮਾਹਿਪ੍ਰਹਾਰਿਯੋਬਾਨਕਰਿ॥੩॥
ਮਾਨੋ ਰਣ-ਭੂਮੀ ਵਿਚ ਕੋਈ ਸੂਰਮਾ ਬਾਣ ਲਗਣ ਨਾਲ ਡਿਗ ਪਿਆ ਹੋਵੇ ॥੩॥
ਪਾਚਿਕਬੀਤੀਘਰੀਬਹੁਰਿਜਾਗ੍ਰਤਭਈ॥
ਪੰਜ ਕੁ ਘੜੀਆਂ ਬੀਤਣ ਉਪਰੰਤ (ਉਹ) ਹੋਸ਼ ਵਿਚ ਆਈ
ਨੈਨਨਸੈਨਬੁਲਾਇਸਹਚਰੀਢਿਗਲਈ॥
ਅਤੇ ਅੱਖ ਦੇ ਇਸ਼ਾਰੇ ਨਾਲ ਸਖੀ ਨੂੰ ਆਪਣੇ ਕੋਲ ਬੁਲਾ ਲਿਆ।
ਤਾਕਹਚਿਤਕੀਬਾਤਕਹੀਸਮੁਝਾਇਕੈ॥
ਉਸ ਨੂੰ ਮਨ ਦੀ ਗੱਲ ਸਮਝਾ ਕੇ ਕਹਿ ਦਿੱਤੀ ਕਿ
ਹੋਤ੍ਯਾਗਹੁਹਮਰੀਆਸਕਿਮੀਤਮਿਲਾਇਦੈ॥੪॥
ਜਾਂ ਤਾਂ (ਮੈਨੂੰ) ਮਿਤਰ ਮਿਲਾ ਦੇ ਜਾਂ ਮੇਰੀ (ਜੀਉਣ ਦੀ) ਆਸ ਛਡ ਦੇ ॥੪॥
ਜੁਕਛੂਕੁਅਰਿਤਿਹਕਹਿਯੋਸਕਲਸਖਿਜਾਨਿਯੋ॥
ਜੋ ਕੁਝ ਕੁੰਵਰੀ ਨੇ ਉਸ ਨੂੰ ਕਿਹਾ, ਉਹ ਸਾਰਾ ਸਖੀ ਨੇ ਸਮਝ ਲਿਆ।
ਤਿਹਤੇਕਿਯਾਪਯਾਨਤਹਾਪਗੁਠਾਨਿਯੋ॥
(ਸਖੀ) ਉਥੋਂ ਚਲ ਕੇ ਉਥੇ ਪਹੁੰਚ ਗਈ
ਬੈਠਿਯੋਜਹਾਪਿਯਰਵਾਸੇਜਡਸਾਇਕੈ॥
ਜਿਥੇ ਪਿਆਰਾ ਸੇਜ ਵਿਛਵਾ ਕੇ ਬੈਠਾ ਸੀ।
ਹੋਇਸਕਮੰਜਰੀਤਹੀਪਹੂੰਚੀਜਾਇਕੈ॥੫॥
ਇਸ਼ਕ ਮੰਜਰੀ ਵੀ ਉਥੇ ਜਾ ਪਹੁੰਚੀ ॥੫॥
ਬੈਠਿਯੋਕਹਾਕੁਅਰਸੁਅਬੈਪਗੁਧਾਰਿਯੈ॥
ਹੇ ਕੁੰਵਰ ਜੀ! ਇਥੇ ਬੈਠੇ ਕੀ ਕਰ ਰਹੇ ਹੋ, ਹੁਣੇ ਉਥੇ ਚਲੋ
ਲੂਟਿਤਰੁਨਿਮਨਲੀਨੋਕਹਾਨਿਹਾਰਿਯੈ॥
ਜਿਥੇ ਤੁਸੀਂ (ਇਕ) ਇਸਤਰੀ ਦਾ ਮਨ ਲੁਟ ਲਿਆ ਹੈ। (ਹੁਣ) ਕੀ ਵੇਖਦੇ ਹੋ।
ਕਾਮਤਪਤਤਾਕੀਚਲਿਸਕਲਮਿਟਾਇਯੈ॥
ਜਾ ਕੇ ਉਸ ਦੀ ਸਾਰੀ ਕਾਮ ਅਗਨੀ ਨੂੰ ਬੁਝਾਓ।
ਹੌਕਹਿਯੋਮਾਨਿਜਿਨਿਜੋਬਨਬ੍ਰਿਥਾਬਿਤਾਇਯੈ॥੬॥
ਮੇਰਾ ਕਿਹਾ ਮੰਨੋ ਅਤੇ ਜੋਬਨ ਨੂੰ ਵਿਅਰਥ ਵਿਚ ਨਾ ਬੀਤਣ ਦਿਓ ॥੬॥
ਬੇਗਿਚਲੋਉਠਿਤਹਾਨਰਹੋਲਜਾਇਕੈ॥
ਜਲਦੀ ਉਠ ਕੇ ਉਥੇ ਚਲੋ ਅਤੇ ਸੰਕੋਚ ਨਾ ਕਰੋ।
ਬਿਰਹਤਪਤਤਾਕੀਕਹਦੇਹੁਬੁਝਾਇਕੈ॥
ਉਸ ਦੀ ਬਿਰਹੋਂ ਨਾਲ ਤਪਦੀ ਦੇਹ ਨੂੰ ਸ਼ਾਂਤ ਕਰੋ।
ਰੂਪਭਯੋਤੌਕਹਾਐਠਨਪ੍ਰਮਾਨਿਯੈ॥
ਰੂਪ ਮਿਲ ਗਿਆ ਤਾਂ ਕੀ ਹੋਇਆ, (ਵਿਅਰਥ ਵਿਚ) ਐਂਠਣਾ ਨਹੀਂ ਚਾਹੀਦਾ
ਹੋਧਨਜੋਬਨਦਿਨਚਾਰਿਪਾਹੁਨੋਜਾਨਿਯੈ॥੭॥
ਕਿਉਂਕਿ ਧਨ ਅਤੇ ਜੋਬਨ ਚਾਰ ਦਿਨਾਂ ਦੇ ਪ੍ਰਾਹੁਣੇ ਸਮਝਣੇ ਚਾਹੀਦੇ ਹਨ ॥੭॥
ਯਾਜੋਬਨਕੌਪਾਇਅਧਿਕਅਬਲਨਕੌਭਜਿਯੈ॥
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਬਹੁਤ ਸਾਰੀਆਂ ਇਸਤਰੀਆਂ ਨਾਲ ਭੋਗ ਕਰੋ।
ਯਾਜੋਬਨਕੌਪਾਇਜਗਤਕੇਸੁਖਨਨਤਜਿਯੈ॥
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਦੇ ਸੁਖ ਨੂੰ ਨਾ ਛਡੋ।
ਜਬਪਿਯਹ੍ਵੈਹੌਬਿਰਧਕਹਾਤੁਮਲੇਹੁਗੇ॥
ਹੇ ਪਿਆਰੇ! ਜਦ ਬਿਰਧ ਹੋ ਜਾਓਗੇ, ਤਾਂ ਕੀ ਪ੍ਰਾਪਤ ਕਰੋਗੇ।
ਹੋਬਿਰਹਉਸਾਸਨਸਾਥਸਜਨਜਿਯਦੇਹੁਗੇ॥੮॥
ਹੇ ਸੱਜਣ! ਬਿਰਹੋਂ ਦੇ ਹਾਹੁਕਿਆਂ ਨਾਲ ਜੀਵਨ ਖ਼ਤਮ ਕਰ ਦਿਓਗੇ ॥੮॥
ਯਾਜੋਬਨਕੌਪਾਇਜਗਤਸੁਖਮਾਨਿਯੈ॥
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਦਾ ਸੁਖ ਮਾਣੋ।
ਯਾਜੋਬਨਕਹਪਾਇਪਰਮਰਸਠਾਨਿਯੈ॥
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਪਰਮ ਰਸ ਨੂੰ ਪ੍ਰਾਪਤ ਕਰੋ।
ਯਾਜੋਬਨਕਹਪਾਇਨੇਹਜਗਕੀਜਿਯੈ॥
ਇਸ ਜੋਬਨ ਨੂੰ ਪ੍ਰਾਪਤ ਕਰ ਕੇ ਜਗਤ ਵਿਚ ਪ੍ਰੇਮ ਕਰੋ।