GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1145
Display Settings
ਹੋਨਾਹਕਜਗਕੇਮਾਝਜਿਯਰਾਦੀਜਿਯੈ॥੯॥
ਜਗਤ ਵਿਚ ਵਿਅਰਥ ਹੀ ਆਪਣੀ ਜਾਨ ਨਸ਼ਟ ਨਾ ਕਰੋ ॥੯॥
ਨੇਹਬਿਨਾਨ੍ਰਿਪਹ੍ਵੈਹੈਗਏਬਖਾਨਿਯੈ
ਪ੍ਰੇਮ ਤੋਂ ਬਿਨਾ ਜਗਤ ਵਿਚ ਕਿਤਨੇ ਹੀ ਰਾਜੇ ਹੋ ਗਏ ਦਸੇ ਜਾਂਦੇ ਹਨ।
ਖੜਗਦਾਨਬਿਨਕੀਏਜਗਮੈਜਾਨਿਯੈ
ਖੜਗ ਦਾ ਦਾਨ ਕੀਤੇ ਬਿਨਾ ਕੋਈ ਵੀ ਜਗਤ ਵਿਚ ਜਾਣਿਆ ਨਹੀਂ ਜਾਂਦਾ।
ਨੇਹਕ੍ਰਿਸਨਜੂਕਿਯੋਆਜੁਲੌਗਾਇਯੈ
ਕ੍ਰਿਸ਼ਨ ਜੀ ਨੇ ਪ੍ਰੇਮ ਕੀਤਾ ਸੀ ਜੋ ਹੁਣ ਤਕ ਜਾਣਿਆ ਜਾਂਦਾ ਹੈ
ਹੋਨਿਰਖਿਜਗਤਕੇਨਾਥਨਾਰਿਨਿਹੁਰਾਇਯੈ॥੧੦॥
ਅਤੇ ਉਸ ਨੂੰ ਜਗਤ ਦਾ ਸੁਆਮੀ ਸਮਝ ਕੇ ਗਰਦਨ ('ਨਾਰਿ') ਝੁਕਾਈ ਜਾਂਦੀ ਹੈ ॥੧੦॥
ਦੋਹਰਾ
ਦੋਹਰਾ:
ਮਧੁਰੀਮੂਰਤਿਮਿਤਕੀਬਸੀਚਿਤਮੈਚੀਨ
ਮਿਤਰ ਦਾ ਮਧੁਰ ਸਰੂਪ ਚਿਤ ਵਿਚ ਵਸਿਆ ਜਾਣ ਕੇ
ਬਹੁਰਿਨਿਕਾਸੇਜਾਇਨਹਿਨੈਨਾਭਏਰੰਗੀਨ॥੧੧॥
ਫਿਰ ਕਢਿਆ ਨਹੀਂ ਜਾ ਸਕਦਾ। (ਇਸ ਲਈ) ਨੇਤਰ ਰੰਗੀਨ (ਭਾਵ ਲਾਲ) ਹੋ ਗਏ ਹਨ ॥੧੧॥
ਮਨਭਾਵਨਕੇਨੈਨਦੋਊਚੁਭੇਚਿਤਕੇਮਾਹਿ
ਮਨ ਨੂੰ ਚੰਗੇ ਲਗਣ ਵਾਲੇ (ਮਿਤਰ) ਦੇ ਦੋਵੇਂ ਨੈਣ ਮਨ ਵਿਚ ਆ ਚੁਭੇ ਹਨ।
ਸੇਲਨਜ੍ਯੋਂਸਰਕੈਪਰੇਨਾਹਿਨਿਕਾਰੇਜਾਹਿ॥੧੨॥
ਬਰਛਿਆਂ ਵਾਂਗ ਅੰਦਰ ਦਾਖਲ ਹੋ ਗਏ ਹਨ, ਕੱਢੇ ਨਹੀਂ ਜਾ ਸਕਦੇ ॥੧੨॥
ਨੈਨਪਿਯਾਕੇਪਾਰਧੀਮਨਮੈਕਿਯਾਨਿਵਾਸ
ਪ੍ਰੀਤਮ ਦੇ ਨੈਣ ਸ਼ਿਕਾਰੀ ਹਨ ਅਤੇ ਮਨ ਵਿਚ ਆ ਕੇ ਵਸ ਗਏ ਹਨ,
ਕਾਢਿਕਰੇਜਾਲੇਹਿਜਨੁਯਾਤੇਅਧਿਕਬਿਸ੍ਵਾਸ॥੧੩॥
ਮਾਨੋ ਕਲੇਜਾ ਕਢ ਲਿਆ ਹੋਵੇ, ਇਸ ਦਾ (ਮੇਨੂੰ) ਬਹੁਤ ਭਰੋਸਾ ਹੈ ॥੧੩॥
ਨੈਨਪਿਯਾਕੇਪਾਲਨੇਕਰਿਰਾਖੇਕਰਤਾਰ
ਪ੍ਰੀਤਮ ਦੇ ਨੈਣ ਕਰਤਾਰ ਨੇ ਪੰਘੂੜੇ ਵਜੋਂ ਬਣਾ ਰਖੇ ਹਨ
ਜਿਨਮਹਿਜਨੁਝੂਲਹਿਘਨੇਹਮਸੇਬੈਠਿਹਜਾਰ॥੧੪॥
ਜਿਸ ਵਿਚ ਸਾਡੇ ਵਰਗੇ ਹਜ਼ਾਰਾਂ ਲੋਕ ਬੈਠ ਕੇ ਝੂਲਦੇ ਰਹਿੰਦੇ ਹਨ ॥੧੪॥
ਨੈਨਰਸੀਲੇਰਸਭਰੇਝਲਕਰਸਨਕੀਦੇਹਿ
(ਪ੍ਰੀਤਮ ਦੇ) ਨੈਣ ਬੜੇ ਰਸੀਲੇ ਅਤੇ ਰਸ ਨਾਲ ਭਰੇ ਹੋਏ ਹਨ ਅਤੇ (ਹਰ ਪ੍ਰਕਾਰ ਦੇ) ਰਸਾਂ ਦੀ ਝਲਕ ਦਿੰਦੇ ਹਨ।
ਚੰਚਲਾਨਕੇਚਿਤਕੌਚਮਕਿਚੁਰਾਇਲੇਹਿ॥੧੫॥
ਇਸਤਰੀਆਂ ਦੇ ਚਿਤ ਨੂੰ ਚਮਕ ਕੇ ਚੁਰਾ ਲੈਂਦੇ ਹਨ ॥੧੫॥
ਸੋਰਠਾ
ਸੋਰਠਾ:
ਭਯੋਸਕਲਤਨਪੀਰਰਹੀਸੰਭਾਰਿਚੀਰਕੀ
ਸਾਰੇ ਸ਼ਰੀਰ ਵਿਚ ਪੀੜ ਵਿਆਪਤ ਹੋ ਗਈ ਹੈ ਅਤੇ ਬਸਤ੍ਰਾਂ ਦੀ ਵੀ ਸੰਭਾਲ ਨਹੀਂ ਰਹੀ ਹੈ।
ਬਹਿਯੋਰਕਤਹ੍ਵੈਨੀਰਪ੍ਰੇਮਪਿਯਾਕੀਪੀਰਤੇ॥੧੬॥
ਪਿਆਰੇ ਦੇ ਪ੍ਰੇਮ ਦੀ ਪੀੜ ਕਰ ਕੇ ਜਲ ਦੀ ਥਾਂ (ਅੱਖਾਂ ਵਿਚੋਂ) ਲਹੂ ਚੋ ਰਿਹਾ ਹੈ ॥੧੬॥
ਅੜਿਲ
ਅੜਿਲ:
ਪਰਦੇਸਿਨਸੌਪ੍ਰੀਤਿਕਹੀਕਾਹੂੰਨਹਿਕਰਨੀ
(ਕੁਮਾਰ ਨੇ ਇਸਤਰੀ ਨੂੰ ਕਿਹਾ) ਪਰਦੇਸੀਆਂ ਨਾਲ ਕਦੇ ਕਿਸੇ ਨੂੰ ਪ੍ਰੀਤ ਨਹੀਂ ਕਰਨੀ ਚਾਹੀਦੀ।
ਪਰਦੇਸਿਨਕੇਸਾਥਕਹੀਨਹਿਬਾਤਉਚਰਨੀ
ਪਰਦੇਸੀਆਂ ਨਾਲ ਕਦੇ ਗੱਲ ਵੀ ਨਹੀਂ ਕਰਨੀ ਚਾਹੀਦੀ।
ਪਰਦੇਸਿਨਤ੍ਰਿਯਸਾਥਕਹੋਕ੍ਯਾਨੇਹਲਗੈਯੈ
ਪਰਦੇਸੀ ਇਸਤਰੀ ਨਾਲ ਦਸੋ, ਭਲਾ ਕੀ ਪ੍ਰੇਮ ਕੀਤਾ ਜਾਏ।
ਹੋਟੂਟਿਤਰਕਦੈਜਾਤਬਹੁਰਿਆਪਨਪਛੁਤੈਯੈ॥੧੭॥
(ਕਿਉਂਕਿ ਉਹ) ਤੜਾਕ ਕਰ ਕੇ ਟੁੱਟ ਜਾਂਦਾ ਹੈ ਅਤੇ ਫਿਰ ਆਪ ਹੀ ਪਛਤਾਣਾ ਪੈਂਦਾ ਹੈ ॥੧੭॥
ਪਰਦੇਸੀਸੌਪ੍ਰੀਤਿਕਰੀਏਕੈਪਲਨੀਕੀ
(ਅਗੋਂ ਇਸਤਰੀ ਉੱਤਰ ਦਿੰਦੀ ਹੈ) ਪਰਦੇਸੀ ਨਾਲ ਇਕ ਪਲ ਲਈ ਕੀਤੀ ਪ੍ਰੀਤ ਵੀ ਚੰਗੀ ਹੈ।
ਪਰਦੇਸੀਸੌਬੈਨਭਲੀਭਾਖੀਹਸਿਹੀਕੀ
ਪਰਦੇਸੀ ਨਾਲ ਚੰਗੀ ਤਰ੍ਹਾਂ ਹਸ ਕੇ ਗੱਲ ਕਰਨੀ ਉਤਮ ਹੈ।
ਪਰਦੇਸੀਕੇਸਾਥਭਲੋਪਿਯਨੇਹਲਗਾਯੋ
ਹੇ ਪ੍ਰਿਯ! ਪਰਦੇਸੀ ਨਾਲ ਕੀਤਾ ਪ੍ਰੇਮ ਚੰਗਾ ਹੈ।
ਹੋਪਰਮਪ੍ਰੀਤਿਉਪਜਾਇਬ੍ਰਿਥਾਜੋਬਨਬਿਤਾਯੋ॥੧੮॥
(ਇਸ ਲਈ ਪਰਦੇਸਣ ਨਾਲ) ਬਹੁਤ ਪ੍ਰੇਮ ਪੈਦਾ ਕਰੋ ਅਤੇ ਜੋਬਨ ਬਿਰਥਾ ਨਾ ਗੁਜ਼ਾਰੋ ॥੧੮॥
ਹਮਸਾਹੁਨਕੇਪੂਤਦੇਸਪਰਦੇਸਬਿਹਾਰੈ
(ਅਗੋਂ ਉਸ ਵਿਅਕਤੀ ਨੇ ਉੱਤਰ ਦਿੱਤਾ) ਅਸੀਂ ਸ਼ਾਹਾਂ ਦੇ ਪੁੱਤਰ ਹਾਂ ਅਤੇ ਦੇਸ਼ ਵਿਦੇਸ਼ ਵਿਚ ਵਿਚਰਦੇ ਹਾਂ।
ਊਚਨੀਚਕੋਊਹੋਇਸਕਲਅਖਿਯਨਨਨਿਹਾਰੈ
ਉੱਚਾ ਜਾਂ ਨੀਵਾਂ ਕੋਈ ਹੋਏ, ਸਭ ਨੂੰ ਅੱਖੀਆਂ ਨਾਲ ਵੇਖਦੇ ਹਾਂ।
ਕਹੋਕੁਅਰਿਹਮਸਾਥਨੇਹਕਰਿਕੈਕਸਕਰਿਹੌ
ਹੇ ਕੁੰਵਰੀ! ਦਸ, ਮੇਰੇ ਨਾਲ ਪ੍ਰੇਮ ਕਰ ਕੇ ਕੀ ਕਰੇਂਗੀ।
ਹੋਹਮਜੈਹੈਂਉਠਿਕਹੀਬਿਰਹਬਾਧੀਤੁਮਜਰਿਹੌ॥੧੯॥
ਅਸੀਂ ਉਠ ਕੇ ਕਿਤੇ ਚਲੇ ਜਾਵਾਂਗੇ ਅਤੇ (ਤੂੰ) ਬਿਰਹੋਂ ਵਿਚ ਬੰਨ੍ਹੀ ਹੋਈ ਸੜਦੀ ਰਹੇਂਗੀ ॥੧੯॥
ਰਾਨੀਬਾਚ
ਰਾਣੀ ਨੇ ਕਿਹਾ:
ਹਮਤਜੈਂਪਿਯਤੁਮੈਕੋਟਿਜਤਨਨਜੌਕਰਿਹੌ
ਹੇ ਪਿਆਰੇ! ਮੈਂ ਤੈਨੂੰ ਨਹੀਂ ਛਡਾਂਗੀ, ਭਾਵੇਂ ਕਰੋੜਾਂ ਯਤਨ ਕਰ ਲਵੋ।
ਹਸਿਹਸਿਬਾਤਅਨੇਕਕਛੂਕੀਕਛੂਉਚਰਿਹੌ
ਹੱਸ ਹੱਸ ਕੇ ਭਾਵੇਂ ਕੁਝ ਦੀਆਂ ਕੁਝ ਅਨੇਕ ਗੱਲਾਂ ਕਰੋ।
ਹਮਰਾਚੀਤਵਰੂਪਰੀਝਿਮਨਮੈਰਹੀ
ਮੈਂ ਤੇਰੇ ਰੂਪ ਵਿਚ ਮਗਨ ਹੋ ਕੇ ਮਨ ਵਿਚ ਪ੍ਰਸੰਨ ਹੋ ਗਈ ਹਾਂ।
ਹੋਇਸਕਤਿਹਾਰੇਜਰੀਜੁਗਿਨਿਹ੍ਵੈਹੈਕਹੀ॥੨੦॥
ਤੇਰੇ ਇਸ਼ਕ ਵਿਚ ਸੜ ਕੇ ਕਿਤੇ ਜੋਗਣ ਹੋ ਗਈ ਹਾਂ ॥੨੦॥
ਕਸਿਕਰਿਰਹੇਗੁਮਾਨਬੇਗਿਉਠਿਕੈਚਲੋ
ਕਿਸ ਲਈ ਇਤਨਾ ਗੁਮਾਨ ਕਰ ਰਹੇ ਹੋ, ਜਲਦੀ ਉਠ ਕੇ ਚਲੋ।
ਹਾਰਸਿੰਗਾਰਬਨਾਇਭੇਖਸਜਿਹੈਭਲੋ
ਹਾਰ ਸ਼ਿੰਗਾਰ ਬਣਾ ਕੇ ਅਤੇ ਚੰਗੇ ਬਸਤ੍ਰ ਪਾ ਲਵੋ।
ਜਾਨਤਹੈਸਖੀਆਜੁਜੁਪਿਯਹਿਪਾਇਹੈ
ਜਾਣਦੇ ਹੋ ਜੇ ਅਜ ਸਖੀ ਪ੍ਰੀਤਮ ਨੂੰ ਪ੍ਰਾਪਤ ਨਹੀਂ ਕਰ ਸਕੇਗੀ,
ਹੋਬੀਸਬਿਸ੍ਵੈਵਹੁਤਰੁਨਿਤਰਫਿਮਰਿਜਾਇਹੈ॥੨੧॥
(ਤਾਂ) ਜ਼ਰੂਰ ਹੀ ਉਹ ਇਸਤਰੀ ਤੜਪ ਕੇ ਮਰ ਜਾਵੇਗੀ ॥੨੧॥
ਸੁਨਤਤਰੁਨਿਕੋਬਚਨਕੁਅਰਮੋਹਿਤਭਯੋ
ਇਸਤਰੀ ਦੇ ਬਚਨ ਸੁਣ ਕੇ ਕੁੰਵਰ ਮੋਹਿਤ ਹੋ ਗਿਆ।
ਸਖੀਜਿਤੈਲੈਗਈਚਲ੍ਯੋਤਿਤਕੌਗਯੋ
ਜਿਧਰ ਨੂੰ ਸਖੀ ਲੈ ਗਈ, ਉਧਰ ਨੂੰ ਹੀ ਚਲਾ ਗਿਆ।
ਬਿਰਹਮੰਜਰੀਜਹਥੀਸਾਜਸੁਧਾਰਿਕੈ
ਜਿਥੇ ਆਪਣੇ ਹੱਥਾਂ ਨਾਲ ਸੇਜ ਨੂੰ ਫੁੱਲਾਂ ਨਾਲ ਸਜਾ ਕੇ
ਹੋਨਿਜੁਹਾਥਨਸੇਜਿਯਾਫੂਲਨਕਹਡਾਰਿਕੈ॥੨੨॥
ਬਿਰਹ ਮੰਜਰੀ ਸਜ ਸੰਵਰ ਕੇ (ਬੈਠੀ ਹੋਈ) ਸੀ ॥੨੨॥
ਲਏਗੁਰਜਕਹਹਾਥਕੁਅਰਆਵਤਭਯੋ
ਹੱਥ ਵਿਚ ਗੁਰਜ (ਗਦਾ) ਲੈ ਕੇ ਕੁੰਵਰ ਉਥੇ ਆਇਆ
ਭਾਤਿਭਾਤਿਰਾਨੀਸੌਭੋਗਕਮਾਤਭਯੋ
ਅਤੇ ਤਰ੍ਹਾਂ ਤਰ੍ਹਾਂ ਨਾਲ ਰਾਣੀ ਨਾਲ ਭੋਗ ਕੀਤਾ।
ਚੌਰਾਸੀਆਸਨਦ੍ਰਿੜਕਰੇਬਨਾਇਕਰਿ
ਚੌਰਾਸੀ ਆਸਣ ਚੰਗੀ ਤਰ੍ਹਾਂ ਨਾਲ ਕੀਤੇ
ਹੋਕਾਮਕਲਾਕੀਰੀਤਸੁਪ੍ਰੀਤਰਚਾਇਕਰ॥੨੩॥
ਅਤੇ ਕਾਮ-ਕਲਾ ਦੀ ਰੀਤ ਨੂੰ ਪ੍ਰੀਤ ਨਾਲ ਨਿਭਾਇਆ ॥੨੩॥
ਤਬਲਗਤਾਕੌਨ੍ਰਿਪਤਨਿਕਸਿਯੋਆਇਕਰ
ਤਦ ਤਕ ਉਸ ਦਾ ਰਾਜਾ ਆ ਪਹੁੰਚਿਆ।
ਕਰਿਯੋਗਦਾਕੋਘਾਇਸੁਕੁਅਰਰਿਸਾਇਕਰਿ
ਕੁੰਵਰ ਨੇ ਗੁੱਸੇ ਨਾਲ ਗਦਾ ਦਾ ਵਾਰ ਕਰ ਕੇ (ਉਸ ਨੂੰ ਮਾਰ ਦਿੱਤਾ)।
ਏਕਚੋਟਭੇਮਾਰਿਜਬੈਰਾਜਾਲਿਯੋ
(ਉਸ ਨੇ) ਜਦ ਇਕ ਸਟ ਨਾਲ ਰਾਜਾ ਮਾਰ ਦਿੱਤਾ
ਹੋਤਬਅਬਲਾਤਿਨਚਰਿਤਕਹੌਜਿਹਬਿਧਕਿਯੋ॥੨੪॥
ਤਾਂ ਉਸ ਇਸਤਰੀ ਨੇ ਕੀ ਚਰਿਤ੍ਰ ਕੀਤਾ, ਉਹ ਦਸਦਾ ਹਾਂ ॥੨੪॥
ਗਿਰੇਮਹਲਕੇਤਰੇਨ੍ਰਿਪਤਕਹਡਾਰਿਕੈ
ਰਾਜੇ ਨੂੰ (ਇਕ) ਢਠੇ ਹੋਏ ਮੱਹਲ ਦੇ ਹੇਠਾਂ ਸੁਟ ਕੇ
ਉਠੀਊਚਸੁਰਭਏਕੂਕਕਹਮਾਰਿਕੈ
ਰਾਣੀ ਉੱਚੀ ਸੁਰ ਵਿਚ ਚੀਖਾਂ ਮਾਰਦੀ ਉਠ ਖੜੋਤੀ।
ਕਰਕਰਰੋਦਨਅਧਿਕਧਰਨਗਿਰਗਿਰਪਰੀ
ਬਹੁਤ ਰੋਣਾ ਧੋਣਾ ਕਰ ਕੇ ਧਰਤੀ ਉਤੇ ਡਿਗ ਡਿਗ ਪਈ
ਹੋਮਰਿਯੋਹਮਾਰੋਰਾਜਦੈਵਗਤਿਕਾਕਰੀ॥੨੫॥
(ਅਤੇ ਕਹਿਣ ਲਗੀ) ਮੇਰਾ ਰਾਜਾ ਮਰ ਗਿਆ ਹੈ, ਹੇ ਦੈਵ! ਤੂੰ ਕੀ ਹਾਲ ਕੀਤਾ ਹੈ ॥੨੫॥
ਮਰਿਯੋਨ੍ਰਿਪਤਿਸੁਨਿਲੋਗਪਹੂਚ੍ਯੋਆਇਕੈ
ਰਾਜੇ ਨੂੰ ਮਰਿਆ ਸੁਣ ਕੇ ਲੋਕੀਂ ਆ ਪਹੁੰਚੇ।
ਖੋਦਿਮਹਲਤੇਦੇਖੈਕਹਾਉਚਾਇਕੈ
ਮਹੱਲ ਨੂੰ ਪੁਟ ਕੇ (ਰਾਜੇ ਨੂੰ) ਵੇਖਿਆ ਅਤੇ ਬਾਹਰ ਕਢਿਆ।
ਟੂਟਟਾਟਸਿਰਗਯੋਇਕਅਸਤੁਉਬਰਿਯੋ
(ਉਸ ਦਾ) ਸਿਰ ਟੁਟ ਫੁਟ ਗਿਆ ਸੀ ਅਤੇ ਇਕ ਹੱਡੀ ਵੀ ਸਾਬਤ ਨਾ ਬਚੀ ਸੀ।
ਦੇਖਹੁਨਾਰਿਚਰਿਤ੍ਰਕਹਾਇਹਠਾਕਰਿਯੋ॥੨੬॥
ਇਸਤਰੀ ਦਾ ਚਰਿਤ੍ਰ ਵੇਖੋ (ਉਸ ਨੇ) ਇਥੇ ਕੀ ਕੀਤਾ ਹੈ ॥੨੬॥
ਧਾਮਤਰੇਦਬਿਮਰਿਯੋਸਭਨਨ੍ਰਿਪਜਾਨਿਯੋ
ਸਭ ਨੇ ਸਮਝ ਲਿਆ ਕਿ ਰਾਜਾ ਮਹੱਲ ਹੇਠਾਂ ਦਬ ਕੇ ਮਰ ਗਿਆ ਹੈ।
ਭੇਦਅਭੇਦਕਿਨਹੂੰਮੂੜਪਛਾਨਿਯੋ
ਕਿਸੇ ਵੀ ਮੂਰਖ ਨੇ ਭੇਦ ਅਭੇਦ ਨੂੰ ਨਾ ਪਛਾਣਿਆ।
ਪਰਜਾਪਟੁਕਨਬਾਧਿਸਿਰਨਪਰਆਇਕੈ
ਪ੍ਰਜਾ (ਅਫਸੋਸ ਪ੍ਰਗਟ ਕਰਨ ਲਈ) ਸਿਰ ਉਤੇ ਪਟਕੇ ਬੰਨ੍ਹ ਕੇ ਆ ਗਈ।
ਹੋਰਾਨੀਨਿਤਪ੍ਰਤਿਭਜ੍ਯੋਮਿਤ੍ਰਸੁਖਪਾਇਕੈ॥੨੭॥
ਰਾਣੀ ਨੇ ਹਰ ਰੋਜ਼ ਮਿਤਰ ਨਾਲ ਸੁਖ ਪੂਰਵਕ ਰਤੀ-ਕ੍ਰੀੜਾ ਕੀਤੀ ॥੨੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੧॥੪੫੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੧॥੪੫੦੦॥ ਚਲਦਾ॥
ਚੌਪਈ
ਚੌਪਈ:
ਸੁਭਟਾਵਤੀਨਗਰਇਕਦਛਿਨ
ਦੱਖਣ ਵਿਚ ਇਕ ਸੁਭਟਾਵਤੀ ਨਾਂ ਦਾ ਨਗਰ ਸੀ।
ਛਤ੍ਰਕੇਤੁਨ੍ਰਿਪਰਾਜਬਿਚਛਨ
(ਉਥੋਂ ਦਾ) ਰਾਜਾ ਛਤ੍ਰ ਕੇਤੁ ਬਹੁਤ ਸੂਝਵਾਨ ਰਾਜਾ ਸੀ।
ਰੂਪਮੰਜਰੀਤਾਕੀਰਾਨੀ
ਉਸ ਦੀ ਰੂਪ ਮੰਜਰੀ ਨਾਂ ਦੀ ਰਾਣੀ ਸੀ
ਸੁੰਦਰਿਸਕਲਭਵਨਮੈਜਾਨੀ॥੧॥
ਜੋ ਸਾਰਿਆਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ ॥੧॥
ਅੜਿਲ
ਅੜਿਲ: