ਅਧਿਕਨ੍ਰਿਪਤਿਕੌਰੂਪਜਗਤਮੈਜਾਨਿਯੈ॥
ਰਾਜੇ ਦੀ ਸੁੰਦਰਤਾ ਸੰਸਾਰ ਵਿਚ ਬਹੁਤ ਮੰਨੀ ਜਾਂਦੀ ਸੀ।
ਇੰਦ੍ਰਚੰਦ੍ਰਸੂਰਜਕੈਮਦਨਪਛਾਨਿਯੈ॥
ਇੰਦਰ, ਚੰਦ੍ਰਮਾ, ਸੂਰਜ ਅਤੇ ਕਾਮ ਦੇਵ ਵਰਗਾ ਸਮਝਿਆ ਜਾਂਦਾ ਸੀ।
ਜੋਤਰੁਨੀਤਾਕਹਭਰਿਨੈਨਨਿਹਾਰਈ॥
ਜੋ ਇਸਤਰੀ ਉਸ ਵਲ ਅੱਖਾਂ ਭਰ ਕੇ ਵੇਖ ਲੈਂਦੀ,
ਹੋਲੋਗਲਾਜਕੁਲਕਾਨਿਸੁਸਕਲਬਿਸਾਰਈ॥੨॥
ਉਹ ਸਾਰੀ ਲੋਕ-ਲਾਜ ਅਤੇ ਕੁਲ ਦੀ ਅਣਖ ਭੁਲਾ ਦਿੰਦੀ ॥੨॥
ਇਕਛਬਿਮਾਨਮੰਜਰੀਦੁਹਿਤਾਸਾਹੁਕੀ॥
(ਉਥੇ) ਛਬਿ ਮਾਨ ਮੰਜਰੀ ਨਾਂ ਦੀ ਇਕ ਸ਼ਾਹ ਦੀ ਪੁੱਤਰੀ ਸੀ।
ਜਾਨੁਕਜਗਕੇਮਾਝਪ੍ਰਗਟਿਛਬਿਮਾਹਕੀ॥
(ਇੰਜ ਲਗਦੀ ਸੀ) ਮਾਨੋ ਜਗ ਵਿਚ ਚੰਦ੍ਰਮਾ ('ਮਾਹ') ਦੀ ਸੁੰਦਰਤਾ ਹੀ ਪ੍ਰਗਟ ਹੋ ਗਈ ਹੋਵੇ।
ਛਤ੍ਰਕੇਤੁਰਾਜਾਜਬਤਵਨਿਨਿਹਾਰਿਯੋ॥
ਛਤ੍ਰ ਕੇਤੁ ਰਾਜੇ ਨੂੰ ਜਦ ਉਸ ਨੇ ਵੇਖਿਆ,
ਹੋਜਾਨੁਕਤਾਨਿਕਮਾਨਮਦਨਸਰਮਾਰਿਯੋ॥੩॥
(ਤਾਂ ਇੰਜ ਲਗਿਆ) ਮਾਨੋ ਕਾਮ ਦੇਵ ਨੇ ਧਨੁਸ਼ ਖਿਚ ਕੇ ਬਾਣ ਮਾਰਿਆ ਹੋਵੇ ॥੩॥
ਨਿਰਖਿਨ੍ਰਿਪਤਿਕੋਰੂਪਮਦਨਕੇਬਸਿਭਈ॥
ਰਾਜੇ ਦਾ ਰੂਪ ਵੇਖ ਕੇ (ਉਹ) ਕਾਮ ਦੇ ਵਸ ਵਿਚ ਹੋ ਗਈ
ਲੋਕਲਾਜਕੁਲਕਾਨਿਬਿਸਰਿਸਭਹੀਗਈ॥
ਅਤੇ ਸਭ ਲੋਕ-ਲਾਜ ਤੇ ਕੁਲ ਦੀ ਮਰਯਾਦਾ ਭੁਲ ਗਈ।
ਬਧੀਬਿਰਹਕੇਬਾਨਰਹੀਬਿਸਮਾਇਕੈ॥
ਬਿਰਹੋਂ ਦੇ ਬਾਣ ਨਾਲ ਵਿੰਨ੍ਹੀ ਹੋਈ ਹੈਰਾਨ ਰਹਿ ਗਈ।
ਹੋਜਨੁਕਫੂਲਪਰਭਵਰਰਹਿਯੋਉਰਝਾਇਕੈ॥੪॥
(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਭੌਰਾ ਫੁਲ ਉਤੇ ਉਲਝਿਆ ਪਿਆ ਹੋਵੇ ॥੪॥
ਪ੍ਰਥਮਨ੍ਰਿਪਤਿਕੋਹੇਰਿਪਾਨਬਹੁਰੋਕਰੈ॥
ਪਹਿਲਾਂ ਰਾਜੇ ਨੂੰ ਵੇਖਦੀ ਸੀ ਅਤੇ ਫਿਰ ਹੀ ਕੁਝ ਪੀਂਦੀ ਸੀ।
ਰਹੈਚਖਨਕਰਿਚਾਰਿਨਇਤਉਤਕੌਟਰੈ॥
(ਉਸ ਨਾਲ) ਨਜ਼ਰਾਂ ਚਾਰ ਕਰੀ ਰਖਦੀ ਸੀ ਅਤੇ ਇਧਰ ਉਧਰ ਨਹੀਂ ਹਟਾਉਂਦੀ ਸੀ।
ਆਸਿਕਕੀਜ੍ਯੋਠਾਢਿਬਹੁਤਹ੍ਵੈਚਿਰਰਹੈ॥
(ਉਹ) ਬਹੁਤ ਚਿਰ ਤਕ ਆਸ਼ਿਕ ਵਾਂਗ ਖੜੀ ਰਹਿੰਦੀ ਸੀ
ਹੋਮੋਹਭਜੇਨ੍ਰਿਪਰਾਜਚਿਤਮੈਯੌਕਹੈ॥੫॥
ਅਤੇ ਚਿਤ ਵਿਚ ਇਹ ਕਹਿੰਦੀ ਸੀ ਕਿ ਰਾਜਾ (ਕਿਸੇ ਤਰ੍ਹਾਂ) ਮੇਰੇ ਨਾਲ ਸੰਯੋਗ ਕਰੇ ॥੫॥
ਏਕਦਿਵਸਨ੍ਰਿਪਰਾਜਤਵਨਿਤ੍ਰਿਯਕੋਲਹਿਯੋ॥
ਇਕ ਦਿਨ ਰਾਜੇ ਨੇ ਉਸ ਇਸਤਰੀ ਨੂੰ ਵੇਖਿਆ
ਮੁਹਿਉਪਰਅਟਕੀਤ੍ਰਿਯਯੌਚਿਤਮੈਕਹਿਯੋ॥
ਅਤੇ ਚਿਤ ਵਿਚ ਸੋਚਿਆ ਕਿ ਇਹ ਇਸਤਰੀ ਮੇਰੇ ਉਪਰ ਅਟਕੀ ਹੋਈ ਹੈ।
ਜੋਇਛਾਇਹਕਰੈਸੁਪੂਰਨਕੀਜਿਯੈ॥
ਇਹ ਜੋ ਵੀ ਇੱਛਾ ਕਰੇ, ਉਹ ਪੂਰਨ ਕਰ ਦੇਣੀ ਚਾਹੀਦੀ ਹੈ।
ਹੋਜੌਮਾਗੈਰਤਿਦਾਨਤੌਸੋਈਦੀਜਿਯੈ॥੬॥
ਜੇ ਰਤੀ-ਦਾਨ ਵੀ ਮੰਗੇ ਤਾਂ ਉਹ ਵੀ ਦੇ ਦੇਣਾ ਚਾਹੀਦਾ ਹੈ ॥੬॥
ਚੌਪਈ॥
ਚੌਪਈ:
ਇਹਸਭਬਾਤਨ੍ਰਿਪਤਿਪਹਿਚਾਨੀ॥
ਰਾਜੇ ਨੇ ਇਹ ਸਾਰੀ ਗੱਲ ਸਮਝ ਲਈ,
ਵਾਤ੍ਰਿਯਸੌਨਹਿਪ੍ਰਗਟਬਖਾਨੀ॥
ਪਰ ਉਸ ਉਸਤਰੀ ਨੂੰ ਸਾਫ਼ ਤੌਰ ਤੇ ਨਾ ਦਸੀ।
ਭੂਪਤਿਬਿਨੁਅਬਲਾਅਕੁਲਾਈ॥
ਰਾਜੇ ਤੋਂ ਬਿਨਾ ਇਸਤਰੀ ਵਿਆਕੁਲ ਹੋ ਗਈ
ਏਕਸਹਚਰੀਤਹਾਪਠਾਈ॥੭॥
ਅਤੇ ਇਕ ਸਖੀ ਨੂੰ ਉਥੇ (ਰਾਜੇ ਕੋਲ) ਭੇਜ ਦਿੱਤਾ ॥੭॥
ਹਮਬੇਧੇਤਵਬਿਰਹਨ੍ਰਿਪਤਿਬਰ॥
ਹੇ ਸ੍ਰੇਸ਼ਠ ਰਾਜੇ! ਮੈਂ ਤਾਂ ਤੇਰੇ ਬਿਰਹੋਂ ਦੀ ਫੰਡੀ ਹੋਈ ਹਾਂ।
ਮੋਰਿਬਿਨਤਿਸੁਨਿਲੇਹੁਸ੍ਰਵਨਿਧਰਿ॥
ਮੇਰੀ ਬੇਨਤੀ ਕੰਨ ਧਰ ਕੇ ਸੁਣ ਲਵੋ।
ਲਪਟਿਲਪਟਿਮੋਸੌਰਤਿਕਰਿਯੈ॥
ਮੇਰੇ ਨਾਲ ਲਿਪਟ ਲਿਪਟ ਕੇ ਰਤੀ-ਕ੍ਰੀੜਾ ਕਰੋ
ਕਾਮਤਪਤਿਪਿਯਮੋਰਨਿਵਰਿਯੈ॥੮॥
ਅਤੇ ਹੇ ਪ੍ਰਿਯ! ਮੇਰੀ ਕਾਮਅਗਨੀ ਨੂੰ ਬੁਝਾਓ ॥੮॥
ਜਬਇਹਭਾਤਿਨ੍ਰਿਪਤਿਸੁਨਿਪਾਈ॥
ਜਦੋਂ ਰਾਜੇ ਨੇ ਇਸ ਤਰ੍ਹਾਂ ਸੁਣ ਲਿਆ
ਪਤ੍ਰੀਤ੍ਰਿਯਪ੍ਰਤਿਬਹੁਰਿਪਠਾਈ॥
ਤਾਂ ਫਿਰ ਇਸਤਰੀ ਵਲ ਚਿੱਠੀ ਭੇਜ ਦਿੱਤੀ।
ਜੌਤੂਪ੍ਰਥਮਨਾਥਕਹਮਾਰੈ॥
(ਉਸ ਚਿੱਠੀ ਵਿਚ ਲਿਖਿਆ ਹੋਇਆ ਸੀ) ਜੇ ਤੂੰ ਪਹਿਲਾਂ ਆਪਣੇ ਪਤੀ ਨੂੰ ਮਾਰ ਦੇ
ਤਿਹਪਾਛੇਮੁਹਿਸਾਥਬਿਹਾਰੈ॥੯॥
(ਤਾਂ) ਉਸ ਪਿਛੋਂ ਮੇਰੇ ਨਾਲ ਰਮਣ ਕਰ ॥੯॥
ਜੁਕਛੁਕਹਿਯੋਤਿਹਨ੍ਰਿਪਸਮਝਾਈ॥
ਉਸ ਨੂੰ ਰਾਜੇ ਨੇ ਜੋ ਕਹਿ ਕੇ ਸਮਝਾਇਆ,
ਸੁਕਛੁਕੁਅਰਿਸੌਸਖੀਜਤਾਈ॥
ਉਹ (ਸਭ) ਕੁਝ ਸਖੀ ਨੇ ਕੁੰਵਰੀ ਨੂੰ ਦਸ ਦਿੱਤਾ।
ਜੌਤੂਪ੍ਰਥਮਸਾਹੁਕਹਮਾਰੈ॥
ਜੇ ਤੂੰ ਪਹਿਲਾਂ ਸ਼ਾਹ (ਪਤੀ) ਨੂੰ ਮਾਰ ਦੇ,
ਤੌਰਾਜਾਕੇਸਾਥਬਿਹਾਰੈ॥੧੦॥
ਤਾਂ ਰਾਜੇ ਨਾਲ ਵਿਹਾਰ ਕਰ ॥੧੦॥
ਦੋਹਰਾ॥
ਦੋਹਰਾ:
ਯੌਨ੍ਰਿਪਬਰਮੋਸੋਕਹਿਯੋਪ੍ਰਥਮਨਾਥਕੌਘਾਇ॥
ਮੈਨੂੰ ਸ੍ਰੇਸ਼ਠ ਰਾਜੇ ਨੇ ਇੰਜ ਕਿਹਾ ਹੈ ਕਿ ਪਹਿਲਾਂ ਪਤੀ ਨੂੰ ਮਾਰ ਦੇ
ਬਹੁਰਿਹਮਾਰੀਨਾਰਿਹ੍ਵੈਧਾਮਬਸਹੁਤੁਮਆਇ॥੧੧॥
ਅਤੇ ਫਿਰ ਮੇਰੀ ਪਤਨੀ ਬਣ ਕੇ ਤੂੰ ਮੇਰੇ ਘਰ ਆ ਕੇ ਵਸ ॥੧੧॥
ਚੌਪਈ॥
ਚੌਪਈ:
ਜਬਇਹਭਾਤਿਤਰੁਨਿਸੁਨਿਪਾਈ॥
ਜਦ ਇਸ ਤਰ੍ਹਾਂ ਇਸਤਰੀ ਨੇ ਸੁਣ ਲਿਆ,
ਚਿਤਕੈਬਿਖੈਇਹੈਠਹਰਾਈ॥
(ਤਾਂ) ਮਨ ਵਿਚ ਇਹ ਠਾਣ ਲਿਆ
ਮੈਇਹਪ੍ਰਥਮਸਾਹਕੋਮਾਰੌ॥
ਕਿ ਪਹਿਲਾਂ ਮੈਂ ਇਸ ਸ਼ਾਹ ਨੂੰ ਮਾਰ ਦਿਆਂਗੀ
ਨ੍ਰਿਪਤ੍ਰਿਯਹ੍ਵੈਨ੍ਰਿਪਸਾਥਬਿਹਾਰੌ॥੧੨॥
ਅਤੇ ਫਿਰ ਰਾਜੇ ਦੀ ਪਤਨੀ ਬਣ ਕੇ ਉਸ ਨਾਲ ਰਮਣ ਕਰਾਂਗੀ ॥੧੨॥
ਵਾਰਾਜਾਕੌਧਾਮਬੁਲਾਇਸਿ॥
(ਉਸ ਨੇ) ਉਸ ਰਾਜੇ ਨੂੰ ਘਰ ਬੁਲਾਇਆ
ਅਧਿਕਮਾਨਿਹਿਤਭੋਗਕਮਾਇਸਿ॥
ਅਤੇ ਬਹੁਤ ਹਿਤ ਸਹਿਤ ਉਸ ਨਾਲ ਸੰਯੋਗ ਕੀਤਾ।
ਗਹਿਦ੍ਰਿੜਦੁਹੂੰਜਾਘਮਹਿਧਰੈ॥
(ਉਸ ਨੂੰ) ਦ੍ਰਿੜ੍ਹਤਾ ਨਾਲ ਪਕੜ ਕੇ ਦੋਹਾਂ ਟੰਗਾਂ ਵਿਚ ਧਰ ਲਿਆ