ਲਪਟਿਲਪਟਿਤਾਸੌਰਤਿਕਰੈ॥੧੩॥
ਅਤੇ ਉਸ ਨਾਲ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ ॥੧੩॥
ਅੜਿਲ॥
ਅੜਿਲ:
ਰਮਤਨ੍ਰਿਪਤਿਕੋਦੇਖਿਸਾਹੁਕ੍ਰੁਧਿਤਭਯੋ॥
ਰਾਜੇ ਨੂੰ (ਉਸ ਨਾਲ) ਰਮਣ ਕਰਦਿਆਂ ਵੇਖ ਕੇ ਸ਼ਾਹ ਬਹੁਤ ਕ੍ਰੋਧਵਾਨ ਹੋਇਆ
ਗਹਿਕਰਿਪਾਨਕ੍ਰਿਪਾਨਸਮੁਹਿਧਾਵਤਭਯੋ॥
ਅਤੇ ਹੱਥ ਵਿਚ ਕ੍ਰਿਪਾਨ ਪਕੜ ਕੇ ਸਾਹਮਣੇ ਆ ਡਟਿਆ।
ਨਾਗਰਿਕੁਅਰਅਧਿਕਮਨਕੋਪਬਿਚਾਰਿਯੋ॥
ਉਸ ਚਤੁਰ ਇਸਤਰੀ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ
ਹੋਗਹਿਰਨਦੀਕੇਮਾਹਿਪਕਰਿਤਿਹਡਾਰਿਯੋ॥੧੪॥
ਅਤੇ ਸ਼ਾਹ ਨੂੰ ਪਕੜ ਕੇ ਡੂੰਘੀ ਨਦੀ ਵਿਚ ਸੁਟ ਦਿੱਤਾ ॥੧੪॥
ਚੌਪਈ॥
ਚੌਪਈ:
ਇਹਬਿਧਿਨਾਰਿਸਾਹੁਕਹਮਾਰਿਯੋ॥
ਇਸ ਤਰ੍ਹਾਂ ਉਸ ਇਸਤਰੀ ਨੇ ਸ਼ਾਹ ਨੂੰ ਮਾਰ ਦਿੱਤਾ
ਆਪੁਰੋਇਸੁਰਊਚਪੁਕਾਰਿਯੋ॥
ਅਤੇ ਆਪ ਰੋ ਕੇ ਉੱਚੀ ਸੁਰ ਵਿਚ ਪੁਕਾਰਿਆ।
ਦੈਦੈਮੂੰਡਭੂਮਪਰਮਾਰਿਯੋ॥
ਸਿਰ ਨੂੰ ਧਰਤੀ ਉਤੇ ਪਟਕ ਪਟਕ ਕੇ ਮਾਰਿਆ
ਲੋਗਨਸੌਯੌਪ੍ਰਗਟਉਚਾਰਿਯੋ॥੧੫॥
ਅਤੇ ਲੋਕਾਂ ਨੂੰ ਪ੍ਰਗਟ ਰੂਪ ਵਿਚ ਇਸ ਤਰ੍ਹਾਂ ਕਿਹਾ ॥੧੫॥
ਫਿਸਲ੍ਰਯੋਪਾਵਨਦੀਪਤਿਪਰੇ॥
(ਮੇਰੇ) ਪਤੀ ਦਾ ਪੈਰ ਤਿਲਕਣ ਨਾਲ (ਉਹ) ਨਦੀ ਵਿਚ ਡਿਗ ਪਿਆ ਹੈ।
ਹਾਹਾਦੈਵਨਕਿਨਹੂੰਧਰੇ॥
ਹਾਇ ਹਾਇ ਦੈਵ! (ਉਸ ਨੂੰ) ਕਿਸੇ ਵੀ ਨਹੀਂ ਪਕੜਿਆ।
ਤਰਿਯਾਹੁਤੇਨਮਰਤੇਬੂਡਿਕਰਿ॥
ਜੇ ਤਾਰੂ ਹੁੰਦਾ (ਜਾਂ ਤਾਰੂ ਕੋਲ ਹੁੰਦੇ) ਤਾਂ ਡੁਬ ਕੇ ਨਾ ਮਰਦਾ।
ਕਹਗਤਿਕੀਨਬਿਲੋਕਹੁਮੁਰਹਰਿ॥੧੬॥
ਵੇਖੋ, ਪਰਮਾਤਮਾ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ ॥੧੬॥
ਹੌਕਿਸਹੂੰਫਿਰਿਮੁਖਨਦਿਖੈਹੌ॥
(ਹੁਣ) ਮੈਂ ਫਿਰ ਕਿਸੇ ਨੂੰ ਵੀ ਮੁਖ ਨਹੀਂ ਵਿਖਾਵਾਂਗੀ
ਬੈਠਿਇਕਾਤਤਪਸ੍ਯਾਕੈਹੌ॥
ਅਤੇ ਇਕਾਂਤ ਵਿਚ ਬੈਠ ਕੇ ਤਪਸਿਆ ਕਰਾਂਗੀ।
ਯੌਕਹਿਜਾਤਸਦਨਇਕਭਈ॥
ਇਹ ਕਹਿ ਕੇ ਇਕ ਘਰ ਵਿਚ ਜਾ ਵੜੀ
ਰੈਨਿਪਰੇਨ੍ਰਿਪਕੇਗ੍ਰਿਹਗਈ॥੧੭॥
ਅਤੇ ਰਾਤ ਪੈਣ ਤੇ ਰਾਜੇ ਦੇ ਘਰ ਚਲੀ ਗਈ ॥੧੭॥
ਦੋਹਰਾ॥
ਦੋਹਰਾ:
ਇਹਬਿਧਿਨ੍ਰਿਪਕੇਘਰਗਈਭਵਨਕਿਵਾਰਚੜਾਇ॥
ਇਸ ਤਰ੍ਹਾਂ ਘਰ ਦੇ ਦਰਵਾਜ਼ੇ ਬੰਦ ਕਰ ਕੇ ਰਾਜੇ ਦੇ ਘਰ ਚਲੀ ਗਈ।
ਲੋਗਲਹੈਤਪਸਾਕਰੈਸਦਨਨਬਦਨਦਿਖਾਇ॥੧੮॥
ਲੋਕੀਂ ਸਮਝਣ ਲਗੇ ਕਿ ਘਰ ਦੇ ਅੰਦਰ ਤਪਸਿਆ ਕਰ ਰਹੀ ਹੈ ਅਤੇ (ਬਾਹਿਰ ਨਿਕਲ ਕੇ) ਮੂੰਹ ਨਹੀਂ ਦਿਖਾ ਰਹੀ ॥੧੮॥
ਅੜਿਲ॥
ਅੜਿਲ:
ਨਿਜਨਾਇਕਕਹਮਾਰਿਨ੍ਰਿਪਕੇਘਰਗਈ॥
ਆਪਣੇ ਪਤੀ ਨੂੰ ਮਾਰ ਕੇ ਰਾਜੇ ਦੇ ਘਰ ਚਲੀ ਗਈ।
ਲੋਗਲਖੈਗ੍ਰਿਹਮਾਝਤਰੁਨਿਇਸਥਿਤਭਈ॥
ਲੋਕੀਂ ਸਮਝਦੇ ਕਿ ਇਸਤਰੀ ਘਰ ਵਿਚ ਬੈਠੀ ਹੋਈ ਹੈ।
ਕਿਸੂਨਾਥਕੇਸੋਕਨਬਦਨਦਿਖਾਵਈ॥
ਪਤੀ ਦੇ ਦੁਖ ਕਾਰਨ ਕਿਸੇ ਨੂੰ ਮੂੰਹ ਨਹੀਂ ਦਿਖਾ ਰਹੀ ਹੈ।
ਹੋਬੈਠੀਗ੍ਰਿਹਕੇਮਾਝਗੁਬਿੰਦਗੁਨਗਾਵਈ॥੧੯॥
ਘਰ ਵਿਚ ਬੈਠ ਕੇ ਗੋਬਿੰਦ ਦਾ ਗੁਣ ਗਾਨ ਕਰ ਰਹੀ ਹੈ ॥੧੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬ੍ਯਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੨॥੪੫੧੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੨॥੪੫੧੯॥ ਚਲਦਾ॥
ਚੌਪਈ॥
ਚੌਪਈ:
ਸੁਘਰਾਵਤੀਨਗਰਇਕਸੋਹੈ॥
ਸੁਘਰਾਵਤੀ ਨਾਂ ਦਾ ਇਕ ਨਗਰ ਸੀ।
ਸੁਘਰਸੈਨਰਾਜਾਤਹਕੋਹੈ॥
ਉਸ ਦਾ ਰਾਜਾ ਸੁਘਰ ਸੈਨ ਸੀ।
ਚਿਤ੍ਰਮੰਜਰੀਤਾਕੀਰਾਨੀ॥
ਚਿਤ੍ਰ ਮੰਜਰੀ ਉਸ ਦੀ ਰਾਣੀ ਸੀ। (ਉਹ ਇਤਨੀ ਸੋਹਣੀ ਸੀ)
ਜਾਨੁਕਛੀਰਸਿੰਧੁਮਥਿਆਨੀ॥੧॥
ਮਾਨੋ ਛੀਰ ਸਮੁੰਦਰ ਨੂੰ ਰਿੜਕ ਕੇ ਲਿਆਂਦੀ ਹੋਵੇ ॥੧॥
ਦੋਹਰਾ॥
ਦੋਹਰਾ:
ਚਾਰਿਸਵਤਿਤਾਕੀਰਹੈਸਸਿਕੀਸੋਭਸਮਾਨ॥
ਉਸ ਦੀਆਂ ਚਾਰ ਸੌਂਕਣਾਂ ਸਨ ਜੋ ਚੰਦ੍ਰਮਾ ਦੀ ਸ਼ੋਭਾ ਵਰਗੀਆਂ ਸਨ।
ਇੰਦ੍ਰਕੇਤੁਤਿਨਕੋਤਨੁਜਰਵਿਕੇਰੂਪਪ੍ਰਮਾਨ॥੨॥
ਉਨ੍ਹਾਂ ਦਾ ਇੰਦ੍ਰ ਕੇਤੁ (ਨਾਂ ਦਾ ਇਕ) ਪੁੱਤਰ ਸੀ ਜੋ ਸੂਰਜ ਦੇ ਰੂਪ ਵਰਗਾ ਸੀ ॥੨॥
ਚਿਤ੍ਰਮੰਜਰੀਬਾਮਕੇਪੁਤ੍ਰਏਕਗ੍ਰਿਹਨਾਹਿ॥
ਪਰ ਚਿਤ੍ਰ ਮੰਜਰੀ ਇਸਤਰੀ ਦੇ ਘਰ ਇਕ ਵੀ ਪੁੱਤਰ ਨਹੀਂ ਸੀ।
ਤਾਹਿਚਿਤੈਚੌਗੁਨਚਪੈਸੋਚਿਪਚੈਮਨਮਾਹਿ॥੩॥
ਉਸ (ਸੌਂਕਣ ਦੇ ਪੁੱਤਰ ਨੂੰ) ਵੇਖ ਵੇਖ ਕੇ (ਜਾਂ ਯਾਦ ਕਰ ਕਰ ਕੇ) ਚੌਗੁਣਾ ਖਿਝਦੀ ਸੀ ਅਤੇ ਸੋਚ ਸੋਚ ਕੇ ਮਨ ਵਿਚ ਸੜਦੀ ਰਹਿੰਦੀ ਸੀ ॥੩॥
ਸੋਤਨੀਨਕੌਸੁਤਸਹਿਤਅਤਿਪ੍ਰਤਾਪਲਖਿਨੈਨ॥
ਸੌਂਕਣਾਂ ਨੂੰ ਪੁੱਤਰ ਸਹਿਤ ਬਹੁਤ ਪ੍ਰਤਾਪ ਵਿਚ ਅੱਖਾਂ ਨਾਲ ਵੇਖ ਕੇ
ਬੁਡੀਸੋਚਸਰਮੈਰਹੈਪ੍ਰਗਟਨਭਾਖੈਬੈਨ॥੪॥
ਚਿੰਤਾ ਦੇ ਸਮੁੰਦਰ ਵਿਚ ਡੁੱਬੀ ਰਹਿੰਦੀ ਪਰ ਕਿਸੇ ਨਾਲ ਖੁਲ੍ਹ ਕੇ ਗੱਲ ਨਾ ਕਰਦੀ ॥੪॥
ਚੌਪਈ॥
ਚੌਪਈ:
ਜਾਸੌਪ੍ਰੀਤਿਨ੍ਰਿਪਤਿਕੀਜਾਨੀ॥
(ਉਸ ਨੇ) ਜਿਸ ਨਾਲ ਰਾਜੇ ਦੀ ਪ੍ਰੀਤ (ਸਭ ਤੋਂ ਅਧਿਕ) ਸਮਝੀ,
ਪੁਤ੍ਰਰਹਤਸੋਊਪਹਿਚਾਨੀ॥
ਉਸ ਨੂੰ ਪੁੱਤਰ ਤੋਂ ਬਿਨਾ ਪਛਾਣਿਆ।
ਤਾਸੌਅਧਿਕਪ੍ਰੀਤਿਉਪਜਾਈ॥
ਉਸ ਨਾਲ ਅਧਿਕ ਪ੍ਰੀਤ ਪ੍ਰਗਟ ਕੀਤੀ
ਹਿਤੂਜਾਨਿਕਰਿਕਰੀਬਡਾਈ॥੫॥
ਅਤੇ ਹਿਤੂ ਜਾਣ ਕੇ ਵਡਿਆਈ ਕੀਤੀ ॥੫॥
ਜਬਵਹੁਰਾਜਕੁਅਰਗ੍ਰਿਹਆਵੈ॥
ਜਦ ਉਹ ਰਾਜ ਕੁਮਾਰ ਘਰ ਵਿਚ ਆਇਆ
ਬਿਖਿਭੋਜਨਲੈਤਾਹਿਖਵਾਵੈ॥
ਤਾਂ ਵਿਸ਼ੈਲਾ ਭੋਜਨ ਲੈ ਕੇ ਉਸ ਨੂੰ ਖਵਾਇਆ।
ਜਿਯਤੈਖੋਇਤਵਨਕੌਡਾਰਿਯੋ॥
ਉਸ ਨੂੰ ਜਾਨੋ ਮਾਰ ਦਿੱਤਾ