GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1148
Display Settings
ਆਪੁਨ੍ਰਿਪਤਿਸੌਜਾਇਉਚਾਰਿਯੋ॥੬॥
ਅਤੇ ਆਪ ਰਾਜੇ ਨੂੰ ਜਾ ਕੇ ਕਿਹਾ ॥੬॥
ਦੋਹਰਾ
ਦੋਹਰਾ:
ਗਾੜੋਅਮਲੀਹੁਤੋਗਾੜਰਹੈਹਠਵਾਨ
ਉਹ (ਰਾਜ ਕੁਮਾਰ) ਪੱਕਾ ਅਮਲੀ ਨਹੀਂ ਸੀ ਜੋ ਤਕੜੇ (ਅਮਲੀ ਵਾਂਗ ਨਸ਼ੇ ਨੂੰ) ਸਹਾਰਦਾ।
ਸੋਫੀਥੋਤ੍ਰਿਯਕਹਤਲੌਪਲਮੈਤਜੈਪਰਾਨ॥੭॥
ਇਸਤਰੀ ਨੇ ਕਿਹਾ ਕਿ ਸੋਫ਼ੀ ਸੀ, ਇਸ ਲਈ ਪਲ ਵਿਚ ਪ੍ਰਾਣ ਤਿਆਗ ਦਿੱਤੇ ॥੭॥
ਚੌਪਈ
ਚੌਪਈ:
ਤ੍ਰਿਯਚਿਤਅਧਿਕਸੋਕਕਰਿਭਾਰੋ
(ਫਰੇਬਣ) ਇਸਤਰੀ ਨੇ ਚਿਤ ਵਿਚ ਬਹੁਤ ਅਧਿਕ ਦੁਖ ਮੰਨਾ ਕੇ
ਉਠਤਗਿਰਤਪਤਿਭਏਉਚਾਰੋ
ਡਿਗਦਿਆਂ ਉਠਦਿਆਂ ਪਤਿ ਪ੍ਰਤਿ ਕਿਹਾ।
ਥਰਥਰਕਰਤਕਹੈਨਹਿਆਵੈ
ਥਰਥਰ ਕੰਬ ਰਹੀ ਸੀ, (ਕੁਝ) ਕਿਹਾ ਨਹੀਂ ਜਾ ਰਿਹਾ ਸੀ।
ਤਊਬਚਨਤੁਤਰਾਤਸੁਨਾਵੈ॥੮॥
ਇਸ ਲਈ ਤੋਤਲੇ ਬੋਲ ਸੁਣਾਉਂਦੀ ਸੀ ॥੮॥
ਕਹੋਤੁਨ੍ਰਿਪਇਕਬੈਨਸੁਨਾਊਾਂ
(ਉਸ ਨੇ ਰਾਜੇ ਨੂੰ ਕਿਹਾ) ਹੇ ਰਾਜਨ! ਜੇ ਆਗਿਆ ਦਿਓ ਤਾਂ ਇਕ (ਸੰਕੇਤ ਦੀ) ਗੱਲ ਸੁਣਾਵਾਂ
ਰਾਜਨਸਟਤੇਅਧਿਕਡਰਾਊਾਂ
ਕਿਉਂਕਿ ਮੈਂ ਰਾਜ ਦੇ ਨਸ਼ਟ ਹੋਣ ਤੋਂ ਬਹੁਤ ਡਰਦੀ ਹਾਂ।
ਭਾਨਛਟਾਤਵਸੁਤਬਿਖਿਦ੍ਰਯਾਈ
ਭਾਨ ਛਟਾ ਨੇ ਤੁਹਾਡੇ ਪੁੱਤਰ ਨੂੰ ਜ਼ਹਿਰ ਦਿੱਤੀ ਹੈ,
ਤਾਤੇਮੈਧਾਵਤਹ੍ਯਾਂਆਈ॥੯॥
ਇਸ ਕਰ ਕੇ ਮੈਂ ਇਥੇ ਭਜਦੀ ਹੋਈ ਆਈ ਹਾਂ ॥੯॥
ਮੇਰੋਨਾਮੁਤਿਹਕਹਿਦੀਜੈ
ਮੇਰਾ ਨਾਂ ਉਸ ਨੂੰ ਨਾ ਦਸਣਾ
ਨਿਜੁਸੁਤਕੀਰਛਾਊਕੀਜੈ
ਅਤੇ ਆਪਣੇ ਪੁੱਤਰ ਦੀ ਰਖਿਆ ਕਰੋ।
ਜੌਸੁਨਿਭਾਨਛਟਾਇਹਜਾਵੈ
ਜੇ ਭਾਨ ਛਟਾ ਇਹ ਸੁਣ ਲਵੇਗੀ (ਤਾਂ)
ਚਿਤਕੌਹਿਤਹਮਸੌਬਿਸਰਾਵੈ॥੧੦॥
ਮੇਰੇ ਨਾਲ ਮਨ ਦੀ ਪ੍ਰੀਤ ਖ਼ਤਮ ਕਰ ਦੇਵੇਗੀ ॥੧੦॥
ਸੁਨਤਬਚਨਉਠਿਨ੍ਰਿਪਤਿਸਿਧਾਰਾ
(ਰਾਣੀ ਦੀ) ਗੱਲ ਸੁਣ ਕੇ ਰਾਜਾ ਚਲ ਪਿਆ
ਮ੍ਰਿਤਕਪੂਤਛਿਤਪਰਿਯੋਨਿਹਾਰਾ
ਅਤੇ ਮਰੇ ਹੋਏ ਪੁੱਤਰ ਨੂੰ ਧਰਤੀ ਉਤੇ ਪਿਆ ਵੇਖਿਆ।
ਰੋਵੈਲਾਗਅਧਿਕਦੁਖਪਾਇਸਿ
(ਉਹ) ਬਹੁਤ ਦੁਖੀ ਹੋ ਕੇ ਰੋਣ ਲਗ ਗਿਆ
ਦੈਦੈਪਾਗਧਰਨਿਪਟਕਾਇਸਿ॥੧੧॥
ਅਤੇ ਪਗੜੀ ਨੂੰ ਚੁਕ ਚੁਕ ਕੇ ਧਰਤੀ ਉਤੇ ਪਟਕਾਉਣ ਲਗਾ ॥੧੧॥
ਦੋਹਰਾ
ਦੋਹਰਾ:
ਸੂਰਥੋਕੈਫੀਥੋਜਿਯਤਰਹੈਐਠਾਇ
ਨ ਉਹ ਸੂਰਮਾ ਸੀ, ਨਾ ਅਮਲੀ ਸੀ ਕਿ ਡਟ ਕੇ ਜੀਉਂਦਾ ਰਹਿੰਦਾ।
ਭਖਤਸੂਮਸੋਫੀਮਰਿਯੋਬਿਖਹਿਸਕਿਯੋਪਚਾਇ॥੧੨॥
ਖਾਂਦਿਆਂ ਹੀ ਵਿਚਾਰਾ ਸੋਫ਼ੀ ਮਰ ਗਿਆ ਅਤੇ (ਅਮਲ ਦੀ) ਵਿਸ਼ ਨੂੰ ਪਚਾ ਨਾ ਸਕਿਆ ॥੧੨॥
ਤਬਰਾਜਾਗਹਿਕੇਸਤੇਰਾਨੀਲਈਮੰਗਾਇ
ਤਦ ਰਾਜੇ ਨੇ ਵਾਲਾਂ ਤੋਂ ਪਕੜ ਕੇ ਰਾਣੀ ਨੂੰ ਮੰਗਵਾ ਲਿਆ।
ਸਾਚੁਝੂਠਸਮਝਿਯੋਕਛੁਜਮਪੁਰਦਈਪਠਾਇ॥੧੩॥
ਸੱਚ ਝੂਠ ਕੁਝ ਵੀ ਨਾ ਸਮਝਿਆ ਅਤੇ (ਉਸ ਨੂੰ) ਜਮਪੁਰੀ ਵਿਚ ਭੇਜ ਦਿੱਤਾ ॥੧੩॥
ਸੁਤਮਾਰਿਯੋਸਵਤਿਹਸਹਿਤਨ੍ਰਿਪਸੌਕਿਯਾਪ੍ਯਾਰ
ਸੌਂਕਣ ਸਮੇਤ ਪੁੱਤਰ ਨੂੰ ਮਾਰ ਦਿੱਤਾ ਅਤੇ ਰਾਜੇ ਨਾਲ ਪ੍ਰੇਮ ਕਰ ਲਿਆ।
ਬ੍ਰਹਮਬਿਸਨਲਹਿਸਕੈਤ੍ਰਿਯਾਚਰਿਤ੍ਰਅਪਾਰ॥੧੪॥
ਇਸਤਰੀ ਦੇ ਅਪਾਰ ਚਰਿਤ੍ਰ ਨੂੰ ਬ੍ਰਹਮਾ ਅਤੇ ਵਿਸ਼ਣੂ ਵੀ ਨਹੀਂ ਸਮਝ ਸਕੇ ॥੧੪॥
ਰਾਨੀਬਾਚ
ਰਾਣੀ ਨੇ ਕਿਹਾ:
ਰਾਜਨਸਟਤੇਮੈਡਰੀਸੁਨੁਮੇਰੇਪੁਰਹੂਤ
ਹੇ ਮੇਰੇ ਇੰਦਰ ਦੇਵ ਸਮਾਨ ਪਤੀ! ਸੁਣੋ, ਰਾਜ ਦੇ ਨਸ਼ਟ ਹੋਣ ਤੋਂ ਮੈਂ ਡਰ ਗਈ।
ਕਹਾਭਯੋਜੌਸਵਤਿਕੋਤਊਤਿਹਾਰੋਪੂਤ॥੧੫॥
ਕੀ ਹੋਇਆ ਜੋ ਸੌਂਕਣ ਦਾ (ਪੁੱਤਰ ਸੀ, ਫਿਰ ਵੀ) ਤੁਹਾਡਾ ਹੀ ਪੁੱਤਰ ਸੀ ॥੧੫॥
ਚੌਪਈ
ਚੌਪਈ:
ਜਬਇਹਭਾਤਿਰਾਵਸੁਨਿਪਾਵਾ
ਜਦ ਇਸ ਤਰ੍ਹਾਂ ਰਾਜੇ ਨੇ ਸੁਣਿਆ
ਤਾਕੌਸਤਿਵੰਤੀਠਹਿਰਾਵਾ
ਤਾਂ ਉਸ ਨੂੰ ਸਤਿਵੰਤੀ ਮੰਨ ਲਿਆ।
ਤਾਸੌਅਧਿਕਪ੍ਰੀਤਿਉਪਜਾਇਸਿ
ਉਸ ਨਾਲ ਅਧਿਕ ਪ੍ਰੇਮ ਕੀਤਾ
ਔਰਤ੍ਰਿਯਹਿਸਭਕੌਬਿਸਰਾਇਸਿ॥੧੬॥
ਅਤੇ ਹੋਰ ਸਾਰੀਆਂ ਇਸਤਰੀਆਂ ਨੂੰ ਭੁਲਾ ਦਿੱਤਾ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤੇਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੩॥੪੫੩੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੩॥੪੫੩੫॥ ਚਲਦਾ॥
ਚੌਪਈ
ਚੌਪਈ:
ਪਦਮਸਿੰਘਰਾਜਾਇਕਸੁਭਮਤਿ
ਚੰਗੀ ਮਤਿ ਵਾਲਾ ਇਕ ਰਾਜਾ ਪਦਮ ਸਿੰਘ ਸੀ
ਦੁਰਨਜਾਤਦੁਖਹਰਨਬਿਕਟਅਤਿ
ਜੋ ਦੁਰਜਨਾਂ ਨੂੰ ਖ਼ਤਮ ਕਰਨ ਵਾਲਾ, (ਪ੍ਰਜਾ ਦਾ) ਦੁਖ ਦੂਰ ਕਰਨ ਵਾਲਾ ਅਤੇ ਬਹੁਤ ਭਿਆਨਕ ਸੀ।
ਬਿਕ੍ਰਮਕੁਅਰਿਤਵਨਕੀਨਾਰੀ
ਬਿਕ੍ਰਮ ਕੁਅਰਿ ਉਸ ਦੀ ਇਸਤਰੀ ਸੀ,
ਬਿਧਿਸੁਨਾਰਸਾਚੇਜਨੁਢਾਰੀ॥੧॥
ਮਾਨੋ ਵਿਧਾਤਾ ਰੂਪੀ ਸੁਨਿਆਰੇ ਨੇ ਸੱਚੇ ਵਿਚ ਢਾਲੀ ਹੋਵੇ ॥੧॥
ਸੁੰਭਕਰਨਤਾਕੌਸੁਤਅਤਿਬਲ
ਸੁੰਭ ਕਰਨ ਨਾਂ ਦਾ ਉਨ੍ਹਾਂ ਦਾ ਅਤਿ ਬਲਵਾਨ ਪੁੱਤਰ ਸੀ
ਅਰਿਅਨੇਕਜੀਤੇਜਿਹਦਲਿਮਲਿ
ਜਿਸ ਨੇ ਅਨੇਕ ਵੈਰੀਆਂ ਨੂੰ ਦਲਮਲ ਕੇ ਜਿਤ ਲਿਆ ਸੀ।
ਅਪ੍ਰਮਾਨਤਿਹਰੂਪਕਹਤਜਗ
ਉਸ ਦਾ ਸਭ ਲੋਕ ਅਨੂਪਮ ਰੂਪ ਕਹਿੰਦੇ ਸਨ।
ਨਿਰਖਿਨਾਰਿਹ੍ਵੈਰਹਤਥਕਿਤਮਗ॥੨॥
ਇਸਤਰੀਆਂ ਉਸ ਨੂੰ ਵੇਖ ਵੇਖ ਕੇ ਰਸਤੇ (ਵਿਚ ਖੜੋਤੀਆਂ) ਥਕ ਜਾਂਦੀਆਂ ਸਨ ॥੨॥
ਜਾਤਜਿਤੈਰਿਤੁਪਤਿਜਿਮਿਭਯੋ
ਉਹ ਜਿਥੇ ਜਾਂਦਾ ਬਸੰਤ ਰੁਤ ਵਾਂਗ ਹੁੰਦਾ
ਹ੍ਵੈਉਜਾਰਿਪਾਛੇਬਨਗਯੋ
ਅਤੇ ਪਿਛੇ ਉਜਾੜ ਬਣ ਜਾਂਦਾ।