GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1149
Display Settings
ਪੁਰਜਨਚਲਹਿਸੰਗਿਉਠਿਸਬਹੀ
ਸਾਰੇ ਨਗਰ ਵਾਸੀ ਉਸ ਨਾਲ ਤੁਰ ਪੈਂਦੇ।
ਜਾਨੁਕਬਸੇਨਾਹਿਪੁਰਕਬਹੀ॥੩॥
(ਇੰਜ ਪ੍ਰਤੀਤ ਹੁੰਦਾ) ਮਾਨੋ (ਉਹ) ਕਦੇ ਨਗਰ ਵਿਚ ਵਸੇ ਹੀ ਨਾ ਹੋਣ ॥੩॥
ਜਿਤਜਿਤਜਾਤਕੁਅਰਮਗਭਯੋ
ਜਿਸ ਜਿਸ ਰਾਹ ਤੋਂ ਕੁੰਵਰ ਲੰਘ ਜਾਂਦਾ,
ਜਾਨੁਕਬਰਖਿਕ੍ਰਿਪਾਬੁਦਗਯੋ
(ਇੰਜ ਲਗਦਾ) ਮਾਨੋ ਕ੍ਰਿਪਾ ਦੀਆਂ ਬੂੰਦਾਂ ਵਰ੍ਹ ਗਈਆਂ ਹੋਣ।
ਲੋਗਨਨੈਨਲਗੇਤਿਹਬਾਟੈ
ਉਸ ਦੇ ਮਾਰਗ ਉਤੇ ਲੋਕਾਂ ਦੀਆਂ ਅੱਖੀਆਂ ਲਗੀਆਂ ਰਹਿੰਦੀਆਂ,
ਜਾਨੁਕਬਿਸਿਖਅੰਮ੍ਰਿਤਕਹਿਚਾਟੈ॥੪॥
ਮਾਨੋ (ਅੱਖੀਆਂ ਰੂਪੀ) ਬਾਣ ਅੰਮ੍ਰਿਤ ਨੂੰ ਚਟ ਰਹੇ ਹੋਣ ॥੪॥
ਦੋਹਰਾ
ਦੋਹਰਾ:
ਜਿਹਜਿਹਮਾਰਗਕੇਬਿਖੈਜਾਤਕੁਅਰਚਲਿਸੋਇ
ਜਿਸ ਜਿਸ ਮਾਰਗ ਵਿਚੋਂ ਕੁੰਵਰ ਲੰਘ ਕੇ ਜਾਂਦਾ ਸੀ,
ਨੈਨਰੰਗੀਲੋਸਭਨਕੇਭੂਮਛਬੀਲੀਹੋਇ॥੫॥
(ਉਥੇ) ਸਾਰਿਆਂ ਦੇ ਨੈਣ ਰਾਂਗਲੇ ਹੋ ਜਾਂਦੇ ਸਨ ਅਤੇ ਭੂਮੀ ਸੁੰਦਰ ਹੋ ਜਾਂਦੀ ਸੀ ॥੫॥
ਚੌਪਈ
ਚੌਪਈ:
ਬ੍ਰਿਖਧੁਜਨਗਰਸਾਹਇਕਤਾਕੇ
ਉਸ ਨਗਰ ਵਿਚ ਬ੍ਰਿਖ ਧੁਜ ਨਾਂ ਦਾ ਇਕ ਸ਼ਾਹ (ਰਹਿੰਦਾ ਸੀ)
ਨਾਗਰਿਕੁਅਰਿਨਾਰਿਗ੍ਰਿਹਜਾਕੇ
ਜਿਸ ਦੇ ਘਰ ਵਿਚ ਨਾਗਰਿ ਕੁਅਰਿ ਨਾਂ ਦੀ ਇਸਤਰੀ ਸੀ।
ਨਾਗਰਿਮਤੀਸੁਤਾਤਿਹਸੋਹੈ
(ਉਸ ਦੀ) ਪੁੱਤਰੀ ਨਾਗਰਿ ਮਤੀ ਵੀ ਉਥੇ ਸ਼ੋਭਾਇਮਾਨ ਸੀ
ਨਗਰਨਿਕੇਨਾਗਰਨਕਹਮੋਹੈ॥੬॥
ਜੋ ਨਗਰ ਦੇ ਨਾਗਰਾਂ (ਚਤੁਰਾਂ) ਨੂੰ ਵੀ ਮੋਹ ਲੈਂਦੀ ਸੀ ॥੬॥
ਤਿਨਵਹੁਕੁਅਰਦ੍ਰਿਗਨਲਹਿਪਾਵਾ
ਉਸ (ਲੜਕੀ) ਨੇ ਉਹ ਕੁੰਵਰ ਅੱਖਾਂ ਨਾਲ ਵੇਖ ਲਿਆ
ਛੋਰਿਲਾਜਕਹੁਨੇਹੁਲਗਾਵਾ
ਅਤੇ ਲਾਜ ਮਰਯਾਦਾ ਨੂੰ ਛਡ ਕੇ (ਉਸ ਨਾਲ) ਪ੍ਰੇਮ ਲਗਾ ਲਿਆ।
ਮਨਮੈਅਧਿਕਮਤਹ੍ਵੈਝੂਲੀ
ਉਹ ਮਨ ਵਿਚ ਬਹੁਤ ਮਸਤ ਹੋ ਕੇ ਝੂਲਣ ਲਗ ਗਈ
ਮਾਤਪਿਤਾਕੀਸਭਸੁਧਿਭੂਲੀ॥੭॥
ਅਤੇ ਮਾਤਾ ਪਿਤਾ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੭॥
ਜਵਨਮਾਰਗਨ੍ਰਿਪਸੁਤਚਲਿਆਵੈ
ਜਿਸ ਮਾਰਗ ਤੋਂ ਰਾਜ ਕੁਮਾਰ ਚਲ ਕੇ ਆ ਜਾਂਦਾ,
ਤਹੀਕੁਅਰਿਸਖਿਯਨਜੁਤਗਾਵੈ
ਉਥੇ ਹੀ ਸਖੀਆਂ ਸਹਿਤ ਕੁਮਾਰੀ ਗਾਣ ਲਗ ਜਾਂਦੀ।
ਚਾਰੁਚਾਰੁਕਰਿਨੈਨਨਿਹਾਰੈ
ਉਹ ਸੁੰਦਰ ਸੁੰਦਰ ਨੇਤਰਾਂ ਨਾਲ ਵੇਖਦੀਆਂ
ਨੈਨਸੈਨਦੈਹਸੈਹਕਾਰੈ॥੮॥
ਅਤੇ ਅੱਖਾਂ ਦੇ ਸੰਕੇਤ ਕਰ ਕੇ ਹਸਦੀਆਂ ਅਤੇ ਬੋਲਦੀਆਂ ॥੮॥
ਦੋਹਰਾ
ਦੋਹਰਾ:
ਇਸਕਮੁਸਕਖਾਸੀਖੁਰਕਛਿਪਤਛਪਾਏਨਾਹਿ
ਇਸ਼ਕ, ਮੁਸ਼ਕ, ਖਾਂਸੀ, ਖੁਰਕ ਲੁਕਾਣ ਤੇ ਵੀ ਨਹੀਂ ਲੁਕਦੇ।
ਅੰਤਪ੍ਰਗਟਹ੍ਵੈਜਗਰਹਹਿਸ੍ਰਿਸਟਿਸਕਲਕੇਮਾਹਿ॥੯॥
ਅੰਤ ਵਿਚ ਸਾਰੇ ਜਗਤ ਅਤੇ ਸ੍ਰਿਸਟੀ ਵਿਚ ਪ੍ਰਗਟ ਹੋ ਜਾਂਦੇ ਹਨ ॥੯॥
ਚੌਪਈ
ਚੌਪਈ:
ਪ੍ਰਚੁਰਬਾਤਇਹਭਈਨਗਰਮੈ
ਨਗਰ ਵਿਚ ਇਹ ਗੱਲ ਪ੍ਰਚਲਿਤ ਹੋ ਗਈ
ਚਲਤਚਲਤਸੁਗਈਤਿਹਘਰਮੈ
ਅਤੇ ਚਲਦੀ ਚਲਦੀ ਉਸ ਦੇ ਘਰ ਵਿਚ ਜਾ ਪਹੁੰਚੀ।
ਤਹਤੇਹਟਕਿਮਾਤਪਿਤੁਰਾਖੀ
(ਉਸ ਨੂੰ) ਉਥੋਂ ਮਾਤਾ ਪਿਤਾ ਨੇ ਵਰਜ ਦਿੱਤਾ
ਕਟੁਕਟੁਬਾਤਬਦਨਤੇਭਾਖੀ॥੧੦॥
ਅਤੇ ਮੂੰਹੋਂ ਕੌੜੇ ਕੌੜੇ ਬੋਲ ਬੋਲੇ ॥੧੦॥
ਰਾਖਹਿਹਟਕਿਜਾਨਿਨਹਿਦੇਹੀ
(ਉਹ ਉਸ ਨੂੰ) ਰੋਕ ਕੇ ਰਖਦੇ, ਜਾਣ ਨਾ ਦਿੰਦੇ
ਭਾਤਿਭਾਤਿਸੌਰਛਕਰੇਹੀ
ਅਤੇ ਭਾਂਤ ਭਾਂਤ ਨਾਲ ਰਖਿਆ ਕਰਦੇ।
ਤਾਤੇਤਰੁਨਿਅਧਿਕਦੁਖਪਾਵੈ
ਇਸ ਕਰ ਕੇ ਕੁਮਾਰੀ ਬਹੁਤ ਦੁਖੀ ਹੁੰਦੀ
ਰੋਵਤਹੀਦਿਨਰੈਨਿਗਵਾਵੈ॥੧੧॥
ਅਤੇ ਰੋਂਦਿਆਂ ਹੀ ਦਿਨ ਰਾਤ ਬਤੀਤ ਕਰਦੀ ॥੧੧॥
ਸੋਰਠਾ
ਸੋਰਠਾ:
ਅਰੀਬਰੀਯਹਪ੍ਰੀਤਿਨਿਸੁਦਿਨਹੋਤਖਰੀਖਰੀ
ਇਹ ਸੜ ਜਾਣੀ ਪ੍ਰੀਤ ਰਾਤ ਦਿਨ ਖਰੀ ਤੋਂ ਖਰੀ ਹੁੰਦੀ ਜਾਂਦੀ ਹੈ।
ਜਲਸਫਰੀਕੀਰੀਤਿਪੀਯਪਾਨਿਬਿਛੁਰੇਮਰਤ॥੧੨॥
ਇਹ ਜਲ ਅਤੇ ਮੱਛਲੀ ਦੀ ਰੀਤ ਵਾਂਗ ਹੈ ਜੋ ਜਲ ਰੂਪ ਪ੍ਰੀਤਮ ਦੇ ਵਿਛੜਨ ਨਾਲ ਹੀ ਮਰ ਜਾਂਦੀ ਹੈ ॥੧੨॥
ਦੋਹਰਾ
ਦੋਹਰਾ:
ਜੇਬਨਿਤਾਬਿਰਹਿਨਭਈਪੰਥਬਿਰਹਕੋਲੇਹਿ
ਜੋ ਇਸਤਰੀ ਵਿਯੋਗਣ ਹੋ ਕੇ ਬਿਰਹੋਂ ਦਾ ਰਸਤਾ ਪਕੜ ਲੈਂਦੀ ਹੈ,
ਪਲਕਬਿਖੈਪਿਯਕੇਨਿਮਿਤਪ੍ਰਾਨਚਟਕਦੈਦੇਹਿ॥੧੩॥
ਉਹ ਪ੍ਰੀਤਮ ਲਈ ਅੱਖ ਦੇ ਪਲਕਾਰੇ ਵਿਚ ਝਟਪਟ ਪ੍ਰਾਣ ਨਿਛਾਵਰ ਕਰ ਦਿੰਦੀ ਹੈ ॥੧੩॥
ਭੁਜੰਗਛੰਦ
ਭੁਜੰਗ ਛੰਦ:
ਲਿਖੀਪ੍ਰੇਮਪਤ੍ਰੀਸਖੀਬੋਲਿਆਛੀ
(ਉਸ ਨੇ) ਇਕ ਸਿਆਣੀ ਜਿਹੀ ਸਖੀ ਨੂੰ ਬੁਲਾ ਕੇ ਪ੍ਰੇਮ ਪੱਤਰ ਲਿਖਿਆ,
ਲਗੀਪ੍ਰੀਤਿਲਾਲਾਭਏਰਾਮਸਾਛੀ
ਹੇ ਪਿਆਰੇ! ਰਾਮ ਸਾਖੀ ਹੈ (ਮੇਰੀ ਤੇਰੇ ਨਾਲ) ਪ੍ਰੀਤ ਲਗ ਗਈ ਹੈ।
ਕਹਿਯੋਆਜੁਜੋਮੈਤੋਕੌਨਿਹਾਰੌ
(ਇਹ ਵੀ) ਆਖਿਆ ਕਿ ਜੇ ਅਜ ਮੈਂ ਤੈਨੂੰ ਨਹੀਂ ਵੇਖਾਂਗੀ
ਘਰੀਏਕਮੈਵਾਰਿਪ੍ਰਾਨਾਨਿਡਾਰੌ॥੧੪॥
ਤਾਂ ਇਕ ਘੜੀ ਵਿਚ ਪ੍ਰਾਣ ਵਾਰ ਦਿਆਂਗੀ ॥੧੪॥
ਕਰੋਬਾਲਬੇਲੰਬਆਜੁਐਯੈ
ਹੇ ਰਾਣੀ! ਦੇਰ ਨਾ ਕਰੋ, ਅਜ ਹੀ ਆਓ
ਇਹਾਤੇਮੁਝੈਕਾਢਿਲੈਸੰਗਜੈਯੈ
ਅਤੇ ਇਥੋਂ ਕਢ ਕੇ ਮੈਨੂੰ ਆਪਣੇ ਨਾਲ ਲੈ ਜਾਓ।
ਕਬੈਮਾਨੁਮਾਨੀਕਹਾਮਾਨਕੀਜੈ
ਹੇ ਮਾਨ ਕਰਨ ਵਾਲੇ! ਕਦੇ ਤਾਂ (ਮੇਰਾ) ਕਿਹਾ ਮੰਨ ਲਵੋ।