ਮਹਾਰਾਜਪ੍ਰਾਨਾਨਕੋਦਾਨਦੀਜੈ॥੧੫॥
ਹੇ ਮਹਾਰਾਜ! (ਮੈਨੂੰ ਅਜ) ਪ੍ਰਾਣਾਂ ਦਾ ਦਾਨ ਦਿਓ ॥੧੫॥
ਰਚੀਬਾਲਲਾਲਾਸਭੈਰੂਪਤੇਰੇ॥
ਹੇ ਪਿਆਰੇ! ਇਸਤਰੀ ਸਾਰੀ ਤੇਰੇ ਰੂਪ ਉਤੇ ਮੋਹਿਤ ਹੋ ਗਈ ਹੈ।
ਮਿਲੌਆਜੁਮੋਕੌਸੁਨੋਪ੍ਰਾਨਮੇਰੇ॥
ਹੇ ਪ੍ਰਾਨ ਪਿਆਰੇ! ਅਜ ਆ ਕੇ ਮੈਨੂੰ ਮਿਲੋ।
ਕਹਾਮਾਨਮਾਤੇਫਿਰੌਐਂਠਐਂਠੇ॥
ਹੇ ਮਾਨ ਵਿਚ ਮਤੇ ਹੋਏ! ਆਕੜ ਆਕੜ ਕੇ ਕਿਉਂ ਫਿਰਦੇ ਹੋ।
ਲਯੋਚੋਰਿਮੇਰੋਕਹਾਚਿਤਬੈਠੇ॥੧੬॥
(ਤੁਸੀਂ) ਮੇਰਾ ਚਿਤ ਚੁਰਾ ਕੇ ਕਿਥੇ ਬੈਠੇ ਹੋ ॥੧੬॥
ਕਰੋਹਾਰਸਿੰਗਾਰਬਾਗੌਬਨਾਵੌ॥
ਹਾਰ ਸ਼ਿੰਗਾਰ ਕਰੋ, ਸੋਹਣੇ ਬਸਤ੍ਰ ਸਜਾਓ
ਕੀਏਚਿਤਮੈਚੌਪਿਬੀਰੀਚਬਾਵੌ॥
ਅਤੇ ਚਿਤ ਵਿਚ ਖ਼ੁਸ਼ ਹੋ ਕੇ ਪਾਨ ਦਾ ਬੀੜਾ ਚਬਾਓ।
ਉਠੋਬੇਗਿਬੈਠੇਕਹਾਪ੍ਰਾਨਮੇਰੇ॥
ਜਲਦੀ ਉਠੋ, ਮੇਰੇ ਪ੍ਰਾਣ ਪਿਆਰੇ! ਕਿਥੇ ਬੈਠੇ ਹੋ।
ਚਲੋਕੁੰਜਮੇਰੇਲਗੈਨੈਨਤੇਰੇ॥੧੭॥
ਮੇਰੇ ਨੈਣ ਤੁਹਾਡੇ ਨਾਲ ਲਗੇ ਹਨ, ਚਲ ਕੇ (ਇਨ੍ਹਾਂ ਦੇ) ਕੋਨਿਆਂ ('ਕੁੰਜ') (ਵਿਚ ਵਸੋ) ॥੧੭॥
ਦੋਹਰਾ॥
ਦੋਹਰਾ:
ਬਚਨਬਿਕਾਨੇਕੁਅਰਿਕੇਕਹੈਕੁਅਰਕੇਸੰਗ॥
ਕੁਮਾਰੀ ਦੇ (ਇਹ) ਵਿਕ ਜਾਣ ਵਾਲੇ ਬਚਨ ਕੁਮਾਰ ਨੂੰ ਕਹੇ ਗਏ।
ਏਕਨਮਾਨੀਮੰਦਮਤਿਰਸਕੇਉਮਗਿਤਰੰਗ॥੧੮॥
ਪਰ ਉਸ ਮੂਰਖ ਨੇ ਇਕ ਨਾ ਮੰਨੀ (ਭਾਵੇਂ) ਰਸ ਦੀਆਂ ਤਰੰਗਾਂ ਉਮਡੀਆਂ ਹੋਈਆਂ ਸਨ ॥੧੮॥
ਚੌਪਈ॥
ਚੌਪਈ:
ਨਾਹਿਨਾਹਿਮਤਿਮੰਦਉਚਾਰੀ॥
ਉਸ ਮੂਰਖ ਨੇ 'ਨਾਂਹ ਨਾਂਹ' ਹੀ ਕਹੀ।
ਭਲੀਬੁਰੀਜੜਕਛੁਨਬਿਚਾਰੀ॥
(ਉਸ) ਬੁੱਧੀਹੀਨ ਨੇ ਚੰਗੀ ਮਾੜੀ ਕੁਝ ਵੀ ਨਾ ਸੋਚੀ।
ਬਚਨਮਾਨਿਗ੍ਰਿਹਤਾਹਿਨਗਯੋ॥
ਗੱਲ ਮੰਨ ਕੇ ਉਸ ਦੇ ਘਰ ਨਾ ਗਿਆ
ਸਾਹੁਸੁਤਾਕਹੁਭਜਤਨਭਯੋ॥੧੯॥
ਅਤੇ ਸ਼ਾਹ ਦੀ ਪੁੱਤਰੀ ਨਾਲ ਸੰਯੋਗ ਨਾ ਕੀਤਾ ॥੧੯॥
ਕਬਿਯੋਬਾਚ॥
ਕਵੀ ਕਹਿੰਦਾ ਹੈ:
ਅੜਿਲ॥
ਅੜਿਲ:
ਕਾਮਾਤੁਰਹ੍ਵੈਜੁਤ੍ਰਿਯਪੁਰਖਪ੍ਰਤਿਆਵਈ॥
ਜੋ ਇਸਤਰੀ ਕਾਮ ਨਾਲ ਆਤੁਰ ਹੋ ਕੇ ਪੁਰਸ਼ ਕੋਲ ਆਉਂਦੀ ਹੈ,
ਘੋਰਨਰਕਮਹਿਪਰੈਜੁਤਾਹਿਨਰਾਵਈ॥
ਜੋ ਉਸ ਨੂੰ ਰਤੀ ਦਾਨ ਨਹੀਂ ਦਿੰਦਾ, ਉਹ (ਪੁਰਸ਼) ਭਿਆਨਕ ਨਰਕਾਂ ਵਿਚ ਪੈਂਦਾ ਹੈ।
ਜੋਪਰਤ੍ਰਿਯਪਰਸੇਜਭਜਤਹੈਜਾਇਕਰਿ॥
ਜੋ ਪਰ-ਇਸਤਰੀ ਦੇ (ਘਰ) ਜਾ ਕੇ ਪਰਾਈ ਸੇਜ ਉਤੇ ਭੋਗਦਾ ਹੈ,
ਹੋਪਾਪਕੁੰਡਕੇਮਾਹਿਪਰਤਸੋਧਾਇਕਰਿ॥੨੦॥
ਉਹ ਵੀ ਪਾਪ ਦੇ ਕੁੰਡ ਵਿਚ ਜਾ ਡਿਗਦਾ ਹੈ ॥੨੦॥
ਨਾਹਿਨਾਹਿਪੁਨਿਕੁਅਰਐਸਉਚਰਤਭਯੋ॥
ਫਿਰ ਵੀ ਉਹ ਕੁੰਵਰ 'ਨਾਂਹ ਨਾਂਹ' ਕਹਿੰਦਾ ਰਿਹਾ,
ਬਨਿਤਨਿਸਜਿਨਸਿੰਗਾਰਤਰੁਨਿਕੇਗ੍ਰਿਹਗਯੋ॥
ਪਰ ਬਣ ਠਣ ਕੇ ਅਤੇ ਸ਼ਿੰਗਾਰ ਕਰ ਕੇ (ਉਸ) ਇਸਤਰੀ ਦੇ ਘਰ ਚਲਾ ਗਿਆ।
ਬਾਲਅਧਿਕਰਿਸਭਰੀਚਰਿਤ੍ਰਬਿਚਾਰਿਯੋ॥
ਤਾਂ ਕ੍ਰੋਧ ਨਾਲ ਭਰੀ ਹੋਈ ਇਸਤਰੀ ਨੇ ਇਕ ਚਰਿਤ੍ਰ ਸੋਚਿਆ
ਹੋਮਾਤਪਿਤਾਕੋਸਹਿਤਮਿਤ੍ਰਹਨਿਡਾਰਿਯੋ॥੨੧॥
ਅਤੇ ਮਾਤਾ ਪਿਤਾ ਸਮੇਤ ਮਿਤਰ ਨੂੰ ਮਾਰ ਦਿੱਤਾ ॥੨੧॥
ਕਬਿਯੋਬਾਚ॥
ਕਵੀ ਕਹਿੰਦਾ ਹੈ:
ਦੋਹਰਾ॥
ਦੋਹਰਾ:
ਕਾਮਾਤੁਰਹ੍ਵੈਜੋਤਰੁਨਿਮੁਹਿਭਜਿਕਹੈਬਨਾਇ॥
ਕਾਮ ਆਤੁਰ ਹੋਈ ਜੋ ਇਸਤਰੀ 'ਮੇਰੇ ਨਾਲ ਭੋਗ ਕਰ' ਦੀ ਗੱਲ ਕਹੇ,
ਤਾਹਿਭਜੈਜੋਨਾਹਿਜਨਨਰਕਪਰੈਪੁਨਿਜਾਇ॥੨੨॥
ਤਾਂ ਉਸ ਨੂੰ ਜੋ ਵਿਅਕਤੀ ਰਤੀਦਾਨ ਨਹੀਂ ਦਿੰਦਾ, ਉਹ ਫਿਰ ਨਰਕ ਵਿਚ ਪੈਂਦਾ ਹੈ ॥੨੨॥
ਅੜਿਲ॥
ਅੜਿਲ:
ਕੁਅਰਿਕਟਾਰੀਕਾਢਿਸੁਕਰਭੀਤਰਲਈ॥
ਕੁਮਾਰੀ ਨੇ ਕਟਾਰ ਕਢ ਕੇ ਹੱਥ ਵਿਚ ਲੈ ਲਈ
ਪਿਤੁਕੇਉਰਹਨਿਕਢਿਮਾਤਕੇਉਰਦਈ॥
ਅਤੇ ਪਿਤਾ ਦੀ ਛਾਤੀ ਵਿਚ ਮਾਰੀ। (ਫਿਰ ਉਥੋਂ) ਕਢ ਕੇ ਮਾਤਾ ਦੀ ਛਾਤੀ ਵਿਚ ਮਾਰ ਦਿੱਤੀ
ਖੰਡਖੰਡਨਿਜਪਾਨਪਿਤਾਕੇਕੋਟਿਕਰਿ॥
ਅਤੇ ਆਪਣੇ ਹੱਥ ਨਾਲ ਪਿਤਾ ਦੇ ਬਹੁਤ ਸਾਰੇ ਟੋਟੇ ਕਰ ਦਿੱਤੇ।
ਹੋਭੀਤਿਕੁਅਰਕੇਤੀਰਜਾਤਭੀਗਾਡਕਰਿ॥੨੩॥
ਉਨ੍ਹਾਂ ਨੂੰ ਦੀਵਾਰ ਦੇ ਹੇਠਾਂ ਗਡ ਕੇ ਫਿਰ ਕੁਮਾਰ ਪਾਸ ਗਈ ॥੨੩॥
ਪਹਿਰਭਗੌਹੇਬਸਤ੍ਰਜਾਤਨ੍ਰਿਪਪੈਭਈ॥
ਉਹ ਭਗਵੇ ਕਪੜੇ ਪਾ ਕੇ ਰਾਜੇ ਕੋਲ ਗਈ।
ਸੁਤਕੀਇਹਬਿਧਿਭਾਖਬਾਤਤਿਹਤਿਤੁਦਈ॥
ਉਸ ਨੂੰ ਪੁੱਤਰ ਦੀ ਗੱਲ ਇਸ ਢੰਗ ਨਾਲ ਕਹੀ।
ਰਾਇਪੂਤਤਵਮੋਰਿਨਿਰਖਿਛਬਿਲੁਭਧਿਯੋ॥
ਹੇ ਰਾਜਨ! ਮੇਰਾ ਰੂਪ ਵੇਖ ਕੇ ਤੇਰਾ ਪੁੱਤਰ ਲਲਚਾ ਗਿਆ ਹੈ।
ਹੋਤਾਤੇਮੇਰੋਤਾਤਬਾਧਿਕਰਿਬਧਿਕਿਯੋ॥੨੪॥
ਇਸ ਲਈ ਮੇਰੇ ਪਿਓ ਨੂੰ ਬੰਨ੍ਹ ਕੇ ਮਾਰ ਦਿੱਤਾ ਹੈ ॥੨੪॥
ਖੰਡਖੰਡਕਰਿਗਾਡਿਭੀਤਿਤਰਰਾਖਿਯੋ॥
ਉਸ ਨੂੰ ਖੰਡ ਖੰਡ ਕਰ ਕੇ ਦੀਵਾਰ ਹੇਠਾਂ ਰਖ ਦਿੱਤਾ ਹੈ।
ਬਚਨਅਚਾਨਕਇਹਬਿਧਿਨ੍ਰਿਪਸੌਭਾਖਿਯੋ॥
(ਫਿਰ) ਰਾਜੇ ਨੂੰ ਅਚਾਨਕ ਇਸ ਢੰਗ ਨਾਲ ਕਿਹਾ,
ਰਾਇਨ੍ਯਾਇਕਰਿਚਲਿਕੈਆਪਿਨਿਹਾਰਿਯੈ॥
ਹੇ ਰਾਜਨ! ਨਿਆਂ ਕਰੋ, ਚਲ ਕੇ ਆਪ ਵੇਖੋ।
ਹੋਨਿਕਸੇਹਨਿਯੈਯਾਹਿਨਮੋਹਿਸੰਘਾਰਿਯੈ॥੨੫॥
ਜੇ (ਪਿਤਾ ਦਾ ਸ਼ਰੀਰ) ਨਿਕਲ ਆਵੇ, ਤਾਂ ਉਸ ਨੂੰ ਮਾਰੋ, ਨਹੀਂ ਤਾਂ ਮੈਨੂੰ ਮਾਰ ਦਿਓ ॥੨੫॥
ਦੋਹਰਾ॥
ਦੋਹਰਾ:
ਪਤਿਮਾਰੇਕੀਜਬਸੁਨੀਮੋਰਿਮਾਤਧੁਨਿਕਾਨ॥
ਪਤੀ ਦੇ ਮਾਰੇ ਜਾਣ ਦੀ ਗੱਲ ਜਦ ਮੇਰੀ ਮਾਂ ਨੇ ਕੰਨਾਂ ਨਾਲ ਸੁਣੀ,
ਮਾਰਿਮਰੀਜਮਧਰਤਬੈਸੁਰਪੁਰਕੀਅਸਿਪਯਾਨ॥੨੬॥
ਤਾਂ ਉਸੇ ਵੇਲੇ ਜਮਧਾੜ ਮਾਰ ਕੇ ਮਰ ਗਈ ਅਤੇ ਸਵਰਗ ਨੂੰ ਚਲੀ ਗਈ ॥੨੬॥
ਸੁਨਿਰਾਜਾਐਸੋਬਚਨਬ੍ਯਾਕੁਲਉਠਿਯੋਰਿਸਾਇ॥
ਰਾਜਾ ਇਹ ਬਚਨ ਸੁਣ ਕੇ ਵਿਆਕੁਲ ਹੋ ਗਿਆ ਅਤੇ ਕ੍ਰੋਧਿਤ ਹੋ ਕੇ ਉਠਿਆ