ਭੀਤਤਰੇਤੇਸਾਹੁਕੋਮ੍ਰਿਤਕਨਿਕਾਸਿਯੋਜਾਇ॥੨੭॥
ਅਤੇ ਦੀਵਾਰ ਹੇਠੋਂ ਜਾ ਕੇ ਸ਼ਾਹ ਨੂੰ ਮਰੀ ਹੋਈ ਹਾਲਤ ਵਿਚ ਕਢਿਆ ॥੨੭॥
ਚੌਪਈ॥
ਚੌਪਈ:
ਟੂਕਬਿਲੋਕਿਚਕ੍ਰਿਤਹ੍ਵੈਰਹਿਯੋ॥
(ਸ਼ਾਹ ਦੀ ਲਾਸ਼ ਦੇ) ਟੋਟੇ ਵੇਖ ਕੇ ਹੈਰਾਨ ਹੋ ਗਿਆ।
ਸਾਚੁਭਯੋਜੋਮੁਹਿਇਨਕਹਿਯੋ॥
ਇਸ ਨੇ ਜੋ ਮੈਨੂੰ ਕਿਹਾ ਹੈ, ਉਹ ਸੱਚ ਨਿਕਲਿਆ ਹੈ।
ਭੇਦਅਭੇਦਨਕਛੂਬਿਚਾਰਿਯੋ॥
(ਉਸ ਨੇ) ਕੁਝ ਵੀ ਭੇਦ ਅਭੇਦ ਨਾ ਵਿਚਾਰਿਆ
ਸੁਤਕੋਪਕਰਿਕਾਟਿਸਿਰਡਾਰਿਯੋ॥੨੮॥
ਅਤੇ ਪੁੱਤਰ ਨੂੰ ਪਕੜ ਕੇ (ਉਸ ਦਾ) ਸਿਰ ਕਟ ਦਿੱਤਾ ॥੨੮॥
ਅੜਿਲ॥
ਅੜਿਲ:
ਪ੍ਰਥਮਮਾਤਪਿਤੁਮਾਰਿਬਹੁਰਿਨਿਜੁਮੀਤਸੰਘਾਰਿਯੋ॥
ਪਹਿਲਾਂ ਮਾਤਾ ਪਿਤਾ ਨੂੰ ਮਾਰ ਕੇ ਫਿਰ ਮਿਤਰ ਨੂੰ ਮਰਵਾਇਆ।
ਛਲਿਯੋਮੂੜਮਤਿਰਾਇਜਵਨਨਹਿਨ੍ਯਾਇਬਿਚਾਰਿਯੋ॥
(ਫਿਰ) ਮੂਰਖ ਰਾਜੇ ਨੂੰ ਵੀ ਛਲ ਲਿਆ, ਜਿਸ ਨੇ ਨਿਆਂ (ਬਾਰੇ ਸਹੀ) ਵਿਚਾਰ ਨਾ ਕੀਤਾ।
ਸੁਨੀਨਐਸੀਕਾਨਕਹੂੰਆਗੇਨਹਿਹੋਈ॥
ਇਸ ਤਰ੍ਹਾਂ ਦੀ ਗੱਲ ਨਾ ਕੰਨਾਂ ਨਾਲ ਸੁਣੀ ਹੈ ਅਤੇ ਨਾ ਹੀ ਅਗੋਂ ਹੋਏਗੀ।
ਹੋਤ੍ਰਿਯਚਰਿਤ੍ਰਕੀਬਾਤਜਗਤਜਾਨਤਨਹਿਕੋਈ॥੨੯॥
ਇਸਤਰੀ ਚਰਿਤ੍ਰ ਦੀ ਗੱਲ ਜਗਤ ਵਿਚ ਕੋਈ ਨਹੀਂ ਜਾਣਦਾ ॥੨੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਆਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੪॥੪੫੬੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੪॥੪੫੬੪॥ ਚਲਦਾ॥
ਚੌਪਈ॥
ਚੌਪਈ:
ਪ੍ਰਾਚੀਦਿਸਾਪ੍ਰਗਟਇਕਨਗਰੀ॥
ਪੂਰਬ ਦਿਸ਼ਾ ਵਿਚ ਇਕ ਨਗਰੀ
ਖੰਭਾਵਤਿਸਭਜਗਤਉਜਗਰੀ॥
ਖੰਭਾਵਤ ਨਾਂ ਦੀ ਜਗਤ ਵਿਚ ਬਹੁਤ ਉਜਾਗਰ ਸੀ।
ਰੂਪਸੈਨਰਾਜਾਤਹਕੇਰਾ॥
ਉਸ ਦੇ ਰਾਜੇ ਦਾ ਨਾਂ ਰੂਪ ਸੈਨ ਸੀ
ਜਾਕੈਦੁਸਟਨਬਾਚਾਨੇਰਾ॥੧॥
ਜਿਸ ਦੇ ਨੇੜੇ ਕੋਈ ਦੁਸ਼ਟ ਨਹੀਂ ਬਚਿਆ ਸੀ ॥੧॥
ਮਦਨਮੰਜਰੀਨਾਰਿਤਵਨਕੀ॥
ਉਸ ਦੀ ਇਸਤਰੀ ਦਾ ਨਾਂ ਮਦਨ ਮੰਜਰੀ ਸੀ।
ਸਸਿਕੀਸੀਛਬਿਲਗਤਿਜਵਨਕੀ॥
ਉਸ ਦੀ ਸੁੰਦਰਤਾ ਚੰਦ੍ਰਮਾ ਵਰਗੀ ਲਗਦੀ ਸੀ।
ਮ੍ਰਿਗਕੇਨੈਨਦੋਊਹਰਿਲੀਨੇ॥
ਉਸ ਨੇ ਹਿਰਨ ਦੇ ਦੋਵੇਂ ਨੈਣ ਚੁਰਾਏ ਹੋਏ ਸਨ।
ਸੁਕਨਾਸਾਕੋਕਿਲਬਚਦੀਨੇ॥੨॥
(ਉਸ ਨੂੰ) ਤੋਤੇ ਨੇ ਨੱਕ ਅਤੇ ਕੋਇਲ ਨੇ ਬੋਲ ਦਿੱਤੇ ਸਨ ॥੨॥
ਰਾਜਾਪਿਯਤਅਮਲਸਭਭਾਰੀ॥
ਰਾਜਾ ਬਹੁਤ ਅਧਿਕ ਅਮਲ ਕਰ ਕੇ
ਭਾਤਿਭਾਤਿਸੌਭੋਗਤਨਾਰੀ॥
ਕਈ ਪ੍ਰਕਾਰ ਨਾਲ ਇਸਤਰੀਆਂ ਨੂੰ ਭੋਗਦਾ ਸੀ।
ਪੋਸਤਭਾਗਅਫੀਮਚੜਾਵੈ॥
ਪੋਸਤ, ਭੰਗ ਅਤੇ ਅਫ਼ੀਮ ਖਾਂਦਾ ਸੀ
ਪ੍ਯਾਲੇਪੀਪਚਾਸਇਕਜਾਵੈ॥੩॥
ਅਤੇ (ਇਨ੍ਹਾਂ ਨਸ਼ਿਆਂ ਦੇ) ਪੰਜਾਹ ਕੁ ਪਿਆਲੇ ਪੀ ਜਾਂਦਾ ਸੀ ॥੩॥
ਅੜਿਲ॥
ਅੜਿਲ:
ਭਾਤਿਭਾਤਿਰਨਯਨਿਸੌਭੋਗਕਮਾਵਈ॥
(ਉਹ) ਰਾਣੀਆਂ ਨਾਲ ਭਾਂਤ ਭਾਂਤ ਦੇ ਭੋਗ ਕਰਦਾ ਸੀ।
ਆਸਨਚੁੰਬਨਕਰਤਨਗਨਨਾਆਵਈ॥
ਆਸਣ ਅਤੇ ਚੁੰਬਨ (ਇਤਨੇ) ਲੈਂਦਾ ਸੀ ਕਿ ਗਿਣਤੀ ਵਿਚ ਨਹੀਂ ਆਉਂਦੇ ਸਨ।
ਚਾਰਿਪਹਰਰਤਿਕਰੈਅਧਿਕਸੁਖਪਾਇਕੈ॥
ਉਹ ਚਾਰ ਪਹਿਰ (ਰਾਤ) ਸੁਖ ਪੂਰਵਕ ਰਤੀ-ਕ੍ਰੀੜਾ ਕਰਦਾ ਸੀ।
ਹੋਜੋਰਾਨੀਤਿਹਰਮੈਰਹੈਉਰਝਾਇਕੈ॥੪॥
ਜੋ ਰਾਣੀ ਵੀ ਉਸ ਨਾਲ ਰਮਣ ਕਰਦੀ, (ਉਹੀ) ਉਲਝ ਕੇ (ਭਾਵ ਮੋਹਿਤ ਹੋ ਕੇ) ਰਹਿ ਜਾਂਦੀ ॥੪॥
ਸ੍ਰੀਰਸਤਿਲਕਮੰਜਰੀਤ੍ਰਿਯਿਕਬਖਾਨਿਯੈ॥
ਰਸ ਤਿਲਕ ਮੰਜਰੀ ਨਾਂ ਦੀ ਇਕ ਇਸਤਰੀ ਦਸੀ ਜਾਂਦੀ ਸੀ।
ਅਧਿਕਜਗਤਕੇਮਾਝਧਨਵੰਤੀਜਾਨਿਯੈ॥
(ਉਸ ਨੂੰ) ਜਗਤ ਵਿਚ ਬਹੁਤ ਧਨਵਾਨ ਸਮਝਿਆ ਜਾਂਦਾ ਸੀ।
ਜਾਵਿਤ੍ਰੀਜਾਇਫਰਨਸਾਹੁਚਬਾਵਈ॥
(ਉਹ) ਸ਼ਾਹ ਜਲਵਤ੍ਰੀ ਅਤੇ ਜਾਫਲ ਆਦਿ ਕੁਝ ਵੀ ਨਹੀਂ ਸੀ ਚਬਾਂਦਾ
ਹੋਸੋਫੀਸੂਮਨਭੂਲਿਭਾਗਕੌਖਾਵਈ॥੫॥
ਅਤੇ ਸੋਫੀ ਤੇ ਸ਼ੂਮ ਹੋਣ ਕਰ ਕੇ ਭੁਲ ਕੇ ਵੀ ਭੰਗ ਨਹੀਂ ਖਾਂਦਾ ਸੀ ॥੫॥
ਸਾਹੁਆਪੁਕੌਸ੍ਯਾਨੋਅਧਿਕਕਹਾਵਈ॥
ਸ਼ਾਹ ਆਪਣੇ ਆਪ ਨੂੰ ਬਹੁਤ ਸਿਆਣਾ ਅਖਵਾਂਦਾ ਸੀ
ਭੂਲਭਾਗਸੁਪਨੇਹੂੰਨਘੋਟਿਚੜਾਵਈ॥
ਅਤੇ ਸੁਪਨੇ ਵਿਚ ਭੁਲ ਕੇ ਵੀ ਭੰਗ ਘੋਟ ਕੇ ਨਹੀਂ ਪੀਂਦਾ ਸੀ।
ਪਿਯੈਜੁਰਾਨੀਭਾਗਅਧਿਕਤਾਸੌਲਰੈ॥
ਜੋ ਰਾਣੀ ਭੰਗ ਪੀਂਦੀ ਸੀ, ਉਸ ਨਾਲ ਬਹੁਤ ਲੜਦਾ ਸੀ
ਹੋਕੌਡੀਕਰਤੇਦਾਨਨਸੋਕਾਤੁਰਕਰੈ॥੬॥
ਅਤੇ ਕਿਸੇ ਦੀਨ-ਦੁਖੀਏ ਨੂੰ ਇਕ ਕੌਡੀ ਵੀ ਹੱਥੋਂ ਦਾਨ ਨਹੀਂ ਦਿੰਦਾ ਸੀ ॥੬॥
ਚੌਪਈ॥
ਚੌਪਈ:
ਪਿਯਤਭਾਗਕਾਹੂਜੋਹੇਰੈ॥
(ਉਹ) ਜੇ ਕਿਸੇ ਨੂੰ ਭੰਗ ਪੀਂਦੇ ਵੇਖਦਾ,
ਠਾਢੇਹੋਤਨਤਾਕੇਨੇਰੈ॥
(ਤਾਂ) ਉਸ ਦੇ ਨੇੜੇ ਨਾ ਖੜੋਂਦਾ।
ਭਯੋਸਦਨਤਿਹਕਹੈਉਜਾਰਾ॥
ਕਹਿੰਦਾ ਸੀ ਕਿ ਉਸ ਘਰ ਦਾ ਉਜਾੜਾ ਹੋਵੇਗਾ
ਜਾਕੈਕੂੰਡਾਬਜੈਦੁਆਰਾ॥੭॥
ਜਿਸ ਘਰ ਵਿਚ (ਭੰਗ ਘੋਟਣ ਲਈ) ਕੂੰਡਾ ਸੋਟਾ ਖੜਕਦਾ ਹੈ ॥੭॥
ਤਾਕੋਹੋਤਉਜਾਰਕਹੈਘਰ॥
ਕਹਿੰਦਾ ਕਿ ਉਸ ਦਾ ਘਰ ਉਜਾੜ ਹੋ ਜਾਵੇਗਾ
ਭਾਗਅਫੀਮਭਖਤਹੈਜੋਨਰ॥
ਜੋ ਬੰਦਾ ਭੰਗ ਅਤੇ ਅਫ਼ੀਮ ਖਾਂਦਾ ਹੈ।
ਸੋਫੀਸਕਲਬੁਧਿਬਲਰਹੈ॥
ਸਾਰੇ ਸੋਫ਼ੀ ਬੁੱਧੀ ਦੇ ਬਲ ਤੇ ਰਹਿੰਦੇ ਹਨ
ਅਮਲਿਨਕੋਕਛੂਕੈਨਹਿਕਹੈ॥੮॥
ਅਤੇ ਅਮਲੀਆਂ ਨੂੰ ਉਹ ਕੁਝ ਵੀ ਨਹੀਂ ਗਿਣਦੇ ॥੮॥
ਯਹਰਸਤਿਲਕਮੰਜਰੀਸੁਨੀ॥
ਜਦ ਤਿਲਕ ਮੰਜਰੀ ਨੇ (ਇਹ ਸਭ ਕੁਝ) ਸੁਣਿਆ
ਗਈਪਾਸਹਸਿਮੂੰਡੀਧੁਨੀ॥
(ਤਾਂ ਉਹ) ਹਸਦੀ ਅਤੇ ਸਿਰ ਹਿਲਾਂਦੀ ਹੋਈ (ਉਸ ਕੋਲ) ਗਈ।
ਕਹਾਬਕਤਹੈਪਰਿਯੋਮੰਦਮਤਿ॥
(ਕਹਿਣ ਲਗੀ) ਹੇ ਮੰਦ ਬੁੱਧੀ ਵਾਲੇ! ਕੀ ਬਕ ਬਕ ਕਰ ਰਿਹਾ ਹੈਂ,
ਬਾਹਨਸੋਫਿਸੀਤਲਾਕੀਗਤਿ॥੯॥
ਸੋਫ਼ੀ ਦੀ ਸਥਿਤੀ ਤਾਂ ਸੀਤਲਾ ਦੇ ਬਾਹਨ (ਅਰਥਾਤ ਖੋਤੇ) ਵਰਗੀ ਹੁੰਦੀ ਹੈ ॥੯॥
ਛੰਦ॥
ਛੰਦ:
ਅਮਲਪਿਯਹਿਨ੍ਰਿਪਰਾਜਅਧਿਕਇਸਤ੍ਰੀਯਨਬਿਹਾਰੈ॥
ਰਾਜਾ ਅਮਲ ਪੀਂਦਾ ਹੈ ਅਤੇ ਅਧਿਕ ਇਸਤਰੀਆਂ ਨਾਲ ਵਿਹਾਰ ਕਰਦਾ ਹੈ।
ਅਮਲਸੂਰਮਾਪਿਯਹਿਦੁਜਨਸਿਰਖੜਗਪ੍ਰਹਾਰੈ॥
ਸੂਰਮਾ ਅਮਲ ਪੀਂਦਾ ਹੈ ਅਤੇ ਦੁਸ਼ਟਾਂ ਦੇ ਸਿਰ ਉਤੇ ਖੜਗ ਦਾ ਵਾਰ ਕਰਦਾ ਹੈ।
ਅਮਲਭਖਹਿਜੋਗੀਸਧ੍ਯਾਨਜਦੁਪਤਿਕੋਧਰਹੀ॥
ਜੋਗੀ ਅਮਲ ਖਾਂਦਾ ਹੈ ਅਤੇ ਭਗਵਾਨ ਨਾਲ ਆਪਣਾ ਧਿਆਨ ਜੋੜਦਾ ਹੈ।
ਚਾਖਿਤਵਨਕੋਸ੍ਵਾਦਸੂਮਸੋਫੀਕ੍ਯਾਕਰਹੀ॥੧੦॥
ਉਨ੍ਹਾਂ (ਨਸ਼ਿਆਂ) ਦਾ ਸੁਆਦ ਚਖ ਕੇ ਭਲਾ ਸ਼ੂਮ ਸੋਫ਼ੀ ਕੀ ਕਰਨਗੇ ॥੧੦॥
ਸਾਹੁਬਾਚ॥
ਸ਼ਾਹ ਨੇ ਕਿਹਾ:
ਅਮਲਪਿਯਤਜੇਪੁਰਖਪਰੇਦਿਨਰੈਨਿਉਘਾਵਤ॥
ਜੋ ਪੁਰਸ਼ ਅਮਲ ਪੀਂਦਾ ਹੈ, ਉਹ ਦਿਨ ਰਾਤ ਊਂਘਦਾ ਰਹਿੰਦਾ ਹੈ।
ਅਮਲਜੁਘਰੀਨਪਿਯਹਿਤਾਪਤਿਨਕਹਚੜਿਆਵਤ॥
ਜੇ ਘੜੀ ਭਰ ਅਮਲ ਨਾ ਪੀਵੇ ਤਾਂ ਉਨ੍ਹਾਂ ਨੂੰ ਤਾਪ ਚੜ੍ਹ ਜਾਂਦਾ ਹੈ।
ਅਮਲਪੁਰਖੁਜੋਪੀਯੈਕਿਸੂਕਾਰਜਕੇਨਾਹੀ॥
ਜੋ ਪੁਰਸ਼ ਅਮਲ ਪੀਂਦੇ ਹਨ, ਉਹ ਕਿਸੇ ਕੰਮ ਦੇ ਨਹੀਂ ਹਨ।
ਅਮਲਖਾਇਜੜ੍ਰਹਰਹੈਮ੍ਰਿਤਕਹ੍ਵੈਕੈਘਰਮਾਹੀ॥੧੧॥
ਅਮਲ ਖਾ ਕੇ ਘਰ ਵਿਚ ਮੁਰਦੇ ਵਾਂਗ ਪਏ ਰਹਿੰਦੇ ਹਨ ॥੧੧॥
ਤ੍ਰਿਯੋਬਾਚ॥
ਇਸਤਰੀ ਨੇ ਕਿਹਾ:
ਸ੍ਯਾਨੇਸੋਚਿਤਰਹੈਰਾਜਕੈਫਿਯੈਕਮਾਵੈ॥
ਸਿਆਣੇ ਸੋਚਦੇ ਰਹਿੰਦੇ ਹਨ ਅਤੇ ਅਮਲੀ ਰਾਜ ਕਰਦੇ ਹਨ।
ਸੂਮਸੰਚਿਧਨਰਹੇਸੂਰਦਿਨਏਕਲੁਟਾਵੈ॥
ਸ਼ੂਮ ਧਨ ਇਕੱਠਾ ਕਰਦਾ ਰਹਿੰਦਾ ਹੈ ਅਤੇ ਸੂਰਮਾ ਇਕ ਦਿਨ ਵਿਚ ਲੁਟਾ ਦਿੰਦਾ ਹੈ।
ਅਮਲਪੀਏਜਸੁਹੋਇਦਾਨਖਾਡੇਨਹਿਹੀਨੋ॥
ਅਮਲ ਪੀਣ ਨਾਲ ਜਸ ਹੁੰਦਾ ਹੈ ਅਤੇ ਦਾਨ ਦੇਣ ਅਤੇ ਖੰਡਾ ਖੜਕਾਉਣ ਵਿਚ ਹੀਣਾ ਨਹੀਂ ਹੋਣਾ ਪੈਂਦਾ।
ਅੰਤਗੁਦਾਕੇਪੈਡਸੂਮਸੋਫੀਜਿਯਦੀਨੋ॥੧੨॥
ਸ਼ੂਮ ਸੋਫ਼ੀ ਆਪਣੇ ਪ੍ਰਾਣ ਅੰਤ ਵਿਚ ਗੁੱਦਾ ਦੇ ਰਸਤੇ ਦਿੰਦਾ ਹੈ ॥੧੨॥
ਭਾਗਪੁਰਖਵੈਪਿਯਹਿਭਗਤਹਰਿਕੀਜੇਕਰਹੀ॥
ਭੰਗ ਉਹ ਪੁਰਸ਼ ਪੀਂਦੇ ਹਨ ਜੋ ਹਰਿ ਭਗਤੀ ਕਰਦੇ ਹਨ।
ਭਾਗਭਖਤਵੈਪੁਰਖਕਿਸੂਕੀਆਸਨਧਰਹੀ॥
ਭੰਗ ਉਹ ਪੁਰਸ਼ ਪੀਂਦੇ ਹਨ, ਜੋ ਕਿਸੇ ਦੀ ਆਸ ਨਹੀਂ ਕਰਦੇ।
ਅਮਲਪਿਯਤਤੇਬੀਰਬਰਤਜਿਨਤ੍ਰਿਨਮਸਤਕਪਰ॥
ਅਮਲ ਉਹ ਸੂਰਮੇ ਪੀਂਦੇ ਹਨ ਜਿਨ੍ਹਾਂ ਦੇ ਮੱਥੇ ਉਤੇ ਤਿਨਕੇ ਸੜ ਜਾਂਦੇ ਹਨ (ਭਾਵ ਬਹੁਤ ਤੇਜਸਵੀ ਮਸਤਕ ਵਾਲੇ ਹੁੰਦੇ ਹਨ।)
ਤੇਕ੍ਯਾਪੀਵਹਿਭਾਗਰਹੈਜਿਨਕੇਤਕਰੀਕਰ॥੧੩॥
ਉਹ ਲੋਕ ਕੀ ਭੰਗ ਪੀਣਗੇ ਜਿਨ੍ਹਾਂ ਦੇ ਹੱਥ ਵਿਚ ਤਕੜੀ ਰਹਿੰਦੀ ਹੈ ॥੧੩॥
ਅੜਿਲ॥
ਅੜਿਲ:
ਸਦਾਸਰੋਹੀਊਪਰਕਰਜਿਨਕੋਰਹੈ॥
(ਭੰਗ ਉਹ ਲੋਕ ਪੀਂਦੇ ਹਨ) ਜਿਨ੍ਹਾਂ ਦੇ ਹੱਥ ਸਦਾ ਤਲਵਾਰ ਉਤੇ ਰਹਿੰਦੇ ਹਨ।