ਸਿਰਮੋਖਾਇਕ੍ਰਿਪਾਨਜੁਤਿਹਕਟੁਬਚਕਹੈ॥
ਜੋ ਉਨ੍ਹਾਂ ਨੂੰ ਕੌੜੇ ਬਚਨ ਕਹਿੰਦਾ ਹੈ, ਉਹ ਸਿਰ ਉਤੇ ਕ੍ਰਿਪਾਨ ਦਾ ਵਾਰ ਸਹਿੰਦਾ ਹੈ।
ਨਿੰਬੂਆਟਿਕਕਹਿਰਹੈਮੂੰਛਿਐਸੇਕੀਏ॥
ਉਹ ਮੁੱਛਾਂ ਨੂੰ ਇਸ ਤਰ੍ਹਾਂ (ਵਟ ਚੜ੍ਹਾਈ) ਰਖਦੇ ਹਨ ਕਿ ਉਨ੍ਹਾਂ ਉਤੇ ਨਿੰਬੂ ਟਿਕੇ ਰਹਿੰਦੇ ਹਨ।
ਹੋਤੇਨਰਪੀਵਹਿਭਾਗਕਹਾਪਸੁਤੈਂਪੀਏ॥੧੪॥
ਉਹ ਪੁਰਸ਼ ਹੀ ਭੰਗ ਪੀਂਦੇ ਹਨ, ਤੇਰੇ ਵਰਗੇ ਪਸ਼ੂ ਕਿਥੇ ਪੀਂਦੇ ਹਨ ॥੧੪॥
ਅਗੰਜਾਨਜੋਗੰਜਤਸਦਾਅਗੰਜਨਰ॥
ਨ ਗੰਜੇ ਜਾਣ ਵਾਲਿਆਂ ਨੂੰ ਗੰਜਿਤ ਕਰਨ ਵਾਲੇ ਸਦਾ ਅਗੰਜ ਪੁਰਸ਼ ਹੁੰਦੇ ਹਨ।
ਤ੍ਰਸਤਤਾਪਤੁਟਿਜਾਇਨਿਰਖਿਜਿਹਖੜਗਕਰ॥
ਜਿਨ੍ਹਾਂ ਦੇ ਹੱਥ ਵਿਚ ਤਲਵਾਰ ਵੇਖ ਕੇ ਡਰੇ ਹੋਇਆਂ ਦਾ ਦੁਖ ਦੂਰ ਹੋ ਜਾਂਦਾ ਹੈ।
ਤੇਪੀਵਤਹੈਭਾਗਅਧਿਕਜਿਨਜਸਲਏ॥
ਉਹ ਭੰਗ ਪੀਂਦੇ ਹਨ ਜਿਨ੍ਹਾਂ ਨੇ (ਜਗਤ ਵਿਚ) ਅਧਿਕ ਜਸ ਲੈਣਾ ਹੁੰਦਾ ਹੈ।
ਹੋਦਾਨਖਾਡਕੈਪ੍ਰਥਮਬਹੁਰਿਜਗਤੇਗਏ॥੧੫॥
ਉਹ ਪਹਿਲਾਂ ਜਗਤ ਵਿਚ ਤਲਵਾਰ-ਦਾਨ ਕਰਦੇ ਹਨ, ਫਿਰ ਸੰਸਾਰ ਤੋਂ ਜਾਂਦੇ ਹਨ ॥੧੫॥
ਦੋਹਰਾ॥
ਦੋਹਰਾ:
ਤੇਨਰਕੈਫਨਕੋਪਿਯਤਤੈਕ੍ਯਾਪਿਯਹਿਅਜਾਨ॥
ਉਹ ਪੁਰਸ਼ ਹੀ ਨਸ਼ੇ ਦਾ ਸੇਵਨ ਕਰਦੇ ਹਨ, ਹੇ ਅਜਾਨ! ਤੂੰ ਕੀ ਨਸ਼ਾ ਕਰੇਂਗਾ।
ਕਰਤਕਰੀਪਕਰਤਰਹਿਯੋਕਸੀਨਕਮਰਕ੍ਰਿਪਾਨ॥੧੬॥
ਸਦਾ ਹੱਥ ਵਿਚ ਤਕੜੀ ਹੀ ਫੜੀ ਹੈ, (ਕਦੇ) ਲਕ ਨਾਲ ਕ੍ਰਿਪਾਨ ਨਹੀਂ ਕਸੀ ॥੧੬॥
ਚੌਪਈ॥
ਚੌਪਈ:
ਯੌਸੁਨਿਬੈਨਸਾਹੁਰਿਸਿਭਰਿਯੋ॥
ਇਹ ਬੋਲ ਸੁਣ ਕੇ ਸ਼ਾਹ ਗੁੱਸੇ ਨਾਲ ਭਰ ਗਿਆ
ਨਿਜੁਤ੍ਰਿਯਕਹਕਟੁਬਚਨਉਚਰਿਯੋ॥
ਅਤੇ ਆਪਣੀ ਪਤਨੀ ਨੂੰ ਕੌੜੇ ਬੋਲ ਬੋਲੇ।
ਲਾਤਮੁਸਟਭੇਕੀਏਪ੍ਰਹਾਰਾ॥
(ਉਸ ਉਤੇ) ਲੱਤਾਂ ਅਤੇ ਮੁਕਿਆਂ ਦਾ ਪ੍ਰਹਾਰ ਕੀਤਾ
ਤੈਕ੍ਯੋਨਐਸੀਭਾਤਿਉਚਾਰਾ॥੧੭॥
(ਅਤੇ ਕਿਹਾ ਕਿ) ਤੂੰ ਇਸ ਤਰ੍ਹਾਂ ਕਿਉਂ ਬੋਲੀ ਹੈਂ ॥੧੭॥
ਤ੍ਰਿਯੋਬਾਚ॥
ਇਸਤਰੀ ਨੇ ਕਿਹਾ:
ਕਹੋਸਾਹੁਤੌਸਾਚਉਚਰਊਾਂ॥
ਹੇ ਸ਼ਾਹ ਜੀ! ਜੇ ਕਹੋ ਤਾਂ ਤੁਹਾਨੂੰ ਸੱਚ ਆਖਾਂ।
ਤੁਮਤੇਤਊਅਧਿਕਜਿਯਡਰਊਾਂ॥
ਫਿਰ ਵੀ (ਮੈਂ) ਮਨ ਵਿਚ ਤੁਹਾਡੇ ਪਾਸੋਂ ਬਹੁਤ ਡਰਦੀ ਹਾਂ।
ਜੋਕੁਲਰੀਤਿਬਡਨਚਲਿਆਈ॥
ਜੋ ਵੱਡਿਆਂ ਦੀ ਕੁਲ-ਰੀਤ ਚਲੀ ਆਈ ਹੈ,
ਸੋਮੈਤੁਹਿਪ੍ਰਤਿਕਹਤਸੁਨਾਈ॥੧੮॥
ਉਹ ਮੈਂ ਤੁਹਾਡੇ ਪ੍ਰਤਿ ਕਹਿ ਕੇ ਸੁਣਾਉਂਦੀ ਹਾਂ ॥੧੮॥
ਛਪੈਛੰਦ॥
ਛਪੈ ਛੰਦ:
ਦਿਜਨਦਾਨਦੀਬੋਦ੍ਰੁਜਾਨਸਿਰਖੜਗਬਜੈਬੋ॥
ਬ੍ਰਾਹਮਣਾਂ ਨੂੰ ਦਾਨ ਦੇਣਾ, ਦੁਰਜਨਾਂ ਦੇ ਸਿਰ ਤੇ ਖੜਕ ਵਜਾਣਾ,
ਮਹਾਦੁਸਟਕਹਦੰਡਿਦਾਰਿਦਦੀਨਾਨਗਵੈਬੋ॥
ਮਹਾ ਦੁਸ਼ਟਾਂ ਨੂੰ ਦੰਡਿ ਦੇਣਾ, ਗ਼ਰੀਬਾਂ ਨਿਤਾਣਿਆਂ ਦਾ ਦਰਿਦ੍ਰ ਦੂਰ ਕਰਨਾ,
ਨਿਜੁਨਾਰਿਨਕੇਸਾਥਕੇਲਚਿਰਲੌਮਚਿਮੰਡਬ॥
ਆਪਣੀਆਂ ਇਸਤਰੀਆਂ ਨਾਲ ਕੇਲ-ਕ੍ਰੀੜਾ ਚਿਰ ਤਕ ਕਾਇਮ ਕਰਨਾ,
ਖੰਡਖੰਡਰਨਖੇਤਖਲਨਖੰਡਨਸੌਖੰਡਬ॥
ਰਣ-ਭੂਮੀ ਵਿਚ ਵੈਰੀਆਂ ਦੇ ਖੰਡੇ ਨਾਲ ਟੋਟੇ ਟੋਟੇ ਕਰਨਾ (ਆਦਿ ਕੁਸ਼ਲ ਕਰਮ ਹਨ)।
ਅਮਲਨਪੀਏਤੀਕਰੈਕ੍ਯੋਆਯੋਮਹਿਲੋਕਮਹਿ॥
ਅਮਲ ਪੀ ਕੇ ਜੋ ਇਹ ਕੁਝ ਨਹੀਂ ਕਰਦੇ, (ਉਹ) ਇਸ ਲੋਕ ਵਿਚ ਕਿਉਂ ਆਏ ਹਨ।
ਸੁਰਅਸੁਰਜਛਗੰਧ੍ਰਬਸਭੈਤਿਹਨਰਕੌਹਸਿਹਸਿਕਹਹਿ॥੧੯॥
ਇਹ ਗੱਲ ਉਸ ਆਦਮੀ ਨੂੰ ਦੇਵਤੇ, ਦੈਂਤ, ਯਕਸ਼, ਗੰਧਰਬ ਹੱਸ ਹੱਸ ਕੇ ਕਹਿੰਦੇ ਹਨ ॥੧੯॥
ਛੰਦ॥
ਛੰਦ:
ਸੋਨਰਪਿਯਤਨਭਾਗਰਹੈਕੌਡੀਮਹਿਜਿਹਚਿਤ॥
ਜੋ ਬੰਦਾ ਭੰਗ ਨਹੀਂ ਪੀਂਦਾ ਅਤੇ ਜਿਸ ਦਾ ਮਨ ਕੌਡੀ (ਮਾਇਆ) ਵਿਚ ਲਗਾ ਰਹਿੰਦਾ ਹੈ।
ਸੋਨਰਅਮਲਨਪਿਯੈਦਾਨਭੇਨਹਿਜਾਕੋਹਿਤ॥
ਜੋ ਵਿਅਕਤੀ ਅਮਲ ਨਹੀਂ ਪੀਂਦਾ ਅਤੇ ਜਿਸ ਦਾ ਦਾਨ ਦੇਣ ਵਿਚ ਹਿਤ ਨਹੀਂ ਹੈ।
ਸ੍ਯਾਨੋਅਧਿਕਕਹਾਇਕਾਕਕੀਉਪਮਾਪਾਵਹਿ॥
(ਉਹ ਲੋਕ) ਕਾਂ ਦੀ ਉਪਮਾ ਪ੍ਰਾਪਤ ਕਰ ਕੇ ਸਿਆਣੇ ਅਖਵਾਉਂਦੇ ਹਨ।
ਅੰਤਸ੍ਵਾਨਜ੍ਯੋਂਮਰੈਦੀਨਦੁਨਿਯਾਪਛੁਤਾਵਹਿ॥੨੦॥
ਅੰਤ ਵਿਚ ਉਹ ਸੰਸਾਰ ਵਿਚ ਕੁੱਤੇ ਦੀ ਮੌਤੇ ਦੀਨ ਹੋ ਕੇ ਮਰਦੇ ਹਨ ਅਤੇ ਪਛਤਾਵਾ ਕਰਦੇ ਹਨ ॥੨੦॥
ਦੋਹਰਾ॥
ਦੋਹਰਾ:
ਅੰਤਕਾਕਕੀਮ੍ਰਿਤੁਮਰੈਮਨਭੀਤਰਪਛੁਤਾਹਿ॥
(ਉਹ) ਅੰਤ ਵਿਚ ਕਾਂ ਦੀ ਮੌਤੇ ਮਰ ਕੇ ਮਨ ਵਿਚ ਪਛਤਾਉਂਦਾ ਹੈ।
ਖੰਡਾਗਹਿਯੋਨਜਸਲਿਯੋਕਛੂਜਗਤਕੇਮਾਹਿ॥੨੧॥
(ਉਸ ਨੇ) ਨਾ ਖੰਡਾ ਫੜਿਆ ਹੈ ਅਤੇ ਨਾ ਹੀ ਜਗਤ ਵਿਚ ਕੁਝ ਜਸ ਲਿਆ ਹੈ ॥੨੧॥
ਸਾਹਬਾਚ॥
ਸ਼ਾਹ ਨੇ ਕਿਹਾ:
ਚੌਪਈ॥
ਚੌਪਈ:
ਸੁਨਸਾਹੁਨਿਤੈਕਛੁਨਜਾਨਤ॥
ਹੇ ਸ਼ਾਹਣੀ! ਸੁਣ, ਤੂੰ ਕੁਝ ਨਹੀਂ ਜਾਣਦੀ
ਸੋਫਿਨਸੌਅਮਲਿਨਕਹਠਾਨਤ॥
ਅਤੇ ਸੋਫ਼ੀਆਂ ਨੂੰ ਅਮਲ ਦੀ ਗੱਲ ਕਹਿੰਦੀ ਹੈਂ।
ਸੋਫੀਰੰਕਦਰਬੁਉਪਜਾਵੈ॥
ਨਿਰਧਨ ਸੋਫ਼ੀ ਵੀ ਧਨ ਪੈਦਾ ਕਰਦਾ ਹੈ
ਅਮਲੀਨ੍ਰਿਪਹੂੰਧਾਮਲੁਟਾਵੈ॥੨੨॥
ਅਤੇ ਅਮਲੀ ਰਾਜਾ ਵੀ ਧਨ ਲੁਟਾ ਦਿੰਦਾ ਹੈ ॥੨੨॥
ਤ੍ਰਿਯੋਬਾਚ॥
ਇਸਤਰੀ ਨੇ ਕਿਹਾ
ਛੰਦ॥
ਛੰਦ:
ਜੇਅਮਲਨਕਹਖਾਇਖਤਾਕਬਹੂੰਨਹਿਖਾਵੈ॥
ਜੋ (ਲੋਕ) ਅਮਲ ਖਾਂਦੇ ਹਨ, ਉਹ ਕਦੇ ਵੀ ਗ਼ਲਤੀ ਨਹੀਂ ਕਰਦੇ।
ਮੂੰਡਿਅਵਰਨਹਿਜਾਹਿਆਪੁਕਬਹੂੰਨਮੁੰਡਾਵੈ॥
ਉਹ ਹੋਰਾਂ ਨੂੰ ਛਲ ਲੈਂਦੇ ਹਨ, ਪਰ ਆਪ ਛਲੇ ਨਹੀਂ ਜਾਂਦੇ।
ਚੰਚਲਾਨਕੋਚਿਤਚੋਰਛਿਨਇਕਮਹਿਲੇਹੀ॥
(ਉਹ) ਇਕ ਛਿਣ ਵਿਚ ਇਸਤਰੀ ਦਾ ਚਿਤ ਚੁਰਾ ਲੈਂਦੇ ਹਨ।
ਭਾਤਿਭਾਤਿਭਾਮਿਨਨਿਭੋਗਭਾਵਤਮਨਦੇਹੀ॥੨੩॥
(ਉਹ) ਇਸਤਰੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਮਨ ਭਾਉਂਦੇ ਰਤੀ-ਦਾਨ ਦਿੰਦੇ ਹਨ ॥੨੩॥
ਅੜਿਲ॥
ਅੜਿਲ: