GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1153
Display Settings
ਭਜਹਿਬਾਮਕੈਫਿਯੈਕੇਲਜੁਗਜਾਮਮਚਾਵਹਿ
ਅਮਲ ਕਰਨ ਵਾਲੇ ਇਸਤਰੀਆਂ ਨਾਲ ਭੋਗ ਕਰਦੇ ਅਤੇ ਦੋ ਪਹਿਰ ਤਕ ਕੇਲਕ੍ਰੀੜਾ ਕਰਦੇ ਹਨ।
ਹਰਿਣਾਜਿਮਿਉਛਲਹਿਨਾਰਿਨਾਗਰਿਨਰਿਝਾਵਹਿ
ਹਿਰਨਾਂ ਵਾਂਗ ਕੁਦ ਕੁਦ ਕੇ ਚਤੁਰ ਨਾਰੀਆਂ ਨੂੰ ਪ੍ਰਸੰਨ ਕਰਦੇ ਹਨ।
ਸੌਫੀਚੜਤਹਿਕਾਪਿਧਰਨਿਊਪਰਿਪਰੈ
ਸੋਫ਼ੀ (ਰਤੀ-ਕ੍ਰੀੜਾ) ਆਰੰਭ ਕਰਦਿਆਂ ਹੀ ਕੰਬ ਕੇ ਧਰਤੀ ਉਤੇ ਡਿਗ ਪੈਂਦੇ ਹਨ।
ਹੋਬੀਰਜਖਲਤਹ੍ਵੈਜਾਹਿਕਹਾਜੜਰਤਿਕਰੈ॥੨੪॥
ਉਨ੍ਹਾਂ ਦਾ ਬੀਰਜ ਖ਼ਾਰਜ ਹੋ ਜਾਂਦਾ ਹੈ, (ਉਹ ਵਿਚਾਰੇ ਭਲਾ) ਕੀ ਰਤੀ-ਕ੍ਰੀੜਾ ਕਰਨਗੇ ॥੨੪॥
ਬੀਰਜਭੂਮਿਗਿਰਪਰੈਤਕੇਮੁਖਬਾਇਕੈ
(ਉਨ੍ਹਾਂ ਦਾ) ਬੀਰਜ ਧਰਤੀ ਉਤੇ ਡਿਗ ਪੈਂਦਾ ਹੈ ਅਤੇ ਮੂੰਹ ਅੱਡੀ ਵੇਖਦੇ ਰਹਿ ਜਾਂਦੇ ਹਨ।
ਨਿਰਖਿਨਾਰਕੀਓਰਰਹੈਸਿਰੁਨ੍ਯਾਇਕੈ
ਇਸਤਰੀ ਵਲ ਵੇਖ ਕੇ ਸਿਰ ਨੀਵਾਂ ਕਰ ਲੈਂਦੇ ਹਨ।
ਸਰਮਨਾਕਹ੍ਵੈਹ੍ਰਿਦੈਬਚਨਹਸਿਹਸਿਕਹੈ
ਹਿਰਦੇ ਵਿਚ ਸ਼ਰਮਿੰਦੇ ਹੁੰਦੇ ਹਨ ਪਰ ਹੱਸ ਹੱਸ ਕੇ ਗੱਲਾਂ ਕਰਦੇ ਹਨ।
ਹੋਕਾਮਕੇਲਕੀਸਮੈਪਸੁਕੌਡੀਲਹੈ॥੨੫॥
ਕਾਮਕੇਲ ਵੇਲੇ ਉਹ ਮੂਰਖ ਇਕ ਕੌਡੀ ਵੀ ਪ੍ਰਾਪਤ ਨਹੀਂ ਕਰ ਸਕਦੇ (ਭਾਵ ਆਨੰਦ ਤੋਂ ਵਾਂਝੇ ਰਹਿੰਦੇ ਹਨ) ॥੨੫॥
ਤਮਕਿਸਾਗਸੰਗ੍ਰਹਹਿਤੁਰੈਪਰਦਲਹਿਨਚਾਵੈ
(ਅਮਲੀ ਲੋਕ) ਖੁਣਸ ਖਾ ਕੇ ਹੱਥ ਵਿਚ ਬਰਛੇ ਪਕੜਦੇ ਹੋਏ ਘੋੜੇ ਨੂੰ (ਵੈਰੀ) ਦਲ ਉਤੇ ਨਚਾਉਂਦੇ ਹਨ।
ਟੂਕਟੂਕਹ੍ਵੈਗਿਰਹਿਤਊਸਾਮੁਹਿਹਥਿਧਾਵੈ
ਟੋਟੇ ਟੋਟੇ ਹੋ ਕੇ ਡਿਗਦੇ ਹਨ, ਪਰ (ਫਿਰ ਵੀ) ਸਾਹਮਣੇ ਪਾਸੇ ਵਲ ਵਧਦੇ ਹਨ।
ਅਸਿਧਾਰਨਲਗਜਾਹਿਚਿਤਹਿਡੁਲਾਵਹੀ
ਤਲਵਾਰ ਦੀ ਧਾਰ ਲਗ ਜਾਣ ਤੇ ਵੀ ਮਨ ਨੂੰ ਨਹੀਂ ਡੁਲਾਉਂਦੇ।
ਹੇਤੇਨਰਬਰਤਬਰੰਗਨਿਸੁਰਪੁਰਪਾਵਹੀ॥੨੬॥
ਇਹੋ ਜਿਹੇ ਬੰਦੇ ਅਪੱਛਰਾਵਾਂ ('ਬਰੰਗਨਿ') ਨੂੰ ਵਰ ਕੇ ਸਵਰਗ ਨੂੰ ਪ੍ਰਾਪਤ ਕਰਦੇ ਹਨ ॥੨੬॥
ਸੁਕ੍ਰਿਤਸੁਘਰਜਿਨਿਆਇਜਗਤਮੈਜਸਕੌਪਾਯੋ
ਉਹ ਵਿਅਕਤੀ ਚੰਗੇ ਕੰਮ ਕਰਨ ਵਾਲੇ ਸੁਘੜ ਹਨ ਜਿਨ੍ਹਾਂ ਨੇ ਜਗਤ ਵਿਚ ਆ ਕੇ ਜਸ ਖਟਿਆ ਹੈ।
ਬਹੁਰਿਖਲਨਕਹਖੰਡਿਖੇਤਜੈਸਬਦਕਹਾਯੋ
ਫਿਰ ਦੁਸ਼ਟਾਂ ਨੂੰ ਖੰਡ ਖੰਡ ਕਰ ਕੇ ਰਣ-ਭੂਮੀ ਵਿਚ ਜੈ-ਜੈਕਾਰ ਕਰਵਾਉਂਦੇ ਹਨ।
ਅਮਲਪਾਨਸੁਭਅੰਗਧਨੁਖਸਰਜਿਨਲਯੋ
ਉਹ ਵਿਅਕਤੀ ਜਗਤ ਵਿਚ ਜੀਵਨ-ਮੁਕਤ ਹੁੰਦੇ ਹਨ ਜੋ ਅਮਲ ਕਰ ਕੇ
ਹੋਸੋਨਰਜੀਵਤਮੁਕਤਿਜਗਤਭੀਤਰਭਯੋ॥੨੭॥
ਆਪਣੇ ਸ਼ੁਭ ਸ਼ਰੀਰ ਉਤੇ ਧਨੁਸ਼ ਬਾਣ ਧਾਰਨ ਕਰਦੇ ਹਨ ॥੨੭॥
ਕਬਹੂੰਖਾਏਪਾਨਅਮਲਕਬਹੂੰਨਹਿਪੀਯੋ
ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ ਅਤੇ ਕਦੇ ਨਸ਼ਾ ਨਹੀਂ ਕੀਤਾ,
ਕਬਹੂੰਖੇਲਅਖੇਟਨਸੁਖਨਿਰਧਨਕਹਦੀਯੋ
ਕਦੇ ਸ਼ਿਕਾਰ ਨਹੀਂ ਖੇਡਿਆ (ਅਤੇ ਦਾਨ ਕਰ ਕੇ) ਨਿਰਧਨਾਂ ਨੂੰ ਸੁਖ ਨਹੀਂ ਦਿੱਤਾ,
ਕਬਹੂੰਸੌਂਧਾਲਾਇਰਾਗਮਨਭਾਇਯੋ
ਕਦੇ ਵੀ ਸੁਗੰਧੀ ਨਹੀਂ ਲਗਾਈ ਅਤੇ ਰਾਗ (ਉਨ੍ਹਾਂ ਦੇ) ਮਨ ਨੂੰ ਚੰਗਾ ਨਹੀਂ ਲਗਿਆ।
ਹੋਕਰਿਯੋਭਾਮਿਨਭੋਗਜਗਤਕ੍ਯੋਨਆਇਯੋ॥੨੮॥
(ਜਿਸ ਨੇ ਮਨ ਭਰ ਕੇ) ਇਸਤਰੀ ਨਾਲ ਭੋਗ ਨਹੀਂ ਕੀਤਾ, (ਦਸੋ ਭਲਾ ਉਹ) ਜਗਤ ਵਿਚ ਕਿਉਂ ਆਇਆ ਹੈ ॥੨੮॥
ਨਾਦਗੰਧਸੁਭਇਸਤ੍ਰਨਜਿਨਨਰਰਸਲੀਏ
ਜਿਨ੍ਹਾਂ ਪੁਰਸ਼ਾਂ ਨੇ ਰਾਗ, ਉਤਮ ਸੁਗੰਧੀ ਅਤੇ ਇਸਤਰੀਆਂ ਦਾ ਰਸ ਲਿਆ ਹੈ,
ਅਮਲਪਾਨਆਖੇਟਦ੍ਰੁਜਨਦੁਖਿਤਕੀਏ
ਅਮਲ ਪਾਨ ਕਰ ਕੇ, ਸ਼ਿਕਾਰ ਖੇਡਿਆ ਅਤੇ ਦੁਸ਼ਟਾਂ ਨੂੰ ਦੁਖੀ ਕੀਤਾ ਹੈ,
ਸਾਧੁਸੇਵਿਸੁਭਸੰਗਭਜਤਹਰਿਜੂਭਏ
ਸਾਧੂ ਦੀ ਸੇਵਾ ਅਤੇ ਸ਼ੁਭ ਸੰਗਤ ਕਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ,
ਹੋਤੇਦੈਜਸਦੁੰਦਭੀਜਗਤਯਾਤੇਗਏ॥੨੯॥
ਉਹ ਇਸ ਸੰਸਾਰ ਤੋਂ ਜਸ ਦੇ ਨਗਾਰੇ ਵਜਾ ਕੇ ਗਏ ਹਨ ॥੨੯॥
ਚਤੁਰਿਨਾਰਿਬਹੁਭਾਤਿਰਹੀਸਮੁਝਾਇਕਰਿ
(ਉਹ) ਚਤੁਰ ਇਸਤਰੀ ਕਈ ਢੰਗਾਂ ਨਾਲ (ਪਤੀ ਨੂੰ) ਸਮਝਾ ਹਟੀ,
ਮੂਰਖਨਾਹਸਮੁਝਿਯੋਉਠਿਯੋਰਿਸਾਇਕਰਿ
(ਪਰ ਉਹ) ਮੂਰਖ ਪਤੀ ਨਾ ਸਮਝਿਆ ਅਤੇ ਰੋਹ ਵਿਚ ਆ ਕੇ ਉਠ ਖੜੋਤਾ।
ਗਹਿਕੈਤਰੁਨਿਤੁਰੰਤਤਰਲਤਾਜਨਮਰਿਯੋ
ਇਸਤਰੀ ਨੂੰ ਪਕੜ ਕੇ ਲਚਕਦਾਰ ਚਾਬਕ ('ਤਰਲ ਤਾਜਨ') ਨਾਲ ਮਾਰਿਆ।
ਹੋਤਬਤ੍ਰਿਯਠਾਢਚਰਿਤਤਹੀਇਹਬਿਧਿਕਰਿਯੋ॥੩੦॥
ਤਾਂ ਇਸਤਰੀ ਨੇ ਖੜੋ ਕੇ ਇਸ ਤਰ੍ਹਾਂ ਚਰਿਤ੍ਰ ਕੀਤਾ ॥੩੦॥
ਛਿਤਪਰਖਾਇਪਛਾਰਪਰੀਮੁਰਛਾਇਕਰਿ
ਉਹ ਭਵਾਟਣੀ ਖਾ ਕੇ ਧਰਤੀ ਉਤੇ ਬੇਹੋਸ਼ ਹੋ ਕੇ ਡਿਗ ਪਈ।
ਹਾਇਹਾਇਕਰਿਸਾਹੁਲਈਉਰਲਾਇਕਰਿ
ਸ਼ਾਹ ਨੇ 'ਹਾਇ ਹਾਇ' ਕਰ ਕੇ ਛਾਤੀ ਨਾਲ ਲਗਾ ਲਈ।
ਲਾਖਲਹੇਤੁਮਬਚੇਕਹੋਕ੍ਯਾਕੀਜਿਯੈ
(ਕਹਿਣ ਲਗਾ ਮੈਂ ਤਾਂ) ਲਖ ਕਮਾ ਲਏ, ਜੇ ਤੂੰ ਬਚ ਜਾਏਂ, ਦਸ (ਹੁਣ ਮੈਂ) ਕੀ ਕਰਾਂ।
ਹੋਕਹਿਯੋਨ੍ਰਿਪਸਹਿਤਭੋਜਨਸਭਕਹਦੀਜਿਯੈ॥੩੧॥
(ਇਸਤਰੀ ਨੇ ਉੱਤਰ ਦਿੱਤਾ ਕਿ) ਰਾਜੇ ਸਮੇਤ ਸਭ ਨੂੰ ਭੋਜਨ ਕਰਾਓ ॥੩੧॥
ਦੋਹਰਾ
ਦੋਹਰਾ:
ਸਾਹੁਤਬੈਭੋਜਨਕਰਾਨਾਨਾਬਿਧਨਬਨਾਇ
ਤਦ ਸ਼ਾਹ ਨੇ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਵਾਇਆ
ਊਚਨੀਚਰਾਜਾਪ੍ਰਜਾਸਭਹੀਲਏਬੁਲਾਇ॥੩੨॥
ਅਤੇ ਉੱਚੇ ਨੀਵੇਂ, ਰਾਜਾ ਪ੍ਰਜਾ, ਸਭ ਨੂੰ ਬੁਲਾ ਲਿਆ ॥੩੨॥
ਚੌਪਈ
ਚੌਪਈ:
ਪਾਤਿਪਾਤਿਲੋਗਨਬੈਠਾਯੋ
ਲੋਕਾਂ ਨੂੰ ਪੰਗਤਾਂ ਵਿਚ ਬਿਠਾਇਆ
ਭਾਤਿਭਾਤਿਭੋਜਨਹਿਖਵਾਯੋ
ਅਤੇ ਭਾਂਤ ਭਾਂਤ ਦਾ ਭੋਜਨ ਖਵਾਇਆ।
ਇਤੈਨ੍ਰਿਪਤਿਸੌਨੇਹਲਗਾਇਸਿ
ਇਸ ਤਰ੍ਹਾਂ ਰਾਜੇ ਨਾਲ ਪ੍ਰੇਮ ਲਗਾ ਲਿਆ
ਬਾਤਨਸੌਤਾਕੌਉਰਝਾਇਸਿ॥੩੩॥
ਅਤੇ ਗੱਲਾਂ ਨਾਲ ਉਸ ਨੂੰ ਉਲਝਾ ਲਿਆ (ਅਰਥਾਤ ਆਕਰਸ਼ਿਤ ਕਰ ਲਿਆ) ॥੩੩॥
ਦੋਹਰਾ
ਦੋਹਰਾ:
ਭੋਜਨਤਿਨੈਖਵਾਇਯੋਭਾਗਭੋਜਮੈਪਾਇ
ਭੋਜਨ ਵਿਚ ਭੰਗ ਪਾ ਕੇ ਉਨ੍ਹਾਂ ਨੂੰ ਖਾਣਾ ਖਵਾ ਦਿੱਤਾ।
ਰਾਜਾਕੋਪਤਿਕੇਸਹਿਤਛਲਸੌਗਈਸੁਵਾਇ॥੩੪॥
ਰਾਜੇ ਨੂੰ ਛਲ ਪੂਰਵਕ ਪਤੀ ਨਾਲ ਸੁਆ ਦਿੱਤਾ ॥੩੪॥
ਭਾਗਿਖਾਇਰਾਜਾਜਗਿਯੋਸੋਫੀਭਯੋਅਚੇਤ
ਭੰਗ ਖਾ ਕੇ ਰਾਜਾ ਸਚੇਤ (ਸਾਵਧਾਨ) ਹੋ ਗਿਆ ਅਤੇ ਸੋਫ਼ੀ (ਸ਼ਾਹ) ਸੌਂ ਗਿਆ।
ਮਿਤ੍ਰਭਏਤਿਹਨਾਰਿਕੋਤਬਹੀਬਨਿਯੋਸੰਕੇਤ॥੩੫॥
(ਰਾਜਾ) ਉਸ ਇਸਤਰੀ ਦਾ ਮਿਤਰ ਬਣ ਗਿਆ ਅਤੇ ਤਦ ਹੀ (ਸੰਯੋਗ ਪ੍ਰਾਪਤ ਕਰਨ ਦਾ) ਸੰਕੇਤ ਹੋ ਗਿਆ ॥੩੫॥
ਚੌਪਈ
ਚੌਪਈ:
ਲੋਗਜਿਵਾਇਬਚਨਇਮਿਭਾਖਾ
ਲੋਕਾਂ ਨੂੰ ਭੋਜਨ ਕਰਾ ਕੇ (ਇਸਤਰੀ ਨੇ) ਇਸ ਤਰ੍ਹਾਂ ਕਿਹਾ
ਸਿਗਰੋਦਿਵਸਰਾਇਹਮਰਾਖਾ
ਕਿ ਮੈਂ ਸਾਰਾ ਦਿਨ ਰਾਜੇ ਨੂੰ (ਆਪਣੇ ਕੋਲ) ਰਖਾਂਗੀ।