GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1154
Display Settings
ਸਾਝਪਰੇਰਾਜਾਘਰਐਹੈ
ਸ਼ਾਮ ਪੈਣ ਤੇ ਰਾਜਾ ਘਰ ਆਵੇਗਾ।
ਤੁਮਹੂੰਤਬੈਬੁਲਾਇਪਠੈਹੈ॥੩੬॥
ਤਦ ਹੀ ਤੁਹਾਨੂੰ (ਭਾਵ ਮੰਤ੍ਰੀਆਂ ਅਤੇ ਸਾਊਆਂ ਨੂੰ) ਬੁਲਾ ਲਏਗਾ ॥੩੬॥
ਭੁਜੰਗਛੰਦ
ਭੁਜੰਗ ਛੰਦ:
ਮਿਲਿਯੋਜਾਨਪ੍ਯਾਰਾਲਗੇਨੈਨਐਸੇ
(ਇਸਤਰੀ ਨੂੰ) ਪ੍ਰਾਣ ਪਿਆਰਾ ਮਿਲ ਗਿਆ ਅਤੇ ਨੈਣ ਇਸ ਤਰ੍ਹਾਂ ਲਗ ਗਏ,
ਮਨੋਫਾਧਿਫਾਧੈਮ੍ਰਿਗੀਰਾਟਜੈਸੇ
ਮਾਨੋ ਕਾਲਾ ਹਿਰਨ ਫੰਧੇ ਵਿਚ ਫਸ ਗਿਆ ਹੋਵੇ।
ਲਯੋਮੋਹਿਰਾਜਾਮਨੋਮੋਲਲੀਨੋ
ਉਸ ਨੇ ਰਾਜੇ ਨੂੰ ਇਸ ਤਰ੍ਹਾਂ ਮੋਹ ਲਿਆ, ਮਾਨੋ ਮੁੱਲ ਖ਼ਰੀਦ ਲਿਆ ਹੋਵੇ।
ਤਹੀਭਾਵਤੋਭਾਮਨੀਭੋਗਕੀਨੋ॥੩੭॥
ਉਸ ਨਾਲ ਇਸਤਰੀ ਨੇ ਮਨ ਇਛਿਤ ਭੋਗ ਕੀਤਾ ॥੩੭॥
ਰਹਿਯੋਸਾਹੁਡਾਰਿਯੋਕਛੂਬਿਚਾਰਿਯੋ
ਸ਼ਾਹ ਬੇਹੋਸ਼ ਪਿਆ ਰਿਹਾ ਅਤੇ ਕੁਝ ਵੀ ਸੋਚ ਨਾ ਸਕਿਆ।
ਮਨੋਲਾਤਕੇਸਾਥਸੈਤਾਨਮਾਰਿਯੋ
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ੈਤਾਨ ਨੇ ਲੱਤਾਂ ਨਾਲ ਮਾਰਿਆ ਹੋਵੇ।
ਪਸੂਹਾਭਾਖੈਉਠੈਉਘਾਵੈ
(ਉਹ) ਮੂਰਖ ਨਾ ਬੋਲ ਰਿਹਾ ਸੀ, ਨਾ ਉਠਦਾ ਸੀ ਅਤੇ ਨਾ ਹੀ ਊਂਘਦਾ ਸੀ।
ਇਤੈਨਾਰਿਕੌਰਾਜਬਾਕੋਬਜਾਵੈ॥੩੮॥
ਇਧਰ ਬਾਂਕਾ ਰਾਜਾ ਇਸਤਰੀ ਨਾਲ ਸੰਯੋਗ ਕਰ ਰਿਹਾ ਸੀ ॥੩੮॥
ਦੋਹਰਾ
ਦੋਹਰਾ:
ਸਾਹੁਪਾਲਕੀਕੈਤਰੇਬਾਧਿਡਾਰਿਕਰਦੀਨ
ਸ਼ਾਹ ਨੂੰ ਪਾਲਕੀ ਦੇ ਹੇਠਾਂ ਕਰ ਕੇ ਬੰਨ੍ਹ ਦਿੱਤਾ
ਜੁਕਛੁਧਾਮਮਹਿਧਨਹੁਤੋਘਾਲਿਤਿਸੀਮਹਿਲੀਨ॥੩੯॥
ਅਤੇ ਘਰ ਵਿਚ ਜੋ ਕੁਝ ਧਨ ਸੀ, ਉਸ ਨੂੰ ਪਾਲਕੀ ਵਿਚ ਪਾ ਲਿਆ ॥੩੯॥
ਅੜਿਲ
ਅੜਿਲ:
ਆਪੁਦੌਰਿਤਾਹੀਪਰਚੜੀਬਨਾਇਕੈ
ਆਪ ਦੌੜ ਕੇ ਉਸ ਪਾਲਕੀ ਵਿਚ ਜਾ ਚੜ੍ਹੀ।
ਰਮੀਨ੍ਰਿਪਤਿਕੇਸਾਥਅਧਿਕਸੁਖਪਾਇਕੈ
ਰਾਜੇ ਨਾਲ ਬਹੁਤ ਸੁਖ ਪ੍ਰਾਪਤ ਕਰ ਕੇ ਰਮਣ ਕੀਤਾ।
ਲੈਨਾਰੀਕਹਰਾਇਅਪਨੇਘਰਗਯੋ
ਇਸਤਰੀ ਨੂੰ ਲੈ ਕੇ ਰਾਜਾ ਆਪਣੇ ਘਰ ਗਿਆ
ਹੋਸੂਮਸੋਫਿਯਹਿਬਾਧਿਪਾਲਕੀਤਰਲਯੋ॥੪੦॥
ਅਤੇ ਸ਼ੂਮ ਸੋਫ਼ੀ ਨੂੰ ਪਾਲਕੀ ਹੇਠਾਂ ਬੰਨ੍ਹ ਦਿੱਤਾ ॥੪੦॥
ਜਬਪਹੁਚੇਦੋਊਜਾਇਸੁਖੀਗ੍ਰਿਹਨਾਰਿਨਰ
ਜਦ ਦੋਵੇਂ ਮਰਦ ਅਤੇ ਇਸਤਰੀ (ਰਾਜਾ ਅਤੇ ਸ਼ਾਹਣੀ) ਸੁਖੀ ਸਾਂਦੀ ਘਰ ਪਹੁੰਚ ਗਏ
ਕਹਿਯੋਕਿਦੇਹੁਪਠਾਇਪਾਲਕੀਸਾਹੁਘਰ
(ਤਾਂ ਉਨ੍ਹਾਂ ਨੇ) ਕਿਹਾ ਕਿ ਪਾਲਕੀ ਨੂੰ ਸ਼ਾਹ ਦੇ ਘਰ ਭੇਜ ਦਿਓ।
ਬਧੇਸਾਹੁਤਿਹਤਰੇਤਹੀਆਵਤਭਏ
(ਪਾਲਕੀ ਦੇ) ਹੇਠਾਂ ਬੰਨ੍ਹਿਆਂ ਹੋਇਆ ਸ਼ਾਹ ਉਥੇ (ਆਪਣੇ ਘਰ) ਆ ਗਿਆ
ਹੋਜਹਰਾਜਾਧਨਸਹਿਤਬਾਲਹਰਿਲੈਗਏ॥੪੧॥
ਜਿਥੋਂ ਰਾਜਾ ਧਨ ਸਹਿਤ ਇਸਤਰੀ ਨੂੰ ਹਰ ਕੇ ਲੈ ਗਿਆ ਸੀ ॥੪੧॥
ਚੌਪਈ
ਚੌਪਈ:
ਬੀਤੀਰੈਯਨਿਭਯੋਉਜਿਆਰਾ
(ਜਦ) ਰਾਤ ਬੀਤ ਗਈ ਅਤੇ ਸਵੇਰਾ ਹੋ ਗਿਆ,
ਤਬੈਸਾਹੁਦੁਹੂੰਦ੍ਰਿਗਨਉਘਾਰਾ
ਤਦ ਸ਼ਾਹ ਨੇ ਦੋਹਾਂ ਨੇਤਰਾਂ ਨੂੰ ਉਘਾੜਿਆ।
ਮੋਹਿਪਾਲਕੀਤਰਕਿਹਰਾਖਾ
ਮੈਨੂੰ ਪਾਲਕੀ ਹੇਠ ਕਿਸ ਬੰਨ੍ਹਿਆ ਹੈ?
ਬਚਨਲਜਾਇਐਸਬਿਧਿਭਾਖਾ॥੪੨॥
ਸ਼ਰਮਸਾਰ ਹੋ ਕੇ ਇਸ ਤਰ੍ਹਾਂ ਕਹਿਣ ਲਗਾ ॥੪੨॥
ਮੈਜੁਕੁਬੋਲਨਾਰਿਕਹਕਹੇ
ਮੈਂ ਜੋ ਕੁਬੋਲ ਇਸਤਰੀ ਨੂੰ ਕਹੇ ਸਨ,
ਤੇਬਚਬਸਿਵਾਕੇਜਿਯਰਹੇ
ਉਹੀ ਉਸ ਦੇ ਮਨ ਵਿਚ ਖੁਭ ਗਏ ਸਨ।
ਲਛਮੀਸਕਲਨਾਰਿਜੁਤਹਰੀ
ਮੇਰਾ ਸਾਰਾ ਧਨ ਇਸਤਰੀ ਸਮੇਤ ਹਰਿਆ ਗਿਆ ਹੈ।
ਮੋਰੀਬਿਧਿਐਸੀਗਤਿਕਰੀ॥੪੩॥
ਵਿਧਾਤਾ ਨੇ ਮੇਰੀ ਅਜਿਹੀ ਸਥਿਤੀ ਬਣਾ ਦਿੱਤੀ ਹੈ ॥੪੩॥
ਕਬਿਯੋਬਾਚ
ਕਵੀ ਕਹਿੰਦਾ ਹੈ:
ਦੋਹਰਾ
ਦੋਹਰਾ:
ਫਲਤਭਾਗਹੀਸਰਬਦਾਕਰੋਕੈਸਿਯੈਕੋਇ
ਸਦਾ ਭਾਗ ਹੀ ਫਲਦੇ ਹਨ, ਭਾਵੇਂ ਕੋਈ ਕੁਝ ਕਰ ਲਵੇ।
ਜੋਬਿਧਨਾਮਸਤਕਲਿਖਾਅੰਤਤੈਸਿਯੈਹੋਇ॥੪੪॥
ਜੋ ਵਿਧਾਤਾ ਨੇ ਮਸਤਕ ਉਥੇ ਲਿਖ ਦਿੱਤਾ ਹੈ, ਅੰਤ ਵਿਚ ਉਸੇ ਤਰ੍ਹਾਂ ਹੀ ਹੁੰਦਾ ਹੈ ॥੪੪॥
ਅੜਿਲ
ਅੜਿਲ:
ਸੁਧਿਪਾਈਜਬਸਾਹੁਨ੍ਯਾਇਮਸਤਕਰਹਿਯੋ
ਜਦ ਸ਼ਾਹ ਨੂੰ ਹੋਸ਼ ਪਰਤੀ ਤਾਂ ਸਿਰ ਨੀਵਾਂ ਕਰ ਕੇ ਰਹਿ ਗਿਆ
ਦੂਜੇਮਨੁਖਨਪਾਸਭੇਦਮੁਖਤੈਕਹਿਯੋ
ਅਤੇ ਹੋਰਾਂ ਬੰਦਿਆਂ ਕੋਲ ਭੇਦ ਦੀ ਗੱਲ ਨਾ ਕੀਤੀ।
ਭੇਦਅਭੇਦਕੀਬਾਤਚੀਨਿਪਸੁਨਾਲਈ
ਉਸ ਮੂਰਖ ਨੇ ਭੇਦ ਅਭੇਦ ਦੀ ਗੱਲ ਨਾ ਸਮਝੀ।
ਹੋਲਖਿਯੋਦਰਬੁਲੈਨ੍ਰਹਾਨਤੀਰਥਨਕੌਗਈ॥੪੫॥
ਇਹ ਸਮਝਿਆ ਕਿ (ਘਰ ਦਾ) ਧਨ ਲੈ ਕੇ ਤੀਰਥਾਂ ਦਾ ਇਸ਼ਨਾਨ ਕਰਨ ਗਈ ਹੈ ॥੪੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪੈਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੫॥੪੬੦੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੫॥੪੬੦੯॥ ਚਲਦਾ॥
ਚੌਪਈ
ਚੌਪਈ:
ਪੂਰਬਦਿਸਿਇਕਤਿਲਕਨ੍ਰਿਪਤਬਰ
ਪੂਰਬ ਦਿਸ਼ਾ ਵਿਚ ਇਕ ਤਿਲਕ ਨਾਂ ਦਾ ਸ੍ਰੇਸ਼ਠ ਰਾਜਾ (ਰਹਿੰਦਾ ਸੀ)।
ਭਾਨਮੰਜਰੀਨਾਰਿਤਵਨਘਰ
ਉਸ ਦੇ ਘਰ ਭਾਨ ਮੰਜਰੀ ਇਸਤਰੀ ਸੀ।
ਚਿਤ੍ਰਬਰਨਇਕਸੁਤਗ੍ਰਿਹਵਾਕੇ
ਚਿਤ੍ਰ ਬਰਨ ਨਾਂ ਦਾ ਇਕ ਪੁੱਤਰ ਉਸ ਦੇ ਘਰ ਸੀ
ਇੰਦ੍ਰਚੰਦ੍ਰਛਬਿਤੁਲਤਾਕੇ॥੧॥
ਜਿਸ ਦੀ ਸੁੰਦਰਤਾ ਦੇ ਬਰਾਬਰ ਇੰਦਰ ਅਤੇ ਚੰਦ੍ਰਮਾ ਵੀ ਨਹੀਂ ਸੀ ॥੧॥
ਅੜਿਲ
ਅੜਿਲ: