ਜੇਤਰੁਨੀਨ੍ਰਿਪਸੁਤਕੀਪ੍ਰਭਾਨਿਹਾਰਈ॥
ਜੋ ਇਸਤਰੀ ਰਾਜੇ ਦੇ ਪੁੱਤਰ ਦੀ ਸੁੰਦਰਤਾ ਨੂੰ ਵੇਖਦੀ ਸੀ,
ਲੋਕਲਾਜਤਜਿਤਨਮਨਧਨਕਹਵਾਰਈ॥
ਉਹ ਲੋਕ ਲਾਜ ਨੂੰ ਛਡ ਕੇ, ਤਨ ਮਨ ਅਤੇ ਧਨ ਨੂੰ ਵਾਰ ਦਿੰਦੀ ਸੀ।
ਬਿਰਹਬਾਨਤਨਬਿਧੀਮੁਗਧਹ੍ਵੈਝੂਲਹੀਂ॥
ਉਹ ਬਿਰਹੋਂ ਦੇ ਬਾਣ ਨਾਲ ਵਿੰਨ੍ਹੀਆਂ ਹੋਈਆਂ ਮੁਗਧ ਹੋ ਕੇ ਝੂਲਦੀਆਂ ਸਨ
ਹੋਮਾਤਪਿਤਾਪਤਿਸੁਤਕੀਸਭਸੁਧਭੂਲਹੀਂ॥੨॥
ਅਤੇ ਮਾਤਾ, ਪਿਤਾ, ਪਤਿ ਅਤੇ ਪੁੱਤਰ ਦੀ ਸਭ ਸੁਰਤ ਭੁਲ ਜਾਂਦੀਆਂ ਸਨ ॥੨॥
ਦੋਹਰਾ॥
ਦੋਹਰਾ:
ਛੇਮਕਰਨਇਕਸਾਹੁਕੀਸੁਤਾਰਹੈਸੁਕੁਮਾਰਿ॥
ਛੇਮ ਕਰਨ ਨਾਂ ਦੇ ਇਕ ਸ਼ਾਹ ਦੀ ਕੋਮਲ ਪੁੱਤਰੀ (ਉਥੇ) ਰਹਿੰਦੀ ਸੀ।
ਉਰਝਿਰਹੀਮਨਮੈਘਨੀਨਿਰਖਤਰਾਜਦੁਲਾਰਿ॥੩॥
(ਉਸ) ਰਾਜ ਕੁਮਾਰ ਨੂੰ ਵੇਖ ਕੇ ਮਨ ਵਿਚ ਬਹੁਤ ਉਲਝ ਗਈ। (ਭਾਵ ਮੋਹਿਤ ਹੋ ਗਈ) ॥੩॥
ਅੜਿਲ॥
ਅੜਿਲ:
ਸ੍ਵਰਨਿਮੰਜਰੀਅਟਕੀਕੁਅਰਨਿਹਾਰਿਕਰਿ॥
ਕੁੰਵਰ ਨੂੰ ਵੇਖ ਕੇ ਸ੍ਵਰਨ ਮੰਜਰੀ ਮੋਹਿਤ ਹੋ ਗਈ।
ਰੁਕਮਮੰਜਰੀਸਹਚਰਿਲਈਹਕਾਰਿਕਰਿ॥
(ਉਸ ਨੇ) ਰੁਕਮ ਮੰਜਰੀ ਨਾਂ ਦੀ ਇਕ ਸਖੀ ਨੂੰ ਬੁਲਾ ਲਿਆ।
ਨਿਜੁਮਨਕੋਤਿਹਭੇਦਸਕਲਸਮਝਾਇਕੈ॥
ਆਪਣੇ ਮਨ ਦਾ ਭੇਦ ਉਸ ਨੂੰ ਦਸ ਕੇ
ਹੋਚਿਤ੍ਰਬਰਨਨ੍ਰਿਪਸੁਤਪਹਿਦਈਪਠਾਇਕੈ॥੪॥
ਚਿਤ੍ਰ ਬਰਨ ਨਾਂ ਦੇ ਰਾਜੇ ਦੇ ਪੁੱਤਰ ਪਾਸ ਭੇਜ ਦਿੱਤੀ ॥੪॥
ਨਿਜਨਾਰੀਮੁਹਿਕਰਿਯੋਕੁਅਰਕਰੁਆਇਕਰਿ॥
(ਸ਼ਾਹ ਦੀ ਪੁੱਤਰੀ ਨੇ ਕਹਿ ਭੇਜਿਆ) ਹੇ ਕੁੰਵਰ ਜੀ! ਮੈਨੂੰ ਆ ਕੇ ਆਪਣੀ ਇਸਤਰੀ ਬਣਾਓ
ਭਾਤਿਭਾਤਿਸੌਭਜੋਪਰਮਸੁਖਪਾਇਕਰਿ॥
ਅਤੇ ਭਾਂਤ ਭਾਂਤ ਦਾ (ਮੇਰੇ ਨਾਲ) ਸੰਯੋਗ ਕਰ ਕੇ ਬਹੁਤ ਸੁਖ ਪ੍ਰਾਪਤ ਕਰੋ।
ਭੂਪਤਿਲਕਕੀਕਾਨਿਨਚਿਤਮਹਿਕੀਜਿਯੈ॥
ਰਾਜਾ ਤਿਲਕ ਦੀ ਮਨ ਵਿਚ ਪਰਵਾਹ ਨਾ ਕਰੋ
ਹੋਮਨਸਾਪੂਰਨਮੋਰਿਸਜਨਕਰਿਦੀਜਿਯੈ॥੫॥
ਅਤੇ ਹੇ ਸੱਜਨ! ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ ॥੫॥
ਕੁਅਰਬਾਚ॥
ਕੁੰਵਰ ਨੇ ਕਿਹਾ:
ਚੌਪਈ॥
ਚੌਪਈ:
ਇਕਠਾਸੁਨੇਅਨੂਪਮਹਯਹੈ॥
(ਮੈਂ) ਸੁਣਿਆ ਹੈ ਕਿ ਇਕ ਥਾਂ (ਦੋ) ਅਨੂਪਮ ਘੋੜੇ ਹਨ।
ਸੇਰਸਾਹਿਲੀਨੇਦ੍ਵੈਹੈਹੈ॥
(ਉਹ) ਦੋਵੇਂ ਘੋੜੇ ਸ਼ੇਰ ਸ਼ਾਹ ਨੇ ਲੈ ਲਏ ਹਨ।
ਰਾਹੁਸੁਰਾਹੁਨਾਮਹੈਤਿਨਕੇ॥
ਉਨ੍ਹਾਂ ਦੇ ਨਾਂ ਰਾਹੁ ਅਤੇ ਸੁਰਾਹੁ ਹਨ
ਅੰਗਸੁਰੰਗਬਨੇਹੈਜਿਨਕੇ॥੬॥
ਅਤੇ ਉਨ੍ਹਾਂ ਦੇ ਬਹੁਤ ਸੁੰਦਰ ਅੰਗ ਫਬਦੇ ਹਨ ॥੬॥
ਜੌਤਾਤੇਦ੍ਵੈਹੈਹਰਿਲ੍ਯਾਵੈ॥
(ਤੂੰ) ਜੇ ਉਥੋਂ ਦੋਵੇਂ ਘੋੜੇ ਹਰ ਲਿਆਵੇਂ
ਬਹੁਰਿਆਹਿਮੁਰਿਨਾਰਿਕਹਾਵੈ॥
(ਤਾਂ) ਫਿਰ ਆ ਕੇ ਮੇਰੀ ਪਤਨੀ ਅਖਵਾਈਂ।
ਤਬਹਮਸੰਕਤ੍ਯਾਗਤੁਹਿਬਰਹੀ॥
ਤਦ ਮੈਂ ਨਿਸੰਗ ਹੋ ਕੇ ਤੇਰੇ ਨਾਲ ਵਿਆਹ ਕਰਾਂਗਾ
ਭੂਪਤਿਲਕਕੀਕਾਨਿਨਕਰਹੀ॥੭॥
ਅਤੇ ਰਾਜਾ ਤਿਲਕ ਦੀ ਪਰਵਾਹ ਨਹੀਂ ਕਰਾਂਗਾ ॥੭॥
ਸਾਹੁਸੁਤਾਜਬਯੌਸੁਨਿਪਾਵਾ॥
ਸ਼ਾਹ ਦੀ ਪੁੱਤਰੀ ਨੇ ਜਦ ਇਸ ਤਰ੍ਹਾਂ ਸੁਣਿਆ
ਚੰਡਾਰਿਨਿਕੋਭੇਸਬਨਾਵਾ॥
ਤਾਂ ਚੂੜ੍ਹੀ ('ਚੰਡਾਰਿਨਿ') ਦਾ ਭੇਸ ਬਣਾ ਲਿਆ।
ਕਰਮੋਧਰਤਬੁਹਾਰੀਭਈ॥
ਹੱਥ ਵਿਚ ਬੁਹਾਰੀ ਪਕੜ ਲਈ
ਸੇਰਸਾਹਿਕੇਮਹਲਨਗਈ॥੮॥
ਅਤੇ ਸ਼ੇਰ ਸ਼ਾਹ ਦੇ ਮਹੱਲਾਂ ਵਿਚ ਗਈ ॥੮॥
ਦੋਹਰਾ॥
ਦੋਹਰਾ:
ਹਜਰਤਿਕੇਘਰਮੋਧਸੀਐਸੋਭੇਸਬਨਾਇ॥
ਅਜਿਹਾ ਭੇਸ ਬਣਾ ਕੇ ਬਾਦਸ਼ਾਹ ਦੇ ਘਰ ਵਿਚ ਜਾ ਵੜੀ।
ਰਾਹੁਸੁਰਾਹੁਜਹਾਹੁਤੇਤਹੀਪਹੂਚੀਜਾਇ॥੯॥
ਜਿਥੇ ਰਾਹੁ ਅਤੇ ਸੁਰਾਹੁ (ਨਾਂ ਦੇ ਘੋੜੇ) ਸਨ, ਉਥੇ ਜਾ ਪਹੁੰਚੀ ॥੯॥
ਅੜਿਲ॥
ਅੜਿਲ:
ਬੰਧੇਹੁਤੇਜਹਦ੍ਵੈਹੈਝਰੋਖਾਕੇਤਰੈ॥
ਜਿਥੇ ਦੋਵੇਂ ਘੋੜੇ ਝਰੋਖੇ ਹੇਠਾਂ ਬੰਨ੍ਹੇ ਹੋਏ ਸਨ
ਜਹਾਨਚੀਟੀਪਹੁਚੈਪਵਨਨਸੰਚਰੈ॥
ਅਤੇ ਜਿਥੇ ਨਾ ਕੀੜੀ ਪਹੁੰਚ ਸਕਦੀ ਸੀ ਅਤੇ ਨਾ ਹਵਾ ਚਲ ਸਕਦੀ ਸੀ,
ਤਹੀਤਰੁਨਿਇਹਭੇਸਪਹੂਚੀਜਾਇਕਰਿ॥
ਉਥੇ ਇਸ ਭੇਸ ਵਿਚ ਇਸਤਰੀ ਜਾ ਪਹੁੰਚੀ।
ਹੋਅਰਧਰਾਤ੍ਰਿਭੇਛੋਰਾਬਾਜਬਨਾਇਕਰਿ॥੧੦॥
ਅੱਧੀ ਰਾਤ ਵੇਲੇ ਘੋੜੇ ਨੂੰ ਖੋਲ੍ਹ ਦਿੱਤਾ ॥੧੦॥
ਚੌਪਈ॥
ਚੌਪਈ:
ਛੋਰਿਅਗਾਰਿਪਛਾਰਿਉਤਾਰੀ॥
ਉਸ ਦੀ ਅਗਾੜੀ ਅਤੇ ਪਛਾੜੀ ਖੋਲ੍ਹ ਕੇ ਉਤਾਰ ਦਿੱਤੀ
ਆਨਨਬਿਖੈਲਗਾਮੀਡਾਰੀ॥
ਅਤੇ ਮੂੰਹ ਵਿਚ ਲਗ਼ਾਮ ਪਾ ਦਿੱਤੀ।
ਹ੍ਵੈਅਸਵਾਰਚਾਬੁਕਿਕਮਾਰਿਸਿ॥
(ਉਸ ਉਤੇ) ਸਵਾਰ ਹੋ ਕੇ ਚਾਬਕ ਮਾਰੀ
ਸਾਹੁਝਰੋਖਾਭਏਨਿਕਾਰਿਸਿ॥੧੧॥
ਅਤੇ ਸ਼ਾਹ ਦੇ ਝਰੋਖੇ ਵਿਚੋਂ ਬਾਹਰ ਕਢ ਲਿਆ ॥੧੧॥
ਦੋਹਰਾ॥
ਦੋਹਰਾ:
ਸਾਹਝੋਰੋਖਾਕੇਭਏਪਰੀਤੁਰੰਗਕੁਦਾਇ॥
ਬਾਦਸ਼ਾਹ ਦੇ ਝਰੋਖੇ ਤੋਂ ਘੋੜੇ ਨੂੰ ਕੁਦਾ ਦਿੱਤਾ
ਸੰਕਾਕਰੀਨਜਾਨਕੀਪਰੀਨਦੀਮੋਜਾਇ॥੧੨॥
ਅਤੇ ਜਾਨ ਦੀ ਪਰਵਾਹ ਨਾ ਕਰ ਕੇ ਨਦੀ ਵਿਚ ਜਾ ਪਈ ॥੧੨॥
ਚੌਪਈ॥
ਚੌਪਈ:
ਝਰਨਾਮਹਿਤੇਬਾਜਿਨਿਕਾਰਿਸਿ॥
ਝਰੋਖੇ ਵਿਚੋਂ ਘੋੜਾ ਕਢ ਲਿਆ