ਗਹਿਰੀਨਦੀਬਿਖੈਲੈਡਾਰਿਸਿ॥
ਅਤੇ ਡੂੰਘੀ ਨਦੀ ਵਿਚ ਸੁਟ ਲਿਆ।
ਜਿਯਅਪਨੇਕਾਲੋਭਨਕਰਾ॥
ਆਪਣੀ ਜਾਨ ਦੀ ਪਰਵਾਹ ਨਾ ਕੀਤੀ।
ਇਹਛਲਰਾਹੁਅਸ੍ਵਕਹਹਰਾ॥੧੩॥
ਇਸ ਛਲ ਨਾਲ ਰਾਹੁ ਘੋੜਾ ਚੁਰਾ ਲਿਆ ॥੧੩॥
ਜਬਬਾਜੀਹਜਰਤਿਕੋਗਯੋ॥
ਜਦ ਬਾਦਸ਼ਾਹ ਦਾ ਘੋੜਾ ਚੋਰੀ ਹੋ ਗਿਆ,
ਸਭਹਿਨਕੋਬਿਸਮੈਜਿਯਭਯੋ॥
(ਤਾਂ) ਸਭ ਦੇ ਮਨ ਵਿਚ ਬਹੁਤ ਹੈਰਾਨੀ ਹੋਈ।
ਜਹਾਨਸਕਤਪ੍ਰਵੇਸਪਵਨਕਰਿ॥
ਜਿਥੇ ਪੌਣ ਵੀ ਪ੍ਰਵੇਸ਼ ਨਹੀਂ ਕਰ ਸਕਦੀ ਸੀ,
ਤਹਤੇਲਯੋਤੁਰੰਗਮਕਿਨਹਰਿ॥੧੪॥
ਉਥੋਂ ਘੋੜਾ ਕਿਸ ਨੇ ਹਰ ਲਿਆ ॥੧੪॥
ਪ੍ਰਾਤਬਚਨਹਜਰਤਿਇਮਕਿਯੋ॥
ਸਵੇਰ ਹੋਣ ਤੇ ਬਾਦਸ਼ਾਹ ਨੇ ਇਸ ਤਰ੍ਹਾਂ ਬਚਨ ਕੀਤਾ
ਅਭੈਦਾਨਚੋਰਹਿਮੈਦਿਯੋ॥
ਕਿ ਮੈਂ ਚੋਰ ਦੀ ਜਾਨ ਬਖ਼ਸ਼ੀ ਕਰ ਦਿੱਤੀ।
ਜੋਵਹਮੋਕਹਬਦਨਦਿਖਾਵੈ॥
ਜੇ ਉਹ ਮੈਨੂੰ ਮੂੰਹ ਵਿਖਾਵੇ ਤਾਂ (ਮੇਰੇ ਪਾਸੋਂ)
ਬੀਸਸਹਸ੍ਰਅਸਰਫੀਪਾਵੈ॥੧੫॥
ਵੀਹ ਹਜ਼ਾਰ ਅਸ਼ਰਫ਼ੀਆਂ (ਦਾ ਇਨਾਮ) ਪ੍ਰਾਪਤ ਕਰੇ ॥੧੫॥
ਅਭੈਦਾਨਤਾਕੌਮੈਦ੍ਰਯਾਯੋ॥
ਬਾਦਸ਼ਾਹ ਨੇ ਕੁਰਾਨ ਚੁਕ ਕੇ ਕਸਮ ਖਾਈ
ਖਾਈਸਪਤਕੁਰਾਨਉਚਾਯੋ॥
ਅਤੇ ਉਸ ਦੀ ਜਾਨ ਬਖ਼ਸ਼ੀ ਦੀ ਘੋਸ਼ਣਾ ਕੀਤੀ।
ਤਬਤ੍ਰਿਯਭੇਸਪੁਰਖਕੋਧਰਾ॥
ਤਦ (ਉਸ) ਇਸਤਰੀ ਨੇ ਪੁਰਸ਼ ਦਾ ਰੂਪ ਧਾਰਨ ਕੀਤਾ
ਸੇਰਸਾਹਕਹਸਿਜਦਾਕਰਾ॥੧੬॥
ਅਤੇ ਸ਼ੇਰਸ਼ਾਹ ਨੂੰ ਪ੍ਰਨਾਮ ਕੀਤਾ ॥੧੬॥
ਦੋਹਰਾ॥
ਦੋਹਰਾ:
ਪੁਰਖਭੇਖਕਹਪਹਿਰਤ੍ਰਿਯਭੂਖਨਸਜੇਸੁਰੰਗ॥
(ਉਸ) ਇਸਤਰੀ ਨੇ ਪੁਰਸ਼ ਦਾ ਭੇਸ ਬਣਾ ਕੇ ਅਤੇ ਸੁੰਦਰ ਗਹਿਣੇ ਸਜਾ ਕੇ
ਸੇਰਸਾਹਸੌਇਮਿਕਹਾਮੈਤਵਹਰਾਤੁਰੰਗ॥੧੭॥
ਸ਼ੇਰਸ਼ਾਹ ਨੂੰ ਇਸ ਤਰ੍ਹਾਂ ਕਿਹਾ ਕਿ ਮੈਂ ਤੁਹਾਡਾ ਘੋੜਾ ਚੁਰਾਇਆ ਹੈ ॥੧੭॥
ਚੌਪਈ॥
ਚੌਪਈ:
ਜਬਹਜਰਤਿਤਾਕੌਲਖਿਲਯੋ॥
ਜਦ ਬਾਦਸ਼ਾਹ ਨੇ ਉਸ ਨੂੰ ਵੇਖ ਲਿਆ,
ਹਰਖਤਭਯੋਕੋਪਮਿਟਿਗਯੋ॥
(ਤਾਂ ਉਹ) ਖ਼ੁਸ਼ ਹੋਇਆ ਅਤੇ ਗੁੱਸਾ ਦੂਰ ਹੋ ਗਿਆ।
ਨਿਰਖਿਪ੍ਰਭਾਉਪਮਾਬਹੁਕੀਨੀ॥
ਉਸ ਦੀ ਸੁੰਦਰਤਾ ਨੂੰ ਵੇਖ ਕੇ ਬਹੁਤ ਸਿਫ਼ਤ ਕੀਤੀ
ਬੀਸਸਹਸ੍ਰਅਸਰਫੀਦੀਨੀ॥੧੮॥
ਅਤੇ ਵੀਹ ਹਜ਼ਾਰ ਅਸ਼ਰਫ਼ੀਆਂ (ਇਨਾਮ ਵਜੋਂ) ਦਿੱਤੀਆਂ ॥੧੮॥
ਦੋਹਰਾ॥
ਦੋਹਰਾ:
ਹਸਿਹਜਰਤਿਐਸੇਕਹਾਸੁਨੁਤਸਕਰਸੁੰਦ੍ਰੰਗ॥
ਬਾਦਸ਼ਾਹ ਨੇ ਹੱਸ ਕੇ ਕਿਹਾ, ਹੇ ਸੁੰਦਰ ਅੰਗਾਂ ਵਾਲੇ ਚੋਰ! ਸੁਣ,
ਸੋਬਿਧਿਕਹੋਬਨਾਇਮੁਹਿਕਿਹਬਿਧਿਹਰਾਤੁਰੰਗ॥੧੯॥
ਮੈਨੂੰ ਉਹ ਢੰਗ ਦਸ ਜਿਸ ਢੰਗ ਨਾਲ ਤੂੰ ਘੋੜਾ ਚੁਰਾਇਆ ਹੈ ॥੧੯॥
ਚੌਪਈ॥
ਚੌਪਈ:
ਜਬਅਬਲਾਆਇਸੁਇਮਿਪਾਵਾ॥
ਜਦ ਇਸਤਰੀ ਨੇ ਇਹ ਆਗਿਆ ਪ੍ਰਾਪਤ ਕੀਤੀ
ਮੁਹਰਰਾਖਿਮੇਖਨਲੈਆਵਾ॥
(ਤਾਂ ਉਹ) ਮੋਹਰਾਂ ਰਖ ਕੇ ਕਿਲਾਂ ਲੈ ਆਈ।
ਸਰਿਤਾਮੋਤ੍ਰਿਣਗੂਲਬਹਾਇਸਿ॥
(ਫਿਰ) ਨਦੀ ਵਿਚ ਕੱਖ-ਕਾਨ ਦੇ ਪੂਲੇ ਰੋੜ੍ਹ ਦਿੱਤੇ
ਰਛਪਾਲਤਾਪਰਡਹਕਾਇਸਿ॥੨੦॥
ਅਤੇ ਉਨ੍ਹਾਂ ਨਾਲ ਰਾਖਿਆਂ ਨੂੰ ਭੁਲੇਖਾ ਪਾਇਆ ॥੨੦॥
ਦੋਹਰਾ॥
ਦੋਹਰਾ:
ਬਹੁਰਿਨਦੀਭੀਤਰਪਰੀਜਾਤਭਈਤਰਿਪਾਰਿ॥
ਫਿਰ ਨਦੀ ਵਿਚ ਪੈ ਕੇ ਅਤੇ ਤਰ ਕੇ ਪਾਰ ਜਾ ਪਹੁੰਚੀ
ਸਾਹਿਝਰੋਖਾਕੇਤਰੇਲਾਗਤਭਈਸੁਧਾਰਿ॥੨੧॥
ਅਤੇ ਬਾਦਸ਼ਾਹ ਦੇ ਝਰੋਖੇ ਹੇਠਾਂ ਜਾ ਲਗੀ ॥੨੧॥
ਚੌਪਈ॥
ਚੌਪਈ:
ਜਬਘਰਿਯਾਰੀਘਰੀਬਜਾਵੈ॥
ਜਦ ਘੜਿਆਲੀ ਘੜੀ ਵਜਾਉਂਦਾ,
ਤਬਵਹਮੇਖਿਕਤਹਾਲਗਾਵੈ॥
ਤਾਂ ਉਹ ਉਥੇ ਇਕ ਕਿਲ ਲਗਾ ਦਿੰਦੀ।
ਬੀਤਾਦਿਵਸਰਜਨਿਬਡਿਗਈ॥
ਦਿਨ ਗੁਜ਼ਰ ਗਿਆ ਅਤੇ ਰਾਤ ਵੱਧ ਗਈ,
ਤਬਤ੍ਰਿਯਤਹਾਪਹੂਚਤਭਈ॥੨੨॥
ਤਦ ਇਸਤਰੀ ਉਥੇ ਜਾ ਪਹੁੰਚੀ ॥੨੨॥
ਅੜਿਲ॥
ਅੜਿਲ:
ਤੈਸਹਿਛੋਰਿਤੁਰੰਗਝਰੋਖਾਬੀਚਕਰਿ॥
ਉਸੇ ਤਰ੍ਹਾਂ ਘੋੜੇ ਨੂੰ ਖੋਲ੍ਹ ਕੇ ਅਤੇ ਝਰੋਖੇ ਵਿਚੋਂ ਕਢ ਕੇ ਕੁਦਾਇਆ
ਜਲਮੋਪਰੀਕੁਦਾਇਜਾਤਭੀਪਾਰਤਰਿ॥
ਅਤੇ ਜਲ ਵਿਚ ਆ ਪਈ ਅਤੇ ਤਰ ਕੇ ਪਾਰ ਚਲੀ ਗਈ।
ਸਭਲੋਕਨਕੌਕੌਤਕਅਧਿਕਦਿਖਾਇਕੈ॥
ਸਾਰਿਆਂ ਲੋਕਾਂ ਨੂੰ ਬਹੁਤ (ਵਧੀਆ) ਕੌਤਕ ਵਿਖਾ ਕੇ
ਹੋਸੇਰਸਾਹਸੌਬਚਨਕਹੇਮੁਸਕਾਇਕੈ॥੨੩॥
ਅਤੇ ਹੱਸ ਕੇ ਸ਼ੇਰ ਸ਼ਾਹ ਨੂੰ ਕਿਹਾ ॥੨੩॥
ਇਹੀਭਾਤਿਸੋਪ੍ਰਥਮਬਾਜਮੁਰਿਕਰਪਰਿਯੋ॥
ਇਸੇ ਤਰ੍ਹਾਂ ਪਹਿਲਾ ਘੋੜਾ ਮੇਰੇ ਹੱਥ ਲਗਾ ਸੀ
ਦੁਤਿਯਅਸ੍ਵਤਵਨਿਰਖਿਤਇਹਛਲਸੌਹਰਿਯੋ॥
ਅਤੇ ਦੂਜਾ ਘੋੜਾ ਤੁਹਾਡੇ ਵੇਖਦਿਆਂ ਇਸ ਛਲ ਨਾਲ ਚੁਰਾ ਲਿਆ ਹੈ।
ਸੇਰਸਾਹਿਤਬਕਹਿਯੋਕਹਾਬੁਧਿਕੋਭਯੋ॥
ਸ਼ੇਰ ਸ਼ਾਹ ਨੇ ਕਿਹਾ ਕਿ (ਮੇਰੀ) ਬੁੱਧੀ ਨੂੰ ਕੀ ਹੋ ਗਿਆ
ਹੋਰਾਹਾਥੋਜਹਾਤਹੀਸੁਰਾਹਾਹੂੰਗਯੋ॥੨੪॥
ਕਿ ਜਿਥੇ ਰਾਹੁ ਸੀ, ਉਥੇ ਹੀ ਸੁਰਾਹੁ ਵੀ ਚਲਾ ਗਿਆ ॥੨੪॥