GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1157
Display Settings
ਸਾਹਸਹਿਤਸਭਲੋਗਚਰਿਤ੍ਰਬਿਲੋਕਿਬਰ
ਬਾਦਸ਼ਾਹ ਸਮੇਤ ਸਾਰੇ ਲੋਕ ਇਹ ਚਰਿਤ੍ਰ ਵੇਖ ਕੇ
ਦਾਤਦਾਤਸੋਕਾਟਿਕਹੈਹੈਦਯੋਕਰ
ਅਤੇ ਦੰਦਾਂ ਨਾਲ ਆਪਣੇ ਹੱਥ ਕਟ ਕੇ ਕਹਿਣ ਲਗੇ ਕਿ (ਅਸੀਂ ਆਪਣੇ) ਹੱਥੀਂ ਘੋੜਾ ਦੇ ਦਿੱਤਾ ਹੈ।
ਕਹੈਹਮਾਰੀਮਤਿਹਿਕਵਨਕਾਰਨਭਯੋ
ਕਹਿਣ ਲਗੇ ਕਿ ਸਾਡੀ ਬੁੱਧੀ ਨੂੰ ਕੀ ਹੋ ਗਿਆ
ਹੋਰਾਹਾਤਸਕਰਹਰਿਯੋਸੁਰਾਹਾਹਮਦਯੋ॥੨੫॥
ਕਿ ਰਾਹੁ ਤਾਂ ਚੋਰ ਨੇ ਹਰਿਆ ਸੀ, ਪਰ ਸੁਰਾਹੁ ਅਸੀਂ (ਖ਼ੁਦ) ਦੇ ਦਿੱਤਾ ਹੈ ॥੨੫॥
ਦੋਹਰਾ
ਦੋਹਰਾ:
ਸ੍ਵਰਨਮੰਜਰੀਬਾਜਹਰਿਮਿਤ੍ਰਹਿਦਏਬਨਾਇ
ਸ੍ਵਰਨ ਮੰਜਰੀ ਨੇ ਘੋੜੇ ਚੁਰਾ ਕੇ ਮਿਤਰ ਨੂੰ ਦੇ ਦਿੱਤੇ
ਚਿਤ੍ਰਬਰਨਸੁਤਨ੍ਰਿਪਬਰਾਹ੍ਰਿਦੈਹਰਖਉਪਜਾਇ॥੨੬॥
ਅਤੇ ਚਿਤ੍ਰ ਬਰਨ (ਨਾਂ ਦੇ) ਰਾਜੇ ਦੇ ਪੁੱਤਰ ਨੂੰ ਖ਼ੁਸ਼ੀ ਪੂਰਵਕ ਵਰ ਲਿਆ ॥੨੬॥
ਭਾਤਿਭਾਤਿਤਾਕੋਭਜੈਹ੍ਰਿਦੈਹਰਖਉਪਜਾਇ
ਹਿਰਦੇ ਵਿਚ ਆਨੰਦ ਵਧਾ ਕੇ ਉਸ ਨਾਲ ਤਰ੍ਹਾਂ ਤਰ੍ਹਾਂ ਦਾ ਰਮਣ ਕੀਤਾ।
ਸੇਰਸਾਹਿਦਿਲੀਸਕਹਤ੍ਰਿਯਾਚਰਿਤ੍ਰਦਿਖਾਇ॥੨੭॥
ਇਸਤਰੀ ਨੇ ਇਹ ਚਰਿਤ੍ਰ ਦਿੱਲੀ ਦੇ ਬਾਦਸ਼ਾਹ ਸ਼ੇਰਸ਼ਾਹ ਨੂੰ ਵਿਖਾਇਆ ॥੨੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਯਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੬॥੪੬੩੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੬॥੪੬੩੬॥ ਚਲਦਾ॥
ਚੌਪਈ
ਚੌਪਈ:
ਬੀਰਤਿਲਕਇਕਨ੍ਰਿਪਤਿਬਿਚਛਨ
ਬੀਰ ਤਿਲਕ ਨਾਂ ਦਾ ਇਕ ਬੁੱਧੀਮਾਨ ਰਾਜਾ ਸੀ।
ਪੁਹਪਮੰਜਰੀਨਾਰਿਸੁਲਛਨ
(ਉਸ ਦੀ) ਪੁਹਪ ਮੰਜਰੀ ਨਾਂ ਦੀ ਸੁਲੱਛਣੀ ਨਾਰੀ ਸੀ।
ਤਿਨਕੀਹਮਤੇਕਹਿਪਰਤਛਬਿ
ਉਸ ਦੀ ਸੁੰਦਰਤਾ ਦਾ ਵਰਣਨ ਮੇਰੇ ਪਾਸੋਂ ਕੀਤਾ ਨਹੀਂ ਜਾ ਸਕਦਾ।
ਰਤਿਤਿਹਰਹਤਨਿਰਖਿਰਤਿਪਤਿਦਬਿ॥੧॥
ਕਾਮ ਦੇਵ ਉਸ ਨੂੰ ਦਬਕ ਕੇ ਰਤਿ ਰੂਪ ਵਿਚ ਵੇਖਦਾ ਰਹਿੰਦਾ ॥੧॥
ਸ੍ਰੀਸੁਰਤਾਨਸਿੰਘਤਿਹਪੂਤਾ
ਸੁਰਤਾਨ ਸਿੰਘ ਉਨ੍ਹਾਂ ਦਾ ਪੁੱਤਰ ਸੀ
ਜਨੁਬਿਧਿਗੜਾਦੁਤਿਯਪੁਰਹੂਤਾ
(ਜਿਸ ਨੂੰ) ਮਾਨੋ ਵਿਧਾਤਾ ਨੇ ਦੂਜਾ ਇੰਦਰ ਬਣਾਇਆ ਹੋਵੇ।
ਜਬਵਹੁਤਰੁਨਭਯੋਲਖਿਪਾਯੋ
ਜਦ (ਪਿਤਾ ਨੇ) ਉਸ ਨੂੰ ਜਵਾਨ ਹੁੰਦਾ ਵੇਖਿਆ
ਤਬਪਿਤਤਾਕੋਬ੍ਯਾਹਰਖਾਯੋ॥੨॥
ਤਾਂ ਪਿਤਾ ਨੇ ਉਸ ਦਾ ਵਿਆਹ ਰਚਾ ਦਿੱਤਾ ॥੨॥
ਕਾਸਮੀਰਇਕਨ੍ਰਿਪਤਿਰਹਤਬਲ
ਕਸ਼ਮੀਰ ਵਿਚ ਇਕ ਬਲਵਾਨ ਰਾਜਾ ਰਹਿੰਦਾ ਸੀ
ਰੂਪਮਾਨਧਨਮਾਨਰਣਾਚਲ
ਜੋ ਰੂਪਮਾਨ ਅਤੇ ਧਨ ਵਾਲਾ ਸੀ ਤੇ ਯੁੱਧ ਵਿਚ (ਸਦਾ) ਅਚਲ ਰਹਿੰਦਾ ਸੀ।
ਤਾਕੇਧਾਮਸੁਤਾਇਕਸੁਨੀ
ਉਸ ਦੇ ਘਰ ਇਕ ਪੁੱਤਰੀ ਸੁਣੀਂਦੀ ਸੀ
ਸਕਲਗੁਨਨਕੇਭੀਤਰਗੁਨੀ॥੩॥
ਜੋ ਸਾਰਿਆਂ ਗੁਣਾਂ ਨਾਲ ਭਰਪੂਰ ਸੀ ॥੩॥
ਬੋਲਿਦਿਜੰਬਰਨਘਰੀਸੁਧਾਈ
ਸ੍ਰੇਸ਼ਠ ਬ੍ਰਾਹਮਣਾਂ ਨੂੰ ਬੁਲਾ ਕੇ (ਉਸ ਦੇ ਵਿਆਹ ਦੀ) ਘੜੀ ਨਿਸਚਿਤ ਕੀਤੀ
ਨ੍ਰਿਪਸੁਤਕੇਸੰਗਕਰੀਸਗਾਈ
ਅਤੇ ਰਾਜੇ (ਬੀਰ ਤਿਲਕ) ਦੇ ਪੁੱਤਰ ਨਾਲ ਉਸ ਦੀ ਮੰਗਣੀ ਕੀਤੀ।
ਅਧਿਕਸੁਦਰਬੁਪਠੈਦਿਯਤਾਕੌ
ਉਸ ਵਲ ਬਹੁਤ ਸਾਰਾ ਧਨ ਭੇਜ ਦਿੱਤਾ
ਬ੍ਯਾਹਬਿਚਾਰਿਬੁਲਾਯੋਵਾਕੌ॥੪॥
ਅਤੇ ਉਸ ਨੂੰ ਵਿਆਹ (ਦਾ ਸਮਾਂ) ਵਿਚਾਰ ਕੇ ਸਦ ਭੇਜਿਆ ॥੪॥
ਸੁਤਾਕੋਬ੍ਯਾਹਜਬੈਤਿਨਦਿਯਾਇਸਿ
ਜਿਸ ਦਿਨ ਉਸ ਨੇ ਪੁੱਤਰੀ ਦਾ ਵਿਆਹ ਕਰਨਾ ਮਿਥਿਆ
ਹਾਟਪਾਟਬਸਤ੍ਰਨਸਭਛਾਇਸਿ
ਤਾਂ ਸਭ ਗਲੀਆਂ ਅਤੇ ਬਾਜ਼ਾਰ ਬਸਤ੍ਰਾਂ ਨਾਲ ਸਜਾ ਦਿੱਤੇ।
ਘਰਘਰਗੀਤਚੰਚਲਾਗਾਵਤ
ਘਰ ਘਰ ਵਿਚ ਇਸਤਰੀਆਂ ਗੀਤ ਗਾਣ ਲਗੀਆਂ
ਭਾਤਿਭਾਤਿਬਾਦ੍ਰਿਤਬਜਾਵਤ॥੫॥
ਅਤੇ ਭਾਂਤ ਭਾਂਤ ਦੇ ਵਾਜੇ ਵਜਾਣ ਲਗੀਆਂ ॥੫॥
ਸਕਲਬ੍ਯਾਹਕੀਰੀਤਿਕਰਹਿਤੇ
ਉਨ੍ਹਾਂ ਨੇ ਵਿਆਹ ਦੀਆਂ ਸਾਰੀਆਂ ਰੀਤਾਂ ਕੀਤੀਆਂ
ਅਧਿਕਦਿਜਨਕਹਦਾਨਕਰਹਿਵੇ
ਅਤੇ ਬ੍ਰਾਹਮਣਾਂ ਨੂੰ ਬਹੁਤ ਦਾਨ ਆਦਿ ਦਿੱਤਾ।
ਜਾਚਕਸਭੈਭੂਪਹ੍ਵੈਗਏ
ਸਾਰੇ ਭਿਖਾਰੀ ਰਾਜੇ ਬਣ ਗਏ
ਜਾਚਤਬਹੁਰਿਕਾਹੂਭਏ॥੬॥
ਅਤੇ ਫਿਰ ਕਿਤੇ ਮੰਗਣ ਨਹੀਂ ਗਏ ॥੬॥
ਦੋਹਰਾ
ਦੋਹਰਾ:
ਸਕਲਰੀਤਿਕਰਿਬ੍ਯਾਹਕੀਚੜੇਜਨੇਤਬਨਾਇ
ਵਿਆਹ ਦੀਆਂ ਸਾਰੀਆਂ ਰੀਤਾਂ ਕਰ ਕੇ (ਲੜਕੇ ਵਾਲੇ) ਬਰਾਤ ਬਣਾ ਕੇ ਚੜ੍ਹ ਪਏ।
ਭਾਤਿਭਾਤਿਸੋਕੁਅਰਬਨਿਪ੍ਰਭਾਬਰਨੀਜਾਇ॥੭॥
ਕੁੰਵਰ ਨੇ ਭਾਂਤ ਭਾਂਤ ਦੇ (ਸਾਜ ਸ਼ਿੰਗਾਰ) ਬਣਾਏ, (ਜਿਸ ਦੀ) ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੭॥
ਚੌਪਈ
ਚੌਪਈ:
ਕਾਸਮੀਰਭੀਤਰਪਹੁਚੇਜਬ
ਜਦ ਕਸ਼ਮੀਰ ਵਿਚ ਪਹੁੰਚੇ,
ਬਾਜਨਲਗੇਬਦਿਤ੍ਰਅਮਿਤਤਬ
ਤਦ ਬੇਸ਼ੁਮਾਰ ਵਾਜੇ ਵਜਣ ਲਗੇ।
ਨਾਚਤਪਾਤ੍ਰਅਪਾਰਅਨੂਪਾ
ਅਪਾਰ ਅਤੇ ਅਨੂਪਮ (ਸੁੰਦਰਤਾ ਵਾਲੀਆਂ) ਵੇਸਵਾਵਾਂ ਨਚ ਰਹੀਆਂ ਸਨ।
ਕੰਚਨਿਹੁਰਕੁਨਿਰੂਪਸਰੂਪਾ॥੮॥
(ਉਨ੍ਹਾਂ ਦੇ) ਸਰੂਪ ਸੋਨੇ ਅਤੇ ਅੱਗ ਦੀ ਲਾਟ ('ਹੁਰਕੁਨਿ') ਵਰਗੇ ਸਨ ॥੮॥
ਹਾਟਪਾਟਸਭਬਸਤ੍ਰਨਛਾਏ
ਸਭ ਗਲੀਆਂ ਅਤੇ ਬਾਜ਼ਾਰ ਬਸਤ੍ਰਾਂ ਨਾਲ ਸਜਾਏ ਗਏ
ਅਗਰਚੰਦਨਭੇਮਗੁਛਿਰਕਾਏ
ਅਤੇ ਅਗਰ ਤੇ ਚੰਦਨ ਦਾ ਰਸਤੇ ਵਿਚ ਛਿੜਕਾਓ ਕਰਵਾਇਆ ਗਿਆ।
ਸਭਘਰਬਾਧੀਬੰਧਨਵਾਰੈ
ਸਭ ਘਰਾਂ ਦੇ (ਦੁਆਰ ਤੇ) ਬੰਧਨਵਾਰ ਬੰਨ੍ਹੇ ਹੋਏ ਸਨ
ਗਾਵਤਗੀਤਸੁਹਾਵਤਨਾਰੈ॥੯॥
ਅਤੇ ਸੁੰਦਰ ਇਸਤਰੀਆਂ ਗੀਤ ਗਾਉਂਦੀਆਂ ਸ਼ੋਭਦੀਆਂ ਸਨ ॥੯॥
ਅਗੂਆਲੇਨਅਗਾਊਆਏ
ਅਗਵਾਨੀ ਕਰਨ ਵਾਲੇ ਅਗੋਂ ਲੈਣ ਆਏ
ਆਦਰਸੌਕੁਅਰਹਿਗ੍ਰਿਹਲ੍ਯਾਏ
ਅਤੇ ਆਦਰ ਨਾਲ ਕੁੰਵਰ ਨੂੰ ਘਰ ਲੈ ਕੇ ਆਏ।
ਭਾਤਿਭਾਤਿਤੇਕਰੈਬਡਾਈ
(ਉਨ੍ਹਾਂ ਨੇ) ਭਾਂਤ ਭਾਂਤ ਨਾਲ ਵਡਿਆਈ ਕੀਤੀ,
ਜਾਨੁਕਰਾਕਨਿਧਨਿਨਿਧਿਪਾਈ॥੧੦॥
ਮਾਨੋ (ਕਿਸੇ) ਕੰਗਾਲ ਨੇ ਧਨ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੋਵੇ ॥੧੦॥
ਅੜਿਲ
ਅੜਿਲ:
ਤਬਜਸਤਿਲਕਮੰਜਰੀਲਈਬੁਲਾਇਕੈ
ਤਦ ਜਸ ਤਿਲਕ ਮੰਜਰੀ ਨੂੰ ਬੁਲਾਇਆ ਗਿਆ
ਬ੍ਯਾਹਦਈਨ੍ਰਿਪਸੁਤਕੇਸਾਥਬਨਾਇਕੈ
ਅਤੇ ਚੰਗੀ ਰੀਤ ਨਾਲ (ਉਸ ਨੂੰ) ਰਾਜੇ ਦੇ ਪੁੱਤਰ ਨਾਲ ਵਿਆਹ ਦਿੱਤਾ ਗਿਆ।
ਦਾਜਅਮਿਤਧਨਦੀਯੋਬਿਦਾਕਰਿਕੈਦਏ
ਦਾਜ ਅਤੇ ਬੇਹਿਸਾਬ ਧਨ ਦੇ ਕੇ (ਉਨ੍ਹਾਂ ਨੂੰ) ਵਿਦਾ ਕਰ ਦਿੱਤਾ ਗਿਆ
ਹੋਬਿਰਜਵਤੀਨਗਰੀਪ੍ਰਤਿਤੇਆਵਤਭਏ॥੧੧॥
ਅਤੇ ਉਹ ਬਿਰਜਵਤੀ ਨਗਰੀ ਵਲ ਆ ਗਏ ॥੧੧॥
ਚੌਪਈ
ਚੌਪਈ:
ਏਕਸਾਹਕੇਸਦਨਉਤਾਰੇ
(ਉਨ੍ਹਾਂ ਨੂੰ) ਇਕ ਸ਼ਾਹ ਦੇ ਘਰ ਉਤਾਰਿਆ ਗਿਆ
ਗ੍ਰਿਹਜੈਹੈਲਖਿਹੈਜਬਤਾਰੇ
ਕਿ ਜਦ ਸ਼ੁਭ ਤਾਰਾ ਦਿਖੇਗਾ ਤਦ (ਉਹ) ਘਰ ਨੂੰ ਜਾ ਸਕਣਗੇ।
ਕੁਅਰਿਸਾਹਕੋਪੂਤਨਿਹਾਰਾ
ਕੁਮਾਰੀ ਨੇ (ਜਦ) ਸ਼ਾਹ ਦਾ ਪੁੱਤਰ ਵੇਖਿਆ,
ਤਿਹਤਨਤਾਨਿਮਦਨਸਰਮਾਰਾ॥੧੨॥
ਤਾਂ ਉਸ ਦੇ ਸ਼ਰੀਰ ਵਿਚ ਕਾਮ ਦੇਵ ਨੇ ਖਿਚ ਕੇ ਬਾਣ ਮਾਰਿਆ ॥੧੨॥
ਦੋਹਰਾ
ਦੋਹਰਾ:
ਨਿਰਖਿਤਰਹੀਲੁਭਾਇਛਬਿਮਨਮੈਕਿਯਾਬਿਚਾਰ
(ਉਹ ਸ਼ਾਹ ਦੇ ਪੁੱਤਰ ਦੀ) ਛਬੀ ਨੂੰ ਵੇਖ ਕੇ ਮੋਹਿਤ ਹੋ ਗਈ ਅਤੇ ਮਨ ਵਿਚ ਵਿਚਾਰ ਕੀਤਾ
ਨ੍ਰਿਪਸੁਤਸੰਗਜਾਇਹੌਇਹੈਹਮਾਰੋਯਾਰ॥੧੩॥
ਕਿ ਹੁਣ ਰਾਜੇ ਦੇ ਪੁੱਤਰ ਨਾਲ ਨਹੀਂ ਜਾਵਾਂਗੀ ਅਤੇ ਇਹੀ (ਸ਼ਾਹ ਦਾ ਪੁੱਤਰ) ਮੇਰਾ ਯਾਰ ਹੋਵੇਗਾ ॥੧੩॥
ਚੌਪਈ
ਚੌਪਈ:
ਬੋਲਿਲਿਯਾਤਾਕੋਅਪੁਨੇਘਰ
ਉਸ ਨੂੰ ਆਪਣੇ ਨਿਵਾਸ ਵਿਚ ਬੁਲਾ ਲਿਆ।
ਰਤਿਮਾਨੀਤਾਸੌਹਸਿਹਸਿਕਰਿ
ਉਸ ਨਾਲ ਹੱਸ ਹੱਸ ਕੇ ਰਤੀ-ਕ੍ਰੀੜਾ ਕੀਤੀ।
ਆਲਿੰਗਨਚੁੰਬਨਬਹੁਲਏ
ਬਹੁਤ ਸਾਰੇ ਆਲਿੰਗਨ ਅਤੇ ਚੁੰਬਨ ਲਏ
ਬਿਬਿਧਬਿਧਨਸੌਆਸਨਦਏ॥੧੪॥
ਅਤੇ ਕਈ ਤਰ੍ਹਾਂ ਦੇ ਆਸਣ ਦਿੱਤੇ ॥੧੪॥
ਅੜਿਲ
ਅੜਿਲ:
ਬਿਹਸਿਬਿਹਸਿਦੋਊਕੁਅਰਕਲੋਲਨਕੌਕਰੈ
ਹੱਸ ਹੱਸ ਕੇ ਦੋਵੇਂ ਮਿਤਰ ਖ਼ੂਬ ਕਾਮ-ਕਲੋਲਾਂ ਕਰਦੇ ਸਨ
ਬਿਬਿਧਬਿਧਨਕੋਕਨਕੇਮਤਕੌਉਚਰੈ
ਅਤੇ ਅਨੇਕ ਵਿਧੀਆਂ ਨਾਲ ਕੋਕ-ਸ਼ਾਸਤ੍ਰ ਦੇ ਮਤ ਨੂੰ ਉਚਾਰਦੇ ਸਨ।