GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1158
Display Settings
ਭਾਤਿਭਾਤਿਕੇਆਸਨਕਰਹਿਬਨਾਇਕੈ
ਭਾਂਤ ਭਾਂਤ ਦੇ ਆਸਣ ਕਰਦੇ ਸਨ
ਹੋਲਪਟਿਲਪਟਿਦੋਊਜਾਹਿਪਰਮਸੁਖਪਾਇਕੈ॥੧੫॥
ਅਤੇ ਦੋਵੇਂ ਲਿਪਟ ਲਿਪਟ ਕੇ ਬਹੁਤ ਸੁਖ ਪ੍ਰਾਪਤ ਕਰਦੇ ਸਨ ॥੧੫॥
ਕੇਲਕਰਤਸ੍ਵੈਜਾਹਿਬਹੁਰਿਉਠਿਰਤਿਕਰੈ
ਕਾਮ-ਕੇਲ ਕਰਦਿਆਂ ਸੌਂ ਜਾਂਦੇ ਅਤੇ ਫਿਰ ਉਠ ਕੇ ਰਤੀ ਕਰਨ ਲਗ ਜਾਂਦੇ।
ਭਾਤਿਭਾਤਿਚਾਤੁਰਤਾਮੁਖਤੇਉਚਰੈ
ਮੁਖ ਤੋਂ ਭਾਂਤ ਭਾਂਤ ਦੀਆਂ ਚਤੁਰਾਈ ਭਰੀਆਂ ਗੱਲਾਂ ਕਰਦੇ।
ਤਰੁਨਤਰੁਨਿਜਬਮਿਲੈਕੋਊਹਾਰਹੀ
ਜਦੋਂ ਜਵਾਨ ਇਸਤਰੀ ਅਤੇ ਮਰਦ ਮਿਲਦੇ ਹਨ, ਤਾਂ ਉਨ੍ਹਾਂ ਵਿਚੋਂ ਕੋਈ ਵੀ ਨਹੀਂ ਹਾਰਦਾ।
ਹੋਬੇਦਸਾਸਤ੍ਰਸਿੰਮ੍ਰਿਤਿਇਹਭਾਤਿਉਚਾਰਹੀ॥੧੬॥
ਇਸ ਤਰ੍ਹਾਂ ਦੀ ਗੱਲ ਵੇਦਾਂ, ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਵਿਚ ਉਚਾਰੀ ਗਈ ਹੈ ॥੧੬॥
ਤ੍ਰਿਯਾਬਾਚ
ਇਸਤਰੀ ਨੇ ਕਿਹਾ:
ਚੌਪਈ
ਚੌਪਈ:
ਮੈਨ੍ਰਿਪਸੁਤਕੇਸੰਗਜੈਹੌ
ਮੈਂ ਰਾਜੇ ਦੇ ਪੁੱਤਰ ਨਾਲ ਨਹੀਂ ਜਾਵਾਂਗੀ।
ਬਿਨਦਾਮਨਇਹਹਾਥਬਿਕੈਹੌ
ਬਿਨਾ ਮੁੱਲ ਦੇ ਹੀ ਇਸ ਦੇ ਹੱਥ ਵਿਚ ਵਿਕ ਗਈ ਹਾਂ।
ਧਾਇਸੁਤਾਤਬਕੁਅਰਿਹਕਾਰੀ
ਤਦ ਕੁਮਾਰੀ ਨੇ ਦਾਈ ('ਧਾਇ') ਦੀ ਧੀ ਨੂੰ ਬੁਲਾਇਆ।
ਤਵਨਪਾਲਕੀਭੀਤਰਡਾਰੀ॥੧੭॥
ਉਸ ਨੂੰ ਪਾਲਕੀ ਵਿਚ ਬਿਠਾ ਦਿੱਤਾ ॥੧੭॥
ਦਿਵਸਰਾਜਅਸਤਾਚਲਗਯੋ
ਸੂਰਜ ਛਿਪ ਗਿਆ
ਪ੍ਰਾਚੀਦਿਸਿਤੇਸਸਿਪ੍ਰਗਟਯੋ
ਅਤੇ ਪੂਰਬ ਦਿਸ਼ਾ ਵਲੋਂ ਚੰਦ੍ਰਮਾ ਚੜ੍ਹ ਆਇਆ।
ਨ੍ਰਿਪਸੁਤਭੇਦਪਛਾਨ੍ਯੋਨਾਹੀ
ਰਾਜੇ ਦੇ ਪੁੱਤਰ ਨੇ ਭੇਦ ਨਾ ਸਮਝਿਆ
ਤਾਰਨਕੀਸਮਝੀਪਰਛਾਹੀ॥੧੮॥
ਅਤੇ (ਚਾਨਣੇ ਨੂੰ) ਤਾਰਿਆਂ ਦੀ ਪਰਛਾਈ ਹੀ ਸਮਝਿਆ (ਅਰਥਾਤ ਰਾਤ ਵੇਲੇ ਹੀ ਤੋਰ ਦਿੱਤਾ ਗਿਆ) ॥੧੮॥
ਅਨਤਤ੍ਰਿਯਾਕੌਲੈਗ੍ਰਿਹਗਯੋ
ਉਹ ਦੂਜੀ ਇਸਤਰੀ ਨੂੰ ਲੈ ਕੇ ਘਰ ਗਿਆ
ਭੇਦਪਸੁਪਾਵਤਕਛੁਭਯੋ
ਅਤੇ ਉਹ ਮੂਰਖ ਕੁਝ ਵੀ ਭੇਦ ਨਾ ਜਾਣ ਸਕਿਆ।
ਧਾਇਭੇਦਸੁਨਿਅਤਿਹਰਖਾਨੀ
ਜਦੋਂ ਦਾਈ ਨੂੰ (ਇਸ ਗੱਲ) ਦਾ ਪਤਾ ਲਗਿਆ ਤਾਂ ਬਹੁਤ ਪ੍ਰਸੰਨ ਹੋਈ
ਮੋਰੀਸੁਤਾਕਰੀਬਿਧਿਰਾਨੀ॥੧੯॥
ਕਿ ਮੇਰੀ ਪੁੱਤਰੀ ਨੂੰ ਵਿਧਾਤਾ ਨੇ ਰਾਣੀ ਬਣਾ ਦਿੱਤਾ ਹੈ ॥੧੯॥
ਦੋਹਰਾ
ਦੋਹਰਾ:
ਰਾਜਕੁਅਰਿਸੁਤਸਾਹਕੇਸਦਨਰਹੀਸੁਖਪਾਇ
ਰਾਜ ਕੁਮਾਰੀ ਸ਼ਾਹ ਦੇ ਪੁੱਤਰ ਦੇ ਘਰ ਸੁਖ ਪੂਰਵਕ ਰਹੀ
ਘਾਲਪਾਲਕੀਧਾਇਕੀਦੁਹਿਤਾਦਈਪਠਾਇ॥੨੦॥
ਅਤੇ ਪਾਲਕੀ ਵਿਚ ਦਾਈ ਦੀ ਪੁੱਤਰੀ ਨੂੰ ਪਾ ਕੇ ਭੇਜ ਦਿੱਤੀ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸੈਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੭॥੪੬੫੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੭॥੪੬੫੬॥ ਚਲਦਾ॥
ਦੋਹਰਾ
ਦੋਹਰਾ:
ਨਦੀਨਰਬਦਾਕੋਰਹੈਨ੍ਰਿਪਤਿਚਿਤ੍ਰਰਥਨਾਮ
ਨਰਬਤਾ ਨਦੀ ਕੋਲ ਚਿਤ੍ਰਰਥ ਨਾਂ ਦਾ ਇਕ ਰਾਜਾ ਰਹਿੰਦਾ ਸੀ
ਦੇਸਦੇਸਕੇਏਸਜਿਹਜਪਤਆਠਹੂੰਜਾਮ॥੧॥
ਜਿਸ ਨੂੰ ਦੇਸ਼ ਦੇਸ਼ ਦੇ ਰਾਜੇ ਅੱਠੇ ਪਹਿਰ ਜਪਦੇ ਸਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਸਨ) ॥੧॥
ਚੌਪਈ
ਚੌਪਈ:
ਚਿਤ੍ਰਮੰਜਰੀਤਾਕੀਤ੍ਰਿਯਬਰ
ਚਿਤ੍ਰ ਮੰਜਰੀ ਉਸ ਦੀ ਸੁੰਦਰ ਰਾਣੀ ਸੀ,
ਜਾਨੁਕਪ੍ਰਭਾਦਿਪਤਿਕਿਰਣਾਧਰ
ਜਿਸ ਦੀ ਸੁੰਦਰਤਾ ਮਾਨੋ ਸੂਰਜ ਦੇ ਸਮਾਨ ਹੋਵੇ।
ਚਾਰਿਪੁਤ੍ਰਤਾਕੇਸੁੰਦਰਅਤਿ
ਉਸ ਦੇ ਚਾਰ ਸੁੰਦਰ ਪੁੱਤਰ ਸਨ।
ਸੂਰਬੀਰਬਲਵਾਨਬਿਕਟਮਤਿ॥੨॥
ਉਹ ਬਹੁਤ ਬਲਵਾਨ, ਸ਼ੂਰਵੀਰ ਅਤੇ ਕਠੋਰ ਬੁੱਧੀ ਵਾਲੇ ਸਨ ॥੨॥
ਦੋਹਰਾ
ਦੋਹਰਾ:
ਚਿਤ੍ਰਕੇਤੁਬਚਿਤ੍ਰਧੁਜਸਸਿਧੁਜਰਵਿਧੁਜਸੂਰ
ਚਿਤ੍ਰ ਕੇਤੁ, ਬਚਿਤ੍ਰ ਧੁਜ, ਸਸਿ ਧੁਜ ਅਤੇ ਰਵਿ ਧੁਜ (ਨਾਂ ਵਾਲੇ)
ਜਿਨਕੇਧਨੁਖਟੰਕੋਰਧੁਨਿਰਹਤਜਗਤਮੈਪੂਰ॥੩॥
ਸੂਰਮਿਆਂ ਦੇ ਧਨੁਸ਼ਾਂ ਦੀ ਟੰਕਾਰ ਦੀ ਧੁਨੀ ਜਗਤ ਵਿਚ ਪੂਰੀ ਰਹਿੰਦੀ ਸੀ ॥੩॥
ਚੌਪਈ
ਚੌਪਈ:
ਨਵਲਸਾਹਇਕਰਹਤਨਗਰਤਿਹ
ਉਸ ਨਗਰ ਵਿਚ ਇਕ ਨਵਲ ਸ਼ਾਹ ਰਹਿੰਦਾ ਸੀ।
ਸਸਿਆਭਾਵਤਿਦੁਹਿਤਾਘਰਜਿਹ
ਉਸ ਦੇ ਘਰ ਚੰਦ੍ਰਮਾ ਦੀ ਸੁੰਦਰਤਾ ਵਰਗੀ ਲੜਕੀ ਸੀ।
ਅਮਿਤਪ੍ਰਭਾਜਾਨਿਯਤਜਾਕੀਜਗ
ਸੰਸਾਰ ਵਿਚ ਉਸ ਦੀ ਬੇਹਿਸਾਬ ਸੁੰਦਰਤਾ ਜਾਣੀ ਜਾਂਦੀ ਸੀ।
ਸੁਰਆਸੁਰਥਕਿਰਹਤਨਿਰਖਮਗ॥੪॥
ਦੇਵਤੇ ਅਤੇ ਦੈਂਤ ਉਸ ਦਾ ਰਾਹ ਤਕਦੇ ਥਕ ਜਾਂਦੇ ਸਨ ॥੪॥
ਦੋਹਰਾ
ਦੋਹਰਾ:
ਚਾਰਿਪੁਤਜੇਨ੍ਰਿਪਤਿਕੇਤਾਕੀਪ੍ਰਭਾਨਿਹਾਰਿ
ਰਾਜੇ ਦੇ ਚਾਰੇ ਪੁੱਤਰ ਉਸ ਦੀ ਸੁੰਦਰਤਾ ਨੂੰ ਵੇਖ ਕੇ
ਰੀਝਿਰਹਤਭੇਚਿਤਬਿਖੈਮਨਕ੍ਰਮਬਚਨਿਰਧਾਰ॥੫॥
ਮਨ, ਬਚ ਅਤੇ ਕਰਮ ਕਰ ਕੇ ਚਿਤ ਵਿਚ ਰੀਝੇ ਰਹਿੰਦੇ ਸਨ ॥੫॥
ਚੌਪਈ
ਚੌਪਈ:
ਨ੍ਰਿਪਸੁਤਦੂਤਿਕਤਹਾਪਠਾਇਸਿ
ਰਾਜੇ ਦੇ ਪੁੱਤਰਾਂ ਨੇ ਇਕ ਦੂਤੀ ਉਥੇ ਭੇਜੀ।
ਭਾਤਿਭਾਤਿਤਿਹਤ੍ਰਿਯਹਿਭੁਲਾਇਸਿ
ਉਸ ਨੇ (ਸ਼ਾਹ ਦੀ) ਪੁੱਤਰੀ ਨੂੰ ਤਰ੍ਹਾਂ ਤਰ੍ਹਾਂ ਨਾਲ ਭੁਲਾਵਾ ਦਿੱਤਾ।
ਇਹੀਭਾਤਿਚਾਰੌਉਠਿਧਾਏ
ਇਸ ਤਰ੍ਹਾਂ ਚਾਰੇ ਉਠ ਕੇ ਭਜ ਪਏ
ਚਾਰੋਚਲਿਤਾਕੇਗ੍ਰਿਹਆਏ॥੬॥
ਅਤੇ ਚਾਰੇ ਚਲ ਕੇ ਉਸ ਦੇ ਘਰ ਆ ਗਏ ॥੬॥