GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1159
Display Settings
ਦੋਹਰਾ
ਦੋਹਰਾ:
ਸਾਹਸੁਤਾਅਤਿਪਤਿਬ੍ਰਤਾਅਧਿਕਚਤੁਰਮਤਿਵਾਨ
ਸ਼ਾਹ ਦੀ ਪੁੱਤਰੀ ਬਹੁਤ ਪਤਿਬ੍ਰਤਾ, ਚਤੁਰ ਅਤੇ ਬੁੱਧੀਮਾਨ ਸੀ।
ਚਾਰਹੁਪਠਿਯੋਸੰਦੇਸਲਿਖਿਚਿਤਚਰਿਤ੍ਰਇਕਆਨ॥੭॥
ਉਸ ਨੇ ਮਨ ਵਿਚ ਇਕ ਚਰਿਤ੍ਰ ਵਿਚਾਰ ਕੇ ਚੌਹਾਂ ਨੂੰ ਸੰਦੇਸ਼ ਲਿਖ ਕੇ ਭੇਜ ਦਿੱਤਾ ॥੭॥
ਚੌਪਈ
ਚੌਪਈ:
ਜੁਦੋਜੁਦੋਲਿਖਿਚਹੂੰਨਪਠਾਯੋ
ਚੌਹਾਂ ਨੂੰ ਵੱਖਰਾ ਵੱਖਰਾ ਲਿਖ ਭੇਜਿਆ
ਕਿਸਕੋਭੇਦਕਿਸੂਜਤਾਯੋ
ਅਤੇ ਕਿਸੇ ਦਾ ਭੇਦ ਕਿਸੇ ਹੋਰ ਨੂੰ ਨਾ ਦਸਿਆ।
ਸਖੀਭਏਇਹਭਾਤਿਸਿਖਾਇਸਿ
(ਉਸ ਨੇ) ਸਖੀ ਨੂੰ ਇਸ ਤਰ੍ਹਾਂ ਸਿਖਾ ਦਿੱਤਾ
ਰਾਜਕੁਮਾਰਨਬੋਲਿਪਠਾਇਸਿ॥੮॥
ਅਤੇ ਰਾਜ ਕੁਮਾਰਾਂ ਨੂੰ ਬੁਲਵਾ ਲਿਆ ॥੮॥
ਸਾਹੁਸੁਤਾਬਾਚਸਖੀਸੋ
ਸ਼ਾਹ ਦੀ ਪੁੱਤਰੀ ਨੇ ਸਖੀ ਨੂੰ ਕਿਹਾ:
ਦੋਹਰਾ
ਦੋਹਰਾ:
ਜਿਮਿਜਿਮਿਨ੍ਰਿਪਸੁਤਆਇਹੈਉਤਮਭੇਖਸੁਧਾਰਿ
ਜਿਵੇਂ ਜਿਵੇਂ ਰਾਜੇ ਦੇ ਪੁੱਤਰ ਉਤਮ ਢੰਗ ਨਾਲ ਸਜ-ਸੰਵਰ ਕੇ ਆਣਗੇ,
ਤਿਮਿਤਿਮਿਪਗਨਖਰਾਕਤੈਕਿਜਿਯੋਮੇਰੇਦ੍ਵਾਰ॥੯॥
ਤਿਵੇਂ ਤਿਵੇਂ ਮੇਰੇ ਦੁਆਰ ਤੇ ਪੈਰ ਨਾਲ ਖੜਾਕ ਕਰ ਦੇਣਾ ॥੯॥
ਪ੍ਰਥਮਪੁਤ੍ਰਜਬਨ੍ਰਿਪਤਿਕੋਆਯੋਭੇਖਸੁਧਾਰਿ
ਜਦੋਂ ਰਾਜੇ ਦਾ ਪਹਿਲਾ ਪੁੱਤਰ ਸਜ-ਧਜ ਕੇ ਆ ਗਿਆ
ਪਾਇਨਕੋਖਟਕੋਕਿਯੋਆਨਿਸਖੀਤਿਹਦ੍ਵਾਰ॥੧੦॥
ਤਾਂ ਸਖੀ ਨੇ ਆ ਕੇ ਉਸ ਦੇ ਦੁਆਰ ਉਤੇ ਪੈਰ ਦਾ ਖੜਾਕ ਕੀਤਾ ॥੧੦॥
ਚੌਪਈ
ਚੌਪਈ:
ਹਾਹਾਪਦਤਬਤਰੁਨਿਉਚਾਰੋ
ਤਦ ਕੁਮਾਰੀ ਨੇ 'ਹਾਇ ਹਾਇ' ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ
ਹਾਥਨਕੌਛਤਿਯਾਪਰਮਾਰੋ
ਅਤੇ ਹੱਥਾਂ ਨੂੰ ਛਾਤੀ ਉਤੇ ਮਾਰਨ ਲਗੀ।
ਕੋਊਆਹਿਦ੍ਵਾਰਮੁਹਿਠਾਢਾ
ਕੋਈ ਮੇਰੇ ਦੁਆਰ ਉਤੇ ਆ ਖੜੋਤਾ ਹੈ,
ਤਾਤੇਅਧਿਕਤ੍ਰਾਸਮੁਹਿਬਾਢਾ॥੧੧॥
ਇਸ ਲਈ ਮੈਨੂੰ ਬਹੁਤ ਡਰ ਲਗ ਰਿਹਾ ਹੈ ॥੧੧॥
ਨ੍ਰਿਪਸੁਤਕਹਿਯੋਜਤਨਇਕਕਰੋ
(ਤਦ) ਰਾਜੇ ਦੇ ਪੁੱਤਰ ਨੂੰ ਕਿਹਾ ਕਿ ਇਕ ਯਤਨ ਕਰੋ।
ਚਾਰਿਸੰਦੂਕਹੈਂਇਕਮੈਪਰੋ
ਚਾਰ ਸੰਦੂਕਾਂ ਵਿਚੋਂ ਇਕ ਵਿਚ ਵੜ ਜਾਓ।
ਏਕਸੰਦੂਕਮਾਝਰਹਿਯੋਦੁਰਿ
(ਤੂੰ) ਇਕ ਸੰਦੂਕ ਵਿਚ ਲੁਕਿਆ ਰਹਿ।
ਜੈਹੈਲੋਕਬਿਲੋਕਬਿਮੁਖਘਰ॥੧੨॥
ਲੋਕੀਂ ਵੇਖ ਕੇ ਨਿਰਾਸ ਹੋ ਕੇ ਘਰ ਨੂੰ ਪਰਤ ਜਾਣਗੇ ॥੧੨॥
ਇਮਿਸੰਦੂਕਭੀਤਰਤਿਹਡਾਰੋ
ਇਸ ਤਰ੍ਹਾਂ ਉਸ ਨੂੰ ਸੰਦੂਕ ਵਿਚ ਪਾ ਦਿੱਤਾ
ਦੁਤਿਯਨ੍ਰਿਪਤਿਕੋਪੁਤ੍ਰਹਕਾਰੋ
ਅਤੇ ਰਾਜੇ ਦੇ ਦੂਜੇ ਪੁੱਤਰ ਨੂੰ ਬੁਲਾ ਲਿਆ।
ਪਗਖਟਕੋਸਹਚਰਿਤਬਕੀਨੋ
(ਜਦ ਉਹ ਘਰ ਆ ਗਿਆ) ਤਦ ਸਖੀ ਨੇ ਪੈਰ ਦਾ ਖੜਾਕ ਕੀਤਾ
ਦੁਤਿਯਸੰਦੂਕਡਾਰਿਤਿਹਦੀਨੋ॥੧੩॥
ਅਤੇ ਉਸ ਨੂੰ ਦੂਜੇ ਸੰਦੂਕ ਵਿਚ ਬੰਦ ਕਰ ਦਿੱਤਾ ॥੧੩॥
ਦੋਹਰਾ
ਦੋਹਰਾ:
ਇਹਛਲਨ੍ਰਿਪਕੇਚਾਰਿਸੁਤਚਹੂੰਸੰਦੂਕਨਡਾਰਿ
ਇਸ ਛਲ ਨਾਲ ਰਾਜੇ ਦੇ ਚਾਰੇ ਪੁੱਤਰ ਚੌਹਾਂ ਸੰਦੂਕਾਂ ਵਿਚ ਪਾ ਦਿੱਤੇ
ਤਿਨਪਿਤੁਗ੍ਰਿਹਪਯਾਨੋਕਿਯੋਉਤਿਮਭੇਖਸੁਧਾਰਿ॥੧੪॥
ਅਤੇ ਉਤਮ ਭੇਸ ਬਣਾ ਕੇ ਉਨ੍ਹਾਂ ਦੇ ਪਿਓ (ਰਾਜੇ) ਦੇ ਘਰ ਵਲ ਤੁਰ ਪਈ ॥੧੪॥
ਚੌਪਈ
ਚੌਪਈ:
ਚਾਰਿਸੰਦੂਕਸੰਗਲੀਨੇਕਰ
ਉਸ ਨੇ ਚਾਰੇ ਸੰਦੂਕ ਨਾਲ ਲੈ ਲਏ
ਪਹੁਚਤਭਈਨ੍ਰਿਪਤਿਕੈਦਰਪਰ
ਅਤੇ ਰਾਜੇ ਦੇ ਦੁਆਰ ਉਤੇ ਜਾ ਪਹੁੰਚੀ।
ਜਬਰਾਜਾਕੋਰੂਪਨਿਹਾਰਿਯੋ
ਜਦ ਰਾਜੇ ਦਾ ਰੂਪ ਵੇਖਿਆ
ਤਾਪਰਵਾਰਨਦੀਤਿਨਡਾਰਿਯੋ॥੧੫॥
(ਤਾਂ) ਉਸ ਉਪਰੋਂ ਚਾਰੇ ਸੰਦੂਕ ਵਾਰ ਕੇ ਨਦੀ ਵਿਚ ਸੁਟ ਦਿੱਤੇ ॥੧੫॥
ਦੋਹਰਾ
ਦੋਹਰਾ:
ਵਾਰਿਸੰਦੂਕਨ੍ਰਿਪਾਲਪਰਦਏਨਦੀਮੈਡਾਰਿ
ਰਾਜੇ ਉਤੋਂ ਸੰਦੂਕ ਵਾਰ ਕੇ ਨਦੀ ਵਿਚ ਸੁਟ ਦਿੱਤੇ।
ਸਭਛਤ੍ਰਿਨਛਿਨਮੋਛਲਾਕੋਊਸਕਾਬਿਚਾਰ॥੧੬॥
ਸਾਰਿਆਂ ਛਤ੍ਰੀਆਂ ਨੂੰ ਛਿਣ ਭਰ ਵਿਚ ਛਲ ਲਿਆ ਅਤੇ ਕੋਈ ਵੀ (ਇਸ ਛਲ ਨੂੰ) ਨਾ ਵਿਚਾਰ ਸਕਿਆ ॥੧੬॥
ਚੌਪਈ
ਚੌਪਈ:
ਧੰਨ੍ਯਧੰਨ੍ਯਸਭਲੋਕਬਖਾਨੈ
ਸਾਰੇ ਲੋਕ ਧੰਨ ਧੰਨ ਕਹਿਣ ਲਗੇ,
ਭੇਦਅਭੇਦਮੂਰਖਜਾਨੈ
ਪਰ ਮੂਰਖਾਂ ਨੇ ਭੇਦ ਅਭੇਦ ਨਾ ਸਮਝਿਆ।
ਭੂਪਭਗਤਿਤਿਹਅਧਿਕਬਿਚਾਰਿਯੋ
ਰਾਜੇ ਨੇ ਉਸ ਨੂੰ ਆਪਣਾ ਪਰਮ ਭਗਤ ਸਮਝਿਆ
ਨ੍ਰਿਪਪਰਦਰਬੁਇਤੋਜਿਨਵਾਰਿਯੋ॥੧੭॥
(ਕਿਉਂਕਿ) ਉਸ ਨੇ ਰਾਜੇ ਉਤੋਂ ਇੰਨਾਂ ਧਨ ਵਾਰ ਦਿੱਤਾ ਸੀ ॥੧੭॥
ਤਬਰਾਜੇਇਹਭਾਤਿਉਚਾਰਿਯੋ
ਤਦ ਰਾਜੇ ਨੇ ਇਸ ਤਰ੍ਹਾਂ ਕਿਹਾ
ਸਾਹਸੁਤਾਜੇਤੋਧਨਵਾਰਿਯੋ
ਕਿ ਸ਼ਾਹ ਦੀ ਪੁੱਤਰੀ ਨੇ ਜਿਤਨਾ ਧਨ ਵਾਰਿਆ ਹੈ,
ਛੋਰਿਭੰਡਾਰਤਿਤੋਤਿਹਦੀਜੈ
ਖ਼ਜ਼ਾਨਾ ਖੋਲ੍ਹ ਕੇ ਉਤਨਾ ਧਨ ਉਸ ਨੂੰ ਦੇ ਦਿਓ।
ਮੰਤ੍ਰਨਕਹਾਬਿਲੰਬਕੀਜੈ॥੧੮॥
(ਰਾਜੇ ਨੇ) ਮੰਤ੍ਰੀਆਂ ਨੂੰ ਕਿਹਾ ਕਿ ਦੇਰ ਨਾ ਕਰੋ ॥੧੮॥
ਚਾਰਿਸੰਦੂਕਅਸਰਫੀਦੀਨੀ
(ਉਸ ਨੂੰ) ਚਾਰ ਸੰਦੂਕ ਅਸ਼ਰਫ਼ੀਆਂ ਦੇ (ਭਰ ਕੇ) ਦਿੱਤੇ।