ਸਾਹੁਸੁਤਾਸਭਹੀਸੋਲੀਨੀ॥
ਸ਼ਾਹ ਦੀ ਪੁੱਤਰੀ ਨੇ ਸਾਰੇ ਲੈ ਲਏ।
ਨ੍ਰਿਪਕੇਚਾਰੌਪੂਤਡੁਬਾਈ॥
ਰਾਜੇ ਦੇ ਚੌਹਾਂ ਪੁੱਤਰਾਂ ਨੂੰ ਡੁਬਾ ਕੇ
ਲੈਧਨੁਅਮਿਤਬਹੁਰਿਘਰਆਈ॥੧੯॥
ਅਤੇ ਅਮਿਤ ਧਨ ਲੈ ਕੇ ਫਿਰ ਘਰ ਪਰਤ ਆਈ ॥੧੯॥
ਦੋਹਰਾ॥
ਦੋਹਰਾ:
ਇਹਛਲਸੋਸੁਤਿਨ੍ਰਿਪਤਿਕੇਚਾਰੌਦਏਡੁਬਾਇ॥
ਇਸ ਛਲ ਨਾਲ ਰਾਜੇ ਦੇ ਚਾਰੇ ਪੁੱਤਰ ਡੁਬਾ ਦਿੱਤੇ
ਆਨਿਧਾਮਬਹੁਰੋਬਸੀਹ੍ਰਿਦੈਹਰਖਉਪਜਾਇ॥੨੦॥
ਅਤੇ ਮਨ ਵਿਚ ਆਨੰਦ ਵਧਾ ਕੇ ਫਿਰ ਘਰ ਵਿਚ ਆ ਕੇ ਰਹਿਣ ਲਗ ਗਈ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੮॥੪੬੭੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੮॥੪੬੭੬॥ ਚਲਦਾ॥
ਚੌਪਈ॥
ਚੌਪਈ:
ਬਤਿਸੁਲਛਨਨਗਰਇਕਸੋਹੈ॥
ਬੱਤੀਸਲਛਣਾਂ (ਨਾਲ ਭਰਪੂਰ) ਇਕ ਨਗਰ ਸ਼ੋਭਦਾ ਸੀ
ਜਾਕੇਤਟਅਮਰਾਵਤਿਕੋਹੈ॥
ਜਿਸ ਦੇ ਬਰਾਬਰ ਅਮਰਾਪੁਰੀ ਵੀ ਕੁਝ ਨਹੀਂ ਸੀ।
ਸੈਨਸੁਲਛਨਨ੍ਰਿਪਤਹਸੁਭਮਤਿ॥
ਉਥੋਂ ਦਾ ਸੁਲਛਨ ਸੈਨ ਨਾਂ ਦਾ ਸ਼ੁਭ ਬੁੱਧੀਵਾਲਾ ਰਾਜਾ ਸੀ।
ਸੂਰਬੀਰਬਲਵਾਨਬਿਕਟਮਤਿ॥੧॥
ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ ਵਿਕਟ ਬੁੱਧੀ ਵਾਲਾ ਸੀ ॥੧॥
ਮੰਜ੍ਰਿਬਿਚਛਨਿਨਾਰਿਤਵਨਿਬਰ॥
ਬਿਚਛਨਿ ਮੰਜਰੀ ਉਸ ਦੀ ਸੁੰਦਰ ਨਾਰੀ ਸੀ
ਪੜੀਬ੍ਯਾਕਰਨਸਾਸਤ੍ਰਕੋਕਸਰ॥
ਜੋ ਵਿਆਕਰਣ ਅਤੇ ਕੋਕ ਸ਼ਾਸਤ੍ਰ ਆਦਿ ਪੜ੍ਹੀ ਹੋਈ ਸੀ।
ਸੋਭਾਅਧਿਕਤਵਨਕੀਸੋਹਤ॥
ਉਸ ਦੀ ਬਹੁਤ ਅਧਿਕ ਸੁੰਦਰਤਾ ਸ਼ੋਭਦੀ ਸੀ
ਸੁਰਨਰਨਾਗਅਸੁਰਮਨਮੋਹਤ॥੨॥
(ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮੋਹੇ ਜਾਂਦੇ ਸਨ ॥੨॥
ਅੜਿਲ॥
ਅੜਿਲ:
ਏਕਸਾਹਕੋਪੂਤਤਹਾਸੁੰਦਰਘਨੋ॥
ਉਥੇ ਇਕ ਸ਼ਾਹ ਦਾ ਬਹੁਤ ਸੁੰਦਰ ਪੁੱਤਰ (ਰਹਿੰਦਾ) ਸੀ,
ਜਨੁਔਤਾਰਮਦਨਕੋਯਾਜਗਮੋਬਨੋ॥
ਮਾਨੋ ਇਸ ਜਗਤ ਵਿਚ ਕਾਮ ਦੇਵ ਦਾ ਅਵਤਾਰ ਬਣ ਕੇ (ਆਇਆ ਹੋਵੇ)।
ਬਿਤਨਕੇਤੁਤਿਹਨਾਮਕੁਅਰਕੈਜਾਨਿਯੈ॥
ਉਸ ਕੁੰਵਰ ਦਾ ਨਾਮ ਬਿਤਨ ਕੇਤੁ ਸਮਝੋ।
ਹੋਜਾਸਮਸੁੰਦਰਅਵਰਨਕਤਹੁਬਖਾਨਿਯੈ॥੩॥
ਉਸ ਵਰਗਾ ਸੁੰਦਰ ਹੋਰ ਕੋਈ ਨਹੀਂ ਦਸੀਂਦਾ ਸੀ ॥੩॥
ਨੈਨਹਰਿਨਕੇਹਰੇਬੈਨਪਿਕਕੇਹਰੇ॥
(ਉਸ ਨੇ) ਨੈਣ ਹਿਰਨ ਦੇ ਅਤੇ ਬੋਲ ਕੋਇਲ ਦੇ ਚੁਰਾਏ ਹੋਏ ਸਨ।
ਜਨੁਕਸਾਨਿਪਰਬਿਸਿਖਦੋਊਬਾਢਿਨਧਰੇ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਵਢਣ ਲਈ ਦੋ ਤੀਰ ਸਾਣ ਉਤੇ ਤਿਖੇ ਕੀਤੇ ਹੋਣ।
ਬਿਨਾਪ੍ਰਹਾਰੇਲਗਤਨਕਾਢੇਜਾਤਹੈ॥
ਇਹ ਬਿਨਾ ਚਲਾਏ ਲਗਦੇ ਹਨ ਅਤੇ ਫਿਰ ਕਢੇ ਵੀ ਨਹੀਂ ਜਾ ਸਕਦੇ ਹਨ।
ਹੋਖਟਕਤਹਿਯਕੇਮਾਝਸਦਾਪਿਯਰਾਤਹੈ॥੪॥
ਫਿਰ ਹਿਰਦੇ ਵਿਚ ਚੁਭਦੇ ਹੋਏ ਪੀੜਾ ਦਿੰਦੇ ਹਨ ॥੪॥
ਨਿਰਖਿਤਵਨਕੋਰੂਪਤਰਿਨਿਮੋਹਿਤਭਈ॥
ਉਸ ਦਾ ਰੂਪ ਵੇਖ ਕੇ ਰਾਣੀ ਉਸ ਉਤੇ ਮੋਹਿਤ ਹੋ ਗਈ।
ਲੋਕਲਾਜਕੁਲਕਾਨਿਤ੍ਯਾਗਿਤਬਹੀਦਈ॥
ਉਸੇ ਵੇਲੇ ਉਸ ਨੇ ਕੁਲ ਦੀ ਲਾਜ ਅਤੇ ਮਰਯਾਦਾ ਤਿਆਗ ਦਿੱਤੀ।
ਆਸਿਕਕੀਤ੍ਰਿਯਭਾਤਿਰਹੀਉਰਝਾਇਕੈ॥
ਉਹ ਇਸਤਰੀ ਆਸ਼ਿਕ ਵਾਂਗ ਅਟਕ ਗਈ।
ਹੋਸਕਿਯੋਨਧੀਰਜਬਾਧਿਸੁਲਿਯੋਬੁਲਾਇਕੈ॥੫॥
ਉਹ ਧੀਰਜ ਧਾਰਨ ਨਾ ਕਰ ਸਕੀ ਅਤੇ (ਉਸ ਨੂੰ) ਬੁਲਾ ਲਿਆ ॥੫॥
ਚੌਪਈ॥
ਚੌਪਈ:
ਭੇਦਿਪਾਇਤ੍ਰਿਯਤਾਹਿਬੁਲਾਇਸਿ॥
ਸਾਰੀ ਗੱਲ ਸਮਝ ਕੇ ਇਸਤਰੀ ਨੇ ਉਸ ਨੂੰ ਬੁਲਾ ਲਿਆ
ਭਾਤਿਭਾਤਿਭੋਜਨਹਿਖਵਾਇਸਿ॥
ਅਤੇ ਉਸ ਨੂੰ ਭਾਂਤ ਭਾਂਤ ਦੇ ਭੋਜਨ ਖਵਾਏ।
ਕੇਲਕਰਨਤਾਸੌਚਿਤਚਹਾ॥
ਉਸ ਨਾਲ ਰਤੀ-ਕ੍ਰੀੜਾ ਕਰਨ ਉਤੇ ਮਨ ਕੀਤਾ।
ਲਾਜਿਬਿਸਾਰਿਪ੍ਰਗਟਤਿਹਕਹਾ॥੬॥
ਸ਼ਰਮ ਉਤਾਰ ਕੇ ਉਸ ਨੂੰ ਸਾਫ਼ ਸਾਫ਼ ਕਹਿ ਦਿੱਤਾ ॥੬॥
ਬਿਤਨਕੇਤੁਜਬਯੌਸੁਨਿਪਾਯੋ॥
ਜਦ ਇਸ ਤਰ੍ਹਾਂ ਬਿਤਨ ਕੇਤੁ ਨੇ ਸੁਣਿਆ
ਭੋਗਨਕਿਯੋਨਾਕਐਂਠਾਯੋ॥
ਤਾਂ ਭੋਗ ਨਾ ਕੀਤਾ, ਸਗੋਂ ਨਕ ਚੜ੍ਹਾਇਆ।
ਸੁਨਿਅਬਲਾਮੈਤੋਹਿਨਭਜਿਹੌ॥
(ਅਤੇ ਕਹਿਣ ਲਗਾ) ਹੇ ਇਸਤਰੀ! ਸੁਣ, ਮੈਂ ਤੇਰੇ ਨਾਲ ਭੋਗ ਨਹੀਂ ਕਰਾਂਗਾ
ਨਾਰਿਆਪਨੀਕੌਨਹਿਤਜਿਹੌ॥੭॥
ਅਤੇ ਆਪਣੀ ਇਸਤਰੀ ਨੂੰ ਨਹੀਂ ਛਡਾਂਗਾ ॥੭॥
ਦੋਹਰਾ॥
ਦੋਹਰਾ:
ਜੌਉਪਾਇਕੋਟਿਕਕਰਹੁਲਛਿਕਕਰਹੁਇਲਾਜ॥
ਜੇ ਕਰੋੜਾਂ ਉਪਾ ਕਰ ਲੈ ਅਤੇ ਲਖ ਇਲਾਜ ਕਰ ਲੈ
ਧਰਮਆਪਨੌਛਾਡਿਤੁਹਿਤਊਨਭਜਹੌਆਜ॥੮॥
(ਤਾਂ ਵੀ ਮੈਂ) ਆਪਣਾ ਧਰਮ ਛਡ ਕੇ ਅਜ ਤੈਨੂੰ ਨਹੀਂ ਭਜਾਂਗਾ ॥੮॥
ਚੌਪਈ॥
ਚੌਪਈ:
ਰਾਨੀਜਤਨਕੋਟਿਕਰਿਰਹੀ॥
ਰਾਣੀ ਬਹੁਤ ਯਤਨ ਕਰ ਹਟੀ,
ਏਕੈਨਾਹਿਮੂੜਤਿਹਗਹੀ॥
ਪਰ ਉਸ ਮੂਰਖ ਨੇ ਇਕੋ 'ਨਾਂਹ' ਫੜੀ ਰਖੀ।
ਕੋਪਭਯੋਤ੍ਰਿਯਕੋਜਿਯਭਾਰੋ॥
ਇਸਤਰੀ ਦੇ ਮਨ ਵਿਚ ਬਹੁਤ ਰੋਹ ਭਰ ਗਿਆ
ਤਾਕੌਬਾਧਿਭੋਹਰੇਡਾਰੋ॥੯॥
ਅਤੇ ਉਸ ਨੂੰ ਪਕੜ ਕੇ ਭੋਰੇ ਵਿਚ ਬੰਦ ਕਰ ਦਿੱਤਾ ॥੯॥
ਤਾਕੌਬਾਧਿਭੋਹਰਾਡਾਰਾ॥
ਉਸ ਨੂੰ ਬੰਨ੍ਹ ਕੇ ਭੋਰੇ ਵਿਚ ਸੁਟ ਦਿੱਤਾ
ਮੂਆਸਾਹੁਸੁਤਜਗਤਉਚਾਰਾ॥
ਅਤੇ ਸਭ ਨੂੰ ਦਸ ਦਿੱਤਾ ਕਿ ਸ਼ਾਹ ਦਾ ਪੁੱਤਰ ਮਰ ਗਿਆ ਹੈ।