GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1161
Display Settings
ਸੌਦਾਕਾਜਕਹਿਯੋਕਹੂੰਗਯੋ
ਕਹਿਣ ਲਗੀ ਕਿ ਸੌਦੇ ਕਾਰਨ ਕਿਤੇ ਗਿਆ ਸੀ,
ਚੋਰਨਮਾਰਿਲੂਟਿਧਨਲਯੋ॥੧੦॥
ਚੋਰਾਂ ਨੇ ਧਨ ਲੁਟ ਕੇ ਮਾਰ ਦਿੱਤਾ ਹੋਵੇਗਾ ॥੧੦॥
ਭੇਸਅਨੂਪਤਰੁਨਿਤਿਨਧਰਾ
ਉਸ ਇਸਤਰੀ ਨੇ ਅਨੂਪ ਭੇਸ ਧਾਰਨ ਕੀਤਾ
ਅਭਰਨਅੰਗਅੰਗਮੈਕਰਾ
ਅਤੇ ਅੰਗ ਅੰਗ ਵਿਚ ਗਹਿਣੇ ਸਜਾ ਲਏ।
ਬਿਤਨਕੇਤੁਕੇਢਿਗਚਲਗਈ
(ਫਿਰ) ਬਿਤਨ ਕੇਤੁ ਕੋਲ ਚਲੀ ਗਈ
ਭਾਤਿਅਨੇਕਨਿਹੋਰਤਭਈ॥੧੧॥
ਅਤੇ ਅਨੇਕ ਤਰ੍ਹਾਂ ਨਾਲ ਤਰਲੇ ਕਰਨ ਲਗੀ ॥੧੧॥
ਅੜਿਲ
ਅੜਿਲ:
ਗ੍ਰੀਵਅੰਚਰਾਡਾਰਿਰਹੀਸਿਰਨ੍ਯਾਇਕੈ
ਗਲ ਵਿਚ ਪਲੂ ਪਾ ਕੇ ਅਤੇ ਸਿਰ ਨੀਵਾਂ ਕਰ ਕੇ ਖੜੋਤੀ ਰਹੀ
ਪਕਰਿਕੁਅਰਕੇਪਾਇਰਹੀਲਪਟਾਇਕੈ
ਅਤੇ ਕੁੰਵਰ ਦੇ ਪੈਰ ਪਕੜ ਕੇ (ਉਨ੍ਹਾਂ ਨਾਲ) ਲਿਪਟ ਗਈ।
ਏਕਬਾਰਡਰਡਾਰਿਆਨਿਪਿਯਰਤਿਕਰੋ
ਹੇ ਪ੍ਰੀਤਮ! ਇਕ ਵਾਰ ਹਰ ਪ੍ਰਕਾਰ ਦਾ ਡਰ ਤਿਆਗ ਕੇ ਮੇਰੇ ਨਾਲ ਰਤੀ-ਕ੍ਰੀੜਾ ਕਰੋ
ਹੋਸਕਲਕਾਮਕੋਤਾਪਹਮਾਰੋਅਬਹਰੋ॥੧੨॥
ਅਤੇ ਹੁਣ ਮੇਰੀ ਸਾਰੀ ਕਾਮ ਅਗਨੀ ਨੂੰ ਸ਼ਾਂਤ ਕਰੋ ॥੧੨॥
ਚੌਪਈ
ਚੌਪਈ:
ਮਰਿਮਰਿਜਨਮਕੋਟਿਤੁਮਧਰੋ
(ਕੁੰਵਰ ਕਹਿਣ ਲਗਾ) ਤੂੰ ਭਾਵੇਂ ਮਰ ਮਰ ਕੇ ਕਰੋੜ ਜਨਮ ਧਾਰਨ ਕਰ
ਬਾਰਹਜਾਰਪਾਇਕਿਪਰੋ
ਅਤੇ ਹਜ਼ਾਰ ਵਾਰ ਪੈਰੀ ਕਿਉਂ ਨਾ ਪੈ।
ਤੋਕੋਤਊਭਜੋਨਿਲਜਤਬ
ਤਦ ਵੀ ਹੇ ਨਿਰਲਜ! (ਮੈਂ) ਤੈਨੂੰ ਨਹੀਂ ਭੋਗਾਂਗਾ
ਕਹਿਦੈਹੋਤਵਪਤਿਪ੍ਰਤਿਬਿਧਿਸਬ॥੧੩॥
ਅਤੇ ਸਾਰੀ ਗੱਲ ਤੇਰੇ ਪਤੀ ਨੂੰ ਦਸ ਦਿਆਂਗਾ ॥੧੩॥
ਅਧਿਕਜਤਨਰਾਨੀਕਰਿਹਾਰੀ
ਰਾਣੀ ਅਧਿਕ ਯਤਨ ਕਰ ਕੇ ਹਾਰ ਗਈ।
ਪਾਇਪਰੀਲਾਤਨਜੜਮਾਰੀ
ਪੈਰੀਂ ਪਈ ਨੂੰ ਮੂਰਖ (ਕੁੰਵਰ) ਨੇ ਲਤ ਮਾਰੀ
ਚਲੁਕੂਕਰੀਨਿਲਜਮੂੜਮਤਿ
(ਅਤੇ ਕਹਿਣ ਲਗਾ) ਹੇ ਨਿਰਲਜ, ਮੂਰਖ ਕੁਤੀਏ! ਚਲੀ ਜਾ।
ਕਾਮਭੋਗਚਾਹਤਮੋਸੋਕਤ॥੧੪॥
ਮੇਰੇ ਨਾਲ ਕਿਉਂ ਭੋਗ ਕਰਨਾ ਚਾਹੁੰਦੀ ਹੈਂ ॥੧੪॥
ਕੁਬਚਸੁਨੇਤ੍ਰਿਯਭਈਬਿਮਨਮਨ
ਮਾੜੇ ਬੋਲ ਸੁਣ ਕੇ ਇਸਤਰੀ ਮਨ ਵਿਚ ਖਿਝ ਗਈ।
ਅਮਿਤਕੋਪਜਾਗਾਤਾਕੇਤਨ
ਉਸ ਦੇ ਤਨ ਵਿਚ ਬੇਹੱਦ ਰੋਹ ਜਾਗ ਪਿਆ।
ਜਿਹਪਤਿਕੋਮੁਹਿਤ੍ਰਾਸਦਿਖਾਰੈ
ਜਿਸ ਪਤੀ ਦਾ ਤੂੰ ਮੈਨੂੰ ਡਰ ਵਿਖਾ ਰਿਹਾ ਹੈਂ,
ਤੌਮੈਜੌਸੋਈਤੁਹਿਮਾਰੈ॥੧੫॥
ਮੈਂ ਵੀ ਤਦ ਹੀ (ਮੰਨਾਗੀ) ਜੋ ਉਹੀ ਤੈਨੂੰ (ਆ ਕੇ) ਮਾਰੇ ॥੧੫॥
ਯੌਕਹਿਕੈਤਿਹਪਕਰਿਨਿਕਾਰਿਯੋ
ਇਸ ਤਰ੍ਹਾਂ ਕਹਿ ਕੇ ਉਸ ਨੂੰ ਪਕੜ ਕੇ ਬਾਹਿਰ ਕਢ ਲਿਆ
ਪਠੈਸਹਚਰੀਨਾਥਹਕਾਰਿਯੋ
ਅਤੇ ਦਾਸੀ ਭੇਜ ਕੇ ਪਤੀ ਨੂੰ ਬੁਲਾ ਲਿਆ।
ਭੂਤਭਾਖਿਤਿਹਦਿਯੋਦਿਖਾਈ
ਭੂਤ ਕਹਿ ਕੇ ਉਹ ਰਾਜੇ ਨੂੰ ਵਿਖਾ ਦਿੱਤਾ
ਨ੍ਰਿਪਕੇਅਤਿਚਿਤਚਿੰਤਉਪਜਾਈ॥੧੬॥
ਅਤੇ ਰਾਜੇ ਦੇ ਮਨ ਵਿਚ ਬਹੁਤ ਚਿੰਤਾ ਪੈਦਾ ਕਰ ਦਿੱਤੀ ॥੧੬॥
ਦੋਹਰਾ
ਦੋਹਰਾ:
ਸੁਨਰਾਜਾਜੋਤਸਕਰਨਹਨ੍ਯੋਸਾਹਕੋਪੂਤ
(ਫਿਰ ਰਾਜੇ ਨੂੰ ਕਹਿਣ ਲਗੀ) ਹੇ ਰਾਜਨ! ਜਿਸ ਚੋਰ ਨੇ ਸ਼ਾਹ ਦਾ ਪੁੱਤਰ ਮਾਰਿਆ ਸੀ,
ਸੋਮੇਰੇਗ੍ਰਿਹਪ੍ਰਗਟਿਯੋਹੇਰਹੁਹ੍ਵੈਕਰਿਭੂਤ॥੧੭॥
ਉਹ ਅਜ ਭੂਤ ਹੋ ਕੇ ਮੇਰੇ ਘਰ ਪ੍ਰਗਟ ਹੋਇਆ ਵੇਖਿਆ ਹੈ ॥੧੭॥
ਚੌਪਈ
ਚੌਪਈ:
ਨ੍ਰਿਪਤਬਕਹੀਗਾਡਿਇਹਡਾਰੋ
ਰਾਜੇ ਨੇ ਤਦ ਕਿਹਾ ਕਿ ਇਸ ਨੂੰ ਧਰਤੀ ਵਿਚ ਗਡ ਦਿਓ।
ਯਾਹਿਰਾਖੋਤੁਰਤਸੰਘਾਰੋ
ਇਸ ਨੂੰ ਰਹਿਣ ਨਾ ਦਿਓ, ਤੁਰਤ ਮਾਰ ਦਿਓ।
ਪਾਵਕਭਏਪਲੀਤਾਜਰਿਯਹਿ
ਅਗਨੀ ਨਾਲ ਸੜਦਾ ਹੋਇਆ ਪਲੀਤਾ
ਸਾਹੁਪੁਤ੍ਰਕੇਸਿਰਪਰਡਰਿਯਹਿ॥੧੮॥
ਸ਼ਾਹ ਦੇ ਪੁੱਤਰ ਦੇ ਸਿਰ ਉਤੇ ਸੁਟ ਦਿਓ ॥੧੮॥
ਹਾਹਾਸਬਦਬਹੁਤਕਰਿਰਹਿਯੋ
ਉਹ ਬਹੁਤ ਹਾਹਾਕਾਰ ਮਚਾਉਣ ਲਗਾ,
ਭੇਦਅਭੇਦਨ੍ਰਿਪਮੂੜਲਹਿਯੋ
ਪਰ ਮੂਰਖ ਰਾਜੇ ਨੇ ਭੇਦ ਅਭੇਦ ਨਾ ਪਾਇਆ।
ਨਿਰਖਹੁਕਾਤ੍ਰਿਯਚਰਿਤਸੁਧਾਰਿਯੋ
ਵੇਖੋ, ਇਸਤਰੀ ਨੇ ਕਿਸ ਤਰ੍ਹਾਂ ਦਾ ਚਰਿਤ੍ਰ ਬਣਾਇਆ ਹੈ
ਸਾਹਪੂਤਕਰਿਭੂਤਸੰਘਾਰਿਯੋ॥੧੯॥
ਕਿ ਸ਼ਾਹ ਦੇ ਪੁੱਤਰ ਨੂੰ ਭੂਤ ਕਹਿ ਕੇ ਮਰਵਾ ਦਿੱਤਾ ਹੈ ॥੧੯॥
ਤਰੁਨਿਨਕਰਹਿਯਰੋਨਹਿਦੀਜੈ
ਇਸਤਰੀ ਨੂੰ ਕਦੇ ਦਿਲ ਨਹੀਂ ਦੇਣਾ ਚਾਹੀਦਾ।
ਤਿਨਕੋਚੋਰਿਸਦਾਚਿਤਲੀਜੈ
ਉਨ੍ਹਾਂ ਦਾ ਦਿਲ ਸਦਾ ਚੁਰਾ (ਜ਼ਰੂਰ) ਲੈਣਾ ਚਾਹੀਦਾ ਹੈ।
ਤ੍ਰਿਯਕੋਕਛੁਬਿਸ੍ਵਾਸਕਰਿਯੈ
ਇਸਤਰੀ ਉਪਰ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ।
ਤ੍ਰਿਯਚਰਿਤ੍ਰਤੇਜਿਯਅਤਿਡਰਿਯੈ॥੨੦॥
ਇਸਤਰੀ ਦੇ ਚਰਿਤ੍ਰ ਤੋਂ ਸਦਾ ਮਨ ਵਿਚ ਡਰਨਾ ਚਾਹੀਦਾ ਹੈ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਚਾਸਚਰਿਤ੍ਰਸਮਾਪਤਮਸਤੁਸੁਭਮਸਤੁ॥੨੪੯॥੪੬੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੪੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੪੯॥੪੬੯੬॥ ਚਲਦਾ॥
ਚੌਪਈ
ਚੌਪਈ:
ਅਜਿਤਾਵਤੀਨਗਰਇਕਸੋਹੈ
ਅਜਿਤਾਵਤੀ ਨਾਂ ਦਾ ਇਕ ਸ਼ਹਿਰ ਸ਼ੋਭਦਾ ਸੀ।
ਅਜਿਤਸਿੰਘਰਾਜਾਤਹਕੋਹੈ
ਉਥੋਂ ਦਾ ਰਾਜਾ ਅਜਿਤ ਸਿੰਘ ਸੀ।