ਅਜਿਤਮੰਜਰੀਗ੍ਰਿਹਜਾਕੇਤ੍ਰਿਯ॥
ਉਸ ਦੇ ਘਰ ਅਜਿਤ ਮੰਜਰੀ ਨਾਂ ਦੀ ਇਸਤਰੀ ਸੀ
ਮਨਕ੍ਰਮਬਚਜਿਨਬਸਿਕੀਨਾਪਿਯ॥੧॥
ਜਿਸ ਨੇ ਮਨ, ਬਚਨ ਅਤੇ ਕਰਮ ਕਰ ਕੇ ਪਤੀ ਨੂੰ ਵਸ ਵਿਚ ਕੀਤਾ ਹੋਇਆ ਸੀ ॥੧॥
ਭੁਜੰਗਮਤੀਤਾਕੀਦੁਹਿਤਾਇਕ॥
ਉਸ ਦੀ ਭੁਜੰਗ ਮਤੀ ਨਾਂ ਦੀ ਇਕ ਲੜਕੀ ਸੀ।
ਪੜੀਕੋਕਬ੍ਯਾਕਰਨਸਾਸਤ੍ਰਨਿਕ॥
ਜੋ ਕੋਕ ਵਿਦਿਆ, ਵਿਆਕਰਣ ਅਤੇ ਸ਼ਾਸਤ੍ਰ ਪੜ੍ਹੀ ਹੋਈ ਸੀ।
ਭਾਗਵਾਨਸੁੰਦਰਿਅਤਿਗੁਨੀ॥
ਉਹ ਬੜੀ ਭਾਗਵਾਨ, ਸੁੰਦਰ ਅਤੇ ਗੁਣਵਾਨ ਸੀ।
ਜਾਸਮਲਖੀਨਕਾਨਨਸੁਨੀ॥੨॥
ਉਸ ਵਰਗੀ ਨਾ ਕੋਈ ਵੇਖੀ ਸੀ ਅਤੇ ਨਾ ਹੀ ਕੰਨਾਂ ਨਾਲ ਸੁਣੀ ਹੈ ॥੨॥
ਸਾਹਪੁਤ੍ਰਬ੍ਰਿਖਭਧੁਜਿਇਕਤਹਿ॥
ਉਥੇ ਬ੍ਰਿਖਭ ਧੁਜਿ ਨਾਂ ਦਾ ਇਕ ਸ਼ਾਹ ਦਾ ਪੁੱਤਰ (ਰਹਿੰਦਾ) ਸੀ।
ਰੂਪਸੀਲਸੁਚਿਬ੍ਰਤਤਾਜਾਮਹਿ॥
ਉਹ ਰੂਪ, ਸ਼ੀਲ ਅਤੇ ਪਵਿਤ੍ਰਤਾ ਦੀ ਬਿਰਤੀ ਵਾਲਾ ਸੀ।
ਤੇਜਮਾਨਬਲਵਾਨਬਿਕਟਮਤਿ॥
ਉਹ ਬਹੁਤ ਤੇਜ ਵਾਲਾ, ਬਲਵਾਨ ਅਤੇ ਵਿਕਟ ਬੁੱਧੀ ਵਾਲਾ ਸੀ।
ਅਲਖਕਰਮਲਖਿਤਾਹਿਰਿਸ੍ਰਯੋਰਤਿ॥੩॥
ਉਸ ਦੇ ਅਦ੍ਰਿਸ਼ ਕਰਮਾਂ ਨੂੰ ਵੇਖ ਕੇ ਰਤੀ ਗੁੱਸਾ ਕਰਦੀ ਹੈ (ਕਿ ਇਸ ਦੇ ਗੁਣ ਮੇਰੇ ਪਤੀ ਕਾਮ ਦੇਵ ਤੋਂ ਵੱਧ ਕਿਉਂ ਹਨ) ॥੩॥
ਵਹੈਕੁਅਰਨ੍ਰਿਪਸੁਤਾਨਿਹਾਰਾ॥
ਉਸ ਕੁੰਵਰ ਨੂੰ ਰਾਜੇ ਦੀ ਧੀ ਨੇ ਵੇਖਿਆ
ਸੂਰਬੀਰਬਲਵਾਨਬਿਚਾਰਾ॥
ਅਤੇ (ਮਨ ਵਿਚ) ਸੋਚ ਕੀਤੀ ਕਿ ਇਹ ਬਲਵਾਨ ਅਤੇ ਸ਼ੂਰਵੀਰ ਹੈ।
ਹਿਤੂਸਹਚਰਿਇਕਨਿਕਟਿਬੁਲਾਇਸਿ॥
(ਉਸ ਨੇ) ਇਕ ਹਿਤੈਸ਼ੀ ਦਾਸੀ ਨੂੰ ਕੋਲ ਬੁਲਾਇਆ
ਭੇਦਭਾਖਿਤਿਹਤੀਰਪਠਾਇਸਿ॥੪॥
(ਅਤੇ ਉਸ ਨੂੰ) ਭੇਦ ਦੀ ਸਾਰੀ ਗੱਲ ਦਸ ਕੇ ਉਸ ਕੋਲ ਭੇਜਿਆ ॥੪॥
ਅੜਿਲ॥
ਅੜਿਲ:
ਪਵਨਭੇਸਕਰਿਸਖੀਤਹਾਤੁਮਜਾਇਯਹੁ॥
(ਰਾਜ ਕੁਮਾਰੀ ਨੇ ਕਿਹਾ) ਹੇ ਸਖੀ! ਤੂੰ ਪੌਣ ਦਾ ਰੂਪ ਧਾਰ ਕੇ ਉਥੇ ਜਾ
ਭਾਤਿਭਾਤਿਕਰਿਬਿਨਤੀਤਾਹਿਰਿਝਾਇਯਹੁ॥
ਅਤੇ ਤਰ੍ਹਾਂ ਤਰ੍ਹਾਂ ਦੀਆਂ ਬੇਨਤੀਆਂ ਕਰ ਕੇ ਉਸ ਨੂੰ ਪ੍ਰਸੰਨ ਕਰ।
ਕੈਅਬਹੀਤੈਹਮਰੀਆਸਨਕੀਜਿਯੈ॥
ਜਾਂ ਹੁਣ ਤੋਂ ਹੀ ਤੂੰ ਮੇਰੀ ਆਸ ਛਡ ਦੇ,
ਹੋਨਾਤਰਮੋਹਿਮਿਲਾਇਸਜਨਕੌਦੀਜਿਯੈ॥੫॥
ਨਹੀਂ ਤਾਂ ਮੈਨੂੰ ਸੱਜਣ ਮਿਲਾ ਦੇ ॥੫॥
ਪਵਨਭੇਸਹ੍ਵੈਸਖੀਤਹਾਤੇਤਹਗਈ॥
ਪੌਣ ਦਾ ਰੂਪ ਹੋ ਕੇ ਸਖੀ ਉਥੋਂ ਤੋਂ ਉਥੇ ਗਈ।
ਭਾਤਿਅਨੇਕਪ੍ਰਬੋਧਕਰਤਤਾਕੌਭਈ॥
ਉਸ ਨੂੰ ਕਈ ਪ੍ਰਕਾਰ ਨਾਲ ਸਮਝਾਇਆ।
ਉਤਿਮਭੇਸਸੁਧਾਰਲ੍ਯਾਈਤਿਹਤਹਾ॥
ਉਸ ਨੂੰ ਸੁੰਦਰ ਬਸਤ੍ਰ ਪਵਾ ਕੇ ਉਥੇ ਲੈ ਆਈ
ਹੋਭੁਜੰਗਮਤੀਨ੍ਰਿਪਸੁਤਾਬਹਿਠੀਥੀਜਹਾ॥੬॥
ਜਿਥੇ ਰਾਜ ਕੁਮਾਰੀ ਭੁਜੰਗ ਮਤੀ ਬੈਠੀ ਹੋਈ ਸੀ ॥੬॥
ਉਠਿਸੁਕੁਅਰਿਤਿਨਲੀਨਗਰੇਸੌਲਾਇਕਰਿ॥
(ਰਾਜ ਕੁਮਾਰੀ ਨੇ) ਉਠ ਕੇ ਉਸ ਨੂੰ ਗਲੇ ਨਾਲ ਲਗਾ ਲਿਆ
ਅਲਿੰਗਨਕਰਿਚੁੰਬਨਹਰਖਉਪਜਾਇਕਰਿ॥
ਅਤੇ ਪ੍ਰਸੰਨਤਾ ਪੂਰਵਕ ਆਲਿੰਗਨ ਕੀਤਾ ਅਤੇ ਚੁੰਬਨ ਲਏ।
ਭਾਤਿਭਾਤਿਤਿਹਭਜਾਪਰਮਰੁਚਿਮਾਨਿਕੈ॥
ਤਰ੍ਹਾਂ ਤਰ੍ਹਾਂ ਨਾਲ ਰੁਚੀ ਪੂਰਵਕ ਉਸ ਨਾਲ ਸੰਯੋਗ ਕੀਤਾ।
ਹੋਪ੍ਰਾਨਨਤੇਪ੍ਯਾਰੋਸਜਨਪਹਿਚਾਨਿਕੈ॥੭॥
(ਅਤੇ ਉਸ ਨੂੰ) ਪ੍ਰਾਣਾਂ ਤੋਂ ਪਿਆਰਾ ਸੱਜਣ ਸਮਝਿਆ ॥੭॥
ਦੋਹਰਾ॥
ਦੋਹਰਾ:
ਭਾਤਿਭਾਤਿਤਰੁਨੀਤਰਨਭਰਿਯੋਪਰਮਸੁਖਪਾਇ॥
(ਉਹ) ਨੌਜਵਾਨ ਅਤੇ ਮੁਟਿਆਰ ਭਾਂਤ ਭਾਂਤ ਦੇ ਸੁਖ ਨਾਲ ਭਰੇ ਪੂਰੇ ਗਏ ਸਨ।
ਇਹੀਬਿਖੈਤਾਕੋਪਿਤਾਤਹੀਨਿਕਸਿਯੋਆਇ॥੮॥
ਇਸੇ ਦੌਰਾਨ ਉਸ ਦਾ ਪਿਤਾ ਉਥੇ ਆ ਨਿਕਲਿਆ ॥੮॥
ਚੌਪਈ॥
ਚੌਪਈ:
ਪਿਤੁਆਵਤਅੰਚਰਮੁਖਡਰਾ॥
ਪਿਤਾ ਦੇ ਆਣ ਤੇ (ਉਸ ਨੇ) ਮੂੰਹ ਤੇ ਪੱਲਾ ਲੈ ਲਿਆ
ਲਾਗਿਗਰੇਰੋਦਨਬਹੁਕਰਾ॥
ਅਤੇ ਗਲੇ ਨਾਲ ਲਗ ਕੇ ਬਹੁਤ ਰੋਣਾ ਧੋਣਾ ਕੀਤਾ।
ਕਹਿਯੋਦਰਸੁਬਹੁਦਿਨਮੋਪਾਯੋ॥
ਕਹਿਣ ਲਗੀ ਕਿ ਮੈਂ (ਤੁਹਾਡਾ) ਦੀਦਾਰ ਬਹੁਤ ਦਿਨਾਂ ਬਾਦ ਪ੍ਰਾਪਤ ਕੀਤਾ ਹੈ।
ਤਾਤੇਮੋਰਉਮਗਿਹਿਯਆਯੋ॥੯॥
ਇਸ ਲਈ ਮੇਰਾ ਹਿਰਦਾ (ਰੋਣ ਲਈ) ਉਛਲ ਪਿਆ ਹੈ ॥੯॥
ਜਬਤੇਮੈਸਸੁਰਾਰਸਿਧਾਈ॥
ਜਿਸ ਦਿਨ ਦੀ ਮੈਂ ਸੌਹਰੇ ਗਈ ਸਾਂ
ਤਹਤੇਜਾਇਬਹੁਰਿਘਰਆਈ॥
ਅਤੇ ਉਥੇ ਜਾ ਕੇ ਫਿਰ ਘਰ ਆਈ ਹਾਂ।
ਤਬਤੇਅਬਮੈਤਾਤਨਿਹਾਰਾ॥
ਤਦ ਤੋਂ ਮੈਂ ਅਜ ਪਿਤਾ ਨੂੰ ਵੇਖਿਆ ਹੈ,
ਤਾਤੇਉਪਜਾਮੋਹਅਪਾਰਾ॥੧੦॥
ਇਸ ਲਈ ਬਹੁਤ ਅਧਿਕ ਮੋਹ ਉਪਜ ਪਿਆ ਹੈ ॥੧੦॥
ਅਜਿਤਸਿੰਘਜਬਯੌਸੁਨਿਲਯੋ॥
ਜਦ (ਰਾਜਾ) ਅਜੀਤ ਸਿੰਘ ਨੇ ਇਸ ਤਰ੍ਹਾਂ ਸੁਣ ਲਿਆ,
ਰੋਦਨਕਰਤਗਰੇਮਿਲਿਭਯੋ॥
ਤਾਂ ਰੋਂਦਾ ਹੋਇਆ ਗਲ ਨਾਲ ਲਗ ਗਿਆ।
ਤਬਤਿਹਘਾਤਭਲੀਕਰਆਈ॥
ਤਦ ਇਹ ਚੰਗਾ ਮੌਕਾ ਲਗ ਗਿਆ
ਸਖੀਦਯੋਗ੍ਰਿਹਮੀਤਪਠਾਈ॥੧੧॥
ਅਤੇ ਸਖੀ ਨੇ ਮਿਤਰ ਨੂੰ ਘਰ ਭੇਜ ਦਿੱਤਾ ॥੧੧॥
ਦੋਹਰਾ॥
ਦੋਹਰਾ:
ਪਿਤੁਕੇਅੰਚਰਡਾਰਿਸਿਰਆਂਖੈਲਈਦੁਰਾਇ॥
ਪਿਤਾ ਦੇ ਸਿਰ ਉਤੇ ਪੱਲਾ ਸੁਟ ਕੇ (ਉਸ ਦੀਆਂ) ਅੱਖਾਂ ਲੁਕਾ ਲਈਆਂ।
ਮੋਹਿਤਭਯੋਰੋਵਤਰਹਿਯੋਮੀਤਦਿਯਾਪਹੁਚਾਇ॥੧੨॥
(ਪਿਤਾ) ਮੋਹਿਤ ਹੋ ਕੇ ਰੋਂਦਾ ਰਿਹਾ (ਅਤੇ ਇਧਰ ਮੌਕਾ ਪਾ ਕੇ) ਮਿਤਰ ਨੂੰ ਘਰ ਪਹੁੰਚਾ ਦਿੱਤਾ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪਚਾਸਚਰਿਤ੍ਰਸਮਾਪਤਮਸਤੁਸੁਭਮਸਤੁ॥੨੫੦॥੪੭੦੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੦॥੪੭੦੮॥ ਚਲਦਾ॥
ਚੌਪਈ॥
ਚੌਪਈ: