ਬਿਕਟਕਰਨਇਕਹੁਤੋਨ੍ਰਿਪਤਿਬਰ॥
ਬਿਕਟ ਕਰਨ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੀ।
ਜਨੁਕਪ੍ਰਿਥੀਤਲਦੁਤਿਯਦਿਵਾਕਰ॥
ਮਾਨੋ ਪ੍ਰਿਥਵੀ ਉਤੇ (ਉਹ) ਦੂਜਾ ਸੂਰਜ ਹੋਵੇ।
ਸ੍ਰੀਮਕਰਾਛਕੁਅਰਿਬਨਿਤਾਤਿਹ॥
ਉਸ ਦੀ ਮਕਰਾਛ ਕੁਵਰਿ ਨਾਂ ਦੀ ਇਸਤਰੀ ਸੀ।
ਪ੍ਰਗਟਚੰਦ੍ਰਸੀਪ੍ਰਭਾਲਗਤਜਿਹ॥੧॥
ਉਹ ਚੰਦ੍ਰਮਾ ਦੀ ਪ੍ਰਭਾ ਵਰਗੀ ਲਗਦੀ ਸੀ ॥੧॥
ਦੋਹਰਾ॥
ਦੋਹਰਾ:
ਸ੍ਰੀਜਲਜਾਛਸੁਤਾਤਵਨਿਜਾਕੋਰੂਪਅਪਾਰ॥
ਉਨ੍ਹਾਂ ਦੀ ਜਲਜਾਛ ਨਾਂ ਦੀ ਪੁੱਤਰੀ ਸੀ ਜਿਸ ਦਾ ਰੂਪ ਬਹੁਤ ਸੁੰਦਰ ਸੀ।
ਗੜਿਤਾਸੀਤਰੁਨੀਬਹੁਰਿਗੜਿਨਸਕਾਕਰਤਾਰ॥੨॥
ਉਸ ਨੂੰ ਘੜਨ ਤੋਂ ਬਾਦ ਫਿਰ ਕਰਤਾਰ ਕੋਈ ਹੋਰ (ਇਸਤਰੀ) ਨਾ ਘੜ ਸਕਿਆ ॥੨॥
ਚੌਪਈ॥
ਚੌਪਈ:
ਕਲਪਬ੍ਰਿਛਧੁਜਤਹਇਕਨ੍ਰਿਪਬਰ॥
ਕਲਪ ਬ੍ਰਿਛ ਧੁਜ ਨਾਂ ਦਾ ਉਥੇ ਇਕ ਰਾਜਾ ਸੀ।
ਪ੍ਰਗਟਭਯੋਜਨੁਦੁਤਿਯਕਿਰਨਧਰ॥
(ਇਸ ਤਰ੍ਹਾਂ ਲਗਦਾ ਸੀ) ਮਾਨੋ ਦੂਜਾ ਸੂਰਜ ਪੈਦਾ ਹੋ ਗਿਆ ਹੋਵੇ।
ਅਧਿਕਰੂਪਜਨਿਯਤਜਾਕੋਜਗ॥
ਉਸ ਨੂੰ ਜਗਤ ਵਿਚ ਬਹੁਤ ਸੁੰਦਰ ਜਾਣਿਆ ਜਾਂਦਾ ਸੀ।
ਥਕਿਤਰਹਤਜਿਹਨਿਰਖਤਰੁਨਿਮਗ॥੩॥
ਉਸ ਦਾ ਰਾਹ ਵੇਖਦੀਆਂ ਇਸਤਰੀਆਂ ਥਕ ਜਾਂਦੀਆਂ ਸਨ ॥੩॥
ਅੜਿਲ॥
ਅੜਿਲ:
ਰਾਜਕੁਅਰਿਨਿਰਖਨਉਪਬਨਇਕਦਿਨਚਲੀ॥
ਰਾਜ ਕੁਮਾਰੀ ਇਕ ਦਿਨ ਬਾਗ਼ ਵੇਖਣ ਲਈ ਗਈ
ਲੀਨੋਬੀਸਪਚਾਸਸਹਚਰੀਸੰਗਭਲੀ॥
ਅਤੇ ਆਪਣੇ ਨਾਲ ਵੀਹ ਜਾਂ ਪੰਜਾਹ ਚੰਗੀਆਂ ਸਹੇਲੀਆਂ ਵੀ ਲੈ ਲਈਆਂ।
ਉਠਤਕਨੂਕਾਧੂਰਿਉਠਾਏਪਾਇਤਨ॥
(ਉਨ੍ਹਾਂ ਦੇ) ਪੈਰ ਉਠਾਉਣ ਨਾਲ ਧੂੜ ਦੇ ਜ਼ੱਰੇ ਵੀ ਉਡਦੇ ਸਨ।
ਹੋਜਨੁਕਚਲੇਹ੍ਵੈਸੰਗਪ੍ਰਜਾਕੇਸਕਲਮਨ॥੪॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਪ੍ਰਜਾ ਦੇ ਸਾਰੇ ਮਨ ਨਾਲ ਚਲਦੇ ਹੋਣ ॥੪॥
ਦੋਹਰਾ॥
ਦੋਹਰਾ:
ਕਲਪਬ੍ਰਿਛਧੁਜਕੁਅਰਕੌਨਿਰਖਿਗਈਲਲਚਾਇ॥
ਕੁੰਵਰ ਕਲਪ ਬ੍ਰਿਛ ਧੁਜ ਨੂੰ ਵੇਖ ਕੇ (ਉਹ) ਲਲਚਾ ਗਈ।
ਠਗਨਾਇਕਸੇਨੈਨਦ੍ਵੈਠਗਜਿਉਰਹੀਲਗਾਇ॥੫॥
ਵੱਡੇ ਠਗ ਵਾਂਗ (ਉਸ ਨੂੰ) ਠਗਣ ਲਈ ਦੋ ਨੇਤ੍ਰ ਲਗਾ ਦਿੱਤੇ ॥੫॥
ਅੜਿਲ॥
ਅੜਿਲ:
ਰਾਜਸੁਤਾਤਿਹਰੂਪਅਲੋਕਬਿਲੋਕਬਰ॥
ਰਾਜ ਕੁਮਾਰੀ ਨੂੰ ਉਸ ਦਾ ਅਲੌਕਿਕ ਅਤੇ ਸੁੰਦਰ ਰੂਪ ਵੇਖਦਿਆਂ ਹੀ
ਅੰਗਅਨੰਗਤਬਹੀਗਯੋਬਿਸਿਖਪ੍ਰਹਾਰਕਰਿ॥
ਕਾਮ ਦੇਵ ਦਾ ਬਾਣ ਘਾਇਲ ਕਰ ਗਿਆ।
ਕਾਟਿਕਾਟਿਕਰਖਾਇਬਸਾਇਨਕਛੂਤਿਹ॥
ਉਹ ਹੱਥਾਂ ਨੂੰ ਕਟ ਕਟ ਕੇ ਖਾਂਦੀ ਸੀ (ਅਰਥਾਤ ਬਹੁਤ ਵਿਆਕੁਲ ਸੀ) ਪਰ ਉਸ ਦੇ ਕੁਝ ਵਸ ਨਹੀਂ ਸੀ।
ਹੋਪੰਖਨਿਬਿਧਨਾਦਏਮਿਲੈਉਡਿਜਾਇਜਿਹ॥੬॥
ਜੇ ਵਿਧਾਤਾ ਉਸ ਨੂੰ ਖੰਭ ਲਗਾ ਦੇਵੇ ਤਾਂ ਉਸ ਨੂੰ ਉਡ ਕੇ ਜਾ ਮਿਲੇ ॥੬॥
ਯੌਲਿਖਿਏਕਸੰਦੇਸਾਤਾਹਿਪਠਾਇਯੋ॥
ਉਸ ਨੇ ਇਕ ਸੁਨੇਹਾ ਲਿਖ ਕੇ ਉਸ ਪਾਸ ਭੇਜਿਆ।
ਭਾਤਿਭਾਤਿਕਹਿਭੇਦਤਿਸੈਲਲਚਾਇਯੋ॥
ਭਾਂਤ ਭਾਂਤ ਦੇ ਭੇਦ (ਦੀਆਂ ਗੱਲਾਂ) ਕਹਿ ਕੇ ਉਸ ਨੂੰ ਲਲਚਾਇਆ।
ਡਾਰਿਲਯੋਡੋਰਾਮਹਿਕਿਨੂੰਨਕਿਛੁਲਹਿਯੋ॥
ਉਸ ਨੂੰ ਸੁਖਪਾਲ ਵਿਚ ਬਿਠਾ ਲਿਆ ਅਤੇ ਕਿਸੇ ਨੇ ਕੁਝ ਨਾ ਵੇਖਿਆ।
ਹੋਪਰੀਲੈਗਈਤਾਹਿਸੁਤਹਿਪਿਤਤ੍ਰਿਯਕਹਯੋ॥੭॥
(ਸਹੇਲੀਆਂ ਨੇ) ਉਸ ਦੇ ਪਿਤਾ ਨੂੰ ਕਹਿ ਦਿੱਤਾ ਕਿ ਉਸ ਨੂੰ ਪਰੀ ਚੁਕ ਕੇ ਲੈ ਗਈ ਹੈ ॥੭॥
ਚੌਪਈ॥
ਚੌਪਈ:
ਰੋਇਪੀਟਿਤਾਕੋਪਿਤੁਹਾਰਾ॥
ਉਸ ਦਾ ਪਿਓ ਰੋ ਪਿਟ ਕੇ ਹਾਰ ਗਿਆ।
ਕਿਨੂੰਨਤਾਕੋਸੋਧਉਚਾਰਾ॥
ਉਸ ਦੀ ਖ਼ਬਰ ਕਿਸੇ ਨੇ ਨਾ ਦਸੀ।
ਤਾਕੀਬਧੂਨ੍ਰਿਪਤਿਪਹਿਗਈ॥
ਉਸ ਦੀ ਪਤਨੀ ਰਾਜੇ ਕੋਲ ਗਈ
ਪਰੀਹਰਤਪਤਿਮੁਹਿਕਹਭਈ॥੮॥
ਕਿ ਮੇਰੇ ਪਤੀ ਨੂੰ ਪਰੀ ਲੈ ਗਈ ਹੈ ॥੮॥
ਨ੍ਰਿਪਭਾਖੀਤਿਹਸੋਧਕਰੀਜੈ॥
ਰਾਜੇ ਨੇ ਕਿਹਾ ਕਿ ਉਸ ਦੀ ਸੋਧ ਕਰੋ
ਸਾਹਪੂਤਕਹਜਾਨਨਦੀਜੈ॥
ਅਤੇ ਸ਼ਾਹ ਦੇ ਪੁੱਤਰ ਨੂੰ ਕਿਤੇ ਜਾਣ ਨਾ ਦਿਓ।
ਖੋਜਿਥਕੇਨਰਨਗਰਨਦੀਮੈ॥
ਲੋਕੀਂ ਨਗਰ, ਨਦੀ ਆਦਿ ਸਭ ਥਾਈਂ ਵੇਖ ਕੇ ਥਕ ਗਏ,
ਦੁਹਿਤਾਭੇਦਨਜਾਨਾਜੀਮੈ॥੯॥
ਪਰ ਕਿਸੇ ਨੇ ਵੀ ਮਨ ਵਿਚ ਲੜਕੀ ਦੇ ਭੇਦ ਨੂੰ ਨਾ ਸਮਝਿਆ ॥੯॥
ਏਕਬਰਖਰਾਖਾਤਾਕੌਘਰ॥
ਇਕ ਸਾਲ ਤਕ (ਲੜਕੀ ਨੇ) ਉਸ ਨੂੰ ਘਰ ਵਿਚ ਰਖਿਆ
ਦੁਤਿਯਕਾਨਕਿਨਹੂੰਨਸੁਨਾਨਰ॥
ਅਤੇ ਕਿਸੇ ਦੂਜੇ ਬੰਦੇ ਨੂੰ ਕੰਨੀ ਸੁਣਨ ਤਕ ਨਾ ਦਿੱਤਾ।
ਭਾਤਿਭਾਤਿਕੇਭੋਗਨਭਰੀ॥
(ਉਸ ਨੇ) ਭਾਂਤ ਭਾਂਤ ਦੇ ਭੋਗਾਂ ਨਾਲ (ਮਨ ਨੂੰ) ਭਰ ਲਿਆ
ਬਿਬਿਧਬਿਧਨਤਨਕ੍ਰੀੜਾਕਰੀ॥੧੦॥
ਅਤੇ ਕਈ ਤਰੀਕਿਆਂ ਨਾਲ ਕਾਮ-ਕ੍ਰੀੜਾ ਕੀਤੀ ॥੧੦॥
ਅੜਿਲ॥
ਅੜਿਲ:
ਨਟਆਸਨਕਰਿਪ੍ਰਥਮਬਹੁਰਿਲਲਿਤਾਸਨਲੇਈ॥
ਪਹਿਲਾਂ ਨਟ ਆਸਣ ਕੀਤਾ ਅਤੇ ਫਿਰ ਲਲਿਤ ਆਸਣ ਲੈ ਲਿਆ।
ਬਹੁਰਿਰੀਤਿਬਿਪਰੀਤਿਕਰੈਬਹੁਬਿਧਿਸੁਖਦੇਈ॥
ਫਿਰ ਰੀਤ ਦੇ ਉਲਟ (ਵਿਪਰੀਤ ਰਤੀ ਦੇ ਆਸਣ) ਕਰ ਕੇ ਬਹੁਤ ਤਰ੍ਹਾਂ ਦਾ ਸੁਖ ਦਿੱਤਾ।
ਲਲਿਤਾਸਨਕੌਕਰਤਮਦਨਕੋਮਦਹਰਹਿ॥
ਲਲਿਤ ਆਸਨ ਕਰ ਕੇ ਕਾਮ ਦੇਵ ਦਾ ਘਮੰਡ ਤੋੜ ਦਿੱਤਾ।
ਹੋਰਮਿਯੋਕਰਤਦਿਨਰੈਨਿਤ੍ਰਾਸਨਰੰਚਕਰਹਿ॥੧੧॥
ਦਿਨ ਰਾਤ ਉਸ ਨਾਲ ਰਮਣ ਕਰਦੀ ਰਹੀ ਅਤੇ ਜ਼ਰਾ ਨਾ ਡਰੀ ॥੧੧॥
ਦੋਹਰਾ॥
ਦੋਹਰਾ:
ਭਾਤਿਅਨਿਕਭਾਮਾਭਜਤਪਾਯੋਅਧਿਕਅਰਾਮੁ॥
ਅਨੇਕ ਤਰ੍ਹਾਂ ਨਾਲ ਇਸਤਰੀ ਨਾਲ ਸੰਯੋਗ ਕਰ ਕੇ ਬਹੁਤ ਅਧਿਕ ਆਰਾਮ ਪ੍ਰਾਪਤ ਕੀਤਾ।
ਛਿਨਛਿਨਛਤਿਯਾਸੌਲਗੈਤਜਤਨਆਠੋਜਾਮ॥੧੨॥
(ਉਸ ਨੂੰ) ਛਿਣ ਛਿਣ ਛਾਤੀ ਨਾਲ ਲਗਾਈ ਰਖਦੀ ਅਤੇ ਅੱਠੇ ਪਹਿਰ ਉਸ ਨੂੰ ਨਾ ਛਡਦੀ ॥੧੨॥
ਅੜਿਲ॥
ਅੜਿਲ:
ਬਿਕਟਕਰਨਇਕਦਿਵਸਤਹਾਚਲਿਆਇਯੋ॥
ਇਕ ਦਿਨ (ਰਾਜਾ) ਬਿਕਟ ਕਰਨ ਉਥੇ ਚਲ ਕੇ ਆ ਗਿਆ।
ਗਹਿਬਹਿਯੋਤਿਹਪੀਯਪਿਤਹਿਦਿਖਰਾਇਯੋ॥
ਉਸ ਪ੍ਰੀਤਮ ਦੀ ਬਾਂਹ ਪਕੜ ਕੇ ਪਿਤਾ ਨੂੰ ਵਿਖਾਇਆ।
ਜੋਰਿਹਾਥਸਿਰੁਨਿਯਾਇਕਹਿਯੋਮੁਸਕਾਇਕਰਿ॥
ਹੱਥ ਜੋੜ ਕੇ ਅਤੇ ਸਿਰ ਨੀਵਾਂ ਕਰ ਕੇ ਹਸਦਿਆਂ ਹੋਇਆਂ ਕਿਹਾ
ਹੋਪਰੀਡਾਰਿਇਹਗਈਹਮਾਰੇਆਜੁਘਰ॥੧੩॥
ਕਿ ਇਸ ਨੂੰ ਅਜ ਇਕ ਪਰੀ ਸਾਡੇ ਘਰ ਸੁਟ ਗਈ ਹੈ ॥੧੩॥
ਚੌਪਈ॥
ਚੌਪਈ:
ਸਤਿਸਤਿਤਿਹਤਾਤਉਚਾਰਾ॥
ਉਸ ਦੇ ਪਿਤਾ ਨੇ 'ਸਚ ਸਚ' ਕਿਹਾ
ਸ੍ਰੋਨਸੁਨਾਸੋਨੈਨਨਿਹਾਰਾ॥
ਕਿ (ਅਜਿਹਾ ਕੁਝ) ਅਗੇ ਕੰਨਾਂ ਨਾਲ ਸੁਣਿਆ ਸੀ ਹੁਣ ਅੱਖਾਂ ਨਾਲ ਵੇਖ ਲਿਆ ਹੈ।
ਮਨੁਖਸੰਗਦੈਗ੍ਰਿਹਪਹੁਚਾਯੋ॥
ਉਸ ਨਾਲ ਬੰਦਾ ਭੇਜ ਕੇ ਘਰ ਪਹੁੰਚਾਇਆ
ਭੇਦਅਭੇਦਨਕਛੁਜੜਪਾਯੋ॥੧੪॥
ਅਤੇ ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕ੍ਰਯਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੨੫੧॥੪੭੨੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੧॥੪੭੨੨॥ ਚਲਦਾ॥
ਚੌਪਈ॥
ਚੌਪਈ:
ਹੰਸਧੁਜਾਰਾਜਾਇਕਅਤਿਬਲ॥
ਹੰਸ ਧੁਜਾ ਨਾਂ ਦਾ ਇਕ ਬਲਵਾਨ ਰਾਜਾ ਸੀ
ਅਰਿਅਨੇਕਜੀਤੇਜਿਨਦਲਿਮਲਿ॥
ਜਿਸ ਨੇ ਅਨੇਕ ਵੈਰੀਆਂ ਨੂੰ ਦਲਮਲ ਕੇ ਜਿਤ ਲਿਆ ਸੀ।
ਸੁਖਦਮਤੀਤਾਕੀਰਾਨੀਇਕ॥
ਉਸ ਦੀ ਸੁਖਦ ਮਤੀ ਨਾਂ ਦੀ ਇਕ ਰਾਨੀ ਸੀ
ਜਾਕੀਪ੍ਰਭਾਕਹਤਬਨਿਤਾਨਿਕ॥੧॥
ਜਿਸ ਦੀ ਪ੍ਰਭਾ ਦਾ ਵਰਣਨ ਅਨੇਕ ('ਨਿਕ') ਇਸਤਰੀਆਂ ਕਰਦੀਆਂ ਸਨ ॥੧॥
ਤਾਕੀਸੁਤਾਸੁਖਮਤੀਸੁਨੀ॥
ਉਸ ਦੀ ਸੁਖ ਮਤੀ ਨਾਂ ਦੀ ਇਕ ਪੁੱਤਰੀ ਸੁਣੀਂਦੀ ਸੀ
ਜਾਸਮਔਰਨਅਬਲਾਗੁਨੀ॥
ਜਿਸ ਵਰਗੀ ਗੁਣਵਾਨ ਕੋਈ ਹੋਰ ਇਸਤਰੀ ਨਹੀਂ ਸੀ।
ਜੋਬਨਅਧਿਕਤਵਨਕੋਰਾਜਤ॥
ਉਸ ਉਤੇ ਜੋਬਨ ਨੇ ਰੀਝ ਨਾਲ ਪ੍ਰਗਟਾਵਾ ਕੀਤਾ ਸੀ
ਜਿਹਮੁਖਿਨਿਰਖਿਚੰਦ੍ਰਮਾਲਾਜਤ॥੨॥
ਅਤੇ ਉਸ ਦੇ ਮੁਖ ਨੂੰ ਵੇਖ ਕੇ ਚੰਦ੍ਰਮਾ ਵੀ ਲਜਿਤ ਹੁੰਦਾ ਸੀ ॥੨॥
ਨਾਗਰਕੁਅਰਨਗਰਕੋਰਾਜਾ॥
ਨਾਗਰ ਕੁੰਵਰ (ਉਸ) ਨਗਰ ਦਾ ਰਾਜਾ ਸੀ।
ਜਾਸਮਦੁਤਿਯਨਬਿਧਨਾਸਾਜਾ॥
ਉਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਸਾਜਿਆ ਸੀ।