GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1164
Display Settings
ਕਰਤਸਿਕਾਰਕੈਸਹੂੰਆਯੋ
ਕਿਸੇ ਤਰ੍ਹਾਂ ਸ਼ਿਕਾਰ ਖੇਡਦਿਆਂ (ਉਧਰ) ਆ ਗਿਆ
ਨ੍ਰਿਪਦੁਹਿਤਾਗ੍ਰਿਹਤਰਹ੍ਵੈਧਾਯੋ॥੩॥
ਅਤੇ ਰਾਜੇ ਦੀ ਪੁੱਤਰੀ ਦੇ ਮਹੱਲ ਹੇਠੋਂ ਲੰਘਿਆ ॥੩॥
ਰਾਜਕੁਅਰਿਨਿਰਖਤਿਤਾਕੀਛਬਿ
ਰਾਜ ਕੁਮਾਰੀ ਉਸ ਦੇ ਰੂਪ ਨੂੰ ਵੇਖ ਕੇ,
ਮਦਕਰਿਮਤਰਹੀਛਬਿਤਰਦਬਿ
ਆਪਣੀ ਸੁੰਦਰਤਾ ਦੀ ਮਸਤੀ ਵਿਚ ਹੰਕਾਰੀ ਹੋਈ (ਉਸ ਅਗੇ) ਦਬ ਕੇ ਰਹਿ ਗਈ।
ਪਾਨਪੀਕਤਾਕੇਪਰਡਾਰੀ
(ਉਸ ਨੇ) ਉਸ ਉਤੇ ਪਾਨ ਦੀ ਪੀਕ (ਥੁਕ) ਸੁਟੀ
ਮੋਸੌਕਰੈਕੈਸਹੂੰਯਾਰੀ॥੪॥
ਕਿ ਕਿਸੇ ਤਰ੍ਹਾਂ ਮੇਰੇ ਨਾਲ ਯਾਰੀ ਗੰਢੇ ॥੪॥
ਨਾਗਰਕੁਅਰਪਲਟਿਤਿਹਲਹਾ
ਨਾਗਰ ਕੁੰਵਰ ਨੇ ਪਰਤ ਕੇ ਉਸ ਵਲ ਵੇਖਿਆ।
ਤਾਹਿਬਿਲੋਕਉਰਝਿਕਰਿਰਹਾ
ਉਸ ਨੂੰ ਵੇਖ ਕੇ (ਉਸ ਨਾਲ) ਅਟਕ ਗਿਆ।
ਨੈਨਨਨੈਨਮਿਲੇਦੁਹੂੰਅਨਕੇ
ਦੋਹਾਂ ਦੇ ਨੈਣ ਆਪਸ ਵਿਚ ਮਿਲੇ
ਸੋਕਸੰਤਾਪਮਿਟੇਸਭਮਨਕੇ॥੫॥
ਅਤੇ ਮਨ ਦੇ ਸਭ ਦੁਖ ਅਤੇ ਸੰਤਾਪ ਮਿਟ ਗਏ ॥੫॥
ਰੇਸਮਰਸੀਡਾਰਿਤਰਦੀਨੀ
ਰਾਜ ਕੁਮਾਰੀ ਨੇ ਰੇਸ਼ਮ ਦੀ ਇਕ (ਪੱਕੀ) ਰੱਸੀ ਨਾਲ
ਪੀਰੀਬਾਧਿਤਵਨਸੌਲੀਨੀ
ਪੀੜ੍ਹੀ ਬੰਨ੍ਹ ਕੇ ਹੇਠਾਂ ਲਟਕਾ ਦਿੱਤੀ।
ਐਂਚਿਤਾਹਿਨਿਜਧਾਮਚੜਾਯੋ
ਉਸ ਨੂੰ ਖਿਚ ਕੇ ਆਪਣੇ ਮਹੱਲ ਵਿਚ ਚੜ੍ਹਾ ਲਿਆ
ਮਨਬਾਛਤਪ੍ਰੀਤਮਕਹਪਾਯੋ॥੬॥
(ਅਤੇ ਇਸ ਤਰ੍ਹਾਂ) ਆਪਣੇ ਮਨ ਭਾਉਂਦੇ ਪ੍ਰੀਤਮ ਨੂੰ ਪ੍ਰਾਪਤ ਕਰ ਲਿਆ ॥੬॥
ਤੋਟਕਛੰਦ
ਤੋਟਕ ਛੰਦ:
ਪਿਯਧਾਮਚੜਾਇਲਯੋਜਬਹੀ
ਜਦੋਂ ਹੀ ਪ੍ਰੀਤਮ ਨੂੰ (ਮਹੱਲ ਵਿਚ) ਚੜ੍ਹਾ ਲਿਆ,
ਮਨਭਾਵਤਭੋਗਕਿਯਾਤਬਹੀ
ਤਦੋਂ ਹੀ ਮਨ ਭਾਉਂਦਾ ਰਮਣ ਕੀਤਾ।
ਦੁਤਿਰੀਝਿਰਹੀਅਵਲੋਕਤਿਯੋ
(ਉਸ ਦੀ) ਸੁੰਦਰਤਾ ਨੂੰ ਵੇਖ ਕੇ ਇਸ ਤਰ੍ਹਾਂ ਰੀਝ ਗਈ
ਤ੍ਰਿਯਜੋਰਿਰਹੀਠਗਕੀਠਗਜ੍ਯੋ॥੭॥
ਜਿਵੇਂ ਇਸਤਰੀ ਨੂੰ ਜ਼ੋਰ ਨਾਲ ਠਗ ਨੇ ਠਗ ਲਿਆ ਹੈ (ਅਰਥਾਂਤਰ- ਅੱਖਾਂ ਜੋੜ ਕੇ ਠਗੀ ਦੀ ਠਗੀ ਰਹਿ ਗਈ ਹੈ) ॥੭॥
ਪੁਨਿਪੌਢਿਰਹੈਂਉਠਿਕੇਲਕਰੈਂ
(ਕਦੇ) ਲੰਬੇ ਪੈ ਕੇ ਅਤੇ ਫਿਰ ਉਠ ਕੇ ਕਾਮ-ਕ੍ਰੀੜਾ ਕਰਦੇ
ਬਹੁਭਾਤਿਅਨੰਗਕੇਤਾਪਹਰੈਂ
ਅਤੇ ਬਹੁਤ ਤਰ੍ਹਾਂ ਨਾਲ ਕਾਮ ਦੀ ਤਪਸ਼ ਨੂੰ ਠੰਡਾ ਕਰਦੇ।
ਉਰਲਾਇਰਹੀਪਿਯਕੌਤ੍ਰਿਯਯੋ
ਇਸਤਰੀ ਪ੍ਰਿਯ ਨੂੰ ਇਸ ਤਰ੍ਹਾਂ ਛਾਤੀ ਨਾਲ ਲਗਾ ਕੇ ਰਖਦੀ
ਜਨੁਹਾਥਲਗੇਨਿਧਨੀਧਨਜ੍ਯੋ॥੮॥
ਮਾਨੋ ਨਿਰਧਨ ਨੂੰ ਖ਼ਜ਼ਾਨਾ ਮਿਲ ਗਿਆ ਹੋਵੇ ॥੮॥
ਮਦਨੋਦਿਤਆਸਨਕੌਕਰਿਕੈ
ਮਦਨੋਦਿਤ ਆਸਣ ਨੂੰ ਕਰਦੇ
ਸਭਤਾਪਅਨੰਗਹਿਕੋਹਰਿਕੈ
ਅਤੇ ਕਾਮ ਦੇਵ ਦੇ ਸੰਤਾਪ ਨੂੰ ਦੂਰ ਕਰਦੇ।
ਲਲਿਤਾਸਨਬਾਰਅਨੇਕਧਰੈ
ਅਨੇਕ ਵਾਰ ਲਲਿਤ ਆਸਣ ਕਰਦੇ
ਦੋਊਕੋਕਕੀਰੀਤਿਸੌਪ੍ਰੀਤਿਕਰੈ॥੯॥
ਅਤੇ ਕੋਕ ਸ਼ਾਸਤ੍ਰ ਵਿਚ ਦਸੀ ਕਾਮ-ਕ੍ਰੀੜਾ ਦੀ ਵਿਧੀ ਨਾਲ ਪ੍ਰੀਤ ਕਰਦੇ ॥੯॥
ਦੋਹਰਾ
ਦੋਹਰਾ:
ਭਾਤਿਭਾਤਿਆਸਨਕਰੈਚੁੰਬਨਕਰਤਅਪਾਰ
(ਉਹ) ਭਾਂਤ ਭਾਂਤ ਦੇ ਆਸਣ ਕਰਦੇ ਅਤੇ ਬੇਹਿਸਾਬ ਚੁੰਬਨ ਲੈਂਦੇ।
ਛੈਲਛੈਲਨੀਰਸਪਗੇਰਹੀਕਛੂਸੰਭਾਰ॥੧੦॥
ਯੁਵਕ ਅਤੇ ਮੁਟਿਆਰ ਕਾਮ ਦੇ ਰਸ ਵਿਚ ਮਗਨ ਸਨ ਅਤੇ (ਉਨ੍ਹਾਂ ਨੂੰ) ਕੋਈ ਸੁੱਧ ਬੁੱਧ ਨਹੀਂ ਰਹੀ ਸੀ ॥੧੦॥
ਚੌਪਈ
ਚੌਪਈ:
ਹਸਿਹਸਿਕੇਲਦੋਊਮਿਲਕਰੈ
ਦੋਵੇਂ ਹੱਸਦੇ ਹੱਸਦੇ ਮਿਲ ਕੇ ਕਾਮ-ਕਲੋਲ ਕਰ ਰਹੇ ਸਨ
ਪਲਟਿਪਲਟਿਪ੍ਰਿਯਕੌਤ੍ਰਿਯਧਰੈ
ਅਤੇ ਪਲਟ ਪਲਟ ਕੇ ਪ੍ਰੇਮੀ ਪ੍ਰੇਮਿਕਾ ਨੂੰ ਧਾਰਨ ਕਰ ਰਿਹਾ ਸੀ।
ਹੇਰਿਰੂਪਤਾਕੋਬਲਿਜਾਈ
ਉਸ ਦਾ ਰੂਪ ਵੇਖ ਕੇ ਰਾਜ ਕੁਮਾਰੀ ਬਲਿਹਾਰ ਜਾ ਰਹੀ ਸੀ
ਛੈਲਨਿਛੈਲਤਜ੍ਯੋਸੁਹਾਈ॥੧੧॥
ਅਤੇ ਪ੍ਰੇਮਿਕਾ ਤੋਂ ਪ੍ਰੇਮੀ ਨੂੰ ਛਡਿਆ ਨਹੀਂ ਜਾ ਰਿਹਾ ਸੀ ॥੧੧॥
ਤਬਤਹਤਾਹਿਪਿਤਾਵਤਭਯੋ
ਤਦ ਉਥੇ ਉਸ ਦਾ ਪਿਤਾ ਆ ਗਿਆ।
ਰਾਜਸੁਤਾਜਿਯਮੈਦੁਖਪਯੋ
ਰਾਜ ਕੁਮਾਰੀ ਨੇ ਮਨ ਵਿਚ ਦੁਖ ਪਾਇਆ।
ਚਿਤਮੈਕਹੀਕਵਨਬਿਧਿਕੀਜੈ
ਚਿਤ ਵਿਚ ਸੋਚਣ ਲਗੀ ਕਿ ਕਿਹੜਾ ਢੰਗ ਵਰਤੀਏ
ਜਾਤੈਪਤਿਪਿਤੁਤੇਇਹਲੀਜੈ॥੧੨॥
ਕਿ ਪਿਤਾ ਤੋਂ ਇਹ ਪਤੀ ਰੂਪ ਵਿਚ ਪ੍ਰਾਪਤ ਕਰੀਏ ॥੧੨॥
ਆਪਿਪਿਤਾਕੇਆਗੂਗਈ
(ਉਹ ਉਠ ਕੇ) ਆਪ ਪਿਤਾ ਦੇ ਅਗੋਂ ਗਈ
ਇਹਬਿਧਿਬਚਨਬਖਾਨਤਭਈ
ਅਤੇ ਇਸ ਤਰ੍ਹਾਂ ਬਚਨ ਕਹਿਣ ਲਗੀ।
ਬਿਜਿਯਾਏਕਨ੍ਰਿਪਤਿਬਹੁਖਈ
ਇਕ ਰਾਜੇ ਨੇ ਬਹੁਤ ਭੰਗ ਖਾ ਲਈ ਹੈ
ਤਾਤੇਬੁਧਿਤਾਕੀਸਭਗਈ॥੧੩॥
ਜਿਸ ਕਰ ਕੇ ਉਸ ਦੀ ਸਾਰੀ ਹੋਸ਼ ਖ਼ਤਮ ਹੋ ਗਈ ਹੈ ॥੧੩॥
ਦੋਹਰਾ
ਦੋਹਰਾ:
ਬਿਜਿਯਾਖਾਏਤੇਤਿਸੈਰਹੀਕਛੂਸੰਭਾਰ
ਭੰਗ ਖਾ ਕੇ ਉਸ ਨੂੰ ਕੁਝ ਵੀ ਸੁੱਧ ਨਹੀਂ ਰਹੀ ਹੈ।
ਆਨਿਹਮਾਰੇਗ੍ਰਿਹਧਸਾਅਪਨੋਧਾਮਬਿਚਾਰਿ॥੧੪॥
ਸਾਡੇ ਘਰ ਨੂੰ ਆਪਣਾ ਘਰ ਸਮਝ ਕੇ (ਇਥੇ) ਆ ਵੜਿਆ ਹੈ ॥੧੪॥
ਚੌਪਈ
ਚੌਪਈ:
ਤਬਮੈਹੇਰਿਤਿਸੈਗਹਿਲੀਨਾ
ਤਦ ਮੈਂ ਉਸ ਨੂੰ ਵੇਖ ਕੇ ਪਕੜ ਲਿਆ