ਕਛੁਭੋਜਨਖੈਬੇਕਹਦੀਨਾ॥
ਅਤੇ ਖਾਣ ਲਈ ਕੁਝ ਭੋਜਨ ਦਿੱਤਾ।
ਅਬਸੋਕਰੋਤੁਮਜੁਮੁਹਿਉਚਾਰੋ॥
ਹੁਣ ਜੋ ਤੁਸੀਂ ਮੈਨੂੰ ਕਹੋ, ਉਹੀ ਕਰਾਂ।
ਜਿਯਤਤਜੋਕੈਜਿਯਤੇਮਾਰੋ॥੧੫॥
(ਇਸ ਨੂੰ) ਜੀਉਂਦਾ ਛਡ ਦਿਆਂ ਜਾਂ ਜਾਨੋ ਮਾਰ ਦਿਆਂ ॥੧੫॥
ਜੋਚਲਿਗ੍ਰਿਹਦੁਸਮਨਹੂਆਵੈ॥
ਜੇ ਘਰ ਵਿਚ ਦੁਸ਼ਮਣ ਵੀ ਚਲ ਕੇ ਆ ਜਾਵੇ
ਜੋਤਾਕੋਗ੍ਰਹਿਕੈਨ੍ਰਿਪਘਾਵੈ॥
ਅਤੇ ਜੋ ਰਾਜਾ ਉਸ ਨੂੰ ਪਕੜ ਕੇ ਮਾਰ ਦੇਵੇ।
ਨਰਕਬਿਖੈਤਾਕੌਜਮਡਾਰੈ॥
ਉਸ ਨੂੰ ਯਮਰਾਜ ਨਰਕਾਂ ਵਿਚ ਸੁਟੇਗਾ
ਭਲਾਨਤਾਕਹਜਗਤਉਚਾਰੈ॥੧੬॥
ਅਤੇ ਜਗਤ ਵੀ ਉਸ ਨੂੰ ਚੰਗਾ ਨਹੀਂ ਕਹੇਗਾ ॥੧੬॥
ਦੋਹਰਾ॥
ਦੋਹਰਾ:
ਜੋਆਵੈਨਿਜੁਧਾਮਚਲਿਧਰਮਭ੍ਰਾਤਤਿਹਜਾਨਿ॥
ਜੋ ਅਪਣੇ ਘਰ ਵਿਚ ਚਲ ਕੇ ਆ ਜਾਵੇ, ਉਸ ਨੂੰ ਧਰਮ ਦਾ ਭਰਾ ਸਮਝਣਾ ਚਾਹੀਦਾ ਹੈ।
ਜੋਕਛੁਕਹੈਸੁਕੀਜਿਯੈਭੂਲਿਨਕਰਿਯੈਹਾਨਿ॥੧੭॥
ਉਹ ਜੋ ਕੁਝ ਕਹੇ, ਉਹੀ ਕਰਨਾ ਚਾਹੀਦਾ ਹੈ ਅਤੇ ਭੁਲ ਕੇ ਵੀ ਉਸ ਨੂੰ ਨੁਕਸਾਨ ਨਹੀਂ ਪਹੁੰਚਾਣਾ ਚਾਹੀਦਾ ॥੧੭॥
ਚੌਪਈ॥
ਚੌਪਈ:
ਤਬਨ੍ਰਿਪਤਾਕੌਬੋਲਿਪਠਾਯੋ॥
ਤਦ ਰਾਜੇ ਨੇ ਉਸ ਨੂੰ ਬੁਲਵਾ ਲਿਆ
ਨਿਕਟਿਆਪਨੇਤਿਹਬੈਠਾਯੋ॥
ਅਤੇ ਉਸ ਨੂੰ ਆਪਣੇ ਕੋਲ ਬਿਠਾਇਆ।
ਦੁਹਿਤਾਵਹੈਤਵਨਕਹਦੀਨੀ॥
ਉਸ ਨੂੰ ਉਹੀ ਪੁੱਤਰੀ ਦੇ ਦਿੱਤੀ
ਜਾਸੌਰਤਿਆਗੇਜਿਨਕੀਨੀ॥੧੮॥
ਜਿਸ ਨਾਲ ਅਗੇ ਹੀ ਉਸ ਰਤੀ-ਕ੍ਰੀੜਾ ਕੀਤੀ ਹੋਈ ਸੀ ॥੧੮॥
ਦੋਹਰਾ॥
ਦੋਹਰਾ:
ਲੈਦੁਹਿਤਾਤਾਕੌਦਈਚਿਤਮੌਭਯੋਅਸੋਗ॥
ਪੁੱਤਰੀ ਨੂੰ ਪਕੜ ਕੇ ਉਸ ਨੂੰ ਸੌਂਪ ਦਿੱਤੀ ਅਤੇ ਮਨ ਵਿਚ ਪ੍ਰਸੰਨ ਹੋ ਗਿਆ
ਦੁਹਿਤਾਕੋਕਛੁਨਲਹਾਗੂੜਅਗੂੜਪ੍ਰਯੋਗ॥੧੯॥
ਪਰ ਪੁੱਤਰੀ ਦੇ ਗੂੜ੍ਹ ਅਗੂੜ੍ਹ ਚਰਿਤ੍ਰ ਨੂੰ ਕੁਝ ਵੀ ਸਮਝ ਨਾ ਸਕਿਆ ॥੧੯॥
ਚੌਪਈ॥
ਚੌਪਈ:
ਮਨਭਾਵਤਪਾਵਤਪਤਿਭਈ॥
ਉਸ ਨੇ ਮਨ ਚਾਹਿਆ ਪਤੀ ਪ੍ਰਾਪਤ ਕਰ ਲਿਆ
ਇਹਛਲਸੋਪਿਤੁਕਹਛਲਿਗਈ॥
ਅਤੇ ਇਸ ਛਲ ਨਾਲ ਪਿਤਾ ਨੂੰ ਛਲ ਲਿਆ।
ਭੇਦਅਭੇਦਕਿਨਹੂੰਨਹਿਪਾਯੋ॥
(ਰਾਜੇ ਨੇ) ਭੇਦ ਅਭੇਦ ਕੁਝ ਵੀ ਨਾ ਸਮਝਿਆ
ਲੈਨਾਗਰਤ੍ਰਿਯਧਾਮਸਿਧਾਯੋ॥੨੦॥
ਅਤੇ ਨਾਗਰ ਇਸਤਰੀ ਲੈ ਕੇ (ਆਪਣੇ) ਘਰ ਚਲਿਆ ਗਿਆ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਾਵਨੋਚਰਿਤ੍ਰਸਮਾਪਤਮਸਤੁਸੁਭਮਸਤੁ॥੨੫੨॥੪੭੪੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੨॥੪੭੪੨॥ ਚਲਦਾ॥
ਚੌਪਈ॥
ਚੌਪਈ:
ਛਤ੍ਰਾਨੀਇਸਤਰੀਇਕਰਹੈ॥
ਇਕ ਛਤ੍ਰਾਣੀ ਇਸਤਰੀ ਰਹਿੰਦੀ ਸੀ,
ਜੀਯੋਨਾਮਤਾਹਿਜਗਕਹੈ॥
ਜਿਸ ਨੂੰ ਲੋਕੀ ਜੀਯੋ (ਮਤੀ) ਕਹਿੰਦੇ ਸਨ।
ਮਾਨਿਕਚੰਦਤਵਨਕਹਬਰਾ॥
ਮਾਨਿਕ ਚੰਦ ਨੇ ਉਸ ਨੂੰ ਵਿਆਹਿਆ
ਭਾਤਿਭਾਤਿਕੇਭੋਗਨਭਰਾ॥੧॥
ਅਤੇ ਭਾਂਤ ਭਾਂਤ ਦੇ ਭੋਗ ਕਰ ਕੇ (ਆਨੰਦ) ਮਾਣਿਆ ॥੧॥
ਵਹਜੜਏਕਜਾਟਨੀਸੌਰਤਿ॥
ਉਹ ਮੂਰਖ ਇਕ ਜਾਟਣੀ ਨਾਲ ਫਸਿਆ ਹੋਇਆ ਸੀ
ਕਛੂਨਜਾਨਤਮੂੜਮਹਾਮਤਿ॥
ਅਤੇ ਉਹ ਮਹਾ ਮੂਰਖ ਕੁਝ ਵੀ ਨਹੀਂ ਜਾਣਦਾ ਸੀ।
ਲੰਬੋਦਰੁਪਸੁਕੋਅਵਤਾਰਾ॥
ਉਹ ਲੰਬੋਦਰ ਪਸ਼ੂ (ਲੰਮਕੇ ਹੋਏ ਢਿਡ ਵਾਲਾ ਪਸ਼ੂ, ਭਾਵ ਖੋਤਾ) ਦਾ ਅਵਤਾਰ ਸੀ
ਗਰਧਭਜੋਨਿਡਰਾਕਰਤਾਰਾ॥੨॥
ਅਤੇ ਪਰਮਾਤਮਾ ਨੇ ਉਸ ਨੂੰ ਖੋਤੇ ਦੀ ਜੂਨ ਵਿਚ ਪਾਇਆ ਸੀ ॥੨॥
ਲੋਗਨਤੇਅਤਿਤਵਨਲਜਾਵੈ॥
ਉਹ ਲੋਕਾਂ ਤੋਂ ਬਹੁਤ ਸ਼ਰਮਾਉਂਦਾ ਸੀ,
ਤਾਤੇਧਾਮਨਤਾਕੌਲ੍ਯਾਵੈ॥
ਇਸ ਲਈ ਉਸ ਨੂੰ ਘਰ ਨਹੀਂ ਲਿਆਉਂਦਾ ਸੀ।
ਤਾਤੇਔਰਗਾਵਤ੍ਰਿਯਰਾਖੀ॥
ਇਸ ਲਈ ਦੂਜੇ ਪਿੰਡ ਵਿਚ (ਉਹ) ਇਸਤਰੀ ਰਖੀ ਹੋਈ ਸੀ।
ਸਸਿਸੂਰਜਤਾਕੇਸਭਸਾਖੀ॥੩॥
ਸੂਰਜ ਅਤੇ ਚੰਦ੍ਰਮਾ ਸਭ ਇਸ ਦੇ ਸਾਖੀ ਸਨ ॥੩॥
ਬਾਜਅਰੂੜਿਤਹਾਹ੍ਵੈਜਾਵੈ॥
ਘੋੜੇ ਉਤੇ ਚੜ੍ਹ ਕੇ ਉਥੇ ਜਾਂਦਾ ਸੀ
ਕਾਹੂਕੀਲਾਜੈਨਲਜਾਵੈ॥
ਅਤੇ ਕਿਸ ਦੀ ਲਾਜ ਤੋਂ ਨਹੀਂ ਲਜਾਉਂਦਾ ਸੀ।
ਜੀਯੋਜਿਯਭੀਤਰਅਤਿਜਰੈ॥
(ਉਸ ਦੀ ਇਸਤਰੀ) ਜੀਯੋ ਹਿਰਦੇ ਵਿਚ ਬਹੁਤ ਸੜਦੀ ਸੀ
ਬਾਢੀਏਕਸਾਥਰਤਿਕਰੈ॥੪॥
ਅਤੇ ਇਕ ਤਰਖਾਣ ਨਾਲ ਕਾਮ-ਕ੍ਰੀੜਾ ਕਰਦੀ ਸੀ ॥੪॥
ਦੋਹਰਾ॥
ਦੋਹਰਾ:
ਜਬਵਹੁਅਸ੍ਵਅਰੂੜਹ੍ਵੈਗਾਵਤਵਨਮੋਜਾਤ॥
ਜਦੋਂ ਉਹ ਘੋੜੇ ਤੇ ਚੜ੍ਹ ਕੇ ਉਸ ਦੇ ਪਿੰਡ ਜਾਂਦਾ
ਜੀਯੋਮਤੀਤਿਹਬਾਢੀਅਹਿਅਪਨੇਧਾਮਬੁਲਾਤ॥੫॥
ਤਾਂ ਜੀਯੋ ਮਤੀ ਉਸ ਤਰਖਾਣ ਨੂੰ ਆਪਣੇ ਘਰ ਬੁਲਾ ਲੈਂਦੀ ॥੫॥
ਚੌਪਈ॥
ਚੌਪਈ:
ਤਿਹਤ੍ਰਿਯਹੋਡਨਨਦਸੌਪਾਰੀ॥
ਉਸ ਇਸਤਰੀ ਨੇ ਨਨਾਣ ਨਾਲ ਸ਼ਰਤ ਲਗਾ ਲਈ।
ਬਿਹਸਿਤਇਹਭਾਤਿਨਉਚਾਰੀ॥
ਹਸਦਿਆਂ ਹਸਦਿਆਂ ਇਸ ਤਰ੍ਹਾਂ ਕਹਿਣ ਲਗੀ।
ਸੁਮੈਕਹਤਹੌਤੀਰਤਿਹਾਰੇ॥
ਮੈਂ ਉਹ ਤੁਹਾਨੂੰ ਦਸਦਾ ਹਾਂ,