ਜਾਤੇਡਰਤਹਮਾਰੇਪ੍ਰਾਨਾ॥੧੮॥
ਜਿਸ ਕਰ ਕੇ ਮੇਰੀ ਜਾਨ ਡਰਦੀ ਹੈ ॥੧੮॥
ਵਹੀਤੇਲਭੇਦੀਪਜਗਾਯੋ॥
ਉਸ ਤੇਲ ਨਾਲ ਦੀਪਕ ਜਗਾਇਆ ਹੈ
ਪਤਿਦੇਖਤਜਿਹਲਘੁਠਹਰਾਯੋ॥
ਜਿਸ ਨੂੰ ਪਤੀ ਦੇ ਵੇਖਦੇ ਹੋਇਆਂ ਪਿਸ਼ਾਬ ਆਖਿਆ ਸੀ।
ਭੇਦਅਭੇਦਜੜਕਛੂਨਜਾਨਾ॥
ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ
ਸੀਲਵਤੀਇਸਤ੍ਰੀਕਰਮਾਨਾ॥੧੯॥
ਅਤੇ ਇਸਤਰੀ ਨੂੰ ਸ਼ੀਲਵਤੀ ਮੰਨ ਲਿਆ ॥੧੯॥
ਰੀਝਿਬਚਨਇਹਭਾਤਿਉਚਾਰੋ॥
(ਪਤੀ ਨੇ) ਰੀਝ ਕੇ ਇਸ ਤਰ੍ਹਾਂ ਕਿਹਾ,
ਮੈਤੇਰੋਸਤਸਾਚੁਨਿਹਾਰੋ॥
ਮੈਂ ਤੇਰਾ ਸਤਿ ਸਚੁਮਚ ਵੇਖ ਲਿਆ ਹੈ।
ਅਬਚੇਰਾਮੈਭਯੋਤਿਹਾਰਾ॥
ਹੁਣ ਮੈਂ ਤੇਰਾ ਦਾਸ ਹੋ ਗਿਆ ਹਾਂ।
ਕਹੋਸੁਕਰੌਕਾਜਬਹੁਹਾਰਾ॥੨੦॥
ਬਹੁਤ ਤਰ੍ਹਾਂ ਦੇ ਜੋ ਕੰਮ ਵੀ ਤੂੰ ਕਹੇਂਗੀ, ਉਹੀ ਕਰਾਂਗਾ ॥੨੦॥
ਮੂਤ੍ਰਭਏਤੈਦੀਪਜਗਾਯੋ॥
ਪਿਸ਼ਾਬ ਨਾਲ ਤੂੰ ਦੀਪਕ ਜਗਾ ਦਿੱਤਾ ਹੈ
ਚਮਤਕਾਰਇਹਹਮੈਦਿਖਾਯੋ॥
ਅਤੇ ਇਹ ਚਮਤਕਾਰ ਮੈਨੂੰ ਵਿਖਾਇਆ ਹੈ।
ਪਟੁਕਾਡਾਰਿਗ੍ਰੀਵਪਗਪਰਾ॥
(ਉਹ) ਗੱਲ ਵਿਚ ਪਟਕਾ ਪਾ ਕੇ (ਉਸ ਦੇ) ਪੈਰਾਂ ਉਤੇ ਡਿਗ ਪਿਆ
ਘਰੀਚਾਰਿਲਗਿਨਾਕਰਗਰਾ॥੨੧॥
ਅਤੇ ਚਾਰ ਘੜੀਆਂ ਤਕ ਨਕ ਰਗੜਦਾ ਰਿਹਾ ॥੨੧॥
ਦੋਹਰਾ॥
ਦੋਹਰਾ:
ਏਕਰਿਸਾਲੂਨਿਰਖ੍ਰਯੋਆਂਖਿਨਐਸਚਰਿਤ੍ਰ॥
ਅਜਿਹਾ ਇਕ ਚਰਿਤ੍ਰ ਰਾਜਾ ਰਿਸਾਲੂ ਨੇ ਅੱਖਾਂ ਨਾਲ ਵੇਖਿਆ ਸੀ।
ਕੈਹਮਆਜੁਬਿਲੋਕਿਯੋਸਾਚਕਹਤਤ੍ਰਿਯਮਿਤ੍ਰ॥੨੨॥
ਜਾਂ ਮੈਂ ਅਜ ਵੇਖਿਆ ਹੈ। ਹੇ ਮਿਤਰ ਭਾਵ ਇਸਤਰੀ! ਮੈਂ ਸਚ ਕਹਿੰਦਾ ਹਾਂ ॥੨੨॥
ਚੌਪਈ॥
ਚੌਪਈ:
ਅਬਤੂਕਹੈਜੁਮੁਹਿਸੋਈਕਰੌ॥
ਹੁਣ ਜੋ ਤੂੰ ਕਹੇਂਗੀ, ਮੈਂ ਉਹੀ ਕਰਾਂਗਾ।
ਹ੍ਵੈਕਰਦਾਸਨੀਰਤਵਭਰੌ॥
ਦਾਸ ਹੋ ਕੇ ਤੇਰਾ ਪਾਣੀ ਭਰਾਂਗਾ।
ਹਸਿਹਸਿਤ੍ਰਿਯਕੌਗਰੇਲਗਾਵੈ॥
(ਉਹ) ਹੱਸ ਹੱਸ ਕੇ ਇਸਤਰੀ ਨੂੰ ਗਲੇ ਨਾਲ ਲਗਾ ਰਿਹਾ ਸੀ
ਭੇਦਕਛੂਮੂਰਖਨਹਿਪਾਵੈ॥੨੩॥
ਅਤੇ (ਉਹ) ਮੂਰਖ ਕੁਝ ਵੀ ਭੇਦ ਨਹੀਂ ਸਮਝ ਰਿਹਾ ਸੀ ॥੨੩॥
ਬਿਹਸਿਨਾਰਿਇਹਭਾਤਿਉਚਾਰਾ॥
ਤਦ ਇਸਤਰੀ ਨੇ ਹੱਸ ਕੇ ਇਸ ਤਰ੍ਹਾਂ ਕਿਹਾ
ਬ੍ਰਹਮਭੋਜਕਰੁਨਾਥਸਭਾਰਾ॥
ਕਿ ਹੇ ਨਾਥ! ਇਕ ਵੱਡਾ ਬ੍ਰਹਮ ਭੋਜ ਕਰੋ।
ਭਲੀਭਾਤਿਦਿਜਪ੍ਰਿਥਮਜਿਵਾਵੋ॥
ਪਹਿਲਾਂ ਚੰਗੀ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ ਖਵਾਓ
ਬਹੁਰੋਸੇਜਹਮਾਰੀਆਵੋ॥੨੪॥
ਅਤੇ ਫਿਰ ਮੇਰੀ ਸੇਜ ਉਤੇ ਆਓ ॥੨੪॥
ਕਛੂਨਲਖਾਦੈਵਕੇਮਾਰੇ॥
ਉਸ ਦੈਵ ਦੇ ਮਾਰੇ ਨੇ ਕੁਝ ਨਾ ਸਮਝਿਆ
ਬ੍ਰਹਮਭੋਜਕਹਕਿਯਾਸਵਾਰੇ॥
ਅਤੇ ਚੰਗੀ ਤਰ੍ਹਾਂ ਬ੍ਰਹਮ ਭੋਜ ਕੀਤਾ।
ਭਲੀਭਾਤਿਦਿਜਪ੍ਰਥਮਜਿਵਾਏ॥
ਚੰਗੀ ਤਰ੍ਹਾਂ ਪਹਿਲਾਂ ਬ੍ਰਾਹਮਣਾਂ ਨੂੰ ਖਵਾਇਆ
ਬਹੁਰਿਨਾਰਿਕੀਸੇਜਸਿਧਾਏ॥੨੫॥
ਅਤੇ ਫਿਰ ਨਾਰੀ ਦੀ ਸੇਜ ਉਪਰ ਗਿਆ ॥੨੫॥
ਜੋਤ੍ਰਿਯਕਹੀਵਹੈਗਤਿਕੀਨੀ॥
ਜਿਵੇਂ ਇਸਤਰੀ ਨੇ ਕਿਹਾ, ਉਸੇ ਤਰ੍ਹਾਂ ਕੀਤਾ।
ਜੀਤਿਹੋਡਨਨਦਿਤੇਲੀਨੀ॥
(ਇਸ ਤਰ੍ਹਾਂ ਉਸ ਇਸਤਰੀ ਨੇ) ਨਨਾਣ ਤੋਂ ਸ਼ਰਤ ਜਿਤ ਲਈ।
ਤੇਲਮੂਤ੍ਰਕਹਿਦੀਪਜਗਾਯੋ॥
ਪਿਸ਼ਾਬ ਨੂੰ ਤੇਲ ਤੇਲ ਕਹਿ ਕੇ ਦੀਪਕ ਜਗਾਇਆ
ਬ੍ਰਹਮਦੰਡਪਤਿਤੇਕਰਵਾਯੋ॥੨੬॥
ਅਤੇ ਪਤੀ ਤੋਂ ਬ੍ਰਹਮ ਦੰਡ ਵੀ ਕਰਵਾ ਲਿਆ ॥੨੬॥
ਅਧਿਕਹਰੀਫਕਹਾਵਤਹੁਤੋ॥
ਜੋ ਆਪਣੇ ਆਪ ਨੂੰ ਬਹੁਤ ਕਪਟੀ ('ਹਰੀਫ') ਅਖਵਾਉਂਦਾ ਸੀ,
ਭੂਲਿਨਭਾਗਹਿਪੀਵਤਸੁਤੋ॥
(ਫਿਰ) ਕਦੇ ਭੰਗ ਪੀ ਕੇ ਨਾ ਸੁੱਤਾ।
ਇਹਚਰਿਤ੍ਰਕਰਿਦ੍ਰਿਗਨਦਿਖਾਯੋ॥
ਇਹ ਚਰਿਤ੍ਰ ਕਰ ਕੇ ਉਸ ਇਸਤਰੀ ਨੇ
ਇਹਛਲਸੌਵਹਿਤ੍ਰਿਯਡਹਕਾਯੋ॥੨੭॥
ਅੱਖਾਂ ਨਾਲ ਵਿਖਾ ਕੇ (ਪਤੀ ਨੂੰ) ਭਰਮਾ ਦਿੱਤਾ ॥੨੭॥
ਪ੍ਰਥਮਭੋਗਪਿਯਲਖਤਕਮਾਯੋ॥
ਪਹਿਲਾਂ (ਉਸ ਨੇ) ਪਤੀ ਦੇ ਵੇਖਦੇ ਹੋਇਆਂ ਭੋਗ ਕੀਤਾ।
ਜਾਰਿਮੂਤ੍ਰਭੇਦੀਪਦਖਾਯੋ॥
(ਫਿਰ) ਪਿਸ਼ਾਬ ਨਾਲ ਦੀਪਕ ਜਲਾ ਕੇ ਵਿਖਾਇਆ।
ਬ੍ਰਹਮਭੋਜਉਲਟੋਤਾਪਰਕਰਿ॥
(ਫਿਰ) ਉਲਟਾ ਉਸ ਤੋਂ ਬ੍ਰਹਮ ਭੋਜ ਕਰਵਾਇਆ
ਪਤਿਜਾਨੀਪਤਿਬ੍ਰਤਾਤ੍ਰਿਯਾਘਰ॥੨੮॥
ਅਤੇ ਪਤੀ ਨੇ ਜਾਣ ਲਿਆ ਕਿ ਮੇਰੇ ਘਰ ਪਤੀਬ੍ਰਤਾ ਇਸਤਰੀ ਹੈ ॥੨੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤਿਰਪਨਚਰਿਤ੍ਰਸਮਾਪਤਮਸਤੁਸੁਭਮਸਤੁ॥੨੫੩॥੪੭੭੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੩॥੪੭੭੦॥ ਚਲਦਾ॥
ਚੌਪਈ॥
ਚੌਪਈ:
ਬੇਸ੍ਵਾਏਕਠੌਰਇਕਸੁਨੀ॥
ਇਕ ਥਾਂ ਇਕ ਵੇਸਵਾ ਸੁਣੀ ਸੀ
ਪਾਤ੍ਰਕਲਾਨਾਮਾਬਹੁਗੁਨੀ॥
ਜਿਸ ਦਾ ਨਾਂ ਪਾਤ੍ਰ ਕਲਾ ਸੀ ਅਤੇ ਬਹੁਤ ਗੁਣਵਾਨ ਸੀ।
ਅਧਿਕਤਰੁਨਿਕੀਦਿਪਤਿਬਿਰਾਜੈ॥
(ਉਸ) ਇਸਤਰੀ ਦੀ ਸੁੰਦਰਤਾ ਬਹੁਤ ਅਧਿਕ ਸੀ
ਰੰਭਾਕੋਨਿਰਖਤਮਨਲਾਜੈ॥੧॥
ਜਿਸ ਨੂੰ ਵੇਖ ਕੇ ਰੰਭਾ (ਅਪੱਛਰਾ) ਵੀ ਸ਼ਰਮਾਉਂਦੀ ਸੀ ॥੧॥
ਬਿਸਨਕੇਤੁਇਕਰਾਇਤਹਾਕੋ॥
ਬਿਸਨ ਕੇਤੁ ਉਥੋਂ ਦਾ ਇਕ ਰਾਜਾ ਸੀ