ਪਾਤਿਸਾਹਜਾਨਿਯਤਜਹਾਕੋ॥
ਜਿਸ ਨੂੰ ਉਥੋਂ ਦਾ (ਜਾਂ ਦੁਨੀਆ ਦਾ) ਬਾਦਸ਼ਾਹ ਸਮਝਿਆ ਜਾਂਦਾ ਸੀ।
ਬਿਸਨਮਤੀਰਾਨੀਤਾਕੇਘਰ॥
ਉਸ ਦੇ ਘਰ ਬਿਸਨ ਮਤੀ ਨਾਂ ਦੀ ਰਾਣੀ ਸੀ।
ਪ੍ਰਗਟਕਲਾਜਨੁਭਈਨਿਸਾਕਰ॥੨॥
(ਇੰਜ ਪ੍ਰਤੀਤ ਹੁੰਦੀ ਸੀ) ਮਾਨੋ ਚੰਦ੍ਰਮਾ ਦੀ ਕਲਾ ਹੀ ਪ੍ਰਕਾਸ਼ਮਾਨ ਹੋਈ ਹੋਵੇ ॥੨॥
ਦੋਹਰਾ॥
ਦੋਹਰਾ:
ਬਿਸਨਕੇਤੁਬੇਸ੍ਵਾਭਏਨਿਸਦਿਨਭੋਗਕਮਾਇ॥
ਬਿਸਨ ਕੇਤੁ ਵੇਸਵਾ ਦੇ ਵਸ ਵਿਚ ਹੋ ਗਿਆ ਸੀ ਅਤੇ ਰਾਤ ਦਿਨ (ਉਸ ਨਾਲ) ਭੋਗ ਕਰਦਾ ਸੀ।
ਬਿਸਨਮਤੀਤ੍ਰਿਯਕੇਸਦਨਭੂਲਿਨਕਬਹੂੰਜਾਇ॥੩॥
ਪਰ ਬਿਸਨ ਮਤੀ ਦੇ ਘਰ ਭੁਲ ਕੇ ਵੀ ਕਦੀ ਨਹੀਂ ਜਾਂਦਾ ਸੀ ॥੩॥
ਚੌਪਈ॥
ਚੌਪਈ:
ਰਾਨੀਸਖੀਪਠੀਬੇਸ੍ਵਾਪਹਿ॥
ਰਾਣੀ ਨੇ ਇਕ ਸਖੀ ਵੇਸਵਾ ਕੋਲ ਭੇਜੀ
ਦੈਧਨੁਅਧਿਕਭਾਤਿਐਸੀਕਹਿ॥
ਅਤੇ ਬਹੁਤ ਸਾਰਾ ਧਨ ਦੇ ਕੇ ਇਸ ਤਰ੍ਹਾਂ ਕਿਹਾ (ਕਿ ਉਸ ਨੂੰ ਕਹਿਣਾ)
ਬਿਸਨਕੇਤੁਕੌਜੌਤੂਮਾਰੈ॥
ਕਿ ਜੇ ਤੂੰ ਬਿਸਨ ਕੇਤੁ ਰਾਜੇ ਨੂੰ ਮਾਰ ਦੇਵੇਂ
ਬਿਸਨਮਤੀਦਾਰਦਿਤਵਟਾਰੈ॥੪॥
ਤਾਂ ਬਿਸਨ ਮਤੀ ਤੇਰੀ ਸਰੀ ਗ਼ਰੀਬੀ ਦੂਰ ਕਰ ਦੇਵੇਗੀ ॥੪॥
ਸਹਚਰਿਜਬਐਸੀਬਿਧਿਕਹੀ॥
ਦਾਸੀ ਨੇ ਜਦ (ਵੇਸਵਾ ਪ੍ਰਤਿ) ਇਸ ਤਰ੍ਹਾਂ ਕਿਹਾ
ਬੇਸ੍ਵਾਬੈਨਸੁਨਤਚੁਪਰਹੀ॥
(ਤਾਂ) ਵੇਸਵਾ ਗੱਲ ਸੁਣ ਕੇ ਚੁਪ ਕਰ ਰਹੀ।
ਧਨਸਰਾਫਕੇਘਰਮੈਰਾਖੋ॥
(ਉਸ ਨੇ ਫਿਰ ਕਿਹਾ ਕਿ) ਧਨ ਸਰਾਫ਼ ਦੇ ਘਰ ਰਖ ਦਿਓ
ਕਾਮਭਏਦੀਜੈਮੁਹਿਭਾਖੋ॥੫॥
ਅਤੇ ਕੰਮ ਹੋਣ ਤੇ ਦੇ ਦਿਓ। (ਅਜਿਹਾ ਕਰ ਕੇ) ਮੈਨੂੰ ਦਸ ਦਿਓ ॥੫॥
ਸੂਰਜਛਪਾਰੈਨਿਹ੍ਵੈਆਈ॥
ਸੂਰਜ ਛੁਪ ਗਿਆ ਅਤੇ ਰਾਤ ਹੋ ਗਈ।
ਤਬਬੇਸ੍ਵਾਨ੍ਰਿਪਬੋਲਿਪਠਾਈ॥
ਤਦ ਰਾਜੇ ਨੇ ਵੇਸਵਾ ਨੂੰ ਬੁਲਾ ਲਿਆ।
ਬਸਤ੍ਰਅਨੂਪਪਹਿਰਿਤਹਗਈ॥
(ਉਹ) ਅਤਿ ਸੁੰਦਰ ਬਸਤ੍ਰ ਪਾ ਕੇ ਉਥੇ ਗਈ
ਬਹੁਬਿਧਿਤਾਹਿਰਿਝਾਵਤਭਈ॥੬॥
ਅਤੇ ਬਹੁਤ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰਨ ਲਗੀ ॥੬॥
ਅੜਿਲ॥
ਅੜਿਲ:
ਭਾਤਿਅਨਿਕਨ੍ਰਿਪਸੰਗਸੁਕੇਲਕਮਾਇਕੈ॥
ਰਾਜੇ ਨਾਲ ਭਾਂਤ ਭਾਂਤ ਦੀ ਕਾਮ ਕ੍ਰੀੜਾ ਕਰ ਕੇ
ਸੋਇਰਹੀਤਿਹਸਾਥਤਰੁਨਿਲਪਟਾਇਕੈ॥
ਵੇਸਵਾ ਉਸ ਨਾਲ ਲਿਪਟ ਕੇ ਸੌਂ ਗਈ।
ਅਰਧਰਾਤ੍ਰਿਜਬਗਈਉਠੀਤਬਜਾਗਿਕਰਿ॥
ਜਦ ਅੱਧੀ ਰਾਤ ਹੋਈ ਤਦ ਰਾਜੇ ਦੀ
ਹੋਪ੍ਰੀਤਿਰੀਤਿਰਾਜਾਕੀਚਿਤਤੇਤ੍ਯਾਗਿਕਰਿ॥੭॥
ਪ੍ਰੀਤ ਨੂੰ ਮਨੋ ਭੁਲਾ ਕੇ ਜਾਗ ਕੇ ਉਠ ਗਈ ॥੭॥
ਲੈਜਮਧਰਤਾਹੀਕੋਤਾਹਿਪ੍ਰਹਾਰਿਕੈ॥
ਉਸ ਦੀ ਕਟਾਰ ਲੈ ਕੇ ਉਸ ਨੂੰ ਹੀ ਮਾਰ ਦਿੱਤੀ
ਉਠਿਰੁਦਿਨਕਿਯਆਪਿਕਿਲਕਟੀਮਾਰਿਕੈ॥
ਅਤੇ ਆਪ ਉਠ ਕੇ ਧਾਹਾਂ ਮਾਰ ਕੇ ਰੋਣ ਲਗੀ।
ਨਿਰਖਹੁਸਭਜਨਆਇਕਹਾਕਾਰਨਭਯੋ॥
ਸਭ ਲੋਕਾਂ ਨੇ ਆ ਕੇ ਵੇਖਿਆ ਅਤੇ (ਪੁਛਿਆ ਕਿ) ਕੀ ਕਾਰਨ ਹੋਇਆ ਹੈ।
ਹੋਤਸਕਰਕੋਊਸੰਘਾਰਿਅਬੈਨ੍ਰਿਪਕੋਗਯੋ॥੮॥
(ਵੇਸਵਾ ਕਹਿਣ ਲਗੀ ਕਿ) ਹੁਣੇ ਕੋਈ ਚੋਰ ਰਾਜੇ ਨੂੰ ਮਾਰ ਗਿਆ ਹੈ ॥੮॥
ਧੂਮਨਗਰਮੌਪਰੀਸਕਲਉਠਿਜਨਧਏ॥
ਨਗਰ ਵਿਚ ਧੁੰਮ ਪੈ ਗਈ। ਸਾਰੇ ਲੋਕ (ਉਧਰ ਨੂੰ) ਭਜ ਪਏ।
ਮ੍ਰਿਤਕਨ੍ਰਿਪਤਿਕਹਆਨਿਸਕਲਨਿਰਖਤਭਏ॥
ਸਭ ਰਾਜੇ ਦੀ ਮ੍ਰਿਤਕ ਦੇਹੀ ਨੂੰ ਵੇਖਣ ਲਗੇ।
ਹਾਇਹਾਇਕਰਿਗਿਰਹਧਰਨਿਮੁਰਛਾਇਕਰਿ॥
'ਹਾਇ ਹਾਇ' ਕਰ ਕੇ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਏ।
ਹੋਧੂਰਿਡਾਰਿਸਿਰਗਿਰਹਿਧਰਨਿਦੁਖਪਾਇਕਰਿ॥੯॥
ਸਿਰ ਵਿਚ ਮਿੱਟੀ ਪਾ ਕੇ ਦੁਖਤ ਅਵਸਥਾ ਵਿਚ (ਬੇਸੁੱਧ ਹੋ ਕੇ) ਜ਼ਮੀਨ ਉਤੇ ਗਿਰ ਗਏ ॥੯॥
ਬਿਸਨਮਤੀਹੂੰਤਹਾਤਬੈਆਵਤਭਈ॥
ਬਿਸਨ ਮਤੀ ਵੀ ਤਦ ਉਥੇ ਆ ਗਈ।
ਨਿਰਖਿਰਾਇਕਹਮ੍ਰਿਤਕਦੁਖਾਕੁਲਿਅਧਿਕਭੀ॥
ਰਾਜੇ ਨੂੰ ਮ੍ਰਿਤਕ ਵੇਖ ਕੇ ਦੁਖ ਨਾਲ ਵਿਆਕੁਲ ਹੋ ਗਈ।
ਲੂਟਿਧਾਮਬੇਸ੍ਵਾਕੋਲਿਯਾਸੁਧਾਰਿਕੈ॥
ਉਸ ਵੇਸਵਾ ਦੇ ਘਰ ਨੂੰ ਚੰਗੀ ਤਰ੍ਹਾਂ ਲੁਟ ਲਿਆ
ਹੋਤਿਸੀਕਟਾਰੀਸਾਥਉਦਰਤਿਹਫਾਰਿਕੈ॥੧੦॥
ਉਸੇ ਕਟਾਰ ਨਾਲ ਵੇਸਵਾ ਦਾ ਢਿਡ ਪਾੜ ਕੇ ॥੧੦॥
ਦੋਹਰਾ॥
ਦੋਹਰਾ:
ਬਹੁਰਿਕਟਾਰੀਕਾਢਿਸੋਹਨਨਲਗੀਉਰਮਾਹਿ॥
ਫਿਰ (ਉਸ ਦੇ ਢਿਡ ਵਿਚੋਂ) ਕਟਾਰ ਕਢ ਕੇ (ਆਪਣੇ) ਹਿਰਦੇ ਵਿਚ ਮਾਰਨ ਲਗੀ।
ਸਹਚਰੀਗਹਿਲਈਲਗਨਦਈਤਿਹਨਾਹਿ॥੧੧॥
ਪਰ ਦਾਸੀ ਨੇ ਪਕੜ ਲਈ ਅਤੇ ਉਸ ਨੂੰ ਲਗਣ ਨਾ ਦਿੱਤੀ ॥੧੧॥
ਚੌਪਈ॥
ਚੌਪਈ:
ਪ੍ਰਥਮਮਾਰਿਪਤਿਪੁਨਿਤਿਹਮਾਰਾ॥
ਪਹਿਲਾਂ ਪਤੀ ਨੂੰ ਮਰਵਾਇਆ, ਫਿਰ ਉਸ (ਵੇਸਵਾ) ਨੂੰ ਮਾਰਿਆ।
ਭੇਦਅਭੇਦਕਿਨੂੰਨਬਿਚਾਰਾ॥
ਪਰ ਕਿਸੇ ਨੇ ਵੀ ਭੇਦ ਅਭੇਦ ਨੂੰ ਨਹੀਂ ਵਿਚਾਰਿਆ।
ਰਾਜਪੁਤ੍ਰਅਪਨੇਕੌਦੀਨਾ॥
ਰਾਜ ਆਪਣੇ ਪੁੱਤਰ ਨੂੰ ਦੇ ਦਿੱਤਾ।
ਐਸੋਚਰਿਤਚੰਚਲਾਕੀਨਾ॥੧੨॥੧॥
ਇਸ ਤਰ੍ਹਾਂ ਦਾ ਚਰਿਤ੍ਰ ਇਸਤਰੀ ਨੇ ਕੀਤਾ ॥੧੨॥੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਅਨਚਰਿਤ੍ਰਸਮਾਪਤਮਸਤੁਸੁਭਮਸਤੁ॥੨੫੪॥੪੭੮੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੪॥੪੭੮੨॥ ਚਲਦਾ॥
ਦੋਹਰਾ॥
ਦੋਹਰਾ:
ਦੌਲਾਕੀਗੁਜਰਾਤਿਮੈਬਸਤਸੁਲੋਕਅਪਾਰ॥
'ਦੌਲਾ ਦੀ ਗੁਜਰਾਤ' (ਨਗਰ) ਵਿਚ ਬਹੁਤ ਲੋਕ ਰਹਿੰਦੇ ਸਨ।
ਚਾਰਿਬਰਨਤਿਹਠਾਰਹੈਊਚਨੀਚਸਰਦਾਰ॥੧॥
ਉਸ ਵਿਚ ਚੌਹਾਂ ਜਾਤੀਆਂ ਦੇ ਉੱਚੇ ਨੀਵੇਂ ਅਤੇ ਸਰਦਾਰ ਰਹਿੰਦੇ ਸਨ ॥੧॥