GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1169
Display Settings
ਚੌਪਈ
ਚੌਪਈ:
ਮਤੀਲਹੌਰਤਹਾਤ੍ਰਿਯਸੁਨੀ
ਉਥੇ ਲਾਹੌਰ ਮਤੀ ਨਾਂ ਦੀ ਇਕ ਛਤ੍ਰਾਣੀ ਇਸਤਰੀ ਸੁਣੀਂਦੀ ਸੀ
ਛਤ੍ਰਾਨੀਬੁਧਿਬਹੁਬਿਧਿਗੁਨੀ
ਜੋ ਬਹੁਤ ਸੂਝਵਾਨ ਅਤੇ ਗੁਣਵਾਨ ਸੀ।
ਏਕਪੁਰਖਤਬਤਾਹਿਬਰਤਭਯੋ
ਇਕ ਪੁਰਸ਼ ਨੇ ਉਸ ਨਾਲ ਵਿਆਹ ਕਰਵਾਇਆ
ਅਨਿਕਭਾਤਕੇਭੋਗਕਰਤਭਯੋ॥੨॥
ਅਤੇ ਉਸ ਨਾਲ ਅਨੇਕ ਤਰ੍ਹਾਂ ਦੇ ਭੋਗ ਕੀਤੇ ॥੨॥
ਤਿਹਵਹੁਛਾਡਿਪਿਤਾਗ੍ਰਿਹਆਯੋ
ਉਸ (ਇਸਤਰੀ) ਨੂੰ ਉਹ ਪਿਤਾ ਦੇ ਘਰ ਛਡ ਆਇਆ
ਔਰਠੌਰਕਹਆਪਸਿਧਾਯੋ
ਅਤੇ ਆਪ ਕਿਸੇ ਹੋਰ ਸਥਾਨ ਤੇ ਚਲਾ ਗਿਆ।
ਮਲਕਨਾਮਤਿਹਕੇਘਰਰਹਾ
ਉਸ ਦੇ ਘਰ ਮਲਕ ਨਾਂ ਦਾ (ਇਕ ਵਿਅਕਤੀ) ਰਹਿੰਦਾ ਸੀ।
ਕੇਲਕਰਨਤਾਸੌਤ੍ਰਿਯਚਹਾ॥੩॥
ਇਸਤਰੀ ਨੇ ਉਸ ਨਾਲ ਕਾਮ-ਕ੍ਰੀੜਾ ਕਰਨੀ ਚਾਹੀ ॥੩॥
ਅੜਿਲ
ਅੜਿਲ:
ਭਾਤਿਭਾਤਿਤਾਸੌਤ੍ਰਿਯਭੋਗੁਕਮਾਇਯੋ
ਉਸ ਨਾਲ ਇਸਤਰੀ ਨੇ ਕਈ ਢੰਗਾਂ ਨਾਲ ਭੋਗ ਕੀਤਾ।
ਲਪਟਿਲਪਟਿਤਿਹਸਾਥਅਧਿਕਸੁਖਪਾਇਯੋ
ਉਸ ਨਾਲ ਲਿਪਟ ਲਿਪਟ ਕੇ ਬਹੁਤ ਸੁਖ ਪ੍ਰਾਪਤ ਕੀਤਾ।
ਜਬਤਿਹਰਹਾਅਧਾਨਤਬੈਤ੍ਰਿਯਯੌਕਿਯੋ
ਜਦ ਉਸ ਇਸਤਰੀ ਨੂੰ ਗਰਭ ਠਹਿਰ ਗਿਆ ਤਦ ਉਸ ਨੇ ਇਸ ਤਰ੍ਹਾਂ ਕੀਤਾ।
ਹੋਜਹਾਹੁਤੋਤਿਹਨਾਥਤਹੀਕੋਮਗੁਲਿਯੋ॥੪॥
ਜਿਥੇ ਉਸ ਦਾ ਪਤੀ ਹੁੰਦਾ ਸੀ, ਉਥੋਂ ਦਾ ਰਾਹ ਪਕੜਿਆ ॥੪॥
ਚੌਪਈ
ਚੌਪਈ:
ਬਿਨੁਪਿਯਮੈਅਤਿਹੀਦੁਖਪਾਯੋ
(ਪਤੀ ਨੂੰ ਮਿਲ ਕੇ ਕਹਿਣ ਲਗੀ) ਹੇ ਪ੍ਰਿਯ! (ਤੇਰੇ) ਬਿਨਾ ਮੈਂ ਬਹੁਤ ਦੁਖ ਪਾਇਆ ਹੈ
ਤਾਤੇਮੁਰਤਨਅਧਿਕਅਕੁਲਾਯੋ
ਅਤੇ ਇਸ ਲਈ ਮੇਰਾ ਸ਼ਰੀਰ ਬਹੁਤ ਵਿਆਕੁਲ ਹੋ ਗਿਆ ਹੈ।
ਬਿਨੁਪੂਛੇਤਾਤੇਮੈਆਈ
ਇਸੇ ਲਈ ਮੈਂ ਬਿਨਾ ਪੁਛੇ ਆ ਗਈ ਹਾਂ।
ਤੁਮਬਿਨੁਮੋਤੇਰਹਿਯੋਜਾਈ॥੫॥
ਤੇਰੇ ਬਿਨਾ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ ॥੫॥
ਤ੍ਰਿਯਆਏਪਤਿਅਤਿਸੁਖਪਾਯੋ
ਇਸਤਰੀ ਦੇ ਆ ਜਾਣ ਨਾਲ ਪਤੀ ਨੇ ਬਹੁਤ ਸੁਖ ਪ੍ਰਾਪਤ ਕੀਤਾ
ਭਾਤਿਭਾਤਿਤਾਸੌਲਪਟਾਯੋ
ਅਤੇ ਭਾਂਤ ਭਾਂਤ ਨਾਲ ਉਸ ਨਾਲ ਲਿਪਟਿਆ।
ਤਬਤਾਸੌਐਸੇਤਿਨਕਹਾ
ਤਦ ਉਸ (ਇਸਤਰੀ) ਨੇ ਉਸ (ਪਤੀ) ਨੂੰ ਇਸ ਤਰ੍ਹਾਂ ਕਿਹਾ
ਤੁਹਿਤੇਗਰਭਨਾਥਮੁਹਿਰਹਾ॥੬॥
ਕਿ ਹੇ ਨਾਥ! ਤੇਰੇ ਤੋਂ ਮੈਨੂੰ ਗਰਭ ਠਹਿਰ ਗਿਆ ਹੈ ॥੬॥
ਤੁਮਰੇਪੀਯਪ੍ਰੇਮਪੈਪਾਗੀ
ਹੇ ਪ੍ਰੀਤਮ! ਮੈਂ ਤੇਰੇ ਪ੍ਰੇਮ ਵਿਚ ਪੂਰੀ ਤਰ੍ਹਾਂ ਮਗਨ ਹਾਂ
ਇਸਕਤਿਹਾਰੇਸੌਅਨੁਰਾਗੀ
ਅਤੇ ਤੇਰੇ ਇਸ਼ਕ ਵਿਚ ਗ਼ਰਕ ਹੋ ਗਈ ਹਾਂ।
ਤਿਹਠਾਮੋਤੇਰਹਾਗਯੋ
ਉਸ ਸਥਾਨ ਤੇ ਮੇਰੇ ਪਾਸੋਂ ਰਿਹਾ ਨਹੀਂ ਗਿਆ।
ਤਾਤੇਤੋਰਮਿਲਨਪਥਲਯੋ॥੭॥
ਇਸ ਲਈ ਤੈਨੂੰ ਮਿਲਣ ਲਈ ਰਾਹ ਪਕੜਿਆ ਹੈ ॥੭॥
ਅਬਜੋਕਹੋਕਰੌਂਮੈਸੋਈ
ਹੁਣ ਜੋ ਤੁਸੀਂ ਕਹੋ, ਉਹੀ ਕੁਝ ਕਰਾਂ
ਮਹਾਰਾਜਕਹਜਿਯਸੁਖਹੋਈ
(ਤਾਂ ਜੋ ਮੇਰੇ) ਸੁਆਮੀ ਦੇ ਜੀ ਨੂੰ ਸੁਖ ਪ੍ਰਾਪਤ ਹੋਵੇ।
ਕਾਢਿਕ੍ਰਿਪਾਨਚਹੌਤੌਮਾਰੋ
ਚਾਹੋ ਤਾਂ ਕ੍ਰਿਪਾਨ ਕਢ ਕੇ ਮੈਨੂੰ ਮਾਰ ਦਿਓ
ਆਪਨਤੇਮੁਹਿਜੁਦਾਡਾਰੋ॥੮॥
ਪਰ ਆਪਣੇ ਤੋਂ ਵਖ ਨਾ ਕਰੋ ॥੮॥
ਯਹਜੜਬਚਨਸੁਨਤਹਰਖਯੋ
ਇਹ ਮੂਰਖ (ਇਸਤਰੀ ਦੇ) ਬਚਨ ਸੁਣ ਕੇ ਪ੍ਰਸੰਨ ਹੋ ਗਿਆ
ਭੇਦਅਭੇਦਪਾਵਤਭਯੋ
ਅਤੇ ਭੇਦ ਅਭੇਦ ਕੁਝ ਨਾ ਸਮਝ ਸਕਿਆ।
ਯਾਕਹਹਮਤੇਰਹਾਅਧਾਨਾ
ਇਹ ਕਹਿਣ ਲਗਾ ਕਿ ਮੇਰੇ ਤੋਂ ਗਰਭ ਰਹਿ ਗਿਆ ਹੈ।
ਮਨਮਹਿਐਸੇਕਿਯਾਪ੍ਰਮਾਨਾ॥੯॥
ਇਸ ਤਰ੍ਹਾਂ (ਉਸ ਨੇ) ਮਨ ਵਿਚ ਪ੍ਰਵਾਨ ਕਰ ਲਿਆ ਹੈ ॥੯॥
ਦੋਹਰਾ
ਦੋਹਰਾ:
ਨਵਮਾਸਨਬੀਤੇਸੁਤਾਜਨਤਭਈਤ੍ਰਿਯਸੋਇ
ਨੌਂ ਮਹੀਨੇ ਬੀਤਣ ਤੇ ਉਸ ਇਸਤਰੀ ਨੇ ਇਕ ਲੜਕੀ ਨੂੰ ਜਨਮ ਦਿੱਤਾ।
ਜੜਅਪਨੀਦੁਹਿਤਾਲਖੀਭੇਦਪਾਯੋਕੋਇ॥੧੦॥੧॥
ਉਸ ਮੂਰਖ ਨੇ ਆਪਣੀ ਧੀ ਸਮਝਿਆ ਅਤੇ ਕੋਈ ਵੀ ਭੇਦ ਨਾ ਪਾ ਸਕਿਆ ॥੧੦॥੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪਚਪਨਚਰਿਤ੍ਰਸਮਾਪਤਮਸਤੁਸੁਭਮਸਤੁ॥੨੫੫॥੪੭੯੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੫॥੪੭੯੨॥ ਚਲਦਾ॥
ਚੌਪਈ
ਚੌਪਈ:
ਭਨਿਯਤਏਕਨ੍ਰਿਪਤਿਕੀਦਾਰਾ
ਅਪਾਰ ਰੂਪ ਵਾਲੀ ਚਿਤ੍ਰ ਮੰਜਰੀ
ਚਿਤ੍ਰਮੰਜਰੀਰੂਪਅਪਾਰਾ
ਇਕ ਰਾਜੇ ਦੀ ਇਸਤਰੀ ਕਹੀ ਜਾਂਦੀ ਸੀ।
ਕਾਨਸੁਨੀਆਂਖਿਨਹੇਰੀ
ਉਸ ਇਸਤਰੀ ਦੀ ਅਜਿਹੀ ਸੁੰਦਰਤਾ ਸੀ
ਜੈਸੀਪ੍ਰਭਾਕੁਅਰਿਤਿਹਕੇਰੀ॥੧॥
ਜੋ ਨਾ ਕੰਨਾਂ ਨਾਲ ਸੁਣੀ ਸੀ ਅਤੇ ਨਾ ਹੀ ਅੱਖਾਂ ਨਾਲ ਵੇਖੀ ਸੀ ॥੧॥
ਅਘਟਸਿੰਘਤਿਹਠਾਕੋਰਾਜਾ
ਉਥੋਂ ਦਾ ਰਾਜਾ ਅਘਟ ਸਿੰਘ ਸੀ
ਜਾਸਮਔਰਬਿਧਨਾਸਾਜਾ
ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਬਣਾਇਆ ਸੀ।
ਵਾਕੀਪ੍ਰਭਾਵਹੀਕਹਸੋਹੀ
ਉਸ ਦੀ ਪ੍ਰਭਾ ਉਸੇ ਨੂੰ ਸ਼ੋਭਦੀ ਸੀ।
ਲਖਿਦੁਤਿਸੁਰੀਆਸੁਰੀਮੋਹੀ॥੨॥
(ਉਸ ਦੀ) ਸੁੰਦਰਤਾ ਨੂੰ ਵੇਖ ਕੇ ਦੇਵ ਇਸਤਰੀਆਂ ਅਤੇ ਦੈਂਤ ਇਸਤਰੀਆਂ ਸਾਰੀਆਂ ਮੋਹਿਤ ਸਨ ॥੨॥
ਦੋਹਰਾ
ਦੋਹਰਾ:
ਨਰੀਨਾਗਨੀਕਿੰਨ੍ਰਨੀਸੁਰੀਆਸੁਰੀਬਾਰਿ
ਮੱਨੁਖਾਂ, ਨਾਗਾਂ, ਕਿੰਨਰਾਂ, ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ
ਅਧਿਕਰੂਪਤਿਹਰਾਇਕੋਅਟਕਤਭਈਨਿਹਾਰ॥੩॥
ਉਸ ਰਾਜੇ ਦਾ ਰੂਪ ਵੇਖ ਕੇ ਉਸ ਨਾਲ ਅਟਕ ਜਾਂਦੀਆਂ ਸਨ ॥੩॥
ਚੌਪਈ
ਚੌਪਈ:
ਆਖੇਟਕਸੌਤਾਕੋਅਤਿਹਿਤ
ਸ਼ਿਕਾਰ ਵਿਚ ਉਸ ਦੀ ਬਹੁਤ ਰੁਚੀ ਸੀ
ਰਾਜਸਾਜਮਹਿਰਾਖਤਨਹਿਚਿਤ
ਅਤੇ ਰਾਜ-ਸਾਜ ਵਿਚ ਉਹ ਮਨ ਨਹੀਂ ਲਗਾਉਂਦਾ ਸੀ।
ਜਾਤਹੁਤੋਬਨਮ੍ਰਿਗਉਠਿਧਾਵਾ
ਜੰਗਲ ਵਿਚ ਜਾਂਦੇ ਹੋਇਆਂ ਇਕ ਹਿਰਨ ਉਠ ਕੇ ਭਜਿਆ।
ਤਾਪਾਛੇਤਿਨਤੁਰੈਧਵਾਵਾ॥੪॥
ਉਸ ਪਿਛੇ ਉਸ ਨੇ ਘੋੜਾ ਭਜਾਇਆ ॥੪॥
ਜਾਤਜਾਤਜੋਜਨਬਹੁਗਯੋ
ਉਹ (ਹਿਰਨ) ਭਜਦਿਆਂ ਭਜਦਿਆਂ ਬਹੁਤ ਯੋਜਨ (ਅਗੇ ਨਿਕਲ) ਗਿਆ।
ਪਾਛਾਤਜਤਮ੍ਰਿਗਨ੍ਰਿਪਭਯੋ
ਰਾਜੇ ਨੇ ਵੀ ਉਸ ਮਿਰਗ ਦਾ ਪਿਛਾ ਨਹੀਂ ਛਡਿਆ।
ਮਹਾਗਹਿਰਬਨਤਹਇਕਲਹਾ
ਉਸ ਨੇ ਇਕ ਬਹੁਤ ਸੰਘਣਾ ਬਨ ਵੇਖਿਆ।
ਘੋਰਭਯਾਨਕਜਾਤਕਹਾ॥੫॥
(ਉਸ ਦੇ) ਘੋਰ ਭਿਆਨਕ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੫॥
ਸਾਲਤਮਾਲਜਹਾਦ੍ਰੁਮਭਾਰੇ
ਉਥੇ ਸਾਲ, ਤਮਾਲ, ਆਦਿ ਬਹੁਤ ਵੱਡੇ ਬ੍ਰਿਛ
ਨਿੰਬੂਕਦਮਸੁਬਟਜਟਿਯਾਰੇ
ਨਿੰਬੂ, ਕਦੰਮ, ਜਟਾਵਾਂ ਵਾਲੇ ਬੋਹੜ,
ਨਾਰੰਜੀਮੀਠਾਬਹੁਲਗੇ
ਨਾਰੰਜੀ, ਮੀਠੇ ਲਗੇ ਹੋਏ ਸਨ
ਬਿਬਿਧਪ੍ਰਕਾਰਰਸਨਸੌਪਗੇ॥੬॥
ਅਤੇ (ਉਨ੍ਹਾਂ ਦੇ ਫਲ) ਕਈ ਪ੍ਰਕਾਰ ਦੇ ਰਸਾਂ ਨਾਲ ਭਰੇ ਹੋਏ ਸਨ ॥੬॥
ਪੀਪਰਤਾਰਖਜੂਰੈਂਜਹਾ
ਉਥੇ ਪਿਪਲ, ਤਾੜ ਬ੍ਰਿਛ ਅਤੇ ਖਜੂਰਾਂ ਦੇ ਬ੍ਰਿਛ ਸਨ
ਸ੍ਰੀਫਲਸਾਲਸਿਰਾਰੀਤਹਾ
ਅਤੇ ਸ੍ਰੀਫਲ, ਸਾਲ ਅਤੇ ਸਿਰਾਰੀ ਦੇ ਪੇੜ ਵੀ ਸਨ।
ਜੁਗਲਜਾਮਨੂੰਜਹਾਬਿਰਾਜੈਂ
ਉਥੇ ਦੋ ਤਰ੍ਹਾਂ ਦੇ ਜਾਮਨਾਂ ਦੇ ਬ੍ਰਿਛ ਸਨ
ਨਰਿਯਰਨਾਰਨਾਰੰਗੀਰਾਜੈਂ॥੭॥
ਅਤੇ ਨਾਰੀਅਲ, ਅਨਾਰ ਅਤੇ ਨਾਰੰਗੀ ਦੇ ਪੇੜ ਸ਼ੋਭ ਰਹੇ ਸਨ ॥੭॥
ਦੋਹਰਾ
ਦੋਹਰਾ:
ਨਰਗਿਸਔਰਗੁਲਾਬਕੇਫੂਲਫੁਲੇਜਿਹਠੌਰ
ਉਸ ਥਾਂ ਤੇ ਨਰਗਿਸ ਅਤੇ ਗੁਲਾਬ ਦੇ ਫੁਲ ਖਿੜੇ ਹੋਏ ਸਨ।
ਨੰਦਨਬਨਸੌਨਿਰਖਿਯੈਜਾਸਮਕਹੂੰਔਰ॥੮॥
ਉਹ ਨੰਦਨ ਬਨ ਵਰਗਾ ਦਿਖਦਾ ਸੀ ਜਿਸ ਵਰਗਾ ਹੋਰ ਕੋਈ ਨਹੀਂ ਸੀ ॥੮॥
ਚੌਪਈ
ਚੌਪਈ: