ਸਰਿਤਾਬਹੁਤਬਹਤਜਿਹਬਨਮੈ॥
ਉਸ ਬਨ ਵਿਚ ਬਹੁਤ ਨਦੀਆਂ ਵਗਦੀਆਂ ਸਨ।
ਝਰਨਾਚਲਤਲਗਤਸੁਖਮਨਮੈ॥
ਝਰਨੇ ਚਲਦੇ ਸਨ ਜਿਸ ਕਰ ਕੇ ਮਨ ਵਿਚ ਆਨੰਦ ਪ੍ਰਾਪਤ ਹੁੰਦਾ ਸੀ।
ਸੋਭਾਅਧਿਕਨਬਰਨੀਜਾਵੈ॥
ਉਸ ਦੀ ਬਹੁਤ ਅਧਿਕ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਨਿਰਖੇਹੀਆਭਾਬਨਿਆਵੈ॥੯॥
ਉਨ੍ਹਾਂ ਦੀ ਖ਼ੂਬਸੂਰਤੀ ਵੇਖਦਿਆਂ ਹੀ ਬਣਦੀ ਸੀ ॥੯॥
ਤਹਹੀਜਾਤਭਯਾਸੋਰਾਈ॥
ਰਾਜਾ ਉਥੇ ਹੀ ਜਾ ਪਹੁੰਚਿਆ,
ਜਾਕੀਪ੍ਰਭਾਨਬਰਨੀਜਾਈ॥
ਜਿਸ (ਥਾਂ) ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਮਰਤਭਯੋਮ੍ਰਿਗਹਿਲੈਤਹਾ॥
(ਉਸ ਨੂੰ) ਉਥੇ ਲੈ ਜਾ ਕੇ ਹਿਰਨ ਮਰ ਗਿਆ,
ਦੇਵਦੈਂਤਜਾਨਿਰਖਤਜਹਾ॥੧੦॥
ਜਿਥੇ ਦੇਵਤੇ ਅਤੇ ਦੈਂਤ ਵੇਖ ਰਹੇ ਸਨ ॥੧੦॥
ਦੋਹਰਾ॥
ਦੋਹਰਾ:
ਦੇਵਦਾਨਵਨਕੀਸੁਤਾਜਿਹਬਨਸੇਵਤਨਿਤ੍ਯ॥
ਦੇਵਤਿਆਂ ਅਤੇ ਦੈਂਤਾ ਦੀਆਂ ਪੁੱਤਰੀਆਂ ਉਸ ਬਨ ਦਾ ਨਿੱਤ ਸੇਵਨ ਕਰਦੀਆਂ ਸਨ
ਸਦਾਬਸਾਯੋਰਾਖਹੀਤਾਹਿਚਿਤਜ੍ਯੋਮਿਤ੍ਰਯ॥੧੧॥
ਅਤੇ ਉਸ ਨੂੰ ਮਿਤਰ ਵਾਂਗ ਸਦਾ ਮਨ ਵਿਚ ਵਸਾਈ ਰਖਦੀਆਂ ਸਨ ॥੧੧॥
ਚੌਪਈ॥
ਚੌਪਈ:
ਜਛਗੰਧ੍ਰਬੀਅਤਿਉਨਮਦਾ॥
ਯਕਸ਼ ਅਤੇ ਗੰਧਰਬ ਇਸਤਰੀਆਂ ਬਹੁਤ ਮਸਤ ਹੋ ਕੇ
ਸੇਵਤਹੈਂਤਿਹਬਨਕੌਸਦਾ॥
ਇਸ ਬਨ (ਵਿਚ ਵਿਚਰਦੀਆਂ ਹੋਈਆਂ) ਇਸ ਦਾ ਧਿਆਨ ਰਖਦੀਆਂ ਸਨ।
ਨਰੀਨਾਗਨੀਕੌਚਿਤਲ੍ਯਾਵੈ॥
ਉਹ ਨਾਰੀਆਂ ਅਤੇ ਨਾਗ ਕੰਨਿਆਂ ਦੇ ਚਿਤ ਮੋਹ ਲੈਂਦਾ ਸੀ
ਨਟੀਨ੍ਰਿਤਕਾਕੌਨਗਨਾਵੈ॥੧੨॥
ਅਤੇ ਨੱਚਣ ਵਾਲੀਆਂ ਦੀ ਤਾਂ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ॥੧੨॥
ਦੋਹਰਾ॥
ਦੋਹਰਾ:
ਤਿਨਕੀਦੁਤਿਤਿਨਹੀਬਨੀਕੋਕਬਿਸਕਤਬਤਾਇ॥
ਉਨ੍ਹਾਂ ਦੀ ਸੁੰਦਰਤਾ ਉਨ੍ਹਾਂ ਵਰਗੀ ਹੀ ਸੀ, ਕੋਈ ਕਵੀ ਕੀ ਬਿਆਨ ਕਰ ਸਕਦਾ ਹੈ।
ਲਖੇਲਗਨਲਾਗੀਰਹੈਪਲਕਨਜੋਰੀਜਾਇ॥੧੩॥
ਉਨ੍ਹਾਂ ਨੂੰ ਵੇਖ ਕੇ ਲਗਨ ਲਗੀ ਰਹਿ ਜਾਂਦੀ ਅਤੇ ਪਲਕਾਂ ਨੂੰ ਜੋੜਿਆ ਤਕ ਨਹੀਂ ਜਾ ਸਕਦਾ ॥੧੩॥
ਚੌਪਈ॥
ਚੌਪਈ:
ਰਾਜਕੁਅਰਤਿਨਕੌਜਬਲਹਾ॥
ਜਦ ਰਾਜ ਕੁੰਵਰ ਨੇ ਉਨ੍ਹਾਂ ਨੂੰ ਵੇਖਿਆ
ਮਨਮਹਿਅਤਿਹਿਬਿਸਮਹ੍ਵੈਰਹਾ॥
ਤਾਂ ਮਨ ਵਿਚ ਬਹੁਤ ਹੈਰਾਨ ਹੋ ਗਿਆ।
ਚਿਤਭਰਿਚੌਪਡੀਠਇਮਿਜੋਰੀ॥
ਮਨ ਵਿਚ ਬਹੁਤ ਉਲਸਿਤ ਹੋ ਕੇ ਉਨ੍ਹਾਂ ਨਾਲ ਨਜ਼ਰਾਂ ਜੋੜੀਆਂ,
ਜਨੁਕਚੰਦ੍ਰਕੇਸਾਥਚਕੋਰੀ॥੧੪॥
ਮਾਨੋ ਚੰਦ੍ਰਮਾ ਨਾਲ ਚਕੋਰੀ ਜੋੜਦੀ ਹੋਵੇ ॥੧੪॥
ਦੋਹਰਾ॥
ਦੋਹਰਾ:
ਯਾਰਾਜਾਕੋਰੂਪਲਖਿਅਟਕਿਰਹੀਵੈਬਾਲ॥
ਉਸ ਰਾਜੇ ਦਾ ਰੂਪ ਵੇਖ ਕੇ ਉਹ ਇਸਤਰੀਆਂ ਅਟਕ ਕੇ ਰਹਿ ਗਈਆਂ
ਲਲਨਾਕੇਲੋਇਨਨਿਰਖਿਸਭਹੀਭਈਗੁਲਾਲ॥੧੫॥
ਅਤੇ ਪ੍ਰੀਤਮ ਦੀਆਂ ਅੱਖੀਆਂ ਵੇਖ ਕੇ ਸਭ ਹੀ ਲਾਲੋ ਲਾਲ ਹੋ ਗਈਆਂ ॥੧੫॥
ਚੌਪਈ॥
ਚੌਪਈ:
ਅਟਕਤਭਈਲਾਲਲਖਿਬਾਲਾ॥
ਉਸ ਪ੍ਰਿਯ ਨੂੰ ਵੇਖ ਕੇ ਸਾਰੀਆਂ ਇੰਜ ਅਟਕ ਗਈਆਂ
ਜੈਸੇਮਨਿਲਾਲਨਕੀਮਾਲਾ॥
ਜਿਵੇਂ ਮਣੀਆਂ ਅਤੇ ਹੀਰਿਆਂ ਦੀਆਂ ਮਾਲਾਵਾਂ ਹਨ।
ਕਹਿਯੋਚਹਤਕਛੁਤਊਲਜਾਵੈ॥
(ਉਹ) ਕੁਝ ਕਹਿਣਾ ਚਾਹੁੰਦੀਆਂ ਸਨ, ਪਰ ਲਜਾਉਂਦੀਆਂ ਸਨ।
ਚਲਿਚਲਿਤੀਰਕੁਅਰਕੇਆਵੈ॥੧੬॥
ਫਿਰ ਵੀ ਚਲ ਚਲ ਕੇ ਕੁੰਵਰ ਦੇ ਨੇੜੇ ਆ ਰਹੀਆਂ ਸਨ ॥੧੬॥
ਕੈਕੁਰਬਾਨਲਲਾਮਨਡਾਰੈ॥
ਪ੍ਰਿਯ ਤੋਂ ਮਨ ਕੁਰਬਾਨ ਕਰ ਦਿੱਤੇ
ਭੂਖਨਚੀਰਪਟੰਬਰਵਾਰੈ॥
ਅਤੇ ਗਹਿਣੇ, ਬਸਤ੍ਰ ਅਤੇ ਰੇਸ਼ਮੀ ਦੁਪਟੇ ਵਾਰ ਦਿੱਤੇ।
ਫੂਲਪਾਨਕੋਊਲੈਆਵੈ॥
ਕੋਈ ਫੁਲ ਅਤੇ ਪਾਨ ਲਿਆ ਰਹੀ ਸੀ
ਭਾਤਿਭਾਤਿਸੌਗੀਤਨਗਾਵੈ॥੧੭॥
ਅਤੇ ਭਾਂਤ ਭਾਂਤ ਦੇ ਗੀਤ ਗਾ ਰਹੀ ਸੀ ॥੧੭॥
ਦੋਹਰਾ॥
ਦੋਹਰਾ:
ਨਿਰਖਿਨ੍ਰਿਪਤਕੀਅਤਿਪ੍ਰਭਾਰੀਝਰਹੀਸਭਨਾਰਿ॥
ਰਾਜੇ ਦੀ ਅਤਿ ਅਧਿਕ ਪ੍ਰਭਾ ਨੂੰ ਵੇਖ ਕੇ ਸਭ ਨਾਰੀਆਂ ਮੋਹਿਤ ਹੋ ਰਹੀਆਂ ਸਨ।
ਭੂਖਨਚੀਰਪਟੰਬ੍ਰਸਭਦੇਇਛਿਨਿਕਮਹਿਵਾਰ॥੧੮॥
ਸਭ ਗਹਿਣੇ, ਬਸਤ੍ਰ ਅਤੇ ਰੇਸ਼ਮੀ ਦੁਪਟੇ ਛਿਣ ਵਿਚ ਵਾਰ ਦਿੱਤੇ ਸਨ ॥੧੮॥
ਜਨੁਕੁਰੰਗਨਿਨਾਦਧੁਨਿਰੀਝਿਰਹੀਸੁਨਿਕਾਨ॥
ਮਾਨੋ ਹਿਰਨੀ ਨਾਦ ਕੰਨ ਨਾਲ ਸੁਣ ਕੇ ਰੀਝ ਰਹੀ ਹੋਵੇ,
ਤ੍ਯੋਂਅਬਲਾਬੇਧੀਸਕਲਬਧੀਬਿਰਹਕੇਬਾਨ॥੧੯॥
ਉਸੇ ਤਰ੍ਹਾਂ ਸਾਰੀਆਂ ਇਸਤਰੀਆਂ ਬਿਰਹੋਂ ਦੇ ਬਾਣ ਨਾਲ ਵਿੰਨ੍ਹੀਆਂ ਗਈਆਂ ਸਨ ॥੧੯॥
ਸਭਰੀਝੀਲਖਿਰਾਇਛਬਿਦਿਤਿਯਾਦਿਤਿਕੁਮਾਰਿ॥
ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਸਭ ਦੇਵ ਦਾਨਵ ਇਸਤਰੀਆਂ ਰੁਚਿਤ ਹੋ ਗਈਆਂ।
ਕਿੰਨ੍ਰਨਿਜਛਭੁਜੰਗਜਾਮੋਹਿਰਹੀਸਭਨਾਰਿ॥੨੦॥
ਕਿੰਨਰਾਂ, ਯਕਸ਼ਾਂ ਅਤੇ ਨਾਗਾਂ ਦੀਆਂ ਪੁੱਤਰੀਆਂ, ਸਭ ਇਸਤਰੀਆਂ ਮੋਹਿਤ ਹੋ ਗਈਆਂ ॥੨੦॥
ਚੌਪਈ॥
ਚੌਪਈ:
ਸਭਅਬਲਾਇਹਭਾਤਿਬਿਚਾਰੈ॥
ਸਾਰੀਆਂ ਇਸਤਰੀਆਂ ਇਸ ਤਰ੍ਹਾਂ ਸੋਚ ਰਹੀਆਂ ਸਨ
ਜੋਰਡੀਠਨ੍ਰਿਪਓਰਨਿਹਾਰੈ॥
ਅਤੇ ਨਜ਼ਰਾਂ ਟਿਕਾ ਕੇ ਰਾਜੇ ਵਲ ਵੇਖ ਰਹੀਆਂ ਸਨ।
ਕੈਹਮਆਜੁਇਹੀਕਰਬਰਿਹੈ॥
ਜਾਂ ਤਾਂ ਅਸੀਂ ਅਜ ਇਸ ਨੂੰ ਵਰ ਲਵਾਂਗੀਆਂ
ਨਾਤਰਇਹੀਛੇਤ੍ਰਪਰਮਰਿਹੈ॥੨੧॥
ਜਾਂ ਫਿਰ ਇਸੇ ਥਾਂ ਤੇ ਜਾਨ ਦੇ ਦਿਆਂਗੀਆਂ ॥੨੧॥