GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1171
Display Settings
ਕਹਤਦੈਤਜਾਹਮਹੀਬਰਿਹੈਂ
ਦੈਂਤਾਂ ਦੀਆਂ ਧੀਆਂ ਕਹਿਣ ਲਗੀਆਂ ਕਿ ਅਸੀਂ ਹੀ ਵਰਾਂਗੀਆਂ
ਦੇਵਸੁਤਾਭਾਖੈਹਮਕਰਿਹੈਂ
ਅਤੇ ਦੇਵਤਿਆਂ ਦੀਆਂ ਪੁੱਤਰੀਆਂ ਕਹਿੰਦੀਆਂ ਕਿ ਅਸੀਂ ਵਿਆਹ ਕਰਾਂਗੀਆਂ।
ਜਛਕਿੰਨ੍ਰਜਾਕਹਿਹਮਲੈਹੈਂ
ਯਕਸ਼ ਅਤੇ ਕਿੰਨਰਾਂ ਦੀ ਜਾਈਆਂ ਕਹਿੰਦੀਆਂ ਕਿ ਅਸੀਂ ਪ੍ਰਾਪਤ ਕਰਾਂਗੀਆਂ,
ਨਾਤਰਪਿਯਕਾਰਨਜਿਯਦੈਹੈਂ॥੨੨॥
ਨਹੀਂ ਤਾਂ ਪ੍ਰਿਯ ਲਈ ਆਪਣੀਆਂ ਜਾਨਾਂ ਦੇ ਦਿਆਂਗੀਆਂ ॥੨੨॥
ਦੋਹਰਾ
ਦੋਹਰਾ:
ਜਛਗੰਧ੍ਰਬੀਕਿੰਨ੍ਰਨੀਲਖਿਛਬਿਗਈਬਿਕਾਇ
ਯਕਸ਼, ਗੰਧਰਬ ਅਤੇ ਕਿੰਨਰ ਇਸਤਰੀਆਂ ਉਸ ਦੀ ਸੂਰਤ ਨੂੰ ਵੇਖ ਕੇ ਵਿਕ ਗਈਆਂ।
ਸੁਰੀਆਸੁਰੀਨਾਗਨੀਨੈਨਨਰਹੀਲਗਾਇ॥੨੩॥
ਦੇਵਤਿਆਂ, ਦੈਂਤਾਂ, ਨਾਗਾਂ ਦੀਆਂ ਇਸਤਰੀਆਂ ਨੈਣਾਂ ਨਾਲ ਨੈਣ ਲਗਾ ਕੇ (ਟਿਕ ਗਈਆਂ) ॥੨੩॥
ਚੌਪਈ
ਚੌਪਈ:
ਇਕਤ੍ਰਿਯਰੂਪਬਿਸਨਕੋਧਰਾ
ਇਕ ਇਸਤਰੀ ਨੇ ਵਿਸ਼ਣੂ ਦਾ ਰੂਪ ਧਾਰਨ ਕੀਤਾ
ਏਕਨਰੂਪਬ੍ਰਹਮਾਕੋਕਰਾ
ਅਤੇ ਇਕ ਨੇ ਬ੍ਰਹਮਾ ਦਾ ਰੂਪ ਬਣਾਇਆ।
ਇਕਤ੍ਰਿਯਭੇਸਰੁਦ੍ਰਕੋਧਾਰਿਯੋ
ਇਕ ਇਸਤਰੀ ਨੇ ਰੁਦ੍ਰ ਦਾ ਰੂਪ ਧਾਰਿਆ
ਇਕਨਧਰਮਕੋਰੂਪਸੁਧਾਰਿਯੋ॥੨੪॥
ਅਤੇ ਇਕ ਨੇ ਧਰਮ ਰਾਜ ਦਾ ਰੂਪ ਸੰਵਾਰਿਆ ॥੨੪॥
ਏਕੈਭੇਸਇੰਦ੍ਰਕੋਕਿਯਾ
ਇਕ ਨੇ ਇੰਦਰ ਦਾ ਭੇਸ ਬਣਾਇਆ
ਏਕਨਰੂਪਸੂਰਜਕੋਲਿਯਾ
ਅਤੇ ਇਕ ਨੇ ਸੂਰਜ ਦੀ ਸ਼ਕਲ ਸੰਵਾਰ ਲਈ।
ਏਕਨਭੇਸਚੰਦ੍ਰਕੌਧਾਰਿਯੋ
ਇਕ ਨੇ ਚੰਦ੍ਰਮਾ ਦਾ ਭੇਸ ਧਾਰਿਆ,
ਮਨਹੁਮਦਨਕੌਮਾਨਉਤਾਰਿਯੋ॥੨੫॥
ਮਾਨੋ ਕਾਮ ਦੇਵ ਦਾ ਹੰਕਾਰ ਤੋੜ ਦਿੱਤਾ ਹੋਵੇ ॥੨੫॥
ਅੜਿਲ
ਅੜਿਲ:
ਸਾਤਕੁਮਾਰੀਚਲੀਭੇਸਇਹਧਾਰਿਕੈ
ਸੱਤ ਕੁਮਾਰੀਆਂ ਇਸ ਪ੍ਰਕਾਰ ਦਾ ਰੂਪ ਧਾਰਨ ਕਰ ਕੇ ਚਲੀਆਂ
ਵਾਰਾਜਾਕਹਦਰਸਨਦੀਯਾਸੁਧਾਰਿਕੈ
ਅਤੇ ਉਸ ਰਾਜੇ ਨੂੰ ਚੰਗੀ ਤਰ੍ਹਾਂ ਦਰਸ਼ਨ ਦਿੱਤਾ।
ਸਾਤਸੁਤਾਰਾਜਾਹਮਰੀਬਰੁਅਬੈ
(ਅਤੇ ਕਿਹਾ) ਹੇ ਰਾਜਨ! ਸਾਡੀਆਂ ਇਨ੍ਹਾਂ ਸੱਤ ਪੁੱਤਰੀਆਂ ਨਾਲ ਹੁਣੇ ਵਿਆਹ ਕਰ ਲਵੋ
ਹੋਰਾਜਪਾਟਪੁਨਿਕਰਹੁਜੀਤਿਖਲਦਲਸਭੈ॥੨੬॥
ਅਤੇ ਫਿਰ ਸਾਰੇ ਵੈਰੀਆਂ ਦੇ ਦਲਾਂ ਨੂੰ ਜਿਤ ਕੇ ਰਾਜ-ਪਾਟ ਕਰੋ ॥੨੬॥
ਚੌਪਈ
ਚੌਪਈ:
ਜਬਰਾਜੈਉਨਰੂਪਨਿਹਰਾ
ਜਦ ਰਾਜੇ ਨੇ ਉਨ੍ਹਾਂ ਦਾ ਰੂਪ ਵੇਖਿਆ
ਸਟਪਟਾਇਪਾਇਨਪਰਪਰਾ
ਅਤੇ ਤੁਰਤ ਪੈਰਾਂ ਉਤੇ ਪੈ ਗਿਆ।
ਧਕਧਕਅਧਿਕਹ੍ਰਿਦੈਤਿਹਭਈ
ਉਸ ਦੇ ਹਿਰਦੇ ਵਿਚ ਬਹੁਤ ਧਕ ਧਕ ਹੋਣ ਲਗੀ
ਚਟਪਟਸਕਲਬਿਸਰਸੁਧਿਗਈ॥੨੭॥
ਅਤੇ ਝਟਪਟ (ਉਸ ਦੀ) ਸਾਰੀ ਹੋਸ਼ ਗੁੰਮ ਹੋ ਗਈ ॥੨੭॥
ਧੀਰਜਧਰਾਜਬੈਸੁਧਿਆਈ
ਉਸ ਨੂੰ ਜਦ ਹੋਸ਼ ਆਈ ਤਾਂ ਧੀਰਜ ਧਾਰਨ ਕੀਤਾ
ਪੁਨਿਪਾਇਨਲਪਟਾਨਾਧਾਈ
ਅਤੇ ਫਿਰ (ਉਨ੍ਹਾਂ ਦੇ) ਚਰਨਾਂ ਨੂੰ ਪਕੜਨ ਲਈ ਅਗੇ ਵਧਿਆ।
ਧੰਨਿਧੰਨਿਭਾਗਹਮਾਰੇਭਏ
(ਨਾਲ ਹੀ ਕਹਿਣ ਲਗਾ ਕਿ) ਮੇਰੇ ਧੰਨ ਭਾਗ ਹਨ
ਸਭਦੇਵਨਦਰਸਨਮੁਹਿਦਏ॥੨੮॥
ਜੋ ਸਾਰਿਆਂ ਦੇਵਤਿਆਂ ਨੇ ਮੈਨੂੰ ਦਰਸ਼ਨ ਦਿੱਤਾ ਹੈ ॥੨੮॥
ਦੋਹਰਾ
ਦੋਹਰਾ:
ਪਾਪੀਤੇਧਰਮੀਭਯੋਚਰਨਤਿਹਾਰੇਲਾਗ
(ਮੈਂ) ਤੁਹਾਡੇ ਚਰਨਾਂ ਨਾਲ ਲਗ ਕੇ ਪਾਪੀ ਤੋਂ ਧਰਮੀ ਹੋ ਗਿਆ ਹਾਂ।
ਰੰਕਹੁਤੋਰਾਜਾਭਯੋਧੰਨ੍ਯਹਮਾਰੇਭਾਗ॥੨੯॥
(ਮੈਂ) ਰੰਕ (ਨਿਰਧਨ) ਸਾਂ, (ਹੁਣ) ਰਾਜਾ ਬਣ ਗਿਆ ਹਾਂ। (ਸਚਮੁਚ) ਮੇਰੇ ਧੰਨ ਭਾਗ ਹਨ ॥੨੯॥
ਚੌਪਈ
ਚੌਪਈ:
ਮੈਸੁਈਕਰੌਜੁਤੁਮਮੁਹਿਭਾਖੌ
ਮੈਂ ਉਹੀ (ਕੰਮ) ਕਰਾਂਗਾ, ਜੋ ਤੁਸੀਂ ਮੈਨੂੰ ਕਹੋਗੇ।
ਚਰਨਨਧ੍ਯਾਨਤਿਹਾਰੇਰਾਖੌ
(ਮੈਂ ਸਦਾ) ਤੁਹਾਡੇ ਚਰਨਾਂ ਵਿਚ ਧਿਆਨ ਰਖਾਂਗਾ।
ਨਾਥਸਨਾਥਅਨਾਥਹਿਕਿਯਾ
ਹੇ ਨਾਥ! (ਤੁਸੀਂ ਮੈਨੂੰ) ਅਨਾਥ ਤੋਂ ਸਨਾਥ ਕਰ ਦਿੱਤਾ ਹੈ।
ਕ੍ਰਿਪਾਕਰੀਦਰਸਨਮੁਹਿਦਿਯਾ॥੩੦॥
ਕ੍ਰਿਪਾ ਕਰ ਕੇ ਮੈਨੂੰ ਦਰਸ਼ਨ ਦਿੱਤਾ ਹੈ ॥੩੦॥
ਯੌਬਚਸੁਨਿਲੋਪਿਤਤੇਭਈ
(ਰਾਜੇ ਦੀ) ਇਹ ਗੱਲ ਸੁਣ ਕੇ ਉਹ ਅਲੋਪ ਹੋ ਗਈਆਂ
ਹ੍ਵੈਕਰਸਾਤਕੁਮਾਰੀਗਈ
ਅਤੇ (ਫਿਰ) ਸੱਤ ਕੁਮਾਰੀਆਂ ਬਣ ਕੇ ਆ ਗਈਆਂ।
ਚਲਿਕਰਿਤੀਰਨ੍ਰਿਪਤਿਕੇਆਈ
ਉਹ ਚਲ ਕੇ ਰਾਜੇ ਕੋਲ ਆਈਆਂ
ਕਹਿਯੋਆਜੁਮੁਹਿਬਰੋਇਹਾਈ॥੩੧॥
ਅਤੇ ਕਹਿਣ ਲਗੀਆਂ ਕਿ ਅਜ ਸਾਡੇ ਨਾਲ ਇਥੇ ਹੀ ਵਿਆਹ ਕਰੋ ॥੩੧॥
ਦੋਹਰਾ
ਦੋਹਰਾ:
ਯੌਜਬਤਿਨਉਚਰੇਬਚਨਕਛੁਲਹਾਅਗ੍ਯਾਨ
ਜਦੋਂ ਉਨ੍ਹਾਂ (ਕੁਮਾਰੀਆਂ) ਨੇ ਇਹ ਬਚਨ ਕਹੇ, (ਤਾਂ ਉਹ) ਮੂਰਖ ਕੁਝ ਨਾ ਸਮਝ ਸਕਿਆ।
ਤਿਹਕਹਤੁਰਤਬਰਤਭਯੋਬਚਕਰਿਸੁਰਨਪ੍ਰਮਾਨ॥੩੨॥
ਦੇਵਤਿਆਂ ਦੇ ਬਚਨ ਨੂੰ ਪ੍ਰਮਾਣਿਤ ਮੰਨ ਕੇ ਉਨ੍ਹਾਂ ਨਾਲ ਤੁਰਤ ਵਿਆਹ ਕਰ ਲਿਆ ॥੩੨॥
ਚੌਪਈ
ਚੌਪਈ:
ਤਬਤਿਹਠੌਰਬਧਾਈਬਾਜੀ
ਤਦ ਉਸ ਸਥਾਨ ਉਤੇ ਵਧਾਈ ਦੇ ਵਾਜੇ ਵਜੇ
ਸੁਰੀਆਸੁਰੀਜਹਾਬਿਰਾਜੀ
ਜਿਥੇ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਬੈਠੀਆਂ ਹੋਈਆਂ ਸਨ।