GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1172
Display Settings
ਜਛਕਿੰਨ੍ਰਜਾਜਹਾਸੁਹਾਵੈ
ਉਥੇ ਯਕਸ਼ਾਂ ਅਤੇ ਕਿੰਨਰਾਂ ਦੀਆਂ ਇਸਤਰੀਆਂ ਸੁਸ਼ੋਭਿਤ ਸਨ।
ਉਰਗਿਗੰਧ੍ਰਬੀਗੀਤਨਗਾਵੈ॥੩੩॥
ਸੱਪਾਂ ਅਤੇ ਗੰਧਰਬਾਂ ਦੀਆਂ ਇਸਤਰੀਆਂ ਗੀਤ ਗਾ ਰਹੀਆਂ ਸਨ ॥੩੩॥
ਦੋਹਰਾ
ਦੋਹਰਾ:
ਇਹਛਲਸੌਰਾਜਾਛਲਾਸਪਤਕੁਅਰਿਤਿਹਠੌਰ
ਇਸ ਤਰ੍ਹਾਂ ਉਥੇ (ਉਨ੍ਹਾਂ) ਸੱਤ ਕੁਮਾਰੀਆਂ ਨੇ ਰਾਜੇ ਨੂੰ ਛਲ ਲਿਆ।
ਯਹਪ੍ਰਸੰਗਪੂਰਨਭਯੋਚਲੀਕਥਾਤਬਔਰ॥੩੪॥
ਇਹ ਪ੍ਰਸੰਗ ਪੂਰਾ ਹੋ ਗਿਆ, ਹੁਣ ਹੋਰ ਕਥਾ ਚਲੀ ॥੩੪॥
ਭਾਤਿਭਾਤਿਤਿਹਸੁੰਦਰੀਨ੍ਰਿਪਕਹਭਜ੍ਯੋਸੁਧਾਰ
ਉਨ੍ਹਾਂ ਸੁੰਦਰੀਆਂ ਨੇ ਰਾਜੇ ਨਾਲ ਭਾਂਤ ਭਾਂਤ ਦਾ ਭੋਗ ਕੀਤਾ
ਭਾਤਿਭਾਤਿਕ੍ਰੀੜਤਭਈਕੋਕਬਿਚਾਰਬਿਚਾਰ॥੩੫॥
ਅਤੇ ਕੋਕ ਸ਼ਾਸਤ੍ਰ (ਦੀਆਂ ਵਿਧੀਆਂ ਨੂੰ) ਵਿਚਾਰ ਵਿਚਾਰ ਕੇ ਕਈ ਪ੍ਰਕਾਰ ਦੀਆਂ ਰਤੀ-ਕ੍ਰੀੜਾਵਾਂ ਕੀਤੀਆਂ ॥੩੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਪਨਚਰਿਤ੍ਰਸਮਾਪਤਮਸਤੁਸੁਭਮਸਤੁ॥੨੫੬॥੪੮੨੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੬॥੪੮੨੭॥ ਚਲਦਾ॥
ਚੌਪਈ
ਚੌਪਈ:
ਨੀਲਕੇਤੁਰਾਜਾਇਕਭਾਰੋ
ਜਿਥੇ ਪੁਹਪਵਤੀ ਨਗਰ ਸ਼ੋਭਦਾ ਸੀ
ਪੁਹਪਵਤੀਜਿਹਨਗਰੁਜਿਯਾਰੋ
(ਉਥੇ) ਨੀਲ ਕੇਤੁ ਨਾਂ ਦਾ ਇਕ ਵੱਡਾ ਰਾਜਾ ਸੀ।
ਮੰਜ੍ਰਿਬਚਿਤ੍ਰਤਵਨਕੀਦਾਰਾ
ਬਚਿਤ੍ਰ ਮੰਜਰੀ ਉਸ ਦੀ ਇਸਤਰੀ ਸੀ।
ਰਤਿਪਤਿਕੀਤ੍ਰਿਯਕੋਅਵਤਾਰਾ॥੧॥
(ਮਾਨੋ) ਕਾਮ ਦੇਵ ਦੀ ਪਤਨੀ ਰਤੀ ਦਾ ਹੀ ਅਵਤਾਰ ਹੋਵੇ ॥੧॥
ਸ੍ਰੀਅਲਿਗੁੰਜਮਤੀਦੁਹਿਤਾਤਿਹ
ਉਸ ਦੀ ਪੁੱਤਰੀ ਦਾ ਨਾਂ ਅਲਿਗੁੰਜ ਮਤੀ ਸੀ
ਛਬਿਜੀਤੀਸਸਿਪੁੰਜਨਕੀਜਿਹ
ਜਿਸ ਨੇ ਚੰਦ੍ਰਮਾ ਦੇ ਕਿਰਨ-ਜਾਲ ਦੀ ਛਬੀ ਨੂੰ ਜਿਤਿਆ ਹੋਇਆ ਸੀ।
ਤੇਜਅਪਾਰਕਹਾਨਹਿਜਾਈ
ਉਸ ਦੇ ਅਪਾਰ ਤੇਜ ਦਾ ਕਥਨ ਨਹੀਂ ਕੀਤਾ ਜਾ ਸਕਦਾ।
ਆਪੁਹਾਥਜਗਦੀਸਬਨਾਈ॥੨॥
(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਜਗਦੀਸ਼ ਨੇ ਖ਼ੁਦ ਬਣਾਇਆ ਹੋਵੇ ॥੨॥
ਸ੍ਰੀਮਨਿਤਿਲਕੁਕੁਅਰਇਕਰਾਜਾ
ਕੁੰਵਰ ਤਿਲਕ ਮਨਿ ਨਾਂ ਦਾ ਇਕ ਰਾਜਾ ਸੀ।
ਰਾਜਪਾਟਵਾਹੀਕਹਛਾਜਾ
ਰਾਜ-ਪਾਟ ਉਸੇ ਨੂੰ ਫਬਦਾ ਸੀ।
ਅਪ੍ਰਮਾਨਦੁਤਿਕਹੀਜਾਈ
(ਉਸ ਦੀ) ਅਨੂਪਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਲਖਿਛਬਿਭਾਨਰਹਤਉਰਝਾਈ॥੩॥
(ਉਸ ਦੀ) ਛਬੀ ਨੂੰ ਵੇਖ ਕੇ ਸੂਰਜ ਵੀ ਉਲਝ ਜਾਂਦਾ ਸੀ ॥੩॥
ਬਿਜੈਛੰਦ
ਬਿਜੈ ਛੰਦ:
ਸ੍ਰੀਅਲਿਗੁੰਜਮਤੀਸਖਿਪੁੰਜਲੀਏਇਕਕੁੰਜਬਿਹਾਰਨਆਈ
ਅਲਿਗੁੰਜ ਮਤੀ (ਆਪਣੀਆਂ) ਸਖੀਆਂ ਦੀ ਟੋਲੀ ਨਾਲ (ਬੇਲ ਬੂਟੀਆਂ ਨਾਲ ਸੱਜੀ ਹੋਈ) ਇਕ 'ਕੁੰਜ' (ਭਾਵ ਬਾਗ਼ੀਚੇ) ਵਿਚ ਵਿਚਰਨ ਲਈ ਆਈ।
ਰੂਪਅਲੋਕਬਿਲੋਕਿਮਹੀਪਕੋਸੋਕਨਿਵਾਰਿਰਹੀਉਰਝਾਈ
(ਉਥੇ) ਰਾਜੇ ਦਾ ਅਲੌਕਿਕ ਰੂਪ ਵੇਖ ਕੇ (ਮਨ ਦੇ) ਦੁਖ ਨੂੰ ਦੂਰ ਕਰਦੀ ਹੋਈ ਮੋਹਿਤ ਹੋ ਗਈ।
ਦੇਖਿਪ੍ਰਭਾਸਕੁਚੈਜਿਯਮੈਤਊਜੋਰਿਰਹੀਦ੍ਰਿਗਬਾਧਿਢਿਠਾਈ
ਉਸ ਦੀ ਸੁੰਦਰਤਾ ਨੂੰ ਵੇਖ ਕੇ ਮਨ ਵਿਚ ਸ਼ਰਮਾਈ, ਪਰ ਫਿਰ ਵੀ ਢੀਠ ਬਣ ਕੇ (ਉਸ ਨਾਲ) ਅੱਖਾਂ ਲੜਾਂਦੀ ਰਹੀ।
ਧਾਮਗਈਮਨਹੁਆਂਹੀਰਹਿਯੋਜਨੁਜੂਪਹਰਾਇਜੁਆਰੀਕੀਨ੍ਰਯਾਈ॥੪॥
(ਉਹ) ਘਰ ਚਲੀ ਗਈ, ਪਰ ਮਨ ਉਥੇ ਹੀ ਰਿਹਾ, ਮਾਨੋ ਹਾਰੇ ਹੋਏ ਜੁਆਰੀਏ ਵਾਂਗ (ਮਨ ਰੂਪ ਧਨ ਉਥੇ ਹੀ ਰਹਿ ਗਿਆ) ॥੪॥
ਧਾਮਨਜਾਇਸਖੀਇਕਸੁੰਦਰੀਨੈਨਕੀਸੈਨਨਤੀਰਬੁਲਾਈ
(ਉਸ) ਸੁੰਦਰੀ ਨੇ ਘਰ ਜਾ ਕੇ ਅੱਖ ਦੇ ਇਸ਼ਾਰੇ ਨਾਲ ਇਕ ਸਖੀ ਨੂੰ ਕੋਲ ਬੁਲਾਇਆ।
ਕਾਢਦਯੋਅਤਿਹੀਧਨਵਾਕਹਭਾਤਿਅਨੇਕਨਸੌਸਮੁਝਾਈ
(ਉਸ ਨੂੰ) ਬਹੁਤ ਸਾਰਾ ਧਨ ਕਢ ਕੇ ਦਿੱਤਾ ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਸਮਝਾਇਆ।
ਪਾਇਪਰੀਮਨੁਹਾਰਿਕਰੀਭੁਜਹਾਥਧਰੀਬਹੁਤੈਘਿਘਿਆਈ
(ਉਸ ਦੇ) ਪੈਰੀਂ ਪਈ, ਮਿੰਨਤਾਂ ਕੀਤੀਆਂ ਅਤੇ ਭੁਜਾਵਾਂ ਉਤੇ ਹੱਥ ਰਖੇ ਅਤੇ ਬਹੁਤ ਗਿੜਗਿੜਾਈ
ਮੀਤਮਿਲਾਇਕਿਮੋਹੁਪਾਇਹੈਜਿਯਜੁਹੁਤੀਕਹਿਤੋਹਿਸੁਨਾਈ॥੫॥
ਕਿ ਮੈਨੂੰ ਮਿਤਰ ਮਿਲਾ ਦੇ, ਨਹੀਂ ਤਾਂ ਮੈਨੂੰ ਨਹੀਂ ਪਾਏਂਗੀ। ਜੋ (ਗੱਲ) ਮੇਰੇ ਮਨ ਵਿਚ ਸੀ, ਤੈਨੂੰ ਕਹਿ ਦਿੱਤੀ ਹੈ ॥੫॥
ਜੋਗਿਨਹੈਬਸਿਹੌਬਨਮੈਸਖਿਭੂਖਨਛੋਰਿਬਿਭੂਤਿਚੜੈਹੌ
ਹੇ ਸਖੀ! ਮੈਂ ਜੋਗਣ ਹੋ ਕੇ ਬਨ ਵਿਚ ਵਿਚਰਾਂਗੀ ਅਤੇ ਗਹਿਣਿਆਂ ਨੂੰ ਉਤਾਰ ਕੇ ਵਿਭੂਤੀ (ਧੂਣੇ ਦੀ ਸੁਆਹ) ਮਲ ਲਵਾਂਗੀ।
ਅੰਗਨਮੈਸਜਿਹੌਭਗਵੇਪਟਹਾਥਬਿਖੈਗਡੂਆਗਹਿਲੈਹੌ
ਸ਼ਰੀਰ ਉਤੇ ਭਗਵੇ ਕਪੜੇ ਸਜਾ ਲਵਾਂਗੀ ਅਤੇ ਹੱਥ ਵਿਚ ਗੜਵਾ ਫੜ ਲਵਾਂਗੀ।
ਨੈਨਨਕੀਪੁਤਰੀਨਕੇਪਤ੍ਰਨਬਾਕੀਬਿਲੋਕਨਿਮਾਗਿਅਘੈਹੌ
ਅੱਖਾਂ ਦੀਆਂ ਪੁਤਲੀਆਂ ਦੇ ਪਾਤਰ (ਬਰਤਨ, ਖੱਪਰ) (ਬਣਾ ਲਵਾਂਗੀ) ਅਤੇ ਉਸ ਦੀ ਬਾਂਕੀ ਵੇਖਣੀ ਨੂੰ ਭਿਖਿਆ (ਵਜੋਂ ਗ੍ਰਹਿਣ ਕਰ ਕੇ) ਰਜ ਜਾਵਾਂਗੀ।
ਦੇਹਿਛੁਟੋਕ੍ਯੋਨਆਯੁਘਟੋਪਿਯਐਸੀਘਟਾਨਮੈਜਾਨਦੈਹੌ॥੬॥
ਮੇਰੀ ਭਾਵੇਂ ਦੇਹ ਕਿਉਂ ਨਾ ਛੁਟ ਜਾਏ ਅਤੇ ਉਮਰ ਘਟ ਜਾਵੇ, ਪਰ ਅਜਿਹੀਆਂ ਘੜੀਆਂ ਵਿਚ ਵੀ (ਮੈਂ) ਜਾਣ ਨਹੀਂ ਦੇਵਾਂਗੀ ॥੬॥
ਏਕਤੁਬੋਲਤਮੋਰਕਰੋਰਿਨਦੂਸਰੇਕੋਕਿਲਕਾਕੁਹਕਾਰੈਂ
ਇਕ ਤਾਂ ਕਰੋੜਾਂ ਮੋਰ ਬੋਲ ਰਹੇ ਹਨ ਅਤੇ ਦੂਜੇ ਕੋਇਲਾਂ ਅਤੇ ਕਾਂ ਕੂਕਾਂ ਮਾਰ ਰਹੇ ਹਨ।
ਦਾਦਰਦਾਹਤਹੈਹਿਯਕੌਅਰੁਪਾਨੀਪਰੈਛਿਤਮੇਘਫੁਹਾਰੈ
ਡੱਡੂਆਂ (ਦੀ ਟਰਾਂ ਟਰਾਂ) ਹਿਰਦੇ ਨੂੰ ਸਾੜ ਰਹੀ ਹੈ। ਬਦਲਾਂ ਤੋਂ ਪਾਨੀ ਦੀ ਫੁਹਾਰ ਧਰਤੀ ਉਤੇ ਪੈ ਰਹੀ ਹੈ।
ਝਿੰਗ੍ਰਕਰੈਝਰਨਾਉਰਮਾਝਕ੍ਰਿਪਾਨਕਿਬਿਦਲਤਾਚਮਕਾਰੈ
ਝੀਂਗਰ ਹਿਰਦੇ ਵਿਚ ਛੇਕ ਕਰਦੇ ਹਨ ਅਤੇ ਬਿਜਲੀ ਕ੍ਰਿਪਾਨ ਵਾਂਗ ਚਮਕਦੀ ਹੈ।
ਪ੍ਰਾਨਬਚੇਇਹਕਾਰਨਤੇਪਿਯਆਸਲਗੈਨਹਿਆਜਪਧਾਰੈ॥੭॥
(ਮੇਰੇ) ਪ੍ਰਾਣ ਇਸ ਕਰ ਕੇ ਬਚੇ ਹਨ ਕਿ ਪ੍ਰਿਯ (ਦੇ ਆਣ) ਦੀ ਆਸ ਲਗੀ ਹੋਈ ਹੈ (ਪਰ ਪ੍ਰਿਯ) ਅਜ ਤਕ ਨਹੀਂ ਆਏ ॥੭॥
ਅੜਿਲ
ਅੜਿਲ:
ਅਤਿਬ੍ਯਾਕੁਲਜਬਕੁਅਰਿਸੁਘਰਿਸਹਚਰਿਲਹੀ
ਜਦ ਉਸ ਸੁਘੜ ਸਖੀ ਨੇ ਕੁਮਾਰੀ ਨੂੰ ਅਤਿ ਵਿਆਕੁਲ ਵੇਖਿਆ
ਕਾਨਲਾਗਿਕੋਬਾਤਬਿਹਸਿਐਸੇਕਹੀ
ਤਾਂ ਕੰਨ ਨਾਲ ਲਗ ਕੇ ਹੱਸ ਕੇ ਗੱਲ ਕਹੀ
ਚਤੁਰਿਦੂਤਿਕਾਤਹਇਕਅਬੈਪਠਾਇਯੈ
ਕਿ ਹੁਣੇ ਇਕ ਚਾਲਾਕ ਦੂਤੀ ਉਸ ਕੋਲ ਭੇਜੋ
ਹੋਸ੍ਰੀਮਨਿਤਿਲਕਕੁਅਰਕੌਭੇਦਮੰਗਾਇਯੈ॥੮॥
ਅਤੇ ਕੁੰਵਰ ਤਿਲਕ ਮਨਿ ਨੂੰ ਭੇਦ (ਸਮਝਾ ਕੇ) ਮੰਗਵਾ ਲਵੋ ॥੮॥
ਸੁਨਤਮਨੋਹਰਬਾਤਅਧਿਕਮੀਠੀਲਗੀ
ਅਜਿਹੀ ਮਨੋਹਰ ਗੱਲ ਸੁਣ ਕੇ (ਕੁਮਾਰੀ ਨੂੰ) ਚੰਗੀ ਲਗੀ
ਬਿਰਹਿਅਗਨਿਕੀਜ੍ਵਾਲਕੁਅਰਿਕੇਜਿਯਜਗੀ
ਅਤੇ ਵਿਯੋਗ ਦੀ ਅੱਗ ਕੁਮਾਰੀ ਦੇ ਹਿਰਦੇ ਵਿਚ ਮਚ ਪਈ।
ਚਤੁਰਿਸਖੀਇਕਬੋਲਿਪਠਾਈਮੀਤਤਨ
ਇਕ ਚਾਲਾਕ ਸਖੀ ਨੂੰ ਬੁਲਾ ਕੇ ਮਿਤਰ ਵਲ ਭੇਜਿਆ।
ਹੋਜਿਯਜਾਨੀਮੁਹਿਰਾਖਿਜਾਨਿਪਿਯਪ੍ਰਾਨਧਨ॥੯॥
(ਅਤੇ ਕਹਿ ਭੇਜਿਆ) ਹੇ ਹਿਰਦੇ ਦੀ ਗੱਲ ਨੂੰ ਜਾਣਨ ਵਾਲੇ! ਮੇਰੇ ਪ੍ਰਾਣ ਰੂਪ ਪਿਆਰੇ ਧਨ ਨੂੰ ਰਖ ਲੈ (ਭਾਵ ਬਚਾ ਲੈ) ॥੯॥
ਦੋਹਰਾ
ਦੋਹਰਾ: