GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1173
Display Settings
ਸੁਨਤਬਚਨਸਹਚਰਿਚਤੁਰਿਤਹਾਪਹੂਚੀਜਾਇ
(ਕੁਮਾਰੀ ਦੇ) ਬਚਨ ਸੁਣ ਕੇ ਚਤੁਰ ਸਖੀ ਉਥੇ ਜਾ ਪਹੁੰਚੀ
ਜਹਮਨਿਤਿਲਕਨ੍ਰਿਪਤਿਚੜਾਆਖੇਟਕਹਿਬਨਾਇ॥੧੦॥
ਜਿਥੇ ਤਿਲਕ ਮਨਿ ਰਾਜਾ ਸ਼ਿਕਾਰ ਲਈ ਚੜ੍ਹਿਆ ਹੋਇਆ ਸੀ ॥੧੦॥
ਚੌਪਈ
ਚੌਪਈ:
ਸਹਚਰਿਤਹਾਪਹੂੰਚਿਤਭਈ
ਸਖੀ ਉਥੇ ਜਾ ਪਹੁੰਚੀ
ਨ੍ਰਿਪਆਗਮਨਜਹਾਸੁਨਿਲਈ
ਜਿਥੇ ਰਾਜੇ ਦੇ ਆਉਣ ਬਾਰੇ ਸੁਣ ਲਿਆ ਸੀ।
ਅੰਗਅੰਗਸੁਭਸਜੇਸਿੰਗਾਰਾ
(ਸਖੀ ਦੇ) ਅੰਗ ਅੰਗ ਸੁੰਦਰ ਸ਼ਿੰਗਾਰ ਨਾਲ ਸੱਜੇ ਹੋਏ ਸਨ।
ਜਨੁਨਿਸਪਤਿਸੌਭਿਤਜੁਤਤਾਰਾ॥੧੧॥
(ਇੰਜ ਲਗਦਾ ਸੀ) ਮਾਨੋ ਤਾਰਿਆਂ ਵਿਚ ਚੰਦ੍ਰਮਾ ਸ਼ੋਭਦਾ ਹੋਵੇ ॥੧੧॥
ਸੀਸਫੂਲਸਿਰਪਰਤ੍ਰਿਯਝਾਰਾ
ਇਸਤਰੀ ਨੇ ਸਿਰ ਉਤੇ ਚੌਕ ਸਜਾਇਆ ਹੋਇਆ ਸੀ।
ਕਰਨਫੂਲਦੁਹੂੰਕਰਨਸੁਧਾਰਾ
ਕੰਨਾਂ ਵਿਚ ਦੋ ਕਰਨ-ਫੂਲ ਧਾਰਨ ਕੀਤੇ ਹੋਏ ਸਨ।
ਮੋਤਿਨਕੀਮਾਲਾਕੋਧਰਾ
ਮੋਤੀਆਂ ਦੀ ਮਾਲਾ ਪਾਈ ਹੋਈ ਸੀ
ਮੋਤਿਨਹੀਸੋਮਾਗਹਿਭਰਾ॥੧੨॥
ਅਤੇ ਮੋਤੀਆਂ ਨਾਲ ਹੀ ਮਾਂਗ ਭਰੀ ਹੋਈ ਸੀ (ਭਾਵ-ਮੀਢੀਆਂ ਵਿਚ ਮੋਤੀ ਗੁੰਦੇ ਹੋਏ ਸਨ) ॥੧੨॥
ਸਭਭੂਖਨਮੋਤਿਨਕੇਧਾਰੇ
(ਉਸ ਨੇ) ਸਾਰੇ ਗਹਿਣੇ ਮੋਤੀਆਂ ਦੇ ਹੀ ਪਾਏ ਹੋਏ ਸਨ
ਜਿਨਮਹਿਬਜ੍ਰਲਾਲਗੁਹਿਡਾਰੇ
ਜਿਨ੍ਹਾਂ ਵਿਚ ਲਾਲ ਹੀਰੇ ('ਬਜ੍ਰ') ਗੁੰਦੇ ਹੋਏ ਸਨ।
ਨੀਲਹਰਿਤਮਨਿਪ੍ਰੋਈਭਲੀ
ਨੀਲੀਆਂ ਅਤੇ ਹਰੀਆਂ ਮਣੀਆਂ ਚੰਗੀ ਤਰ੍ਹਾਂ ਪਰੋਈਆਂ ਹੋਈਆਂ ਸਨ।
ਜਨੁਤੇਹਸਿਉਡਗਨਕਹਚਲੀ॥੧੩॥
(ਇੰਜ ਲਗਦਾ ਸੀ) ਮਾਨੋ ਹੱਸ ਕੇ ਤਾਰਿਆਂ ਕੋਲ ਚਲੀਆਂ ਹੋਣ ॥੧੩॥
ਜਬਰਾਜੈਵਾਤ੍ਰਿਯਕੋਲਹਾ
ਜਦ ਰਾਜੇ ਨੇ ਉਸ ਇਸਤਰੀ ਨੂੰ ਵੇਖਿਆ।
ਮਨਮਹਿਅਧਿਕਚਕ੍ਰਿਤਹ੍ਵੈਰਹਾ
(ਤਾਂ) ਮਨ ਵਿਚ ਬਹੁਤ ਹੈਰਾਨ ਹੋ ਗਿਆ।
ਦੇਵਅਦੇਵਜਛਗੰਧ੍ਰਬਜਾ
(ਰਾਜਾ ਸੋਚੀਂ ਪੈ ਗਿਆ ਕਿ) ਕੀ ਇਹ ਦੇਵ, ਦੈਂਤ, ਯਕਸ਼ ਜਾਂ ਗੰਧਰਬ ਕੰਨਿਆ ਹੈ,
ਨਰੀਨਾਗਨੀਸੁਰੀਪਰੀਜਾ॥੧੪॥
ਅਥਵਾ ਨਰੀ, ਨਾਗਨੀ, ਸੁਰੀ ਜਾਂ ਪਰੀ ਦੀ ਜਾਈ ਹੈ ॥੧੪॥
ਦੋਹਰਾ
ਦੋਹਰਾ:
ਨ੍ਰਿਪਚਿਤ੍ਰਯੋਇਹਪੂਛੀਯੈਕ੍ਯੋਆਈਇਹਦੇਸ
ਰਾਜੇ ਨੇ ਇਹ ਸੋਚਿਆ ਕਿ ਇਸ ਨੂੰ ਪੁਛਿਆ ਜਾਵੇ ਕਿ ਇਸ ਦੇਸ ਵਿਚ ਕਿਸ ਲਈ ਆਈ ਹੈ।
ਸੂਰਸੁਤਾਕੈਚੰਦ੍ਰਜਾਕੈਦੁਹਿਤਾਅਲਿਕੇਸ॥੧੫॥
ਕੀ ਇਹ ਸੂਰਜ ਦੀ ਪੁੱਤਰੀ, ਜਾਂ ਚੰਦ੍ਰਮਾ ਦੀ ਧੀ ਜਾਂ ਕੁਬੇਰ ਦੀ ਲੜਕੀ ਹੈ ॥੧੫॥
ਚੌਪਈ
ਚੌਪਈ:
ਚਲਿਯੋਚਲਿਯੋਤਾਕੇਤਟਗਯੋ
(ਰਾਜਾ) ਚਲਦਾ ਚਲਦਾ ਉਸ ਦੇ ਕੋਲ ਜਾ ਪਹੁੰਚਿਆ
ਲਖਿਦੁਤਿਤਿਹਅਤਿਰੀਝਤਭਯੋ
ਅਤੇ ਉਸ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਿਆ।
ਰੂਪਨਿਰਖਿਰਹਿਯੋਉਰਝਾਈ
ਉਸ ਦਾ ਰੂਪ ਵੇਖ ਕੇ ਅਟਕ ਗਿਆ
ਕਵਨਦੇਵਦਾਨੋਇਹਜਾਈ॥੧੬॥
(ਅਤੇ ਸੋਚਣ ਲਗਾ ਕਿ) ਇਹ ਕਿਸ ਦੇਵਤੇ ਜਾਂ ਦੈਂਤ ਦੀ ਪੈਦਾ ਕੀਤੀ ਹੋਈ ਹੈ ॥੧੬॥
ਮੋਤਿਨਮਾਲਬਾਲਤਿਨਲਈ
ਉਸ ਇਸਤਰੀ ਨੇ ਮੋਤੀਆਂ ਦੀ ਮਾਲਾ ਲਈ ਹੋਈ ਸੀ,
ਜਿਹਭੀਤਰਿਪਤਿਯਾਗੁਹਿਗਈ
ਜਿਸ ਵਿਚ ਉਹ ਚਿੱਠੀ ਗੁੰਦ ਕੇ ਲੈ ਗਈ ਸੀ।
ਕਹਿਯੋਕਿਜੈਸੀਮੁਝਹਿਨਿਹਾਰਹੁ
(ਕਹਿਣ ਲਗੀ ਕਿ) ਜਿਹੋ ਜਿਹੀ (ਤੁਸੀਂ) ਮੈਨੂੰ ਵੇਖਦੇ ਹੋ,
ਤੈਸਿਯੈਤਿਹਨ੍ਰਿਪਸਹਸਬਿਚਾਰਹੁ॥੧੭॥
ਹੇ ਰਾਜਨ! ਉਸ ਨੂੰ ਮੇਰੇ ਨਾਲ ਹਜ਼ਾਰ ਗੁਣਾਂ ਅਧਿਕ (ਸੁੰਦਰ) ਸਮਝੋ ॥੧੭॥
ਦੋਹਰਾ
ਦੋਹਰਾ:
ਨ੍ਰਿਪਬਰਬਾਲਬਿਲੋਕਿਛਬਿਮੋਹਿਰਹਾਸਰਬੰਗ
ਰਾਜਾ ਉਸ ਉਤਮ ਇਸਤਰੀ ਦੀ ਸੁੰਦਰਤਾ ਨੂੰ ਵੇਖ ਕੇ ਸਭ ਤਰ੍ਹਾਂ ਨਾਲ ਮੋਹਿਤ ਹੋ ਗਿਆ।
ਸੁਧਿਗ੍ਰਿਹਕੀਬਿਸਰੀਸਭੈਚਲਤਭਯੋਤਿਹਸੰਗ॥੧੮॥
ਉਸ ਨੂੰ ਘਰ ਦੀ ਸਾਰੀ ਸੁਰਤ ਭੁਲ ਗਈ ਅਤੇ ਉਸ ਦੇ ਨਾਲ ਚਲ ਪਿਆ ॥੧੮॥
ਚੌਪਈ
ਚੌਪਈ:
ਲਾਲਮਾਲਕੌਬਹੁਰਿਨਿਕਾਰਾ
(ਰਾਜੇ ਨੇ) ਫਿਰ ਲਾਲਾਂ ਦੀ ਮਾਲਾ ਨੂੰ ਕਢਿਆ
ਪਤਿਯਾਛੋਰਿਬਾਚਿਸਿਰਝਾਰਾ
(ਅਤੇ ਉਸ ਵਿਚੋਂ) ਚਿੱਠੀ ਖੋਲ ਕੇ ਪੜ੍ਹੀ ਅਤੇ ਸਿਰ ਨੂੰ ਹਿਲਾਇਆ।
ਜੋਸਰੂਪਦੀਯੋਬਿਧਿਯਾਕੇ
(ਉਸ ਨੇ ਸੋਚਿਆ) ਜੋ ਸਰੂਪ ਵਿਧਾਤਾ ਨੇ ਇਸ (ਇਸਤਰੀ) ਨੂੰ ਦਿੱਤਾ ਹੈ,
ਤੈਸੀਸੁਨੀਸਾਤਸਤਵਾਕੇ॥੧੯॥
ਅਜਿਹੀਆਂ ਉਸ ਕੋਲ ਸੱਤ ਸੌ ਸੁਣੀਂਦੀਆਂ ਹਨ ॥੧੯॥
ਕਿਹਬਿਧਿਵਾਕੋਰੂਪਨਿਹਾਰੌ
ਉਸ ਦਾ ਸਰੂਪ ਕਿਸ ਤਰ੍ਹਾਂ ਵੇਖਾਂ
ਸਫਲਜਨਮਕਰਿਤਦਿਨਬਿਚਾਰੌ
ਅਤੇ ਉਸ ਦਿਨ ਤੋਂ ਆਪਣਾ ਜੀਵਨ ਸਫਲ ਸਮਝਾਂ।
ਜੋਐਸੀਭੇਟਨਕਹਪਾਊ
ਜੇ ਅਜਿਹੀ (ਇਸਤਰੀ) ਮਿਲ ਜਾਵੇ,
ਇਨਰਾਨਿਨਫਿਰਿਮੁਖਦਿਖਾਊ॥੨੦॥
ਤਾਂ ਇਨ੍ਹਾਂ ਰਾਣੀਆਂ ਨੂੰ ਫਿਰ ਮੁਖ ਵੀ ਨਾ ਵਿਖਾਵਾਂ ॥੨੦॥
ਵਹੀਬਾਟਤੇਉਹੀਸਿਧਾਯੋ
ਉਸੇ ਰਸਤੇ ਉਸ ਵਲ ਚਲ ਪਿਆ
ਤਵਨਿਤਰੁਨਿਕਹਰਥਹਿਚੜਾਯੋ
ਅਤੇ ਉਸ ਇਸਤਰੀ ਨੂੰ ਰਥ ਉਤੇ ਚੜ੍ਹਾ ਲਿਆ।
ਚਲਤਚਲਤਆਵਤਭਯੋਤਹਾ
ਚਲਦਾ ਚਲਦਾ ਉਥੇ ਆ ਗਿਆ
ਅਬਲਾਮਗਹਿਨਿਹਾਰਤਜਹਾ॥੨੧॥
ਜਿਥੇ (ਉਹ) ਇਸਤਰੀ ਵਾਟ ਜੋਹ ਰਹੀ ਸੀ ॥੨੧॥
ਦੋਹਰਾ
ਦੋਹਰਾ: