ਰਾਜਸਾਜਸਭਤ੍ਯਾਗਿਕਰਿਭੇਖਅਤਿਥਬਨਾਇ॥
(ਰਾਜੇ ਨੇ) ਸਾਰਾ ਰਾਜ-ਸਾਜ ਛਡ ਕੇ ਜੋਗੀ ਦਾ ਭੇਖ ਬਣਾ ਲਿਆ
ਤਵਨਿਝਰੋਖਾਕੇਤਰੇਬੈਠਿਯੋਧੂੰਆਲਾਇ॥੨੨॥
ਅਤੇ ਉਸ ਦੇ ਝਰੋਖੇ ਹੇਠਾਂ ਧੂੰਣੀ ਰਮਾ ਕੇ ਬੈਠ ਗਿਆ ॥੨੨॥
ਚੌਪਈ॥
ਚੌਪਈ:
ਰਾਜਸੁਤਾਭਿਛਾਲੈਆਵੈ॥
ਰਾਜ-ਪੁੱਤਰੀ ਭਿਖਿਆ ਲੈ ਕੇ ਆਉਂਦੀ
ਤਾਕਹਅਪਨੇਹਾਥਜਿਵਾਵੈ॥
ਅਤੇ ਉਸ ਨੂੰ ਆਪਣੇ ਹੱਥ ਨਾਲ ਖਵਾਉਂਦੀ।
ਨਿਸਿਕਹਲੋਗਜਬੈਸ੍ਵੈਜਾਹੀ॥
ਰਾਤ ਨੂੰ ਜਦ ਸਾਰੇ ਲੋਕ ਸੌਂ ਜਾਂਦੇ
ਲਪਟਿਲਪਟਿਦੋਊਭੋਗਕਮਾਹੀ॥੨੩॥
ਤਾਂ ਲਿਪਟ ਲਿਪਟ ਕੇ ਦੋਵੇਂ ਭੋਗ ਕਰਦੇ ॥੨੩॥
ਇਹਬਿਧਿਕੁਅਰਿਅਧਿਕਸੁਖਲੀਏ॥
ਇਸ ਤਰ੍ਹਾਂ ਨਾਲ ਕੁਮਾਰੀ ਨੇ ਬਹੁਤ ਸੁਖ ਪ੍ਰਾਪਤ ਕੀਤੇ
ਸਭਹੀਲੋਗਬਿਸ੍ਵਾਸਿਤਕੀਏ॥
ਅਤੇ ਸਾਰਿਆਂ ਲੋਕਾਂ ਨੂੰ ਵਿਸ਼ਵਸਤ ਕਰ ਦਿੱਤਾ।
ਅਤਿਥਲੋਗਕਹਿਤਾਹਿਬਖਾਨੈ॥
ਸਾਰੇ ਲੋਕ ਉਸ ਨੂੰ ਜੋਗੀ ਕਹਿੰਦੇ ਸਨ
ਰਾਜਾਕਰਿਕੋਊਨਪਛਾਨੈ॥੨੪॥
ਅਤੇ ਰਾਜੇ ਵਜੋਂ (ਉਸ ਨੂੰ) ਕੋਈ ਵੀ ਨਹੀਂ ਪਛਾਣਦਾ ਸੀ ॥੨੪॥
ਇਕਦਿਨਕੁਅਰਿਪਿਤਾਪਹਿਗਈ॥
ਇਕ ਦਿਨ ਕੁਮਾਰੀ ਪਿਤਾ ਕੋਲ ਗਈ
ਬਚਨਕਠੋਰਬਖਾਨਤਭਈ॥
(ਅਤੇ ਉਸ ਨੂੰ) ਕਠੋਰ ਬਚਨ ਕਹਿਣ ਲਗੀ।
ਕੋਪਬਹੁਤਰਾਜਾਤਬਭਯੋ॥
ਤਦ ਰਾਜਾ ਬਹੁਤ ਗੁੱਸੇ ਹੋ ਗਿਆ
ਬਨਬਾਸਾਦੁਹਿਤਾਕਹਦਯੋ॥੨੫॥
ਅਤੇ ਪੁੱਤਰੀ ਨੂੰ ਬਨਵਾਸ ਦੇ ਦਿੱਤਾ ॥੨੫॥
ਸੁਨਬਨਬਾਸਪ੍ਰਗਟਿਅਤਿਰੋਵੈ॥
ਬਨਵਾਸ (ਦੀ ਗੱਲ ਸੁਣ ਕੇ) ਉਪਰੋਂ ਬਹੁਤ ਰੋਂਦੀ ਸੀ,
ਚਿਤਕੇਬਿਖੈਸਕਲਦੁਖਖੋਵੈ॥
ਪਰ ਚਿਤ ਵਿਚੋਂ ਸਾਰੇ ਦੁਖ ਖ਼ਤਮ ਕਰਦੀ ਸੀ (ਭਾਵ ਖ਼ੁਸ਼ ਹੁੰਦੀ ਸੀ ਅਤੇ ਕਹਿੰਦੀ ਸੀ ਕਿ)
ਸਿਧਿਕਾਜਮੋਰਾਪ੍ਰਭੁਕੀਨਾ॥
ਪਰਮਾਤਮਾ ਨੇ ਮੇਰਾ ਕਾਰਜ ਸਿਧ ਕਰ ਦਿੱਤਾ ਹੈ
ਤਾਤਹਮੈਬਨਬਾਸਾਦੀਨਾ॥੨੬॥
ਕਿ ਪਿਤਾ ਨੇ ਮੈਨੂੰ ਬਨਵਾਸ ਦੇ ਦਿੱਤਾ ਹੈ ॥੨੬॥
ਸਿਵਕਨਸੰਗਇਮਿਰਾਜਉਚਾਰੋ॥
ਰਾਜੇ ਨੇ ਸੇਵਕਾਂ ਨੂੰ ਇਸ ਤਰ੍ਹਾਂ ਕਿਹਾ
ਏਹਕੰਨ੍ਯਾਕਹਬੇਗਿਨਿਕਾਰੋ॥
ਕਿ ਇਸ ਕੰਨਿਆ ਨੂੰ (ਇਥੋਂ) ਜਲਦੀ ਕਢ ਦਿਓ।
ਜਹਬਨਹੋਇਘੋਰਬਿਕਰਾਲਾ॥
ਜਿਥੇ ਘੋਰ ਭਿਆਨਕ ਬਨ ਹੋਵੇ,
ਤਿਹਇਹਛਡਆਵਹੁਤਤਕਾਲਾ॥੨੭॥
ਉਥੇ ਇਸ ਨੂੰ ਤੁਰਤ ਛਡ ਆਓ ॥੨੭॥
ਲੈਸੇਵਕਤਿਤਸੰਗਸਿਧਾਏ॥
ਸੇਵਕ ਉਸ ਨੂੰ ਨਾਲ ਲੈ ਕੇ ਗਏ
ਤਾਕੋਬਨਭੀਤਰਤਜਿਆਏ॥
ਅਤੇ ਉਸ ਨੂੰ ਬਨ ਵਿਚ ਛਡ ਆਏ।
ਵਹਰਾਜਾਆਵਤਤਹਭਯੋ॥
ਉਹ ਰਾਜਾ ਵੀ ਉਥੇ ਆ ਗਿਆ
ਤਹੀਤਵਨਿਤੇਆਸਨਲਯੋ॥੨੮॥
ਅਤੇ ਉਥੇ ਹੀ ਉਸ ਨੇ ਆਸਣ ਲਗਾ ਲਿਆ ॥੨੮॥
ਦ੍ਰਿੜਰਤਿਪ੍ਰਥਮਤਵਨਸੌਕਰੀ॥
ਪਹਿਲਾਂ ਉਸ ਨਾਲ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ
ਭਾਤਿਭਾਤਿਕੈਭੋਗਨਭਰੀ॥
ਅਤੇ ਭਾਂਤ ਭਾਂਤ ਦੇ ਭੋਗ ਕਰ ਕੇ (ਮਨ ਨੂੰ) ਭਰ ਲਿਆ।
ਹੈਆਰੂੜਤਪੁਨਿਤਿਹਕੀਨਾ॥
ਫਿਰ ਉਸ ਨੂੰ ਘੋੜੇ ਉਤੇ ਚੜ੍ਹਾਇਆ
ਨਗਰਅਪਨਕੋਮਾਰਗਲੀਨਾ॥੨੯॥
ਅਤੇ ਆਪਣੇ ਸ਼ਹਿਰ ਦਾ ਰਾਹ ਫੜਿਆ ॥੨੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਤਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੨੫੭॥੪੮੫੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੭॥੪੮੫੬॥ ਚਲਦਾ॥
ਚੌਪਈ॥
ਚੌਪਈ:
ਹੰਸਾਧੁਜਰਾਜਾਇਕਸੁਨਿਯਤ॥
ਇਕ ਹੰਸਾ ਧੁਜ ਨਾਂ ਦਾ ਰਾਜਾ ਸੁਣੀਂਦਾ ਸੀ
ਬਲਪ੍ਰਤਾਪਜਿਹਅਤਿਜਗਗੁਨਿਯਤ॥
ਜਿਸ ਦੇ ਬਲ ਅਤੇ ਪ੍ਰਤਾਪ ਨੂੰ ਸਾਰਾ ਜਗਤ ਮੰਨਦਾ ਸੀ।
ਕੇਸੋਤਮਾਧਾਮਤਿਹਨਾਰੀ॥
ਕੇਸੋਤਮਾ ਨਾਂ ਦੀ ਉਸ ਦੇ ਘਰ ਇਸਤਰੀ ਸੀ।
ਜਾਸਮਸੁਨੀਨਨੈਨਨਿਹਾਰੀ॥੧॥
ਉਸ ਵਰਗੀ (ਸੁੰਦਰ ਇਸਤਰੀ) ਨਾ ਪਹਿਲਾਂ ਸੁਣੀ ਸੀ ਅਤੇ ਨਾ ਅੱਖਾਂ ਨਾਲ ਵੇਖੀ ਹੈ ॥੧॥
ਹੰਸਮਤੀਤਿਹਗ੍ਰਿਹਦੁਹਿਤਾਇਕ॥
ਉਨ੍ਹਾਂ ਦੇ ਘਰ ਹੰਸ ਮਤੀ ਨਾਂ ਦੀ ਇਕ ਲੜਕੀ ਸੀ।
ਪੜੀਬ੍ਯਾਕਰਨਕੋਕਸਾਸਤ੍ਰਨਿਕ॥
(ਉਹ) ਵਿਆਕਰਣ, ਕੋਕ ਅਤੇ ਹੋਰ ਅਨੇਕ ਸ਼ਾਸਤ੍ਰ ਪੜ੍ਹੀ ਹੋਈ ਸੀ।
ਤਾਸਮਅਵਰਨਕੋਊਜਗਮੈ॥
ਉਸ ਵਰਗਾ ਸੰਸਾਰ ਵਿਚ ਹੋਰ ਕੋਈ ਨਹੀਂ ਸੀ।
ਥਕਿਤਰਹਿਤਨਿਰਖਤਰਵਿਮਗਮੈ॥੨॥
ਉਸ ਨੂੰ ਵੇਖਦੇ ਹੋਇਆਂ ਸੂਰਜ ਵੀ ਰਸਤੇ ਵਿਚ ਥਕ ਜਾਂਦਾ ਸੀ ॥੨॥
ਅੜਿਲ॥
ਅੜਿਲ:
ਅਤਿਸੁੰਦਰਿਵਹਬਾਲਜਗਤਮਹਿਜਾਨਿਯੈ॥
ਉਸ ਇਸਤਰੀ ਨੂੰ ਸੰਸਾਰ ਵਿਚ ਅਤਿ ਸੁੰਦਰ ਸਮਝਿਆ ਜਾਂਦਾ ਸੀ।
ਜਿਹਸਮਅਵਰਸੁੰਦਰੀਕਹੂੰਨਬਖਾਨਿਯੈ॥
ਉਸ ਵਰਗੀ ਹੋਰ ਕੋਈ ਸੁੰਦਰੀ ਦਸੀ ਨਹੀਂ ਜਾਂਦੀ ਸੀ।
ਜੋਬਨਜੇਬਅਧਿਕਤਾਕੇਤਨਰਾਜਈ॥
ਜੋਬਨ ਅਤੇ ਸੁੰਦਰਤਾ ਉਸ ਦੇ ਸ਼ਰੀਰ ਉਤੇ ਬਹੁਤ ਸੁਸ਼ੋਭਿਤ ਸਨ।
ਹੋਨਿਰਖਿਚੰਦ੍ਰਅਰੁਸੂਰਮਦਨਛਬਿਲਾਜਈ॥੩॥
ਉਸ ਦੀ ਛਬੀ ਨੂੰ ਸੂਰਜ, ਚੰਦ੍ਰਮਾ ਅਤੇ ਕਾਮ ਦੇਵ ਵੀ ਵੇਖ ਕੇ ਸ਼ਰਮਾਉਂਦੇ ਸਨ ॥੩॥
ਰੂਪਕੁਅਰਸੁਕੁਮਾਰਜਬੈਅਬਲਾਲਹਾ॥
(ਇਕ ਦਿਨ) ਜਦ ਇਸਤਰੀ ਨੇ ਕੋਮਲ ਕੁੰਵਰ ਦਾ ਰੂਪ ਵੇਖਿਆ
ਜਾਸਮਨਿਰਖਾਕਹੂੰਨਕਹੂੰਕਿਨਹੂੰਕਹਾ॥
(ਤਾਂ ਸੋਚਣ ਲਗੀ ਕਿ) ਇਸ ਵਰਗਾ (ਸੁੰਦਰ) ਨਾ ਕੋਈ ਵੇਖਿਆ ਹੈ ਅਤੇ ਨਾ ਹੀ ਕਿਸੇ ਨੇ ਕਿਹਾ ਹੈ।