ਜਬਵਹਰਾਜਸਭਾਮਹਿਬੈਠਤਆਇਕੈ॥
ਜਦ ਉਹ ਰਾਜ-ਸਭਾ ਵਿਚ ਆ ਕੇ ਬੈਠਦਾ ਸੀ,
ਹੋਸਭਇਸਤ੍ਰਿਨਕੇਚਿਤਕਹਲੇਤਚੁਰਾਇਕੈ॥੪॥
ਤਾਂ ਸਾਰੀਆਂ ਇਸਤਰੀਆਂ ਦੇ ਚਿਤ ਨੂੰ ਚੁਰਾ ਲੈਂਦਾ ਸੀ ॥੪॥
ਚੌਪਈ॥
ਚੌਪਈ:
ਰਾਜਸੁਤਾਇਕਸਖੀਬੁਲਾਈ॥
ਰਾਜ ਕੁਮਾਰੀ ਨੇ ਇਕ ਸਖੀ ਨੂੰ ਬੁਲਾਇਆ
ਸਿਖੈਕੁਅਰਕੇਪਾਸਪਠਾਈ॥
ਅਤੇ ਸਿਖਾ ਕੇ ਕੁੰਵਰ ਕੋਲ ਭੇਜਿਆ।
ਕੋਟਿਜਤਨਕਰਿਤਿਹਹ੍ਯਾਂਲ੍ਯਾਵਹੁ॥
ਬਹੁਤ ਅਧਿਕ ਯਤਨ ਕਰ ਕੇ ਉਸ ਨੂੰ ਇਥੇ ਲਿਆਓ
ਮੁਖਮਾਗਹੁਜੋਈਸੋਈਪਾਵਹੋ॥੫॥
ਅਤੇ ਜੋ ਮੁਖ ਤੋਂ ਮੰਗੋ, ਉਹੀ (ਇਨਾਮ) ਪ੍ਰਾਪਤ ਕਰੋ ॥੫॥
ਅੜਿਲ॥
ਅੜਿਲ:
ਬ੍ਯਾਕੁਲਰਾਜਕੁਅਰਿਜਬੈਸਹਚਰੀਨਿਹਾਰੀ॥
ਜਦ ਸਖੀ ਨੇ ਰਾਜ ਕੁਮਾਰੀ ਨੂੰ ਵਿਆਕੁਲ ਵੇਖਿਆ।
ਮਤਿਨਕੁਅਰਿਮਰਿਜਾਇਇਹੈਜਿਯਮਾਹਿਬਿਚਾਰੀ॥
ਤਾਂ ਮਨ ਵਿਚ ਇਹ ਸੋਚਣ ਲਗੀ ਕਿ ਕਿਤੇ ਰਾਜ ਕੁਮਾਰੀ ਮਰ ਨਾ ਜਾਏ।
ਚਲੀਸਕਲਡਰਡਾਰਿਪਹੂਚੀਜਾਇਤਹ॥
(ਇਸ ਲਈ ਉਹ) ਸਭ ਤਰ੍ਹਾਂ ਦੇ ਡਰ ਨੂੰ ਛਡ ਕੇ ਉਥੇ ਜਾ ਪਹੁੰਚੀ
ਹੋਬੈਠੋਸੇਜਸਵਾਰਿਤਵਨਕੋਮਿਤ੍ਰਜਹ॥੬॥
ਜਿਥੇ ਉਸ ਦਾ ਮਿਤਰ ਸੇਜ ਸੰਵਾਰ ਕੇ ਬੈਠਾ ਸੀ ॥੬॥
ਚੌਪਈ॥
ਚੌਪਈ:
ਜ੍ਯੋਂਤ੍ਯੋਂਕਰਤਾਕੌਤਹਲ੍ਯਾਈ॥
ਜਿਵੇਂ ਕਿਵੇਂ ਕਰ ਕੇ (ਸਖੀ) ਉਸ ਨੂੰ ਲੈ ਆਈ,
ਬਾਤਮਿਲਨਕੀਤਿਹਨਜਤਾਈ॥
ਪਰ ਉਸ ਨੂੰ ਮਿਲਣ ਬਾਰੇ ਕੋਈ ਗੱਲ ਨਾ ਦਸੀ।
ਤਬਵਹੁਧਾਮਕੁਅਰਿਕੇਆਯੋ॥
ਤਦ ਉਹ ਰਾਜ ਕੁਮਾਰੀ ਦੇ ਘਰ ਆ ਗਿਆ
ਰਾਜਸੁਤਾਨਿਰਖਤਸੁਖਪਾਯੋ॥੭॥
ਅਤੇ ਰਾਜ ਕੁਮਾਰੀ ਨੇ ਵੇਖ ਕੇ ਸੁਖ ਪ੍ਰਾਪਤ ਕੀਤਾ ॥੭॥
ਤਾਕੌਕਹੀਆਨਿਮੋਕੌਭਜੁ॥
(ਰਾਜ ਕੁਮਾਰੀ ਨੇ) ਉਸ ਨੂੰ ਕਿਹਾ ਕਿ ਮੇਰੇ ਨਾਲ ਸੰਯੋਗ ਕਰ
ਲਾਜਸਾਜਸਭਹੀਅਬਹੀਤਜੁ॥
ਸਭ ਸ਼ਰਮ ਹੱਯਾ ਹੁਣੇ ਹੀ ਛਡ ਕੇ ।
ਮਿਥਨਭੇਦਜਬਮੀਤਪਛਾਨਾ॥
ਜਦ ਮਿਤਰ ਨੇ ਰਤੀ-ਕੇਲ ਕਰਨ ਦੀ ਗੱਲ ਸਮਝੀ
ਧਰਮਛੂਟਨਤੇਅਧਿਕਡਰਾਨਾ॥੮॥
ਤਾਂ ਧਰਮ ਦੇ ਨਸ਼ਟ ਹੋਣ ਤੋਂ ਬਹੁਤ ਡਰਿਆ ॥੮॥
ਦੋਹਰਾ॥
ਦੋਹਰਾ:
ਸੁੰਦਰਿਅਧਿਕਕਹਾਇਜਗਜਨਮਰਾਜਗ੍ਰਿਹਪਾਇ॥
(ਰਾਜ ਕੁਮਾਰ ਸੋਚਣ ਲਗਾ ਕਿ) ਜਗਤ ਵਿਚ ਸਭ ਤੋਂ ਅਧਿਕ ਸੁੰਦਰੀ ਅਖਵਾ ਕੇ ਅਤੇ ਰਾਜ ਘਰਾਣੇ ਵਿਚ ਜਨਮ ਲੈ ਕੇ ਵੀ
ਢੀਠਰਮਿਯੋਮੋਸੋਚਹੈਅਜਹੂੰਨਨਿਲਜਲਜਾਇ॥੯॥
ਹੇ ਢੀਠ! (ਤੂੰ) ਮੇਰੇ ਨਾਲ ਰਮਣ ਕਰਨਾ ਚਾਹੁੰਦੀ ਹੈਂ; ਅਜੇ ਵੀ ਨਿਰਲਜ ਤੈਨੂੰ ਸ਼ਰਮ ਨਹੀਂ ਆਉਂਦੀ ॥੯॥
ਚੌਪਈ॥
ਚੌਪਈ:
ਜਬਤੁਹਿਮੈਨਿਰਖਤਛਬਿਭਈ॥
(ਰਾਜ ਕੁਮਾਰੀ ਨੇ ਉੱਤਰ ਦਿੱਤਾ ਕਿ) ਜਿਸ ਵੇਲੇ ਮੈਂ ਤੇਰੀ ਛਬੀ ਵੇਖੀ ਸੀ,
ਲੋਕਲਾਜਤਬਹੀਤਜਦਈ॥
ਤਾਂ ਲੋਕਲਾਜ (ਮੈਂ) ਉਦੋਂ ਹੀ ਛਡ ਦਿੱਤੀ ਸੀ।
ਧਰਮਕਰਮਮੈਕਛੂਨਜਾਨਾ॥
ਧਰਮ ਕਰਮ ਮੈਂ ਕੁਝ ਵੀ ਨਹੀਂ ਪਛਾਣਿਆ ਸੀ,
ਤਵਦੁਤਿਲਖਿਮੁਰਜੀਯਬਿਕਾਨਾ॥੧੦॥
ਬਸ ਤੇਰੀ ਛਬੀ ਨੂੰ ਵੇਖ ਕੇ ਮੇਰਾ ਦਿਲ ਵਿਕ ਗਿਆ ਸੀ ॥੧੦॥
ਸੁਨਤਰਨੀਮੈਤੋਹਿਨਭਜੌ॥
ਹੇ ਜਵਾਨ ਇਸਤਰੀ! ਸੁਣ, ਮੈਂ ਤੇਰੇ ਨਾਲ ਰਮਣ ਨਹੀਂ ਕਰਾਂਗਾ
ਧਰਮਆਪਨੋਕਬਹੂੰਨਤਜੌ॥
ਅਤੇ ਆਪਣੇ ਧਰਮ ਨੂੰ ਕਦੇ ਵੀ ਨਹੀਂ ਛਡਾਂਗਾ।
ਜਬਤੇਕ੍ਰਿਪਾਨੰਦਮੁਹਿਜਾਯੋ॥
ਜਿਸ ਦਿਨ ਦਾ ਪਰਮਾਤਮਾ ਨੇ ਮੈਨੂੰ ਜਨਮ ਦਿੱਤਾ ਸੀ
ਇਹੈਮਿਸ੍ਰਉਪਦੇਸਬਤਾਯੋ॥੧੧॥
ਤਾਂ ਬ੍ਰਾਹਮਣ ਨੇ ਇਹੀ ਉਪਦੇਸ਼ ਦਿੱਤਾ ਸੀ ॥੧੧॥
ਦੋਹਰਾ॥
ਦੋਹਰਾ:
ਪਰਨਾਰੀਕੀਸੇਜਪਰਭੂਲਿਨਦੀਜਹੁਪਾਇ॥
ਕਿ ਪਰ-ਨਾਰੀ ਦੀ ਸੇਜ ਉਤੇ ਭੁਲ ਕੇ ਵੀ ਪੈਰ ਨਹੀਂ ਰਖਣਾ ਚਾਹੀਦਾ
ਕਾਮਭੋਗਨਹਿਕੀਜਿਯਹੁਤਾਸੋਰੁਚਿਉਪਜਾਇ॥੧੨॥
ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਭੋਗ ਨਹੀਂ ਕਰਨਾ ਚਾਹੀਦਾ ॥੧੨॥
ਚੌਪਈ॥
ਚੌਪਈ:
ਅਬਤੁਮਰੇਮੈਕਰਮਨਿਹਾਰੇ॥
ਹੁਣ ਮੈਂ ਤੇਰੇ ਕਰਮ ਵੇਖ ਲਏ ਹਨ।
ਕਹਿਹੌਰਾਜਾਪਾਸਸਵਾਰੇ॥
(ਮੈਂ) ਚੰਗੀ ਤਰ੍ਹਾਂ ਰਾਜੇ ਕੋਲ ਕਹਾਂਗਾ।
ਤੋਹਿਸਦਨਤੇਪਕਰਿਮੰਗੈਹੌ॥
ਤੈਨੂੰ ਘਰ ਤੋਂ ਪਕੜ ਕੇ ਬੁਲਵਾਵਾਂਗਾ
ਅਨਿਕਭਾਤਿਸਾਸਨਾਦਿਵੈਹੌ॥੧੩॥
ਅਤੇ ਅਨੇਕ ਤਰ੍ਹਾਂ ਨਾਲ ਝਾੜਾਂ ਪਵਾਵਾਂਗਾ (ਜਾਂ ਦੰਡ ਦਿਵਾਵਾਂਗਾ) ॥੧੩॥
ਦੋਹਰਾ॥
ਦੋਹਰਾ:
ਪਰਦਾਤੁਮਰੋਫਾਰਿਹੌਤੁਮਰੇਪਿਤਾਹਜੂਰਿ॥
(ਮੈਂ) ਤੇਰੇ ਪਿਤਾ ਦੇ ਸਾਹਮਣੇ ਤੇਰਾ ਪਰਦਾ ਉਘਾੜਾਂਗਾ
ਤੋਕਹਦੇਸਨਿਕਾਰਿਹੌਕੂਕ੍ਰਿਨਕੀਜ੍ਯੋਂਕੂਰ॥੧੪॥
ਅਤੇ ਹੇ ਦੁਸ਼ਟੇ! ਤੈਨੂੰ ਕੁੱਤੀ ਵਾਂਗ ਦੇਸੋਂ ਕਢਵਾ ਦਿਆਂਗਾ ॥੧੪॥
ਚੌਪਈ॥
ਚੌਪਈ:
ਜਰਿਬਰਿਗਈਨਾਮੁਕੁਤਿਯਾਸੁਨਿ॥
ਉਹ 'ਕੁਤੀ' ਦਾ ਨਾਂ ਸੁਣ ਕੇ ਸੜ ਬਲ ਗਈ
ਕੋਪਕਿਯਾਅਤਿਹੀਮਾਥੋਧੁਨਿ॥
ਅਤੇ ਸਿਰ ('ਮਾਥੋ') ਮਾਰ ਕੇ ਬਹੁਤ ਕ੍ਰੋਧ ਕੀਤਾ।
ਪ੍ਰਥਮਇਸੀਕਹਅਬੈਸੰਘਾਰੋ॥
(ਸੋਚਣ ਲਗੀ ਕਿ) ਪਹਿਲਾਂ ਇਸ ਨੂੰ ਹੁਣੇ ਮਾਰਾਂਗੀ।